Pular para o conteúdo
Publicidade

ਨਹੂਮ 2

ਨੀਨਵਾਹ ਦਾ ਡਿੱਗਣਾ

1 ਹੇ ਨੀਨਵਾਹ, ਇੱਕ ਹਮਲਾਵਰ ਤੇਰੇ ਵਿਰੁੱਧ ਆ ਰਿਹਾ ਹੈ।

ਇਸ ਲਈ ਕਿਲ੍ਹਿਆਂ ਦੀ ਰਾਖੀ ਕਰੋ,

ਰਾਹਾਂ ਦੀ ਰਾਖੀ ਕਰੋ,

ਆਪਣੇ ਆਪ ਨੂੰ ਮਜ਼ਬੂਤ ਕਰੋ,

ਆਪਣੀ ਸਾਰੀ ਫ਼ੌਜ ਇਕੱਠੀ ਕਰੋ!

2 ਯਾਹਵੇਹ ਯਾਕੋਬ ਦੀ ਸ਼ਾਨ ਨੂੰ

ਇਸਰਾਏਲ ਦੀ ਸ਼ਾਨ ਵਾਂਗ ਬਹਾਲ ਕਰੇਗਾ,

ਭਾਵੇਂ ਨਾਸ਼ ਕਰਨ ਵਾਲਿਆਂ ਨੇ ਉਨ੍ਹਾਂ ਨੂੰ ਬਰਬਾਦ ਕਰ ਦਿੱਤਾ ਹੈ

ਅਤੇ ਉਨ੍ਹਾਂ ਦੀਆਂ ਵੇਲਾਂ ਨੂੰ ਉਜਾੜ ਦਿੱਤਾ ਹੈ।

3 ਸੂਰਬੀਰਾਂ ਦੀਆਂ ਢਾਲਾਂ ਲਾਲ ਹਨ;

ਸਿਪਾਹੀਆਂ ਨੇ ਲਾਲ ਰੰਗ ਦੇ ਕੱਪੜੇ ਪਹਿਨੇ ਹੋਏ ਹਨ।

ਰੱਥ ਦਾ ਲੋਹਾ ਅੱਗ ਵਾਂਗੂੰ ਚਮਕਦਾ ਹੈ

ਅਤੇ ਉਹ ਦੀ ਤਿਆਰੀ ਦੇ ਦਿਨ ਵਿੱਚ ਸਰੂ ਦੇ ਬਰਛੇ ਝੁਲਾਏ ਜਾਂਦੇ ਹਨ,

4 ਰਥ ਗਲੀਆਂ ਵਿੱਚ ਦੌੜਦੇ ਹਨ,

ਚੌਕਾਂ ਵਿੱਚ ਸੋਰ ਕਰਦੇ ਹਨ।

ਉਹ ਬਲਦੀਆਂ ਮਸ਼ਾਲਾਂ ਵਾਂਗ ਦਿਖਾਈ ਦਿੰਦੇ ਹਨ;

ਉਹ ਬਿਜਲੀ ਵਾਂਗ ਚਮਕਦੇ ਹਨ।

5 ਨੀਨਵਾਹ ਨੇ ਆਪਣੇ ਚੁਣੇ ਹੋਏ ਸੈਨਿਕਾਂ ਨੂੰ ਬੁਲਾਇਆ,

ਉਹ ਆਪਣੇ ਰਾਹ ਵਿੱਚ ਠੋਕਰ ਖਾਂਦੇ ਹਨ।

ਉਹ ਸ਼ਹਿਰ ਦੀ ਕੰਧ ਨਾਲ ਟਕਰਾਉਂਦੇ ਹਨ;

ਅਤੇ ਲੱਕੜ ਦਾ ਸਹਾਰਾ ਖੜ੍ਹਾ ਕੀਤਾ ਜਾਂਦਾ ਹੈ।

6 ਦਰਿਆ ਦੇ ਫਾਟਕ ਖੋਲ੍ਹ ਦਿੱਤੇ ਜਾਂਦੇ ਹਨ

ਅਤੇ ਮਹਿਲ ਢਹਿ ਜਾਂਦਾ ਹੈ।

7 ਇਹ ਹੁਕਮ ਹੈ ਕਿ ਨੀਨਵਾਹ ਨੂੰ

ਦੇਸ਼ ਨਿਕਾਲਾ ਦਿੱਤਾ ਜਾਵੇ ਅਤੇ ਲੈ ਜਾਇਆ ਜਾਵੇ।

ਉਸ ਦੀਆਂ ਦਾਸੀਆਂ ਕਬੂਤਰਾਂ ਵਾਂਗ ਵਿਰਲਾਪ ਕਰਦੀਆਂ ਹਨ

ਅਤੇ ਆਪਣੀਆਂ ਛਾਤੀਆਂ ਨੂੰ ਕੁੱਟਦੀਆਂ ਹਨ।

8 ਨੀਨਵਾਹ ਇੱਕ ਤਲਾਬ ਵਰਗਾ ਹੈ

ਜਿਸ ਦਾ ਪਾਣੀ ਵਗ ਜਾਂਦਾ ਹੈ।

"ਰੁਕੋ! ਰੁਕੋ!" ਉਹ ਰੋਂਦੇ ਹਨ,

ਪਰ ਕੋਈ ਨਹੀਂ ਮੁੜਦਾ।

9 ਚਾਂਦੀ ਲੁੱਟੋ!

ਸੋਨਾ ਲੁੱਟੋ!

ਇਸ ਦੇ ਸਾਰੇ ਖਜ਼ਾਨਿਆਂ ਵਿੱਚ

ਧਨ ਬੇਅੰਤ ਹੈ!

10 ਉਹ ਖਾਲੀ, ਸੁੰਨੀ ਅਤੇ ਵਿਰਾਨ ਹੈ, ਦਿਲ ਪਿਘਲ ਜਾਂਦਾ ਹੈ,

ਗੋਡੇ ਭਿੜਦੇ ਹਨ, ਕਸ਼ਟ ਸਾਰਿਆਂ ਦੇ ਲੱਕਾਂ ਵਿੱਚ ਹੈ,

ਸਾਰਿਆਂ ਦੇ ਚਿਹਰੇ ਪੀਲੇ ਹੋ ਜਾਂਦੇ ਹਨ।

11 ਹੁਣ ਕਿੱਥੇ ਹੈ ਸ਼ੇਰਾਂ ਦੀ ਗੁਫ਼ਾ,

ਉਹ ਥਾਂ ਜਿੱਥੇ ਉਹ ਆਪਣੇ ਬੱਚਿਆਂ ਨੂੰ ਖਵਾਉਂਦੇ ਸਨ,

ਜਿੱਥੇ ਸ਼ੇਰ ਅਤੇ ਸ਼ੇਰਨੀ ਜਾਂਦੇ ਸਨ,

ਅਤੇ ਉਨ੍ਹਾਂ ਬੱਚੇ ਬਿਨਾਂ ਕਿਸੇ ਡਰ ਦੇ ਰਹਿੰਦੇ ਸਨ?

12 ਸ਼ੇਰ ਨੇ ਆਪਣੇ ਬੱਚਿਆਂ ਲਈ ਬਹੁਤ ਕੁਝ ਪਾੜਿਆ,

ਅਤੇ ਆਪਣੀਆਂ ਸ਼ੇਰਨੀਆਂ ਲਈ ਸ਼ਿਕਾਰ ਦਾ ਗਲ਼ ਘੁੱਟਿਆ।

ਅਤੇ ਉਹ ਆਪਣੀ ਗੁਫ਼ਾ ਨੂੰ ਮਾਰੇ ਗਏ ਜਾਨਵਰਾਂ ਨਾਲ

ਅਤੇ ਆਪਣੇ ਟਿਕਾਣਿਆਂ ਨੂੰ ਕੀਤੇ ਹੋਏ ਸ਼ਿਕਾਰ ਨਾਲ ਭਰ ਦਿੰਦਾ ਸੀ।

13 "ਮੈਂ ਤੁਹਾਡੇ ਵਿਰੁੱਧ ਹਾਂ,"

ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

"ਮੈਂ ਤੇਰੇ ਰਥਾਂ ਨੂੰ ਧੂੰਏਂ ਵਿੱਚ ਸਾੜ ਦਿਆਂਗਾ,

ਅਤੇ ਤਲਵਾਰ ਤੇਰੇ ਜਵਾਨ ਸ਼ੇਰਾਂ ਨੂੰ ਖਾ ਜਾਵੇਗੀ।

ਮੈਂ ਧਰਤੀ ਉੱਤੇ ਤੇਰੇ ਸ਼ਿਕਾਰ ਨੂੰ ਨਹੀਂ ਛੱਡਾਂਗਾ।

ਤੇਰੇ ਸੰਦੇਸ਼ਵਾਹਕਾਂ ਦੀਆਂ ਆਵਾਜ਼ਾਂ,

ਹੁਣ ਸੁਣੀਆਂ ਨਹੀਂ ਜਾਣਗੀਆਂ।"

Estes versículos te tocaram? Ore agora!

+581 estão orando agora.

Junte-se à corrente de oração.

Naum
Ver todos os capítulos de Naum