Pular para o conteúdo
Publicidade

ਸਫ਼ਨਯਾਹ 2

ਕੌਮਾਂ ਦੇ ਨਾਲ-ਨਾਲ ਯਹੂਦਾਹ ਅਤੇ ਯੇਰੂਸ਼ਲੇਮ ਦਾ ਨਿਆਂ

ਯਹੂਦਾਹ ਨੂੰ ਤੋਬਾ ਕਰਨ ਦਾ ਹੁਕਮ

1 ਹੇ ਨਿਰਲੱਜ ਕੌਮ,

ਆਪਣੇ ਆਪ ਨੂੰ ਇਕੱਠੇ ਕਰੋ, ਹਾਂ ਇਕੱਠੇ ਹੋ ਜਾਓ,

2 ਇਸ ਤੋਂ ਪਹਿਲਾਂ ਕਿ ਦੰਡ ਦਾ ਹੁਕਮ ਕਾਇਮ ਹੋਵੇ

ਅਤੇ ਦਿਨ ਤੂੜੀ ਵਾਂਗੂੰ ਲੰਘ ਜਾਵੇ,

ਇਸ ਤੋਂ ਪਹਿਲਾਂ ਕਿ ਯਾਹਵੇਹ ਦਾ ਭੜਕਿਆ ਹੋਇਆ ਕ੍ਰੋਧ ਤੁਹਾਡੇ ਉੱਤੇ ਆਵੇ,

ਇਸ ਤੋਂ ਪਹਿਲਾਂ ਕਿ ਯਾਹਵੇਹ ਦੇ ਕ੍ਰੋਧ ਦਾ ਦਿਨ ਤੁਹਾਡੇ ਉੱਤੇ ਆ ਪਵੇ,

3 ਹੇ ਧਰਤੀ ਦੇ ਸਾਰੇ ਨਰਮ ਲੋਕੋ, ਯਾਹਵੇਹ ਨੂੰ ਭਾਲੋ,

ਤੁਸੀਂ ਜਿਹੜੇ ਉਹ ਕਰਦੇ ਹੋ ਜੋ ਉਹ ਹੁਕਮ ਦਿੰਦਾ ਹੈ।

ਧਰਮ ਨੂੰ ਭਾਲੋ, ਨਿਮਰਤਾ ਭਾਲੋ।

ਸ਼ਾਇਦ ਯਾਹਵੇਹ ਦੇ ਕ੍ਰੋਧ ਦੇ ਦਿਨ

ਤੁਹਾਨੂੰ ਪਨਾਹ ਦਿੱਤੀ ਜਾਵੇਗੀ।

ਫਲਿਸਤਿਆ

4 ਗਾਜ਼ਾ ਨੂੰ ਛੱਡ ਦਿੱਤਾ ਜਾਵੇਗਾ

ਅਤੇ ਅਸ਼ਕਲੋਨ ਸ਼ਹਿਰ ਤਬਾਹ ਹੋ ਜਾਵੇਗਾ।

ਦੁਪਹਿਰ ਵੇਲੇ ਅਸ਼ਦੋਦ ਨੂੰ ਖਾਲੀ ਕਰ ਦਿੱਤਾ ਜਾਵੇਗਾ,

ਅਤੇ ਏਕਰੋਨ ਨੂੰ ਉਖਾੜ ਸੁੱਟਿਆ ਜਾਵੇਗਾ।

5 ਹਾਏ ਤੁਹਾਡੇ ਉੱਤੇ ਜਿਹੜੇ ਸਮੁੰਦਰ ਦੇ ਕੰਢੇ ਰਹਿੰਦੇ ਹਨ,

ਹੇ ਕਰੇਤੀ ਲੋਕੋ!

ਯਾਹਵੇਹ ਦਾ ਬਚਨ ਤੁਹਾਡੇ ਵਿਰੁੱਧ ਹੈ,

ਕਨਾਨ, ਫ਼ਲਿਸਤੀਆਂ ਦੀ ਧਰਤੀ।

ਉਹ ਆਖਦਾ ਹੈ, "ਮੈਂ ਤੈਨੂੰ ਤਬਾਹ ਕਰ ਦਿਆਂਗਾ,

ਅਤੇ ਕੋਈ ਨਹੀਂ ਬਚੇਗਾ।"

6 ਸਮੁੰਦਰ ਦੇ ਕੰਢੇ ਦੀ ਧਰਤੀ ਚਰਾਗਾਹਾਂ ਬਣ ਜਾਵੇਗੀ,

ਆਜੜੀਆਂ ਲਈ ਖੂਹ ਅਤੇ ਇੱਜੜਾਂ ਲਈ ਕਲਮਾਂ ਹੋਣਗੇ।

7 ਉਹ ਧਰਤੀ ਯਹੂਦਾਹ ਦੇ ਬਚੇ ਹੋਏ ਲੋਕਾਂ ਦੀ ਹੋਵੇਗੀ।

ਉੱਥੇ ਉਨ੍ਹਾਂ ਨੂੰ ਚਾਰਾ ਮਿਲੇਗਾ।

ਸ਼ਾਮ ਨੂੰ ਉਹ ਅਸ਼ਕਲੋਨ ਦੇ ਘਰਾਂ ਵਿੱਚ ਲੇਟਣਗੇ।

ਯਾਹਵੇਹ ਉਨ੍ਹਾਂ ਦਾ ਪਰਮੇਸ਼ਵਰ ਉਨ੍ਹਾਂ ਦੀ ਦੇਖਭਾਲ ਕਰੇਗਾ;

ਅਤੇ ਉਹਨਾਂ ਨੂੰ ਗੁਲਾਮੀ ਤੋਂ ਮੋੜ ਲਿਆਵੇਗਾ।

ਮੋਆਬ ਅਤੇ ਅੰਮੋਨ

8 "ਮੈਂ ਮੋਆਬ ਦੀ ਬੇਇੱਜ਼ਤੀ

ਅਤੇ ਅੰਮੋਨੀਆਂ ਦੇ ਤਾਅਨੇ ਸੁਣੇ ਹਨ,

ਜਿਨ੍ਹਾਂ ਨੇ ਮੇਰੇ ਲੋਕਾਂ ਦਾ ਅਪਮਾਨ ਕੀਤਾ

ਅਤੇ ਉਨ੍ਹਾਂ ਦੇ ਦੇਸ਼ ਨੂੰ ਖੋਹਣ ਦੀ ਧਮਕੀ ਦਿੱਤੀ।

9 ਇਸ ਲਈ, ਸੱਚਮੁੱਚ, ਮੈਨੂੰ ਆਪਣੇ ਜੀਵਨ ਦੀ ਸਹੁੰ,"

ਸਰਬਸ਼ਕਤੀਮਾਨ ਯਾਹਵੇਹ,

ਇਸਰਾਏਲ ਦੇ ਪਰਮੇਸ਼ਵਰ ਦਾ ਵਾਕ ਹੈ,

"ਯਕੀਨਨ ਮੋਆਬ ਸੋਦੋਮ ਵਰਗਾ ਹੋ ਜਾਵੇਗਾ,

ਅੰਮੋਨੀ ਗਾਮੂਰਾਹ ਵਰਗੇ ਹੋ ਜਾਣਗੇ।

ਜੰਗਲੀ ਬੂਟੀ ਅਤੇ ਲੂਣ ਦੇ ਟੋਇਆਂ ਦਾ ਸਥਾਨ ਬਣ ਜਾਣਗੇ,

ਸਦਾ ਲਈ ਉਜਾੜ ਹੋ ਜਾਣਗੇ।

ਮੇਰੀ ਪਰਜਾ ਦੇ ਬਚੇ ਹੋਏ ਲੋਕ ਉਨ੍ਹਾਂ ਨੂੰ ਲੁੱਟਣਗੇ।

ਮੇਰੀ ਕੌਮ ਦੇ ਬਚੇ ਹੋਏ ਲੋਕ ਉਹਨਾਂ ਦੀ ਧਰਤੀ ਉੱਤੇ ਕਬਜ਼ਾ ਕਰ ਲੈਣਗੇ।"

10 ਇਹ ਉਹ ਹੈ ਜੋ ਉਨ੍ਹਾਂ ਨੂੰ ਆਪਣੇ ਹੰਕਾਰ,

ਅਤੇ ਸਰਬਸ਼ਕਤੀਮਾਨ ਯਾਹਵੇਹ ਦੇ ਲੋਕਾਂ ਦਾ ਅਪਮਾਨ ਅਤੇ ਮਜ਼ਾਕ ਉਡਾਉਣ ਦੇ ਬਦਲੇ ਵਿੱਚ ਮਿਲੇਗਾ।

11 ਯਾਹਵੇਹ ਦਾ ਡਰ ਉਨ੍ਹਾਂ ਉੱਤੇ ਆਵੇਗਾ,

ਜਦੋਂ ਉਹ ਧਰਤੀ ਦੇ ਸਾਰੇ ਦੇਵਤਿਆਂ ਨੂੰ ਤਬਾਹ ਕਰ ਦੇਵੇਗਾ।

ਅਤੇ ਦੂਰ-ਦੁਰਾਡੇ ਤੋਂ ਸਾਰੇ ਲੋਕ ਆਪਣੇ-ਆਪਣੇ ਦੇਸ਼ਾਂ ਵਿੱਚ

ਯਾਹਵੇਹ ਦੀ ਉਪਾਸਨਾ ਕਰਨਗੇ।

ਕੁਸ਼

12 "ਹੇ ਕੂਸ਼ੀਓ2:12 ਕੂਸ਼ੀਓ ਅਰਥਾਤ ਉੱਪਰਲੇ ਨੀਲ ਖੇਤਰ ਦੇ ਲੋਕ, ਤੁਸੀਂ ਵੀ

ਮੇਰੀ ਤਲਵਾਰ ਨਾਲ ਮਾਰੇ ਜਾਵੋਂਗੇ।"

ਅੱਸ਼ੂਰ

13 ਉਹ ਉੱਤਰ ਵੱਲ ਆਪਣਾ ਹੱਥ ਵਧਾਵੇਗਾ,

ਅਤੇ ਅੱਸ਼ੂਰ ਨੂੰ ਤਬਾਹ ਕਰ ਦੇਵੇਗਾ,

ਨੀਨਵਾਹ ਨੂੰ ਬਿਲਕੁਲ ਉਜਾੜ,

ਅਤੇ ਮਾਰੂਥਲ ਵਾਂਗ ਸੁੱਕਾ ਛੱਡ ਦੇਵੇਗਾ।

14 ਵੱਗ ਉਸ ਦੇ ਵਿੱਚ ਲੇਟਣਗੇ,

ਸਾਰੀਆਂ ਪ੍ਰਜਾਤੀਆਂ ਦੇ ਜੰਗਲੀ ਜਾਨਵਰ ਉੱਥੇ ਝੁੰਡ ਬਣਾ ਕੇ ਬੈਠਣਗੇ,

ਗਿਧਾਂ ਅਤੇ ਮਾਰੂਥਲ ਉੱਲੂ ਉਸ ਦੇ ਥੰਮ੍ਹਾਂ ਦੀਆਂ ਦਰਾਰਾਂ ਵਿੱਚ ਟਿਕਣਗੇ,

ਉਹ ਦੀਆਂ ਖਿੜਕੀਆਂ ਵਿੱਚ ਉਨ੍ਹਾਂ ਦੀ ਆਵਾਜ਼ ਗੂੰਜੇਗੀ,

ਉਹ ਦੀਆਂ ਚੌਖਟਾਂ ਤਬਾਹ ਹੋ ਜਾਣਗੀਆਂ,

ਕਿਉਂਕਿ ਦਿਆਰ ਦੀ ਲੱਕੜੀ ਨੰਗੀ ਹੋ ਜਾਵੇਗੀ।

15 ਇਹ ਅਨੰਦ ਦਾ ਸ਼ਹਿਰ ਹੈ,

ਜੋ ਸੁਰੱਖਿਆ ਵਿੱਚ ਰਹਿੰਦਾ ਸੀ।

ਉਸਨੇ ਆਪਣੇ ਆਪ ਨੂੰ ਕਿਹਾ,

"ਮੈਂ ਹੀ ਹਾਂ! ਅਤੇ ਮੇਰੇ ਤੋਂ ਇਲਾਵਾ ਕੋਈ ਨਹੀਂ ਹੈ।"

ਉਸਦੀ ਕਿੰਨੀ ਤਬਾਹੀ ਹੋ ਗਈ ਹੈ,

ਜੰਗਲੀ ਜਾਨਵਰਾਂ ਲਈ ਇੱਕ ਖੱਡ!

ਸਾਰੇ ਜਿਹੜੇ ਉਸ ਸ਼ਹਿਰ ਦੇ ਕੋਲ ਦੀ ਲੰਘਦੇ ਹਨ

ਉਸ ਦੇ ਮਖੌਲ ਉਡਾਉਂਦੇ ਹਨ ਅਤੇ ਆਪਣੀਆਂ ਮੁੱਠੀਆਂ ਹਿਲਾ ਦਿੰਦੇ ਹਨ।

Estes versículos te tocaram? Ore agora!

+581 estão orando agora.

Junte-se à corrente de oração.

Sofonias
Ver todos os capítulos de Sofonias