Pular para o conteúdo
Publicidade

ਹੋਸ਼ੇਆ 6

ਇਸਰਾਏਲ ਤੋਂ ਪਛਤਾਵਾ

1 "ਆਓ, ਅਸੀਂ ਯਾਹਵੇਹ ਵੱਲ ਮੁੜੀਏ।

ਉਸ ਨੇ ਸਾਨੂੰ ਪਾੜ ਦਿੱਤਾ

ਪਰ ਉਹ ਸਾਨੂੰ ਚੰਗਾ ਕਰੇਗਾ;

ਉਸ ਨੇ ਸਾਨੂੰ ਜ਼ਖਮੀ ਕੀਤਾ

ਪਰ ਉਹ ਸਾਡੇ ਜ਼ਖਮਾਂ ਨੂੰ ਬੰਨ੍ਹ ਦੇਵੇਗਾ।

2 ਦੋ ਦਿਨਾਂ ਬਾਅਦ ਉਹ ਸਾਨੂੰ ਜੀਉਂਦਾ ਕਰੇਗਾ।

ਤੀਜੇ ਦਿਨ ਉਹ ਸਾਨੂੰ ਬਹਾਲ ਕਰੇਗਾ,

ਤਾਂ ਜੋ ਅਸੀਂ ਉਸ ਦੀ ਹਜ਼ੂਰੀ ਵਿੱਚ ਰਹਿ ਸਕੀਏ।

3 ਆਓ ਅਸੀਂ ਯਾਹਵੇਹ ਨੂੰ ਮੰਨੀਏ;

ਆਓ ਅਸੀਂ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੀਏ।

ਜਿਵੇਂ ਹੀ ਸੂਰਜ ਚੜ੍ਹਦਾ ਹੈ,

ਉਹ ਪ੍ਰਗਟ ਹੋਵੇਗਾ;

ਉਹ ਸਾਡੇ ਕੋਲ ਸਰਦੀਆਂ ਦੇ ਮੀਂਹ ਵਾਂਗ ਆਵੇਗਾ,

ਬਸੰਤ ਦੀ ਬਾਰਿਸ਼ ਵਾਂਗ ਜੋ ਧਰਤੀ ਨੂੰ ਸਿੰਜਦਾ ਹੈ।

4 "ਇਫ਼ਰਾਈਮ, ਮੈਂ ਤੇਰੇ ਨਾਲ ਕੀ ਕਰ ਸਕਦਾ ਹਾਂ?

ਹੇ ਯਹੂਦਾਹ, ਮੈਂ ਤੇਰੇ ਨਾਲ ਕੀ ਕਰ ਸਕਦਾ ਹਾਂ?

ਤੇਰਾ ਪਿਆਰ ਸਵੇਰ ਦੀ ਧੁੰਦ ਵਰਗਾ ਹੈ,

ਤੜਕੇ ਦੀ ਤ੍ਰੇਲ ਵਰਗਾ ਹੈ ਜੋ ਅਲੋਪ ਹੋ ਜਾਂਦੀ ਹੈ।

5 ਇਸ ਲਈ ਮੈਂ ਤੁਹਾਨੂੰ ਆਪਣੇ ਨਬੀਆਂ ਨਾਲ ਵੱਢ ਸੁੱਟਿਆ,

ਮੈਂ ਤੁਹਾਨੂੰ ਆਪਣੇ ਮੂੰਹ ਦੇ ਬੋਲਾਂ ਨਾਲ ਮਾਰਿਆ,

ਤਦ ਮੇਰੇ ਨਿਆਉਂ ਸੂਰਜ ਵਾਂਗ ਨਿਕਲਦੇ ਹਨ।

6 ਕਿਉਂ ਜੋ ਮੈਂ ਬਲੀਦਾਨ ਨੂੰ ਨਹੀਂ, ਸਗੋਂ ਦਯਾ ਦੀ ਇੱਛਾ ਰੱਖਦਾ ਹਾਂ,

ਅਤੇ ਸਗੋਂ ਹੋਮ ਦੀ ਬਲੀ ਦੀ ਬਜਾਏ ਪਰਮੇਸ਼ਵਰ ਦੀ ਮਾਨਤਾ ਚਾਹੁੰਦਾ ਹਾਂ।

7 ਜਿਵੇਂ ਕਿ ਆਦਮ ਵਿੱਚ, ਉਨ੍ਹਾਂ ਨੇ ਨੇਮ ਨੂੰ ਤੋੜਿਆ ਹੈ;

ਉਹ ਉੱਥੇ ਮੇਰੇ ਨਾਲ ਬੇਵਫ਼ਾ ਸੀ।

8 ਗਿਲਅਦ ਕੁਕਰਮੀਆਂ ਦਾ ਸ਼ਹਿਰ ਹੈ,

ਲਹੂ ਦੇ ਪੈਰਾਂ ਦੇ ਨਿਸ਼ਾਨਾਂ ਨਾਲ ਰੰਗਿਆ ਹੋਇਆ ਹੈ।

9 ਜਿਵੇਂ ਲੁਟੇਰੇ ਸ਼ਿਕਾਰ ਲਈ ਘਾਤ ਵਿੱਚ ਪਏ ਰਹਿੰਦੇ ਹਨ,

ਉਸੇ ਤਰ੍ਹਾਂ ਜਾਜਕਾਂ ਦੇ ਜੱਥੇ ਵੀ;

ਉਹ ਸ਼ੇਕੇਮ ਦੇ ਰਾਹ ਵਿੱਚ ਕਤਲ ਕਰਦੇ ਹਨ,

ਆਪਣੀਆਂ ਬੁਰੀਆਂ ਯੋਜਨਾਵਾਂ ਨੂੰ ਪੂਰਾ ਕਰਦੇ ਹਨ।

10 ਮੈਂ ਇਸਰਾਏਲ ਵਿੱਚ ਇੱਕ ਭਿਆਨਕ ਚੀਜ਼ ਵੇਖੀ ਹੈ,

ਉੱਥੇ ਇਫ਼ਰਾਈਮ ਵੇਸਵਾ ਨੂੰ ਦਿੱਤਾ ਜਾਂਦਾ ਹੈ,

ਇਸਰਾਏਲ ਨੂੰ ਭ੍ਰਿਸ਼ਟ ਕੀਤਾ ਜਾਂਦਾ ਹੈ।

11 "ਹੇ ਯਹੂਦਾਹ, ਤੇਰੇ ਲਈ ਵੀ ਵਾਢੀ ਦਾ ਸਮਾਂ ਠਹਿਰਾਇਆ ਗਿਆ ਹੈ।

"ਜਦੋਂ ਮੈਂ ਆਪਣੇ ਲੋਕਾਂ ਦੇ ਪੁਰਾਣੇ ਦਿਨ ਵਾਪਸ ਲਿਆਵਾਂਗਾ।

Estes versículos te tocaram? Ore agora!

+581 estão orando agora.

Junte-se à corrente de oração.