Pular para o conteúdo
Publicidade

ਹਬੱਕੂਕ 3

ਹਬੱਕੂਕ ਦੀ ਪ੍ਰਾਰਥਨਾ

1 ਸ਼ਿਗਯੋਨੋਥ3:1 ਸ਼ਿਗਯੋਨੋਥ ਸ਼ਾਇਦ ਇੱਕ ਸਾਹਿਤਕ ਜਾਂ ਸੰਗੀਤਕ ਸ਼ਬਦ ਉੱਤੇ ਹਬੱਕੂਕ ਨਬੀ ਦੀ ਪ੍ਰਾਰਥਨਾ

2 ਹੇ ਯਾਹਵੇਹ, ਮੈਂ ਤੇਰੀ ਪ੍ਰਸਿੱਧੀ ਸੁਣੀ ਹੈ;

ਹੇ ਯਾਹਵੇਹ, ਮੈਂ ਤੇਰੇ ਕੰਮਾਂ ਨੂੰ ਵੇਖ ਕੇ ਡਰਦਾ ਹਾਂ।

ਸਾਡੇ ਦਿਨਾਂ ਵਿੱਚ ਉਹਨਾਂ ਕੰਮਾਂ ਨੂੰ ਕਰ

ਅਤੇ ਸਾਡੇ ਦਿਨਾਂ ਵਿੱਚ ਉਹਨਾਂ ਨੂੰ ਫਿਰ ਪ੍ਰਗਟ ਕਰ,

ਆਪਣੇ ਕ੍ਰੋਧ ਵਿੱਚ ਵੀ ਸਾਡੇ ਤੇ ਦਯਾ ਕਰ।

3 ਪਰਮੇਸ਼ਵਰ ਤੇਮਾਨ ਤੋਂ ਆਇਆ,

ਪਵਿੱਤਰ ਪੁਰਖ ਪਾਰਾਨ ਦੇ ਪਰਬਤ ਤੋਂ

ਉਸ ਦੀ ਮਹਿਮਾ ਨੇ ਅਕਾਸ਼ ਨੂੰ ਢੱਕ ਲਿਆ,

ਅਤੇ ਧਰਤੀ ਉਸ ਦੀ ਉਸਤਤ ਨਾਲ ਭਰ ਗਈ।

4 ਉਹ ਦੀ ਸ਼ਾਨ ਸੂਰਜ ਦੇ ਚੜ੍ਹਨ ਵਰਗੀ ਸੀ।

ਕਿਰਨਾਂ ਉਸ ਦੇ ਹੱਥਾਂ ਵਿੱਚੋਂ ਚਮਕ ਦੀਆਂ ਸਨ,

ਜਿੱਥੇ ਉਸਦੀ ਸ਼ਕਤੀ ਛੁਪੀ ਹੋਈ ਸੀ।

5 ਉਹ ਦੇ ਅੱਗੇ-ਅੱਗੇ ਬਵਾ ਚੱਲਦੀ ਸੀ,

ਅਤੇ ਮਹਾਂਮਾਰੀ ਉਹ ਦੇ ਪੈਰਾਂ ਦੇ ਪਿੱਛੇ-ਪਿੱਛੇ ਚੱਲਦੀ ਸੀ।

6 ਉਸ ਨੇ ਖੜ੍ਹਾ ਹੋ ਕੇ ਧਰਤੀ ਨੂੰ ਹਿਲਾ ਦਿੱਤਾ।

ਉਸ ਨੇ ਨਿਗਾਹ ਕੀਤੀ, ਅਤੇ ਕੌਮਾਂ ਕੰਬ ਉੱਠੀਆਂ।

ਪ੍ਰਾਚੀਨ ਪਹਾੜ ਟੁੱਟ ਗਏ,

ਅਤੇ ਸਦੀਆਂ ਪੁਰਾਣੀਆਂ ਪਹਾੜੀਆਂ ਢਹਿ ਗਈਆਂ

ਪਰ ਉਹ ਸਦਾ ਲਈ ਅੱਗੇ ਵਧਦਾ ਹੈ।

7 ਮੈਂ ਕੂਸ਼ਨ ਦੇ ਤੰਬੂਆਂ ਨੂੰ ਬਿਪਤਾ ਵਿੱਚ,

ਅਤੇ ਮਿਦਯਾਨ ਦੇ ਘਰ ਵਿੱਚ ਦੁੱਖ ਵੇਖਿਆ ਹੈ।

8 ਹੇ ਯਾਹਵੇਹ, ਕੀ ਤੂੰ ਨਦੀਆਂ ਨਾਲ ਨਾਰਾਜ਼ ਸੀ?

ਕੀ ਤੇਰਾ ਕ੍ਰੋਧ ਨਦੀਆਂ ਦੇ ਵਿਰੁੱਧ ਸੀ?

ਜਾਂ ਤੇਰਾ ਕਹਿਰ ਸਮੁੰਦਰ ਉੱਤੇ ਸੀ,

ਜਦ ਤੂੰ ਆਪਣੇ ਘੋੜਿਆਂ ਉੱਤੇ,

ਅਤੇ ਆਪਣੇ ਛੁਡਾਉਣ ਵਾਲੇ ਰਥਾਂ ਉੱਤੇ ਸਵਾਰ ਸੀ?

9 ਤੂੰ ਆਪਣਾ ਧਨੁਸ਼ ਮਿਆਨ ਵਿੱਚੋਂ ਕੱਢਿਆ,

ਤੂੰ ਬਹੁਤ ਤੀਰ ਮੰਗੇ।

ਤੂੰ ਧਰਤੀ ਨੂੰ ਨਦੀਆਂ ਨਾਲ ਚੀਰ ਦਿੱਤਾ;

10 ਪਹਾੜਾਂ ਨੇ ਤੈਨੂੰ ਵੇਖਿਆ ਅਤੇ ਘਬਰਾ ਗਏ।

ਪਾਣੀ ਦੇ ਝਰਨੇ ਵਹਿ ਗਏ;

ਡੁੰਘਿਆਈ ਗਰਜ਼ ਉੱਠੀ

ਅਤੇ ਆਪਣੀਆਂ ਲਹਿਰਾਂ ਨੂੰ ਉੱਚਾ ਉਠਾਇਆ।

11 ਤੇਰੇ ਉੱਡਦੇ ਤੀਰਾਂ ਦੀ ਚਮਕ ਨਾਲ,

ਅਤੇ ਤੇਰੇ ਚਮਕਦੇ ਬਰਛੇ ਦੀ ਲਸ਼ਕ ਦੇ ਕਾਰਨ

ਸੂਰਜ ਅਤੇ ਚੰਦਰਮਾ ਅਜੇ ਵੀ ਅਕਾਸ਼ ਵਿੱਚ ਖੜੇ ਹਨ।

12 ਤੂੰ ਕ੍ਰੋਧ ਵਿੱਚ ਧਰਤੀ ਉੱਤੇ ਫਿਰਦਾ ਹੈ

ਅਤੇ ਗੁੱਸੇ ਵਿੱਚ ਤੂੰ ਕੌਮਾਂ ਦੇ ਲੋਕਾਂ ਨੂੰ ਲਤਾੜਿਆ।

13 ਤੂੰ ਆਪਣੀ ਪਰਜਾ ਦੇ ਬਚਾਓ ਲਈ,

ਅਤੇ ਆਪਣੇ ਮਸਹ ਕੀਤੇ ਹੋਏ ਦੇ ਬਚਾਓ ਲਈ ਨਿੱਕਲਿਆ।

ਤੂੰ ਦੁਸ਼ਟ ਦੇ ਘਰਾਣੇ ਦੇ ਮੁਖੀਏ ਨੂੰ ਵੱਢ ਸੁੱਟਿਆ,

ਅਤੇ ਤੂੰ ਉਸ ਨੂੰ ਸਿਰ ਤੋਂ ਪੈਰਾਂ ਤੱਕ ਨੰਗਾ ਕੀਤਾ।

14 ਤੂੰ ਉਸ ਦੇ ਹੀ ਬਰਛੇ ਨਾਲ ਉਸਦਾ ਸਿਰ ਵਿੰਨ੍ਹਿਆ

ਜਦੋਂ ਉਹ ਦੇ ਯੋਧੇ ਸਾਨੂੰ ਤੁਫਾਨ ਵਾਂਗੂੰ ਉਡਾਂਉਣ ਲਈ ਨਿੱਕਲੇ,

ਇਸ ਤਰ੍ਹਾਂ ਖੁਸ਼ ਹੋ ਰਿਹਾ ਹਨ

ਜਿਵੇਂ ਉਹ ਮਾੜੇ ਲੋਕਾਂ ਨੂੰ ਜਿਹੜੇ ਲੁਕੇ ਹੋਏ ਉਹਨਾਂ ਦਾ ਨਾਸ਼ ਕਰਨ ਲਈ ਘਾਤ ਲਗਾਉਂਦੇ ਹਨ।

15 ਤੂੰ ਵੱਡੇ ਪਾਣੀ ਨੂੰ ਰਿੜਕਿਆ

ਅਤੇ ਆਪਣੇ ਘੋੜਿਆਂ ਨਾਲ ਸਮੁੰਦਰ ਨੂੰ ਮਿੱਧਿਆ।

16 ਮੈਂ ਸੁਣਿਆ ਅਤੇ ਮੇਰਾ ਦਿਲ ਧੜਕਿਆ,

ਆਵਾਜ਼ ਸੁਣ ਕੇ ਮੇਰੇ ਬੁੱਲ੍ਹ ਕੰਬ ਗਏ।

ਮੇਰੀਆਂ ਹੱਡੀਆਂ ਸੜਨ ਲੱਗੀਆਂ,

ਮੈਂ ਆਪਣੇ ਸਥਾਨ ਤੇ ਖੜ੍ਹਾ-ਖੜ੍ਹਾ ਕੰਬਣ ਲੱਗਾ,

ਇਸ ਲਈ ਮੈਂ ਅਰਾਮ ਨਾਲ ਬਿਪਤਾ ਦੇ ਦਿਨ ਨੂੰ ਉਡੀਕਾਂਗਾ,

ਜੋ ਉਹ ਉਹਨਾਂ ਲੋਕਾਂ ਉੱਤੇ ਆਵੇ, ਜੋ ਸਾਡੇ ਉੱਤੇ ਚੜ੍ਹਾਈ ਕਰਦੇ ਹਨ।

17 ਭਾਵੇਂ ਹੰਜੀਰ ਦੇ ਰੁੱਖ ਨਾ ਫਲਣ,

ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ,

ਭਾਵੇਂ ਜ਼ੈਤੂਨ ਦੇ ਰੁੱਖ ਦੀ ਪੈਦਾਵਾਰ ਘਟੇ,

ਅਤੇ ਖੇਤਾਂ ਵਿੱਚ ਅੰਨ ਨਾ ਉਪਜੇ,

ਭਾਵੇਂ ਇੱਜੜ ਵਾੜੇ ਵਿੱਚੋਂ ਘੱਟ ਜਾਣ,

ਅਤੇ ਖੁਰਲੀਆਂ ਉੱਤੇ ਵੱਗ ਨਾ ਹੋਣ,

18 ਫਿਰ ਵੀ ਮੈਂ ਯਾਹਵੇਹ ਵਿੱਚ ਅਨੰਦ ਅਤੇ ਮਗਨ ਹੋਵਾਗਾ,

ਮੈਂ ਆਪਣੇ ਮੁਕਤੀਦਾਤਾ ਪਰਮੇਸ਼ਵਰ ਵਿੱਚ ਖੁਸ਼ੀ ਮਨਾਵਾਂਗਾ।

19 ਸਰਬਸ਼ਕਤੀਮਾਨ ਯਾਹਵੇਹ ਮੇਰੀ ਤਾਕਤ ਹੈ;

ਉਹ ਮੇਰੇ ਪੈਰਾਂ ਨੂੰ ਹਿਰਨੀ ਦੇ ਪੈਰਾਂ ਵਾਂਗ ਬਣਾਉਂਦਾ ਹੈ,

ਉਹ ਮੈਨੂੰ ਉਚਾਈਆਂ ਉੱਤੇ ਚੱਲਣ ਦੇ ਯੋਗ ਬਣਾਉਂਦਾ ਹੈ।

ਸੰਗੀਤ ਨਿਰਦੇਸ਼ਕ ਲਈ। ਮੇਰੇ ਤਾਰਾਂ ਵਾਲੇ ਸਾਜ਼ਾਂ ਤੇ।

Estes versículos te tocaram? Ore agora!

+581 estão orando agora.

Junte-se à corrente de oração.

Habacuque
Ver todos os capítulos de Habacuque