ਸਾਰਿਆਂ ਦਾ ਭਲਾ ਕਰਨਾ
1 ਹੇ ਭਰਾਵੋ ਅਤੇ ਭੈਣੋ, ਜੇ ਕੋਈ ਪਾਪ ਵਿੱਚ ਫੜਿਆ ਵੀ ਜਾਵੇ, ਤੁਸੀਂ ਜਿਹੜੇ ਆਤਮਿਕ ਹੋ ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਓ ਨਾਲ ਉਸ ਦਾ ਸੁਧਾਰ ਕਰੋ। ਪਰ ਆਪਣੇ ਆਪ ਨੂੰ ਵੇਖੋ, ਜਾਂ ਤੁਸੀਂ ਵੀ ਅਜਿਹਾ ਕਰਨ ਲਈ ਪਰਤਾਏ ਗਏ। 2 ਇੱਕ-ਦੂਜੇ ਦਾ ਬੋਝ ਚੁੱਕਣ ਵਿੱਚ ਮਦਦ ਕਰੋ, ਅਤੇ ਇਸ ਤਰ੍ਹਾਂ ਤੁਸੀਂ ਮਸੀਹ ਦੀ ਬਿਵਸਥਾ ਨੂੰ ਪੂਰਾ ਕਰੋਗੇ। 3 ਕਿਉਂਕਿ ਜੇ ਕੋਈ ਆਪਣੇ ਆਪ ਨੂੰ ਕੁਝ ਸਮਝੇ ਅਤੇ ਹੋਵੇ ਕੁਝ ਵੀ ਨਾ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ। 4 ਹਰ ਇੱਕ ਨੂੰ ਆਪਣੇ ਕੰਮਾਂ ਦੀ ਪਰਖ ਕਰਨੀ ਚਾਹੀਦੀ ਹੈ। ਫਿਰ ਉਹ ਕਿਸੇ ਹੋਰ ਨਾਲ ਆਪਣੀ ਤੁਲਨਾ ਕੀਤੇ ਬਗੈਰ, ਇਕੱਲੇ ਆਪਣੇ ਆਪ ਤੇ ਮਾਣ ਕਰ ਸਕਦੇ ਹਨ, 5 ਕਿਉਂਕਿ ਹਰੇਕ ਨੂੰ ਆਪਣਾ ਭਾਰ ਚੁੱਕਣਾ ਚਾਹੀਦਾ ਹੈ।