Publicidade

Oséias 3

ਹੋਸ਼ੇਆ ਦਾ ਆਪਣੀ ਪਤਨੀ ਨਾਲ ਸੁਲ੍ਹਾ

1 ਯਾਹਵੇਹ ਨੇ ਮੈਨੂੰ ਕਿਹਾ, "ਜਾ, ਆਪਣੀ ਪਤਨੀ ਨੂੰ ਦੁਬਾਰਾ ਆਪਣਾ ਪਿਆਰ ਦਿਖਾ, ਭਾਵੇਂ ਉਹ ਕਿਸੇ ਹੋਰ ਆਦਮੀ ਨਾਲ ਪਿਆਰ ਕਰਦੀ ਹੈ ਅਤੇ ਇੱਕ ਵਿਭਚਾਰੀ ਹੈ। ਉਸ ਨੂੰ ਪਿਆਰ ਕਰੋ ਜਿਵੇਂ ਕਿ ਯਾਹਵੇਹ ਇਸਰਾਏਲੀਆਂ ਨੂੰ ਪਿਆਰ ਕਰਦਾ ਹੈ, ਭਾਵੇਂ ਉਹ ਦੂਜੇ ਦੇਵਤਿਆਂ ਵੱਲ ਮੁੜਦੇ ਹਨ ਅਤੇ ਪਵਿੱਤਰ ਸੌਗੀ ਦੇ ਕੇਕ ਨੂੰ ਪਿਆਰ ਕਰਦੇ ਹਨ।"

2 ਇਸ ਲਈ ਮੈਂ ਉਹ ਨੂੰ ਪੰਦਰਾਂ ਸ਼ੈਕੇਲ ਚਾਂਦੀ ਅਤੇ ਇੱਕ ਹੋਮਰ ਅਤੇ ਇੱਕ ਲੇਕਬ ਜੌਂ ਵਿੱਚ ਖਰੀਦ ਲਿਆ ਹੈ। 3 ਤਦ ਮੈਂ ਉਸ ਨੂੰ ਕਿਹਾ, "ਤੂੰ ਮੇਰੇ ਨਾਲ ਬਹੁਤ ਦਿਨ ਰਹਿਣਾ ਹੈ। ਤੁਹਾਨੂੰ ਵੇਸਵਾ ਨਹੀਂ ਬਣਨਾ ਚਾਹੀਦਾ ਜਾਂ ਕਿਸੇ ਵੀ ਆਦਮੀ ਨਾਲ ਗੂੜ੍ਹਾ ਨਹੀਂ ਹੋਣਾ ਚਾਹੀਦਾ, ਅਤੇ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰਾਂਗਾ।"

4 ਕਿਉਂ ਜੋ ਇਸਰਾਏਲੀ ਬਹੁਤ ਦਿਨ ਰਾਜੇ ਜਾਂ ਰਾਜਕੁਮਾਰ ਤੋਂ ਬਿਨਾਂ, ਬਲੀਦਾਨ ਜਾਂ ਪਵਿੱਤਰ ਪੱਥਰਾਂ ਤੋਂ ਬਿਨਾਂ, ਏਫ਼ੋਦ ਜਾਂ ਘਰੇਲੂ ਦੇਵਤਿਆਂ ਤੋਂ ਬਿਨਾਂ ਜੀਉਂਦੇ ਰਹਿਣਗੇ। 5 ਇਸ ਤੋਂ ਬਾਅਦ ਇਸਰਾਏਲੀ ਮੁੜਨਗੇ ਅਤੇ ਆਪਣੇ ਪਰਮੇਸ਼ਵਰ ਅਤੇ ਆਪਣੇ ਰਾਜਾ ਦਾਵੀਦ ਨੂੰ ਭਾਲਣਗੇ। ਉਹ ਅੰਤ ਦੇ ਦਿਨਾਂ ਵਿੱਚ ਯਾਹਵੇਹ ਅਤੇ ਉਸ ਦੀਆਂ ਅਸੀਸਾਂ ਲਈ ਕੰਬਦੇ ਹੋਏ ਆਉਣਗੇ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-