Publicidade

Joel 1

1 ਯਾਹਵੇਹ ਦਾ ਬਚਨ ਜਿਹੜਾ ਪਥੂਏਲ ਦੇ ਪੁੱਤਰ ਯੋਏਲ ਨੂੰ ਆਇਆ।

ਟਿੱਡੀਆਂ ਦਾ ਹਮਲਾ

2 ਹੇ ਆਗੂਓ, ਇਹ ਸੁਣੋ,

ਹੇ ਦੇਸ਼ ਦੇ ਸਾਰੇ ਲੋਕੋ, ਮੇਰੀ ਸੁਣੋ।

ਕੀ ਤੁਹਾਡੇ ਦਿਨਾਂ ਵਿੱਚ ਜਾਂ ਤੁਹਾਡੇ ਪੁਰਖਿਆਂ ਦੇ ਦਿਨਾਂ ਵਿੱਚ ਕਦੇ ਅਜਿਹਾ ਹੋਇਆ ਹੈ?

3 ਇਸਨੂੰ ਆਪਣੇ ਬੱਚਿਆਂ ਨੂੰ ਦੱਸੋ,

ਅਤੇ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ,

ਅਤੇ ਉਨ੍ਹਾਂ ਦੇ ਬੱਚੇ ਅਗਲੀ ਪੀੜ੍ਹੀ ਨੂੰ ਦੱਸਣ ਦਿਓ।

4 ਜੋ ਛੋਟੀ ਟਿੱਡੀ ਤੋਂ ਬਚਿਆ,

ਉਹ ਵੱਡੀ ਟਿੱਡੀ ਖਾ ਗਈ,

ਜੋ ਵੱਡੀ ਟਿੱਡੀ ਤੋਂ ਬਚਿਆ,

ਉਹ ਟਪੂਸੀ ਮਾਰ ਟਿੱਡੀ ਖਾ ਗਈ,

ਜੋ ਟਪੂਸੀ ਮਾਰ ਟਿੱਡੀ ਤੋਂ ਬਚਿਆ,

ਉਹ ਹੂੰਝਾ ਫੇਰ ਟਿੱਡੀ ਖਾ ਗਈ।

5 ਹੇ ਸ਼ਰਾਬੀਓ, ਜਾਗੋ ਅਤੇ ਰੋਵੋ!

ਹੇ ਸਾਰੇ ਸ਼ਰਾਬ ਦੇ ਪਿਆਕੜ ਹੋ,

ਨਵੀਂ ਦਾਖਰਸ ਦੇ ਕਾਰਨ ਰੋਵੋ,

ਕਿਉਂ ਜੋ ਉਹ ਤੁਹਾਡੇ ਬੁੱਲ੍ਹਾਂ ਤੋਂ ਖੋਹ ਲਈ ਗਈ ਹੈ।

6 ਇੱਕ ਕੌਮ ਨੇ ਮੇਰੀ ਧਰਤੀ ਉੱਤੇ ਹਮਲਾ ਕੀਤਾ ਹੈ,

ਇੱਕ ਸ਼ਕਤੀਸ਼ਾਲੀ ਅਤੇ ਅਣਗਿਣਤ ਹੈ;

ਉਸ ਦੇ ਦੰਦ ਸ਼ੇਰ ਦੇ ਦੰਦ ਹਨ,

ਉਸ ਦੀਆਂ ਦਾੜ੍ਹਾਂ ਸ਼ੇਰਨੀ ਦੀਆਂ ਹਨ।

7 ਉਸ ਨੇ ਮੇਰੀਆਂ ਅੰਗੂਰਾਂ ਦੀਆਂ ਵੇਲਾਂ ਨੂੰ ਉਜਾੜ ਦਿੱਤਾ

ਅਤੇ ਮੇਰੇ ਹੰਜੀਰ ਦੇ ਰੁੱਖਾਂ ਨੂੰ ਤੋੜ ਕੇ ਸੁੱਟ ਦਿੱਤਾ।

ਉਸ ਨੇ ਉਨ੍ਹਾਂ ਦੀ ਸੱਕ ਲਾਹ ਕੇ ਸੁੱਟ ਦਿੱਤੀ ਹੈ,

ਉਨ੍ਹਾਂ ਦੀਆਂ ਟਹਿਣੀਆਂ ਨੂੰ ਚਿੱਟਾ ਛੱਡ ਦਿੱਤਾ ਹੈ।

8 ਉਸ ਕੁਆਰੀ ਵਾਂਗੂੰ ਜੋ ਲੱਕ ਉੱਤੇ ਟਾਟ ਬੰਨ੍ਹ ਕੇ

ਆਪਣੀ ਜੁਆਨੀ ਦੇ ਪਤੀ ਲਈ ਰੋਂਦੀ ਹੈ, ਤੂੰ ਵੀ ਉਸੇ ਤਰ੍ਹਾਂ ਰੋ।

9 ਅਨਾਜ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ

ਯਾਹਵੇਹ ਦੇ ਘਰ ਵਿੱਚ ਆਉਣੀਆਂ ਬੰਦ ਹੋ ਗਈਆਂ ਹਨ।

ਜਾਜਕ ਸੋਗ ਵਿੱਚ ਹਨ,

ਉਹ ਜਿਹੜੇ ਯਾਹਵੇਹ ਦੇ ਅੱਗੇ ਸੇਵਾ ਕਰਦੇ ਹਨ।

10 ਖੇਤ ਬਰਬਾਦ ਹੋ ਗਏ ਹਨ,

ਜ਼ਮੀਨ ਸੁੱਕ ਗਈ ਹੈ;

ਅਨਾਜ ਨਸ਼ਟ ਹੋ ਗਿਆ,

ਨਵੀਂ ਮੈ ਸੁੱਕ ਗਈ,

ਜ਼ੈਤੂਨ ਦਾ ਤੇਲ ਨਾਸ ਹੋ ਗਿਆ।

11 ਹੇ ਕਿਸਾਨੋ, ਨਿਰਾਸ਼ ਹੋਵੋ,

ਹੇ ਵੇਲਾਂ ਦੇ ਪੈਦਾ ਕਰਨ ਵਾਲਿਓ, ਰੋਵੋ;

ਕਣਕ ਅਤੇ ਜੌਂ ਲਈ ਸੋਗ ਕਰੋ,

ਕਿਉਂਕਿ ਖੇਤ ਦੀ ਫ਼ਸਲ ਤਬਾਹ ਹੋ ਗਈ ਹੈ।

12 ਅੰਗੂਰੀ ਵੇਲ ਸੁੱਕ ਗਈ ਹੈ,

ਅਤੇ ਹੰਜੀਰ ਦਾ ਰੁੱਖ ਸੁੱਕ ਗਿਆ ਹੈ।

ਅਨਾਰ, ਖਜ਼ੂਰ ਅਤੇ ਸੇਬ ਦੇ ਰੁੱਖ,

ਖੇਤ ਦੇ ਸਾਰੇ ਰੁੱਖ ਸੁੱਕ ਗਏ ਹਨ।

ਨਿਸ਼ਚੇ ਹੀ ਲੋਕਾਂ ਦਾ ਅਨੰਦ ਮੁਰਝਾ ਗਿਆ ਹੈ।

ਵਿਰਲਾਪ ਦਾ ਸੱਦਾ

13 ਹੇ ਜਾਜਕੋ, ਤੱਪੜ ਪਾਓ ਅਤੇ ਸੋਗ ਕਰੋ।

ਹੇ ਜਗਵੇਦੀ ਦੇ ਅੱਗੇ ਸੇਵਾ ਕਰਨ ਵਾਲੇ, ਰੋਵੋ।

ਆ ਤੱਪੜ ਪਾ ਕੇ ਰਾਤ ਕੱਟੋ,

ਹੇ ਮੇਰੇ ਪਰਮੇਸ਼ਵਰ ਦੀ ਸੇਵਾ ਕਰਨ ਵਾਲਿਓ।

ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ

ਤੁਹਾਡੇ ਪਰਮੇਸ਼ਵਰ ਦੇ ਘਰ ਤੋਂ ਰੋਕੀਆਂ ਗਈਆਂ ਹਨ।

14 ਇੱਕ ਪਵਿੱਤਰ ਵਰਤ ਰੱਖੋ;

ਇੱਕ ਪਵਿੱਤਰ ਸਭਾ ਬੁਲਾਓ।

ਬਜ਼ੁਰਗਾਂ ਨੂੰ

ਅਤੇ ਧਰਤੀ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ

ਆਪਣੇ ਪਰਮੇਸ਼ਵਰ ਦੇ ਘਰ ਵਿੱਚ ਬੁਲਾਓ,

ਅਤੇ ਯਾਹਵੇਹ ਅੱਗੇ ਦੁਹਾਈ ਦਿਓ।

15 ਹਾਏ, ਉਸ ਦਿਨ ਲਈ!

ਕਿਉਂਕਿ ਯਾਹਵੇਹ ਦਾ ਦਿਨ ਨੇੜੇ ਹੈ;

ਇਹ ਸਰਵਸ਼ਕਤੀਮਾਨ ਵੱਲੋਂ ਤਬਾਹੀ ਵਾਂਗ ਆਵੇਗਾ।

16 ਕੀ ਸਾਡੀਆਂ ਅੱਖਾਂ ਦੇ ਸਾਮ੍ਹਣੇ

ਅਨੰਦ ਅਤੇ ਖੁਸ਼ੀ

ਸਾਡੇ ਪਰਮੇਸ਼ਵਰ ਦੇ ਘਰ ਵਿੱਚੋਂ ਭੋਜਨ ਮੁੱਕ ਨਹੀਂ ਗਿਆ?

17 ਬੀਜ ਮਿੱਟੀ ਦੇ ਢੇਲਿਆਂ ਦੇ ਹੇਠ ਸੜਦੇ ਜਾਂਦੇ ਹਨ,

ਖੱਤੇ ਵਿਰਾਨ ਪਏ ਹਨ,

ਭੰਡਾਰ ਘਰ ਟੁੱਟੇ ਪਏ ਹਨ,

ਕਿਉਂ ਜੋ ਫ਼ਸਲ ਸੁੱਕ ਗਈ ਹੈ।

18 ਡੰਗਰ ਕਿਵੇਂ ਅੜਿੰਗਦੇ ਹਨ!

ਪਸ਼ੂਆਂ ਦੇ ਝੁੰਡ ਭਟਕਦੇ ਫਿਰਦੇ ਹਨ

ਕਿਉਂਕਿ ਉਨ੍ਹਾਂ ਕੋਲ ਕੋਈ ਚਾਰਾ ਨਹੀਂ ਹੈ;

ਭੇਡਾਂ ਦੇ ਇੱਜੜ ਵੀ ਦੁਖੀ ਹਨ।

19 ਹੇ ਯਾਹਵੇਹ, ਮੈਂ ਤੁਹਾਨੂੰ ਪੁਕਾਰਦਾ ਹਾਂ,

ਕਿਉਂਕਿ ਅੱਗ ਨੇ ਉਜਾੜ ਵਿੱਚ ਚਰਾਗਾਹਾਂ ਨੂੰ ਖਾ ਲਿਆ ਹੈ

ਅਤੇ ਅੱਗ ਨੇ ਖੇਤ ਦੇ ਸਾਰੇ ਰੁੱਖਾਂ ਨੂੰ ਸਾੜ ਦਿੱਤਾ ਹੈ।

20 ਖੇਤ ਦੇ ਪਸ਼ੂ ਤੇਰੇ ਵੱਲ ਹੌਂਕਦੇ ਹਨ।

ਪਾਣੀ ਦੀਆਂ ਨਦੀਆਂ ਸੁੱਕ ਗਈਆਂ ਹਨ

ਅਤੇ ਅੱਗ ਨੇ ਉਜਾੜ ਦੀਆਂ ਚਰਾਂਦਾਂ ਨੂੰ ਭਸਮ ਕਰ ਦਿੱਤਾ ਹੈ।

Veja também

Publicidade
Joel
Ver todos os capítulos de Joel
Bíblia Online Bíblia Online

Bíblia Online • Versão: 2026-06-18_14-04-22-