Publicidade

Oséias 1

1 ਯਾਹਵੇਹ ਦਾ ਬਚਨ ਜੋ ਬੇਰੀ ਦੇ ਪੁੱਤਰ ਹੋਸ਼ੇਆ ਨੂੰ ਯਹੂਦਾਹ ਦੇ ਰਾਜਿਆਂ ਉਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਰਾਜ ਦੌਰਾਨ ਅਤੇ ਇਸਰਾਏਲ ਦੇ ਰਾਜਾ ਯੋਆਸ਼ ਦੇ ਪੁੱਤਰ ਯਾਰਾਬੁਆਮ ਦੇ ਰਾਜ ਵਿੱਚ ਆਇਆ।

ਹੋਸ਼ੇਆ ਦੀ ਪਤਨੀ ਅਤੇ ਬੱਚੇ

2 ਜਦੋਂ ਯਾਹਵੇਹ ਨੇ ਹੋਸ਼ੇਆ ਦੇ ਰਾਹੀਂ ਬੋਲਣਾ ਸ਼ੁਰੂ ਕੀਤਾ, ਤਾਂ ਯਾਹਵੇਹ ਨੇ ਉਸਨੂੰ ਕਿਹਾ, "ਜਾ, ਇੱਕ ਵਿਭਚਾਰੀ ਔਰਤ ਨਾਲ ਵਿਆਹ ਕਰ ਅਤੇ ਉਸ ਦੇ ਬੱਚੇ ਪੈਦਾ ਕਰ। ਕਿਉਂਕਿ ਇੱਕ ਵਿਭਚਾਰੀ ਪਤਨੀ ਵਾਂਗ ਇਹ ਧਰਤੀ ਯਾਹਵੇਹ ਲਈ ਬੇਵਫ਼ਾਈ ਦੀ ਦੋਸ਼ੀ ਹੈ।" 3 ਸੋ ਉਸ ਨੇ ਦਿਬਲਾਇਮ ਦੀ ਧੀ ਗੋਮਰ ਨਾਲ ਵਿਆਹ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਉਸ ਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ।

4 ਫਿਰ ਯਾਹਵੇਹ ਨੇ ਹੋਸ਼ੇਆ ਨੂੰ ਕਿਹਾ, "ਉਸ ਨੂੰ ਯਿਜ਼ਰਏਲ ਆਖ ਕਿਉਂ ਜੋ ਮੈਂ ਯੇਹੂ ਦੇ ਘਰਾਣੇ ਨੂੰ ਯਿਜ਼ਰਏਲ ਵਿੱਚ ਹੋਏ ਕਤਲੇਆਮ ਦੀ ਸਜ਼ਾ ਦੇਵਾਂਗਾ ਅਤੇ ਇਸਰਾਏਲ ਦੇ ਰਾਜ ਨੂੰ ਖ਼ਤਮ ਕਰ ਦਿਆਂਗਾ। 5 ਉਸ ਦਿਨ ਮੈਂ ਯਿਜ਼ਰਏਲ ਦੀ ਵਾਦੀ ਵਿੱਚ ਇਸਰਾਏਲ ਦਾ ਧਣੁੱਖ ਤੋੜ ਦਿਆਂਗਾ।"

6 ਗੋਮਰ ਫੇਰ ਗਰਭਵਤੀ ਹੋਈ ਅਤੇ ਇੱਕ ਧੀ ਨੂੰ ਜਨਮ ਦਿੱਤਾ। ਤਦ ਯਾਹਵੇਹ ਨੇ ਹੋਸ਼ੇਆ ਨੂੰ ਕਿਹਾ, "ਉਸ ਦਾ ਨਾਮ ਲੋ-ਰੁਹਾਮਾਹ ਰੱਖ, ਕਿਉਂਕਿ ਮੈਂ ਹੁਣ ਇਸਰਾਏਲ ਨੂੰ ਪਿਆਰ ਨਹੀਂ ਕਰਾਂਗਾ, ਕਿ ਮੈਂ ਉਨ੍ਹਾਂ ਨੂੰ ਮਾਫ਼ ਕਰ ਦੇਵਾਂ। 7 ਪਰ ਮੈਂ ਯਹੂਦਾਹ ਦੇ ਘਰਾਣੇ ਨੂੰ ਪਿਆਰ ਕਰਾਂਗਾ; ਅਤੇ ਮੈਂ ਉਨ੍ਹਾਂ ਨੂੰ ਧਣੁੱਖ, ਤਲਵਾਰ ਜਾਂ ਲੜਾਈ, ਜਾਂ ਘੋੜਿਆਂ ਅਤੇ ਘੋੜਸਵਾਰਾਂ ਦੁਆਰਾ ਨਹੀਂ ਬਚਾਵਾਂਗਾ, ਪਰ ਮੈਂ ਉਨ੍ਹਾਂ ਦਾ ਯਾਹਵੇਹ ਪਰਮੇਸ਼ਵਰ ਉਨ੍ਹਾਂ ਨੂੰ ਬਚਾਵਾਂਗਾ।"

8 ਲੋ-ਰੁਹਾਮਾਹ ਨੂੰ ਦੁੱਧ ਛੁਡਾਉਣ ਤੋਂ ਬਾਅਦ, ਗੋਮਰ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। 9 ਤਦ ਯਾਹਵੇਹ ਨੇ ਆਖਿਆ, "ਉਸ ਦਾ ਨਾਮ ਲੋ-ਅੰਮੀ ਰੱਖ, ਕਿਉਂਕਿ ਤੁਸੀਂ ਮੇਰੇ ਲੋਕ ਨਹੀਂ ਹੋ, ਅਤੇ ਮੈਂ ਤੁਹਾਡਾ ਪਰਮੇਸ਼ਵਰ ਨਹੀਂ ਹਾਂ।

10 "ਫਿਰ ਵੀ ਇਸਰਾਏਲੀ ਸਮੁੰਦਰ ਦੇ ਕੰਢੇ ਦੀ ਰੇਤ ਵਰਗੇ ਹੋਣਗੇ, ਜਿਸ ਨੂੰ ਨਾ ਮਿਣਿਆ ਜਾ ਸਕਦਾ ਹੈ ਅਤੇ ਨਾ ਹੀ ਗਿਣਿਆ ਜਾ ਸਕਦਾ ਹੈ। ਉਸੇ ਜਗ੍ਹਾ ਜਿੱਥੇ ਉਹਨਾਂ ਨੂੰ ਕਿਹਾ ਗਿਆ ਸੀ, ‘ਤੁਸੀਂ ਮੇਰੇ ਲੋਕ ਨਹੀਂ ਹੋ, ਉੱਥੇ ਉਹਨਾਂ ਨੂੰ ਜੀਉਂਦੇ ਪਰਮੇਸ਼ਵਰ ਦੇ ਬੱਚੇ ਕਿਹਾ ਜਾਵੇਗਾ।’ 11 ਯਹੂਦਾਹ ਦੇ ਲੋਕ ਅਤੇ ਇਸਰਾਏਲ ਦੇ ਲੋਕ ਇਕੱਠੇ ਹੋਣਗੇ; ਉਹ ਇੱਕ ਆਗੂ ਨੂੰ ਨਿਯੁਕਤ ਕਰਨਗੇ ਅਤੇ ਦੇਸ਼ ਵਿੱਚੋਂ ਬਾਹਰ ਆਉਣਗੇ, ਕਿਉਂਕਿ ਯਿਜ਼ਰਏਲ ਦਾ ਦਿਨ ਮਹਾਨ ਹੋਵੇਗਾ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-