Pular para o conteúdo
Publicidade

ਨਹੂਮ 3

ਨੀਨਵਾਹ ਉੱਤੇ ਹਾਏ

1 ਖੂਨੀ ਸ਼ਹਿਰ ਉੱਤੇ ਹਾਏ,

ਝੂਠ ਨਾਲ ਭਰਿਆ ਹੋਇਆ,

ਲੁੱਟ ਨਾਲ ਭਰਿਆ ਹੋਇਆ,

ਜੋ ਪੀੜਤਾਂ ਤੋਂ ਕਦੇ ਮੁਕਤ ਨਹੀਂ ਹੁੰਦਾ!

2 ਕੋਟਲੇ ਦਾ ਖੜਾਕ,

ਪਹੀਏ ਦੀ ਗੂੰਜ,

ਸਰਪੱਟ ਦੌੜਨ ਵਾਲਾ ਘੋੜਾ

ਅਤੇ ਉੱਛਲਦਾ ਰੱਥ!

3 ਘੋੜ ਸਵਾਰ ਚੜ੍ਹਾਈ ਕਰਦੇ,

ਤਲਵਾਰ ਚਮਕਦੀ

ਅਤੇ ਬਰਛੀ ਲਸ਼ਕਦੀ ਹੈ!

ਵੱਢੇ ਹੋਇਆਂ ਦੀ ਭੀੜ,

ਲਾਸ਼ਾਂ ਦੇ ਢੇਰ,

ਲੋਥਾਂ ਬੇਅੰਤ ਹਨ

ਅਤੇ ਉਹ ਲੋਥਾਂ ਉੱਤੇ ਠੋਕਰ ਖਾਂਦੇ ਹਨ।

4 ਇਹ ਦਾ ਕਾਰਨ ਉਸ ਵਿਭਚਾਰਨ ਦੇ ਬਹੁਤੇ ਵਿਭਚਾਰ ਹਨ,

ਜਿਹੜੀ ਸੋਹਣੀ ਅਤੇ ਰੂਪਵੰਤ ਹੈ,

ਜਾਦੂਗਰੀਆਂ ਦੀ ਮਾਲਕਾ, ਜਿਹੜੀ ਕੌਮਾਂ ਨੂੰ ਆਪਣੀਆਂ ਜ਼ਨਾਹਕਾਰੀਆਂ ਨਾਲ ਵੇਚਦੀ ਹੈ

ਅਤੇ ਘਰਾਣਿਆਂ ਨੂੰ ਆਪਣੀਆਂ ਜਾਦੂਗਰੀਆਂ ਨਾਲ।

5 "ਮੈਂ ਤੁਹਾਡੇ ਵਿਰੁੱਧ ਹਾਂ," ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

"ਮੈਂ ਤੇਰੇ ਚਿਹਰੇ ਤੋਂ ਕੱਪੜੇ ਨੂੰ ਚੁੱਕਾਂਗਾ।

ਮੈਂ ਕੌਮਾਂ ਨੂੰ ਤੇਰਾ ਨੰਗੇਜ਼ ਵਿਖਾਵਾਂਗਾ

ਅਤੇ ਰਾਜਾਂ ਨੂੰ ਤੇਰੀ ਸ਼ਰਮ।

6 ਮੈਂ ਤੇਰੇ ਉੱਤੇ ਗੰਦਗੀ ਸੁੱਟਾਂਗਾ,

ਤੇਰਾ ਮਖ਼ੌਲ ਉਡਾਵਾਂਗਾ

ਅਤੇ ਤੈਨੂੰ ਤਮਾਸ਼ਾ ਬਣਾਵਾਂਗਾ।

7 ਸਾਰੇ ਜੋ ਤੈਨੂੰ ਵੇਖਦੇ ਹਨ, ਤੇਰੇ ਕੋਲੋਂ ਭੱਜ ਜਾਣਗੇ ਅਤੇ ਆਖਣਗੇ,

‘ਨੀਨਵਾਹ ਤਬਾਹ ਹੋ ਗਿਆ ਹੈ, ਕੌਣ ਉਹ ਦੇ ਲਈ ਸੋਗ ਕਰੇਗਾ?’

ਮੈਂ ਤੇਰੇ ਲਈ ਦਿਲਾਸਾ ਦੇਣ ਵਾਲਾ ਕਿੱਥੋਂ ਲੱਭ ਸਕਦਾ ਹਾਂ?"

8 ਕੀ ਥੀਬਸ3:8 ਥੀਬਸ ਦੂਸਰਾ ਨਾਮ ਨੋ-ਅਮੋਨ ਨਾਲੋਂ ਚੰਗੇ ਹੈ,

ਜੋ ਨੀਲ ਨਦੀ ਦੇ ਕੰਢੇ ਵਸਿਆ ਹੋਇਆ ਹੈ,

ਉਸ ਦੇ ਆਲੇ-ਦੁਆਲੇ ਪਾਣੀ ਸੀ?

ਨਦੀ ਉਸ ਦੀ ਰਾਖੀ ਸੀ,

ਅਤੇ ਪਾਣੀ ਉਸ ਲਈ ਕੰਧ ਵਾਂਗ ਸੀ।

9 ਕੂਸ਼3:9 ਕੂਸ਼ ਅਰਥਾਤ ਨੀਲ ਦਾ ਉੱਪਰਲਾ ਖੇਤਰ ਅਤੇ ਮਿਸਰ ਉਹ ਦਾ ਬਲ ਸੀ, ਉਹ ਬੇਅੰਤ ਸੀ,

ਪੂਟ ਅਤੇ ਲਿਬੀਆ ਤੇਰੇ ਸਹਾਇਕ ਸਨ।

10 ਤਾਂ ਵੀ ਉਹ ਬੰਦੀ ਬਣਾ ਕੇ

ਗ਼ੁਲਾਮੀ ਵਿੱਚ ਚਲੀ ਗਈ।

ਉਸ ਦੇ ਨਿਆਣਿਆਂ ਨੂੰ ਹਰ ਗਲੀ ਦੇ ਵਿੱਚ

ਟੁਕੜੇ-ਟੁਕੜੇ ਕਰ ਦਿੱਤਾ ਗਿਆ।

ਉਸ ਦੇ ਪਤਵੰਤਾਂ ਲਈ ਗੁਣੇ ਪਾਏ ਗਏ,

ਅਤੇ ਉਸ ਦੇ ਸਾਰੇ ਮਹਾਂਪੁਰਖ ਜ਼ੰਜੀਰਾਂ ਵਿੱਚ ਪਾ ਦਿੱਤੇ ਗਏ।

11 ਤੁਸੀਂ ਵੀ ਸ਼ਰਾਬੀ ਹੋ ਜਾਓਗੇ।

ਤੁਸੀਂ ਲੁਕ ਜਾਵੋਂਗੇ,

ਅਤੇ ਦੁਸ਼ਮਣ ਤੋਂ ਪਨਾਹ ਲਓਗੇ।

12 ਤੁਹਾਡੇ ਸਾਰੇ ਕਿਲ੍ਹੇ ਹੰਜੀਰ ਦੇ ਰੁੱਖਾਂ ਵਰਗੇ ਹੋਣਗੇ

ਉਨ੍ਹਾਂ ਦੇ ਪਹਿਲੇ ਪੱਕੇ ਫਲ ਨਾਲ;

ਜਦੋਂ ਉਹ ਹਿਲਾਏ ਜਾਣਗੇ,

ਤਾਂ ਹੰਜੀਰ ਖਾਣ ਵਾਲੇ ਦੇ ਮੂੰਹ ਵਿੱਚ ਡਿੱਗਣਗੇ।

13 ਆਪਣੀਆਂ ਫ਼ੌਜਾਂ ਵੱਲ ਵੇਖ

ਉਹ ਸਭ ਕਮਜ਼ੋਰ ਹਨ।

ਤੇਰੀ ਧਰਤੀ ਦੇ ਦਰਵਾਜ਼ੇ

ਤੇਰੇ ਦੁਸ਼ਮਣਾਂ ਲਈ ਖੁੱਲ੍ਹੇ ਹਨ;

ਅੱਗ ਨੇ ਤੇਰੇ ਦਰਵਾਜ਼ਿਆਂ ਦੀਆਂ ਸਲਾਖਾਂ ਨੂੰ ਭਸਮ ਕਰ ਦਿੱਤਾ ਹੈ।

14 ਘੇਰਾਬੰਦੀ ਲਈ ਪਾਣੀ ਭਰ,

ਆਪਣੀ ਸੁਰੱਖਿਆਂ ਨੂੰ ਮਜ਼ਬੂਤ ਕਰੋ!

ਮਿੱਟੀ ਨੂੰ ਇਕੱਠਾ ਕਰੋ,

ਪੈਰਾ ਨਾਲ ਲਤਾੜ ਕੇ

ਇੱਟਾਂ ਬਣਾਉਣ ਦਾ ਕੰਮ ਸ਼ੁਰੂ ਕਰੋ!

15 ਉੱਥੇ ਅੱਗ ਤੈਨੂੰ ਭਸਮ ਕਰ ਦੇਵੇਗੀ।

ਤਲਵਾਰ ਤੈਨੂੰ ਵੱਢ ਸੁੱਟੇਗੀ

ਉਹ ਤੈਨੂੰ ਟਿੱਡੀਆਂ ਦੇ ਝੁੰਡ ਵਾਂਗ ਖਾ ਜਾਣਗੇ।

ਆਪਣੇ ਆਪ ਨੂੰ ਸਲਾ ਵਾਂਗੂੰ ਵਧਾ

ਅਤੇ ਆਪਣੇ ਆਪ ਨੂੰ ਟਿੱਡੀ ਵਾਂਗੂੰ ਵਧਾ!

16 ਤੂੰ ਆਪਣੇ ਵਪਾਰੀਆਂ ਨੂੰ

ਅਕਾਸ਼ ਦੇ ਤਾਰਿਆਂ ਨਾਲੋਂ ਵਧਾਇਆ,

ਸਲਾ ਨੰਗਾ ਕਰਦੀ

ਅਤੇ ਫੇਰ ਉੱਡ ਜਾਂਦੀ ਹੈ

17 ਤੇਰੇ ਪਹਿਰੇਦਾਰ ਟਿੱਡੀਆਂ ਵਰਗੇ ਹਨ,

ਤੇਰੇ ਅਧਿਕਾਰੀ ਟਿੱਡੀਆਂ ਦੇ ਝੁੰਡ ਵਰਗੇ ਹਨ,

ਜੋ ਠੰਡੇ ਦਿਨ ਵਿੱਚ ਕੰਧਾਂ ਵਿੱਚ ਵੱਸਦੇ ਹਨ,

ਪਰ ਜਦੋਂ ਸੂਰਜ ਦਿਖਾਈ ਦਿੰਦਾ ਹੈ ਤਾਂ ਉੱਡ ਜਾਂਦੇ ਹਨ,

ਅਤੇ ਕੋਈ ਨਹੀਂ ਜਾਣਦਾ ਕਿ ਉਹ ਕਿੱਥੇ ਹਨ।

18 ਹੇ ਅੱਸ਼ੂਰ ਦੇ ਰਾਜਾ, ਤੇਰੇ ਚਰਵਾਹੇ3:18 ਚਰਵਾਹੇ ਅਰਥਾਤ ਆਗੂ ਨੀਂਦ ਵਿੱਚ ਹਨ

ਤੇਰੇ ਸਰਦਾਰ ਆਰਾਮ ਕਰਨ ਲਈ ਲੇਟ ਗਏ ਹਨ।

ਤੇਰੇ ਲੋਕ ਪਹਾੜਾਂ ਉੱਤੇ ਖਿੱਲਰ ਗਏ ਹਨ

ਉਨ੍ਹਾਂ ਨੂੰ ਇਕੱਠਾ ਕਰਨ ਵਾਲਾ ਕੋਈ ਨਹੀਂ ਹੈ।

19 ਕੋਈ ਵੀ ਚੀਜ਼ ਤੈਨੂੰ ਚੰਗਾ ਨਹੀਂ ਕਰ ਸਕਦੀ।

ਤੇਰਾ ਜ਼ਖ਼ਮ ਸਖ਼ਤ ਹੈ।

ਉਹ ਸਾਰੇ ਜੋ ਤੇਰੇ ਬਾਰੇ ਖ਼ਬਰਾਂ ਸੁਣਦੇ ਹਨ

ਤੇਰੇ ਡਿੱਗਣ ਤੇ ਤਾੜੀਆਂ ਵਜਾਉਂਦੇ ਹਨ,

ਕਿਉਂਕਿ ਉੱਥੇ ਕੌਣ ਹੈ,

ਜੋ ਤੁਹਾਡੇ ਬੇਅੰਤ ਜ਼ੁਲਮ ਤੋਂ ਬਚਿਆ ਹੈ?

Estes versículos te tocaram? Ore agora!

+581 estão orando agora.

Junte-se à corrente de oração.

Naum
Ver todos os capítulos de Naum