Pular para o conteúdo
Publicidade

ਨਹੂਮ 1

1 ਨੀਨਵਾਹ ਬਾਰੇ ਇੱਕ ਭਵਿੱਖਬਾਣੀ। ਨਹੂਮ ਅਲਕੋਸ਼ੀ ਦੇ ਦਰਸ਼ਣ ਦੀ ਪੋਥੀ।

ਨੀਨਵਾਹ ਉੱਤੇ ਯਾਹਵੇਹ ਦਾ ਗੁੱਸਾ

2 ਯਾਹਵੇਹ ਇੱਕ ਈਰਖਾਲੂ ਅਤੇ ਬਦਲਾ ਲੈਣ ਵਾਲਾ ਪਰਮੇਸ਼ਵਰ ਹੈ;

ਯਾਹਵੇਹ ਬਦਲਾ ਲੈਂਦਾ ਹੈ ਅਤੇ ਕ੍ਰੋਧ ਨਾਲ ਭਰਿਆ ਹੋਇਆ ਹੈ।

ਯਾਹਵੇਹ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਂਦਾ ਹੈ,

ਅਤੇ ਆਪਣੇ ਦੁਸ਼ਮਣਾਂ ਉੱਤੇ ਆਪਣਾ ਗੁੱਸਾ ਕੱਢਦਾ ਹੈ।

3 ਯਾਹਵੇਹ ਕ੍ਰੋਧ ਵਿੱਚ ਧੀਰਜਵਾਨ ਅਤੇ ਸ਼ਕਤੀ ਵਿੱਚ ਮਹਾਨ ਹੈ;

ਯਾਹਵੇਹ ਦੋਸ਼ੀ ਨੂੰ ਸਜ਼ਾ ਤੋਂ ਬਿਨਾਂ ਨਹੀਂ ਛੱਡੇਗਾ।

ਉਹ ਦਾ ਰਾਹ ਹਨੇਰੀ ਅਤੇ ਤੂਫ਼ਾਨ ਵਿੱਚ ਹੈ,

ਅਤੇ ਬੱਦਲ ਉਸ ਦੇ ਪੈਰਾਂ ਦੀ ਧੂੜ ਹਨ।

4 ਉਹ ਸਮੁੰਦਰ ਨੂੰ ਝਿੜਕ ਕੇ ਸੁਕਾ ਦਿੰਦਾ ਹੈ।

ਉਹ ਸਾਰੀਆਂ ਨਦੀਆਂ ਨੂੰ ਸੁਕਾ ਦਿੰਦਾ ਹੈ।

ਬਾਸ਼ਾਨ ਅਤੇ ਕਰਮਲ ਸੁੱਕ ਜਾਂਦੇ ਹਨ ਅਤੇ ਲਬਾਨੋਨ ਦੇ ਫੁੱਲ ਮੁਰਝਾ ਜਾਂਦੇ ਹਨ।

5 ਉਹ ਦੇ ਅੱਗੇ ਪਹਾੜ ਕੰਬਦੇ ਹਨ

ਅਤੇ ਪਹਾੜ ਪਿਘਲ ਜਾਂਦੇ ਹਨ।

ਉਸ ਦੀ ਹਜ਼ੂਰੀ ਨਾਲ ਧਰਤੀ

ਅਤੇ ਸੰਸਾਰ ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਲੋਕ ਕੰਬ ਉੱਠਦੇ ਹਨ।

6 ਉਹ ਦੇ ਕ੍ਰੋਧ ਨੂੰ ਕੌਣ ਸਹਿ ਸਕਦਾ ਹੈ?

ਉਹ ਦੇ ਭਿਆਨਕ ਕ੍ਰੋਧ ਨੂੰ ਕੌਣ ਸਹਾਰ ਸਕਦਾ ਹੈ?

ਉਹ ਦਾ ਕ੍ਰੋਧ ਅੱਗ ਵਾਂਗ ਵਹਾਇਆ ਜਾਂਦਾ ਹੈ।

ਉਹ ਦੇ ਅੱਗੇ ਚੱਟਾਨਾਂ ਚਕਨਾਚੂਰ ਹੋ ਗਈਆਂ ਹਨ।

7 ਯਾਹਵੇਹ ਚੰਗਾ ਹੈ,

ਮੁਸੀਬਤ ਦੇ ਸਮੇਂ ਵਿੱਚ ਪਨਾਹ ਹੈ।

ਉਹ ਉਨ੍ਹਾਂ ਦੀ ਪਰਵਾਹ ਕਰਦਾ ਹੈ ਜੋ ਉਸ ਵਿੱਚ ਭਰੋਸਾ ਰੱਖਦੇ ਹਨ,

8 ਪਰ ਇੱਕ ਭਾਰੀ ਹੜ੍ਹ ਨਾਲ ਉਹ

ਨੀਨਵਾਹ ਦਾ ਅੰਤ ਕਰੇਗਾ।

ਉਹ ਆਪਣੇ ਦੁਸ਼ਮਣਾਂ ਦਾ ਹਨੇਰੇ ਦੇ ਖੇਤਰ ਵਿੱਚ ਪਿੱਛਾ ਕਰੇਗਾ।

9 ਉਹ ਯਾਹਵੇਹ ਦੇ ਵਿਰੁੱਧ ਜੋ ਵੀ ਸਾਜ਼ਿਸ਼ ਰਚਦੇ ਹਨ,

ਉਹ ਉਸ ਦਾ ਅੰਤ ਕਰ ਦੇਵੇਗਾ।

ਮੁਸੀਬਤ ਦੂਜੀ ਵਾਰ ਨਹੀਂ ਆਵੇਗੀ।

10 ਉਹ ਕੰਡਿਆਂ ਵਿੱਚ ਉਲਝੇ ਹੋਏ ਹੋਣਗੇ

ਅਤੇ ਆਪਣੀ ਦਾਖਰਸ ਵਿੱਚ ਮਸਤ ਹੋਣਗੇ।

ਉਹ ਸੁੱਕੀ ਪਰਾਲੀ ਵਾਂਗ ਖਾ ਜਾਣਗੇ।

11 ਹੇ ਨੀਨਵਾਹ, ਤੇਰੇ ਵਿੱਚੋਂ ਇੱਕ ਨਿੱਕਲਿਆ ਹੈ

ਜੋ ਯਾਹਵੇਹ ਦੇ ਵਿਰੁੱਧ ਬੁਰਿਆਈ ਦੀ ਯੋਜਨਾ ਬਣਾਉਂਦਾ ਹੈ ਅਤੇ ਬੁਰੀਆਂ ਯੋਜਨਾਵਾਂ ਸੋਚਦਾ ਹੈ।

12 ਯਾਹਵੇਹ ਇਸ ਤਰ੍ਹਾਂ ਆਖਦਾ ਹੈ:

"ਭਾਵੇਂ ਕਿ ਉਨ੍ਹਾਂ ਦੇ ਸਹਿਯੋਗੀ ਹਨ ਅਤੇ ਬਹੁਤ ਸਾਰੇ ਹਨ,

ਉਹ ਤਬਾਹ ਹੋ ਜਾਣਗੇ ਅਤੇ ਖਤਮ ਹੋ ਜਾਣਗੇ।

ਭਾਵੇਂ ਮੈਂ ਤੈਨੂੰ ਦੁੱਖ ਦਿੱਤਾ ਹੈ, ਯਹੂਦਾਹ,

ਮੈਂ ਤੈਨੂੰ ਹੋਰ ਦੁਖੀ ਨਹੀਂ ਕਰਾਂਗਾ।

13 ਹੁਣ ਮੈਂ ਉਨ੍ਹਾਂ ਦਾ ਜੂਲਾ ਤੇਰੀ ਧੌਣ ਤੋਂ ਤੋੜ ਦਿਆਂਗਾ

ਅਤੇ ਤੇਰੀਆਂ ਬੇੜੀਆਂ ਨੂੰ ਪਾੜ ਦਿਆਂਗਾ।"

14 ਯਾਹਵੇਹ ਨੇ ਨੀਨਵਾਹ, ਬਾਰੇ ਇੱਕ ਹੁਕਮ ਦਿੱਤਾ ਹੈ:

"ਤੇਰਾ ਨਾਮ ਰੱਖਣ ਲਈ ਕੋਈ ਔਲਾਦ ਨਹੀਂ ਹੋਵੇਗੀ।

ਮੈਂ ਮੂਰਤੀਆਂ ਅਤੇ ਬਣਾਏ ਹੋਏ ਬੁੱਤਾਂ ਨੂੰ ਤਬਾਹ ਕਰ ਦਿਆਂਗਾ

ਜੋ ਤੇਰੇ ਦੇਵਤਿਆਂ ਦੇ ਮੰਦਰ ਵਿੱਚ ਹਨ।

ਮੈਂ ਤੇਰੀ ਕਬਰ ਤਿਆਰ ਕਰਾਂਗਾ,

ਕਿਉਂ ਜੋ ਤੂੰ ਘਿਣਾਉਣਾ ਹੈਂ।"

15 ਪਹਾੜਾਂ ਦੀ ਵੱਲ ਵੇਖੋ, ਉਸ ਦੇ ਪੈਰਾਂ ਵੱਲ ਦੇਖੋ ਜੋ ਖੁਸ਼ਖਬਰੀ ਲਿਆਉਂਦਾ ਹੈ,

ਜਿਹੜਾ ਸ਼ਾਂਤੀ ਦਾ ਪਰਚਾਰ ਕਰਦਾ ਹੈ!

ਹੇ ਯਹੂਦਾਹ, ਆਪਣੇ ਤਿਉਹਾਰ ਮਨਾਓ,

ਅਤੇ ਆਪਣੀਆਂ ਸੁੱਖਣਾ ਪੂਰੀਆਂ ਕਰੋ।

ਫੇਰ ਦੁਸ਼ਟ ਤੇਰੇ ਉੱਤੇ ਹਮਲਾ ਨਹੀਂ ਕਰਨਗੇ।

ਉਹ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ।

Estes versículos te tocaram? Ore agora!

+581 estão orando agora.

Junte-se à corrente de oração.

Naum
Ver todos os capítulos de Naum