Pular para o conteúdo
Publicidade

ਹਬੱਕੂਕ 1

1 ਉਹ ਭਵਿੱਖਬਾਣੀ ਜਿਹੜੀ ਹਬੱਕੂਕ ਨਬੀ ਨੂੰ ਮਿਲੀ ਸੀ।

ਹਬੱਕੂਕ ਦੀ ਸ਼ਿਕਾਇਤ

2 ਹੇ ਯਾਹਵੇਹ, ਮੈਂ ਕਿੰਨਾ ਚਿਰ ਸਹਾਇਤਾ ਲਈ ਪੁਕਾਰਾਂ,

ਪਰ ਤੂੰ ਨਹੀਂ ਸੁਣੇਗਾ?

ਜਾਂ ਮੈਂ ਕਦ ਤੱਕ ਤੇਰੇ ਅੱਗੇ "ਜ਼ੁਲਮ, ਜ਼ੁਲਮ" ਚਿੱਲਾਵਾਂ,

ਅਤੇ ਤੂੰ ਨਾ ਬਚਾਵੇਂਗਾ?

3 ਤੂੰ ਮੈਨੂੰ ਬੁਰਿਆਈ ਕਿਉਂ ਵਿਖਾਉਂਦਾ ਹੈਂ

ਅਤੇ ਕਸ਼ਟ ਉੱਤੇ ਮੇਰਾ ਧਿਆਨ ਲਵਾਉਂਦਾ ਹੈਂ?

ਬਰਬਾਦੀ ਅਤੇ ਜ਼ੁਲਮ ਮੇਰੇ ਅੱਗੇ ਹਨ, ਝਗੜੇ ਹੁੰਦੇ ਹਨ

ਅਤੇ ਵਿਵਾਦ ਉੱਠਦੇ ਹਨ।

4 ਇਸ ਲਈ ਬਿਵਸਥਾ ਢਿੱਲੀ ਹੋ ਜਾਂਦੀ ਹੈ,

ਅਤੇ ਨਿਆਂ ਕਦੇ ਵੀ ਨਹੀਂ ਜਿੱਤਦਾ,

ਕਿਉਂ ਜੋ ਦੁਸ਼ਟ ਧਰਮੀ ਨੂੰ ਘੇਰ ਲੈਂਦਾ ਹੈ,

ਇਸੇ ਕਾਰਨ ਨਿਆਂ ਵਿਗੜ ਜਾਂਦਾ ਹੈ।

ਯਾਹਵੇਹ ਦਾ ਉੱਤਰ

5 "ਕੌਮਾਂ ਵੱਲ ਵੇਖੋ ਅਤੇ ਧਿਆਨ ਕਰੋ,

ਅਤੇ ਪੂਰੀ ਤਰ੍ਹਾਂ ਹੈਰਾਨ ਹੋਵੋ।

ਕਿਉਂਕਿ ਮੈਂ ਤੁਹਾਡੇ ਦਿਨਾਂ ਵਿੱਚ ਕੁਝ ਅਜਿਹਾ ਕਰਨ ਜਾ ਰਿਹਾ ਹਾਂ

ਭਾਵੇਂ ਇਹ ਗੱਲ ਤੁਹਾਨੂੰ ਦੱਸ ਦਿੱਤੀ ਜਾਵੇ,

ਤੁਸੀਂ ਫਿਰ ਵੀ ਇਸ ਤੇ ਵਿਸ਼ਵਾਸ ਨਹੀਂ ਕਰੋਗੇ।

6 ਮੈਂ ਕਸਦੀਆਂ ਨੂੰ ਖੜ੍ਹਾ ਕਰ ਰਿਹਾ ਹਾਂ,

ਉਸ ਬੇਰਹਿਮ ਅਤੇ ਨਿਰਦਈ ਲੋਕਾਂ ਨੂੰ,

ਜੋ ਸਾਰੀ ਧਰਤੀ ਉੱਤੇ ਹੂੰਝਾ ਫੇਰਦੇ ਹਨ,

ਉਨ੍ਹਾਂ ਘਰਾਂ ਨੂੰ ਖੋਹਣ ਜਿਹੜੇ ਉਨ੍ਹਾਂ ਦੇ ਆਪਣੇ ਨਹੀਂ ਹਨ।

7 ਉਹ ਭਿਆਨਕ ਅਤੇ ਡਰਾਉਣੇ ਹਨ,

ਉਹਨਾਂ ਦਾ ਨਿਆਂ ਅਤੇ ਆਦਰ

ਉਹਨਾਂ ਦੇ ਆਪਣੇ ਵੱਲੋਂ ਹੀ ਨਿੱਕਲਦਾ ਹੈ

8 ਉਹਨਾਂ ਦੇ ਘੋੜੇ ਚੀਤਿਆਂ ਨਾਲੋਂ ਤੇਜ਼ ਹਨ

ਅਤੇ ਸ਼ਾਮ ਨੂੰ ਸ਼ਿਕਾਰ ਕਰਨ ਵਾਲੇ ਬਘਿਆੜਾਂ ਨਾਲੋਂ ਜ਼ਿਆਦਾ ਖ਼ਤਰਨਾਕ ਹਨ,

ਉਹਨਾਂ ਦੇ ਸਵਾਰ ਕੁੱਦਦੇ-ਟੱਪਦੇ ਅੱਗੇ ਵੱਧਦੇ ਹਨ,

ਉਹਨਾਂ ਦੇ ਸਵਾਰ ਦੂਰੋਂ ਆਉਂਦੇ ਹਨ, ਉਹ ਉਕਾਬ ਦੇ ਵਾਂਗੂੰ ਉੱਡਦੇ ਹਨ,

ਜੋ ਆਪਣੇ ਸ਼ਿਕਾਰ ਉੱਤੇ ਝਪਟਦਾ ਹੈ।

9 ਉਹ ਸਾਰੇ ਦੇ ਸਾਰੇ ਜ਼ੁਲਮ ਕਰਨ ਲਈ ਆਉਂਦੇ ਹਨ,

ਉਹ ਸਾਹਮਣੇ ਵੱਲ ਮੂੰਹ ਕਰਦੇ ਅੱਗੇ ਵੱਧਦੇ ਜਾਂਦੇ ਹਨ,

ਉਹ ਕੈਦੀਆਂ ਨੂੰ ਰੇਤ ਦੀ ਤਰ੍ਹਾਂ ਜਮਾਂ ਕਰਦੇ ਹਨ।

10 ਉਹ ਰਾਜਿਆਂ ਦਾ ਮਜ਼ਾਕ ਉਡਾਉਂਦੇ ਹਨ

ਅਤੇ ਹਾਕਮਾਂ ਉੱਤੇ ਹੱਸਦੇ ਹਨ।

ਉਹ ਸਾਰੇ ਗੜ੍ਹ ਵਾਲੇ ਸ਼ਹਿਰਾਂ ਨੂੰ ਤੁੱਛ ਜਾਣਦੇ ਹਨ।

ਉਹ ਮੋਰਚਾ ਬੰਨ੍ਹ ਕੇ ਉਸ ਨੂੰ ਜਿੱਤ ਲੈਂਦੇ ਹਨ।

11 ਤਦ ਉਹ ਹਨੇਰੀ ਵਾਂਗ ਲੰਘ ਜਾਂਦੇ ਹਨ ਅਤੇ ਅੱਗੇ ਵਧਦੇ ਹਨ,

ਦੋਸ਼ੀ ਲੋਕ, ਜਿਨ੍ਹਾਂ ਦੀ ਆਪਣੀ ਸ਼ਕਤੀ ਉਨ੍ਹਾਂ ਦਾ ਦੇਵਤਾ ਹੈ।"

ਹਬੱਕੂਕ ਦੀ ਦੂਸਰੀ ਸ਼ਿਕਾਇਤ

12 ਯਾਹਵੇਹ, ਕੀ ਤੁਸੀਂ ਸਦੀਪਕ ਨਹੀਂ ਹੈ?

ਮੇਰੇ ਪਰਮੇਸ਼ਵਰ, ਮੇਰੇ ਪਵਿੱਤਰ ਪੁਰਖ, ਤੂੰ ਕਦੇ ਨਹੀਂ ਮਰੇਗਾ।

ਹੇ ਯਹੋਵਾਹ, ਤੂੰ ਉਨ੍ਹਾਂ ਨੂੰ ਨਿਆਂ ਕਰਨ ਲਈ ਨਿਯੁਕਤ ਕੀਤਾ ਹੈ;

ਹੇ ਮੇਰੀ ਚੱਟਾਨ, ਤੂੰ ਉਨ੍ਹਾਂ ਨੂੰ ਸਜ਼ਾ ਦੇਣ ਲਈ ਨਿਯੁਕਤ ਕੀਤਾ ਹੈ।

13 ਤੇਰੀਆਂ ਅੱਖਾਂ ਬੁਰਿਆਈ ਨੂੰ ਵੇਖਣ ਲਈ ਬਹੁਤ ਸ਼ੁੱਧ ਹਨ;

ਤੂੰ ਗਲਤ ਕੰਮ ਬਰਦਾਸ਼ਤ ਨਹੀਂ ਕਰ ਸਕਦਾ।

ਫਿਰ ਤੂੰ ਧੋਖੇਬਾਜ਼ਾਂ ਨੂੰ ਕਿਉਂ ਬਰਦਾਸ਼ਤ ਕਰਦੇ ਹੋ?

ਤੂੰ ਕਿਉਂ ਚੁੱਪ ਹੋ ਜਦੋਂ ਕਿ ਦੁਸ਼ਟ ਆਪਣੇ ਨਾਲੋਂ ਵੀ ਵੱਧ ਧਰਮੀਆਂ ਨੂੰ ਨਿਗਲ ਜਾਂਦੇ ਹਨ?

14 ਤੂੰ ਲੋਕਾਂ ਨੂੰ ਸਮੁੰਦਰ ਦੀਆਂ ਮੱਛੀਆਂ ਵਾਂਗੂੰ,

ਸਮੁੰਦਰੀ ਜੀਵਾਂ ਵਰਗਾ ਬਣਾਇਆ ਹੈ ਜਿਨ੍ਹਾਂ ਦਾ ਕੋਈ ਹਾਕਮ ਨਹੀਂ ਹੈ।

15 ਦੁਸ਼ਟ ਦੁਸ਼ਮਣ ਉਨ੍ਹਾਂ ਸਾਰਿਆਂ ਨੂੰ ਕੁੰਡੀਆਂ ਨਾਲ ਖਿੱਚ ਲੈਂਦਾ ਹੈ,

ਉਹ ਉਨ੍ਹਾਂ ਨੂੰ ਆਪਣੇ ਜਾਲ ਵਿੱਚ ਫੜ੍ਹ ਲੈਂਦਾ ਹੈ,

ਉਹ ਉਨ੍ਹਾਂ ਨੂੰ ਆਪਣੇ ਜਾਲ ਵਿੱਚ ਇਕੱਠਾ ਕਰਦਾ ਹੈ।

ਅਤੇ ਇਸ ਤਰ੍ਹਾਂ ਉਹ ਖੁਸ਼ ਅਤੇ ਪ੍ਰਸੰਨ ਹੁੰਦਾ ਹੈ।

16 ਇਸ ਲਈ ਉਹ ਆਪਣੇ ਜਾਲ ਲਈ ਬਲੀ ਚੜ੍ਹਾਉਂਦਾ ਹੈ

ਅਤੇ ਆਪਣੇ ਜਾਲਾਂ ਲਈ ਧੂਪ ਧੁਖਾਉਂਦਾ ਹੈ,

ਕਿਉਂਕਿ ਉਹ ਆਪਣੇ ਜਾਲ ਨਾਲ ਐਸ਼ੋ-ਆਰਾਮ ਵਿੱਚ ਰਹਿੰਦਾ ਹੈ

ਅਤੇ ਸਭ ਤੋਂ ਵਧੀਆ ਭੋਜਨ ਦਾ ਆਨੰਦ ਲੈਂਦਾ ਹੈ।

17 ਕੀ ਉਹ ਆਪਣੇ ਜਾਲ਼ ਨੂੰ ਖਾਲੀ ਕਰਦਾ ਰਹੇ,

ਰਹਿਮ ਤੋਂ ਬਿਨਾਂ ਕੌਮਾਂ ਦਾ ਨਾਸ ਕਰਦਾ ਰਹੇ?

Estes versículos te tocaram? Ore agora!

+581 estão orando agora.

Junte-se à corrente de oração.

Habacuque
Ver todos os capítulos de Habacuque