Pular para o conteúdo
Publicidade

ਮਲਾਕੀ 4

ਨਿਆਂ ਅਤੇ ਨੇਮ

1 "ਯਕੀਨਨ ਉਹ ਦਿਨ ਆ ਰਿਹਾ ਹੈ; ਭੱਠੀ ਵਾਂਗ ਸਾੜਨ ਵਾਲਾ। ਸਾਰੇ ਆਕੜਬਾਜ਼ ਅਤੇ ਸਾਰੇ ਦੁਸ਼ਟ ਸੜ੍ਹ ਜਾਣਗੇ। ਉਹ ਦਿਨ ਉਹਨਾਂ ਨੂੰ ਸਾੜਨ ਲਈ ਆਉਂਦਾ ਹੈ," ਸਰਬਸ਼ਕਤੀਮਾਨ ਦਾ ਯਾਹਵੇਹ ਆਖਦਾ ਹੈ, "ਉਨ੍ਹਾਂ ਵਿੱਚ ਨਾ ਤਾਂ ਕੋਈ ਜੜ੍ਹ ਅਤੇ ਨਾ ਹੀ ਕੋਈ ਟਾਹਣੀ ਬਚੇਗੀ। 2 ਪਰ ਤੁਹਾਡੇ ਲਈ ਜੋ ਮੇਰੇ ਨਾਮ ਦਾ ਸਤਿਕਾਰ ਕਰਦੇ ਹੋ, ਧਾਰਮਿਕਤਾ ਦਾ ਸੂਰਜ ਆਪਣੀਆਂ ਕਿਰਨਾਂ ਵਿੱਚ ਤੰਦਰੁਸਤੀ ਦੇ ਨਾਲ ਚੜ੍ਹੇਗਾ। ਅਤੇ ਤੁਸੀਂ ਬਾਹਰ ਜਾਵੋਂਗੇ ਅਤੇ ਚੰਗੀ ਤਰ੍ਹਾਂ ਪਲੇ ਹੋਏ ਵੱਛਿਆਂ ਵਾਂਗ ਕੁੱਦੋਗੇ। 3 ਤੁਸੀਂ ਦੁਸ਼ਟਾਂ ਨੂੰ ਮਿੱਧੋਗੇ, ਉਹ ਤੁਹਾਡੇ ਪੈਰਾਂ ਦੀਆਂ ਤਲੀਆਂ ਦੇ ਹੇਠ ਦੀ ਸੁਆਹ ਹੋਣਗੇ ਉਸ ਦਿਨ ਜਦ ਮੈਂ ਇਹ ਕੰਮ ਕਰਾਂਗਾ, ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।

4 "ਮੇਰੇ ਦਾਸ ਮੋਸ਼ੇਹ ਦੀ ਬਿਵਸਥਾ ਨੂੰ ਚੇਤੇ ਰੱਖੋ, ਉਹ ਫ਼ਰਮਾਨ ਅਤੇ ਕਾਨੂੰਨ ਜੋ ਮੈਂ ਉਸਨੂੰ ਹੋਰੇਬ ਵਿੱਚ ਸਾਰੇ ਇਸਰਾਏਲ ਲਈ ਦਿੱਤੇ ਸਨ।

5 "ਵੇਖੋ, ਮੈਂ ਏਲੀਯਾਹ ਨਬੀ ਨੂੰ ਤੁਹਾਡੇ ਲਈ ਭੇਜਾਂਗਾ ਇਸ ਤੋਂ ਪਹਿਲਾਂ ਕਿ ਯਾਹਵੇਹ ਦਾ ਵੱਡਾ ਅਤੇ ਭਿਆਨਕ ਦਿਨ ਆਵੇ। 6 ਉਹ ਮਾਪਿਆਂ ਦੇ ਮਨਾਂ ਨੂੰ ਉਹਨਾਂ ਦੇ ਬੱਚਿਆਂ ਵੱਲ ਅਤੇ ਬੱਚਿਆਂ ਦੇ ਮਨਾਂ ਨੂੰ ਉਹਨਾਂ ਦੇ ਮਾਪਿਆਂ ਵੱਲ ਮੋੜ ਦੇਵੇਗਾ। ਨਹੀਂ ਤਾਂ ਮੈਂ ਆ ਕੇ ਧਰਤੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ।"

Estes versículos te tocaram? Ore agora!

+581 estão orando agora.

Junte-se à corrente de oração.

Malaquias
Ver todos os capítulos de Malaquias