Publicidade

Sofonias 1

1 ਯਹੂਦਾਹ ਦੇ ਰਾਜਾ ਆਮੋਨ ਦੇ ਪੁੱਤਰ ਯੋਸ਼ੀਯਾਹ ਦੇ ਦਿਨਾਂ ਵਿੱਚ ਯਾਹਵੇਹ ਦੀ ਬਾਣੀ ਜੋ ਸਫ਼ਨਯਾਹ ਦੇ ਕੋਲ ਆਈ, ਜੋ ਕੂਸ਼ੀ ਦਾ ਪੁੱਤਰ, ਗਦਲਯਾਹ ਦਾ ਪੋਤਰਾ, ਅਮਰਯਾਹ ਦਾ ਪੜਪੋਤਾ ਸੀ, ਅਮਰਯਾਹ ਜੋ ਹਿਜ਼ਕੀਯਾਹ ਦਾ ਪੁੱਤਰ ਸੀ:

ਯਾਹਵੇਹ ਦੇ ਦਿਨ ਵਿੱਚ ਸਾਰੀ ਧਰਤੀ ਉੱਤੇ ਨਿਆਂ

2 "ਮੈਂ ਧਰਤੀ ਦੇ ਉੱਤੋਂ ਸਭ ਕੁਝ ਪੂਰੀ ਤਰ੍ਹਾਂ ਨਾਲ ਮਿਟਾ ਦਿਆਂਗਾ,"

ਯਾਹਵੇਹ ਦਾ ਵਾਕ ਹੈ।

3 "ਮੈਂ ਮਨੁੱਖ ਅਤੇ ਜਾਨਵਰ ਦੋਹਾਂ ਨੂੰ ਹੂੰਝ ਸੁੱਟਾਂਗਾ।

ਮੈਂ ਅਕਾਸ਼ ਦੇ ਪੰਛੀਆਂ ਨੂੰ

ਅਤੇ ਸਮੁੰਦਰ ਵਿੱਚ ਮੱਛੀਆਂ ਨੂੰ ਮਿਟਾ ਦਿਆਂਗਾ।

ਅਤੇ ਮੈਂ ਉਨ੍ਹਾਂ ਮੂਰਤੀਆਂ ਨੂੰ ਤਬਾਹ ਕਰ ਦਿਆਂਗਾ,

ਜੋ ਦੁਸ਼ਟਾਂ ਦੇ ਪਤਨ ਦਾ ਕਾਰਨ ਬਣਦੇ ਹਨ।"

"ਜਦੋਂ ਮੈਂ ਧਰਤੀ ਦੇ ਉੱਤੋਂ

ਸਾਰੇ ਮਨੁੱਖਾਂ ਨੂੰ ਮਿਟਾ ਦੇਵਾਂਗਾ ਪ੍ਰਭੂ ਆਖਦਾ ਹੈ,

ਇਹ ਯਾਹਵੇਹ ਆਖਦਾ ਹੈ।"

4 "ਮੈਂ ਯਹੂਦਾਹ ਦੇ ਵਿਰੁੱਧ,

ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਦੇ ਵਿਰੁੱਧ ਆਪਣਾ ਹੱਥ ਚੁੱਕਾਂਗਾ।

ਅਤੇ ਇਸ ਸਥਾਨ ਤੋਂ ਬਆਲ ਦੇ ਬਚੇ ਹੋਇਆਂ ਨੂੰ

ਅਤੇ ਜਾਜਕਾਂ ਸਮੇਤ ਦੇਵਤਿਆਂ ਦੇ ਪੁਜਾਰੀਆਂ ਦੇ ਨਾਮ ਨੂੰ ਨਾਸ ਕਰ ਦਿਆਂਗਾ।

5 ਉਨ੍ਹਾਂ ਨੂੰ ਵੀ ਜਿਹੜੇ ਛੱਤਾਂ ਉੱਤੇ ਮੱਥਾ ਟੇਕਦੇ ਹਨ

ਤਾਰਿਆਂ ਦੀ ਪੂਜਾ ਕਰਦੇ ਹਨ,

ਉਹ ਜਿਹੜੇ ਮੱਥਾ ਟੇਕਦੇ ਹਨ ਅਤੇ ਨਾਲੇ ਯਾਹਵੇਹ ਦੀ ਸਹੁੰ ਖਾਂਦੇ ਹਨ,

ਅਤੇ ਮੋਲੋਕ ਦੀ ਵੀ ਸਹੁੰ ਖਾਂਦੇ ਹਨ,

6 ਅਤੇ ਜੋ ਯਾਹਵੇਹ ਦੇ ਪਿੱਛੇ ਚੱਲਣ ਤੋਂ ਫਿਰ ਗਏ,

ਅਤੇ ਜੋ ਨਾ ਤਾਂ ਯਾਹਵੇਹ ਦੀ ਭਾਲ ਅਤੇ ਨਾ ਉਹ ਦੀ ਸਲਾਹ ਪੁੱਛਦੇ ਹਨ,

ਮੈਂ ਉਹਨਾਂ ਦਾ ਨਾਸ ਕਰ ਦਿਆਂਗਾ।"

7 ਸਰਬਸ਼ਕਤੀਮਾਨ ਯਾਹਵੇਹ ਦੇ ਅੱਗੇ ਚੁੱਪ ਰਹੋ,

ਕਿਉਂਕਿ ਯਾਹਵੇਹ ਦਾ ਦਿਨ ਨੇੜੇ ਹੈ।

ਯਾਹਵੇਹ ਨੇ ਇੱਕ ਬਲੀਦਾਨ ਤਿਆਰ ਕੀਤਾ ਹੈ;

ਉਸਨੇ ਉਨ੍ਹਾਂ ਨੂੰ ਪਵਿੱਤਰ ਕੀਤਾ ਹੈ ਜਿਨ੍ਹਾਂ ਨੂੰ ਉਸਨੇ ਸੱਦਾ ਦਿੱਤਾ ਹੈ।

8 "ਯਾਹਵੇਹ ਦੇ ਬਲੀਦਾਨ ਦੇ ਦਿਨ,

ਕਿ ਮੈਂ ਹਾਕਮਾਂ ਨੂੰ,

ਰਾਜੇ ਦੇ ਪੁੱਤਰਾਂ ਨੂੰ

ਅਤੇ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਨੇ ਪਰਦੇਸੀ ਕੱਪੜੇ ਪਹਿਨੇ ਹੋਏ ਹਨ,

ਸਜ਼ਾ ਦਿਆਂਗਾ।

9 ਉਸ ਦਿਨ ਮੈਂ ਉਨ੍ਹਾਂ ਸਾਰਿਆਂ ਨੂੰ ਸਜ਼ਾ ਦਿਆਂਗਾ

ਜਿਹੜੇ ਦਹਿਲੀਜ਼ ਉੱਤੇ ਪੈਰ ਰੱਖਣ ਤੋਂ ਬਚਦੇ ਹਨ,

ਜੋ ਆਪਣੇ ਦੇਵਤਿਆਂ ਦੇ ਭਵਨ ਨੂੰ

ਹਿੰਸਾ ਅਤੇ ਛਲ ਨਾਲ ਭਰ ਦਿੰਦੇ ਹਨ।

10 "ਉਸ ਦਿਨ,"

ਯਾਹਵੇਹ ਦਾ ਵਾਕ ਹੈ,

"ਮੱਛੀ ਫਾਟਕ ਤੋਂ ਇੱਕ ਪੁਕਾਰ ਉੱਠੇਗੀ,

ਨਗਰ ਵਿੱਚ ਨਵੇਂ ਵੱਸੇ ਹੋਏ ਮਹੁੱਲੇ ਤੱਕ ਵਿਰਲਾਪ,

ਅਤੇ ਪਹਾੜੀਆਂ ਵਿੱਚ ਵੱਡਾ ਧੜਾਕਾ ਹੋਵੇਗਾ।

11 ਹੇ ਮਕਤੇਸ਼ ਦੇ ਵਾਸੀਓ, ਵਿਰਲਾਪ ਕਰੋ!

ਕਿਉਂ ਜੋ ਸਾਰੇ ਵਪਾਰੀ ਮੁੱਕ ਗਏ,

ਸਾਰੇ ਜੋ ਚਾਂਦੀ ਨਾਲ ਲੱਦੇ ਹੋਏ ਸਨ, ਵੱਢੇ ਗਏ।

12 ਉਸ ਸਮੇਂ ਮੈਂ ਯੇਰੂਸ਼ਲੇਮ ਨੂੰ ਦੀਵਿਆਂ ਨਾਲ ਖੋਜਾਂਗਾ,

ਅਤੇ ਉਨ੍ਹਾਂ ਨੂੰ ਸਜ਼ਾ ਦਿਆਂਗਾ ਜਿਹੜੇ ਆਤਮ-ਸੰਤੁਸ਼ਟ ਹਨ,

ਜੋ ਭਾਂਡੇ ਵਿੱਚ ਜੰਮੀ ਹੋਈ ਮੈ ਵਾਂਗ ਹਨ,

ਅਤੇ ਆਪਣੇ ਮਨਾਂ ਵਿੱਚ ਕਹਿੰਦੇ ਹਨ,

‘ਯਾਹਵੇਹ ਨਾ ਭਲਿਆਈ ਕਰੇਗਾ, ਨਾ ਬੁਰਿਆਈ।’

13 ਉਨ੍ਹਾਂ ਦੀ ਦੌਲਤ ਲੁੱਟੀ ਜਾਵੇਗੀ,

ਉਨ੍ਹਾਂ ਦੇ ਘਰ ਢਾਹ ਦਿੱਤੇ ਜਾਣਗੇ।

ਭਾਵੇਂ ਉਹ ਘਰ ਬਣਾਉਣ,

ਉਹ ਉਨ੍ਹਾਂ ਵਿੱਚ ਨਹੀਂ ਰਹਿਣਗੇ।

ਭਾਵੇਂ ਉਹ ਅੰਗੂਰੀ ਬਾਗ਼ ਲਾਉਂਦੇ ਹਨ,

ਉਹ ਮੈ ਨਹੀਂ ਪੀਣਗੇ।"

14 ਯਾਹਵੇਹ ਦਾ ਮਹਾਨ ਦਿਨ ਨੇੜੇ ਹੈ

ਉਹ ਨੇੜੇ ਹੈ ਅਤੇ ਜਲਦੀ ਆ ਰਿਹਾ ਹੈ।

ਯਾਹਵੇਹ ਦੇ ਦਿਨ ਦੀ ਪੁਕਾਰ ਕੌੜੀ ਹੈ;

ਤਾਕਤਵਰ ਯੋਧਾ ਆਪਣੀ ਲੜਾਈ ਦੀ ਦੁਹਾਈ ਦਿੰਦਾ ਹੈ।

15 ਉਹ ਦਿਨ ਕ੍ਰੋਧ ਦਾ ਦਿਨ ਹੋਵੇਗਾ,

ਬਿਪਤਾ ਅਤੇ ਕਸ਼ਟ ਦਾ ਦਿਨ,

ਮੁਸੀਬਤ ਅਤੇ ਬਰਬਾਦੀ ਦਾ ਦਿਨ,

ਹਨੇਰੇ ਅਤੇ ਅੰਧਕਾਰ ਦਾ ਦਿਨ,

ਬੱਦਲ ਅਤੇ ਕਾਲੀਆਂ ਘਟਾਂ ਦਾ ਦਿਨ

16 ਗੜ੍ਹੀ ਵਾਲੇ ਸ਼ਹਿਰਾਂ ਦੇ ਵਿਰੁੱਧ

ਅਤੇ ਕੋਨੇ ਦੇ ਬੁਰਜਾਂ ਦੇ ਵਿਰੁੱਧ

ਤੁਰ੍ਹੀਆਂ ਵਜਾਉਣ ਅਤੇ ਲੜਾਈ ਦੀ ਆਵਾਜ਼ ਦਾ ਦਿਨ ਹੋਵੇਗਾ।

17 "ਮੈਂ ਸਭਨਾਂ ਲੋਕਾਂ ਉੱਤੇ ਅਜਿਹੀ ਬਿਪਤਾ ਲਿਆਵਾਂਗਾ

ਕਿ ਉਹ ਅੰਨ੍ਹੇ ਲੋਕਾਂ ਵਾਂਗ ਤੁਰਨਗੇ,

ਕਿਉਂਕਿ ਉਨ੍ਹਾਂ ਨੇ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ।

ਉਨ੍ਹਾਂ ਦਾ ਲਹੂ ਮਿੱਟੀ ਵਾਂਗ ਵਹਾਇਆ ਜਾਵੇਗਾ

ਅਤੇ ਉਨ੍ਹਾਂ ਦੀਆਂ ਅੰਤੜੀਆਂ ਗੋਹੇ ਵਾਂਗੂੰ।

18 ਯਾਹਵੇਹ ਦੇ ਕ੍ਰੋਧ ਦੇ ਦਿਨ

ਨਾ ਉਨ੍ਹਾਂ ਦੀ ਚਾਂਦੀ

ਨਾ ਸੋਨਾ ਉਨ੍ਹਾਂ ਨੂੰ ਬਚਾ ਸਕੇਗਾ।"

ਉਹਨਾਂ ਦੀ ਈਰਖਾ ਦੀ ਅੱਗ ਵਿੱਚ

ਸਾਰੀ ਧਰਤੀ ਭਸਮ ਹੋ ਜਾਵੇਗੀ,

ਕਿਉਂ ਜੋ ਉਹ ਸਾਰੇ ਲੋਕਾਂ ਦਾ ਅਚਾਨਕ ਅੰਤ ਕਰੇਗਾ

ਜੋ ਧਰਤੀ ਉੱਤੇ ਰਹਿੰਦੇ ਹਨ।

Veja também

Publicidade
Sofonias
Ver todos os capítulos de Sofonias
Bíblia Online Bíblia Online

Bíblia Online • Versão: 2026-06-15_21-32-39-