Pular para o conteúdo
Publicidade

ਮੱਤੀਯਾਹ 1

ਯਿਸ਼ੂ ਮਸੀਹ ਦੀ ਵੰਸ਼ਾਵਲੀ

1 ਅਬਰਾਹਾਮ ਦੇ ਵੰਸ਼ ਵਿੱਚੋਂ, ਦਾਵੀਦ ਦੇ ਪੁੱਤਰ ਯਿਸ਼ੂ ਮਸੀਹ1:1 ਮਸੀਹ ਇਬਰਾਨੀ ਵਿੱਚ ਯਿਸ਼ੂ ਯੂਨਾਨੀ ਵਿੱਚ ਮਸਹ ਕੀਤਾ ਹੋਇਆ ਆਇਤ 18 ਵਿੱਚ ਵੀ ਦੀ ਵੰਸ਼ਾਵਲੀ:1:1 ਜਾਂ ਸ਼ੁਰੂਆਤ ਦੀ ਲਿਖਤ ਵਿੱਚ ਇਹ ਦਰਜ ਹੈ

2 ਅਬਰਾਹਾਮ ਤੋਂ ਇਸਹਾਕ,

ਇਸਹਾਕ ਤੋਂ ਯਾਕੋਬ,

ਯਾਕੋਬ ਤੋਂ ਯਹੂਦਾਹ ਅਤੇ ਉਸ ਦੇ ਭਰਾ ਪੈਦਾ ਹੋਏ,

3 ਯਹੂਦਾਹ ਤੋਂ ਫ਼ਾਰੇਸ ਅਤੇ ਜ਼ਾਰਾਹ ਤਾਮਾਰ ਦੀ ਕੁੱਖੋਂ ਪੈਦਾ ਹੋਇਆ,

ਫ਼ਾਰੇਸ ਹੇਜ਼ਰੋਨ ਦਾ ਪਿਤਾ ਸੀ,

ਅਤੇ ਹੇਜ਼ਰੋਨ ਹਾਰਾਮ ਦਾ ਪਿਤਾ ਸੀ,

4 ਹਾਰਾਮ ਤੋਂ ਅੰਮੀਨਾਦਾਬ,

ਅਤੇ ਅੰਮੀਨਾਦਾਬ ਤੋਂ ਨਾਹੱਸ਼ੋਨ ਪੈਦਾ ਹੋਇਆ,

ਨਾਹੱਸ਼ੋਨ ਤੋਂ ਸਲਮੋਨ,

5 ਸਲਮੋਨ ਅਤੇ ਰਾਹਾਬ ਤੋਂ ਬੋਅਜ਼ ਪੈਦਾ ਹੋਇਆ,

ਬੋਅਜ਼ ਅਤੇ ਰੂਥ ਤੋਂ ਓਬੇਦ ਪੈਦਾ ਹੋਇਆ,

ਓਬੇਦ ਤੋਂ ਯੱਸੀ ਪੈਦਾ ਹੋਇਆ,

6 ਯੱਸੀ ਰਾਜਾ ਦਾਵੀਦ ਦਾ ਪਿਤਾ ਸੀ।

ਦਾਵੀਦ ਅਤੇ ਉਰਿਆਹ ਦੀ ਪਤਨੀ ਤੋਂ ਸ਼ਲੋਮੋਨ ਪੈਦਾ ਹੋਇਆ,

7 ਸ਼ਲੋਮੋਨ ਤੋਂ ਰੋਬੋਆਮ,

ਰੋਬੋਆਮ ਤੋਂ ਅਬੀਯਾਹ,

ਅਬੀਯਾਹ ਤੋਂ ਆਸਾਫ਼ ਪੈਦਾ ਹੋਇਆ,

8 ਆਸਾਫ਼ ਤੋਂ ਯਹੋਸ਼ਾਫਾਤ,

ਯਹੋਸ਼ਾਫਾਤ ਤੋਂ ਯੋਰਾਮ,

ਯੋਰਾਮ ਤੋਂ ਉੱਜਿਆਹ ਪੈਦਾ ਹੋਇਆ,

9 ਉੱਜਿਆਹ ਤੋਂ ਯੋਥਾਮ,

ਯੋਥਾਮ ਤੋਂ ਆਹਾਜ਼,

ਆਹਾਜ਼ ਤੋਂ ਹੇਜੇਕਿਆ ਪੈਦਾ ਹੋਇਆ,

10 ਹੇਜੇਕਿਆ ਤੋਂ ਮਨੱਸ਼ੇਹ,

ਮਨੱਸ਼ੇਹ ਤੋਂ ਅਮੋਨ,

ਅਮੋਨ ਤੋਂ ਯੋਸ਼ਿਆਹ,

11 ਯੋਸ਼ਿਆਹ ਤੋਂ ਬਾਬੇਲ ਪੁੱਜਣ ਦੇ ਸਮੇਂ ਯਖੋਨਿਆ ਅਤੇ ਉਸਦੇ ਭਰਾ ਪੈਦਾ ਹੋਏ।

12 ਬਾਬੇਲ ਪੁੱਜਣ ਦੇ ਬਾਅਦ:

ਯਖੋਨਿਆ ਤੋਂ ਸਲਾਥਿਏਲ ਪੈਦਾ ਹੋਇਆ,

ਸਲਾਥਿਏਲ ਤੋਂ ਜ਼ੇਰੋਬਾਬੇਲ,

13 ਜ਼ੇਰੋਬਾਬੇਲ ਤੋਂ ਅਬੀਹੂਦ,

ਅਬੀਹੂਦ ਤੋਂ ਏਲਿਆਕਿਮ,

ਏਲਿਆਕਿਮ ਤੋਂ ਆਜੋਰ,

14 ਆਜੋਰ ਤੋਂ ਸਾਦੋਕ,

ਸਾਦੋਕ ਤੋਂ ਆਖਿਮ,

ਆਖਿਮ ਤੋਂ ਏਲਿਹੂਦ ਪੈਦਾ ਹੋਇਆ,

15 ਏਲਿਹੂਦ ਤੋਂ ਏਲਿਏਜਰ,

ਏਲਿਏਜਰ ਤੋਂ ਮੱਥਾਨ,

ਮੱਥਾਨ ਤੋਂ ਯਾਕੋਬ,

16 ਅਤੇ ਯਾਕੋਬ ਤੋਂ ਯੋਸੇਫ਼ ਪੈਦਾ ਹੋਇਆ, ਉਹ ਮਰਿਯਮ ਦਾ ਪਤੀ ਸੀ ਅਤੇ ਮਰਿਯਮ ਦੀ ਕੁੱਖੋ ਯਿਸ਼ੂ ਨੇ ਜਨਮ ਲਿਆ, ਜਿਸ ਨੂੰ ਮਸੀਹ ਕਿਹਾ ਜਾਂਦਾ ਹੈ।

17 ਅਬਰਾਹਾਮ ਤੋਂ ਲੈ ਕੇ ਦਾਵੀਦ ਤੱਕ ਕੁਲ ਚੌਦਾਂ ਪੀੜ੍ਹੀਆਂ ਸਨ, ਦਾਵੀਦ ਤੋਂ ਲੈ ਕੇ ਬਾਬੇਲ ਪੁੱਜਣ ਤੱਕ ਚੌਦਾਂ ਹਨ ਅਤੇ ਬਾਬੇਲ ਵੱਲ ਜਾਣ ਤੋਂ ਲੈ ਕੇ ਮਸੀਹ ਯਿਸ਼ੂ ਤੱਕ ਚੌਦਾਂ ਪੀੜ੍ਹੀਆਂ ਹੋਈਆ।

ਮਸੀਹ ਯਿਸ਼ੂ ਦਾ ਜਨਮ

18 ਮਸੀਹ ਯਿਸ਼ੂ ਦਾ ਜਨਮ ਇਸ ਤਰ੍ਹਾਂ ਹੋਇਆ: ਉਹ ਦੀ ਮਾਤਾ ਮਰਿਯਮ ਦੀ ਮੰਗਣੀ ਯੋਸੇਫ਼ ਨਾਲ ਹੋਈ ਸੀ, ਪਰ ਵਿਆਹ ਤੋਂ ਪਹਿਲਾਂ ਹੀ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ। 19 ਉਸ ਦਾ ਪਤੀ ਯੋਸੇਫ਼ ਜੋ ਇੱਕ ਧਰਮੀ ਪੁਰਖ ਸੀ। ਉਹ ਨਹੀਂ ਚਾਹੁੰਦਾ ਸੀ ਕਿ ਮਰਿਯਮ ਨੂੰ ਲੋਕਾਂ ਵਿੱਚ ਬਦਨਾਮ ਕਰੇ, ਇਸ ਲਈ ਉਸਦੇ ਮਨ ਵਿੱਚ ਇਹ ਸੀ ਕਿ ਉਹ ਉਸਨੂੰ ਚੁੱਪ-ਚਾਪ ਛੱਡ ਦੇਵੇਗਾ।

20 ਪਰ ਜਦੋਂ ਉਹ ਇਹਨਾਂ ਗੱਲਾਂ ਦੀ ਸੋਚ ਵਿੱਚ ਸੀ, ਤਾਂ ਪ੍ਰਭੂ ਦੇ ਇੱਕ ਦੂਤ ਨੇ ਸੁਫ਼ਨੇ ਵਿੱਚ ਦਰਸ਼ਣ ਦੇ ਕੇ ਉਸ ਨੂੰ ਕਿਹਾ, "ਯੋਸੇਫ਼ ਦਾਵੀਦ ਦੇ ਪੁੱਤਰ, ਮਰਿਯਮ ਨੂੰ ਆਪਣੀ ਪਤਨੀ ਦੇ ਰੂਪ ਵਿੱਚ ਅਪਣਾਉਣ ਤੋਂ ਨਾ ਡਰ, ਕਿਉਂਕਿ ਜੋ ਉਸ ਦੀ ਕੁੱਖ ਵਿੱਚ ਹੈ, ਉਹ ਪਵਿੱਤਰ ਆਤਮਾ ਵੱਲੋਂ ਹੈ। 21 ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸ ਦਾ ਨਾਮ ਯਿਸ਼ੂ1:21 ਯਿਸ਼ੂ ਯੂਨਾਨੀ ਸ਼ਬਦ "ਯਹੋਸ਼ੁਆ" ਦਾ ਸਵਰੂਪ ਹੈ, ਜਿਸਦਾ ਅਰਥ ਹੈ "ਪ੍ਰਭੂ" ਜੋ ਬਚਾਉਂਦਾ ਹੈ। ਰੱਖਣਾ, ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ।"

22 ਇਹ ਸਭ ਇਸ ਲਈ ਹੋਇਆ ਕਿ ਜੋ ਵਚਨ ਪ੍ਰਭੂ ਨੇ ਨਬੀਆਂ ਦੇ ਦੁਆਰਾ ਕਿਹਾ ਗਿਆ ਸੀ ਇਹ ਪੂਰਾ ਹੋਵੇ: 23 "ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਉਹ ਪੁੱਤਰ ਨੂੰ ਜਨਮ ਦੇਵੇਗੀ ਅਤੇ ਉਹ ਉਸਦਾ ਨਾਮ ਇੰਮਾਨੂਏਲ1:23 ਯਸ਼ਾ 7:14 ਰੱਖਣਗੇ," ਜਿਸ ਦਾ ਅਰਥ ਹੈ, "ਪਰਮੇਸ਼ਵਰ ਸਾਡੇ ਨਾਲ।"

24 ਜਦੋਂ ਯੋਸੇਫ਼ ਨੀਂਦ ਤੋਂ ਉੱਠਿਆ, ਤਾਂ ਉਸਨੇ ਉਸੇ ਤਰ੍ਹਾਂ ਕੀਤਾ ਜਿਵੇਂ ਪ੍ਰਭੂ ਦੇ ਦੂਤ ਨੇ ਉਸ ਨੂੰ ਆਗਿਆ ਦਿੱਤੀ ਸੀ ਅਤੇ ਉਹ ਆਪਣੀ ਪਤਨੀ ਮਰਿਯਮ ਨੂੰ ਆਪਣੇ ਘਰ ਲੈ ਆਇਆ। 25 ਪਰ ਯੋਸੇਫ਼ ਨੇ ਵਿਆਹ ਸੰਪੰਨ1:25 ਵਿਆਹ ਸੰਪੰਨ ਮਤਲਬ ਪਤਨੀ ਦੇ ਨੇੜੇ ਨਹੀਂ ਗਿਆ ਹੋਣ ਨਾ ਦਿੱਤਾ ਜਦੋਂ ਤੱਕ ਉਸਨੇ ਪੁੱਤਰ ਨੂੰ ਜਨਮ ਨਹੀਂ ਦਿੱਤਾ ਅਤੇ ਉਹ ਨੇ ਪੁੱਤਰ ਦਾ ਨਾਮ ਯਿਸ਼ੂ ਰੱਖਿਆ।

Estes versículos te tocaram? Ore agora!

+581 estão orando agora.

Junte-se à corrente de oração.