Agradecimento a Deus
Agradecer a Deus é louvor, adoração e reconhecimento da sua soberania. Dai graças ao Senhor porque Ele é bom — a sua misericórdia dura para sempre!
ਆਓ ਅਸੀਂ ਉਸ ਦੇ ਅੱਗੇ ਧੰਨਵਾਦ ਸਹਿਤ ਆਈਏ,
ਅਤੇ ਸੰਗੀਤ ਅਤੇ ਗੀਤ ਨਾਲ ਉਸ ਦੀ ਮਹਿਮਾ ਕਰੀਏ।
ਧੰਨਵਾਦ ਦੀ ਭਾਵਨਾ ਨਾਲ ਉਹਨਾਂ ਦੇ ਦਰਵਾਜ਼ਿਆਂ ਵਿੱਚ ਆਓ,
ਅਤੇ ਉਸਤਤ ਕਰਦੇ ਹੋਵੇ ਉਸਦੇ ਵਿਹੜਿਆਂ ਵਿੱਚ ਆਓ।
ਉਸਦਾ ਧੰਨਵਾਦ ਕਰੋ ਅਤੇ ਉਸਦੇ ਨਾਮ ਨੂੰ ਮੁਬਾਰਕ ਆਖੋ।
ਯਾਹਵੇਹ ਦੀ ਉਸਤਤ ਹੋਵੇ!
ਯਾਹਵੇਹ ਦਾ ਧੰਨਵਾਦ ਕਰੋ, ਉਹ ਭਲਾ ਹੈ,
ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
ਤੂੰ ਮੇਰਾ ਪਰਮੇਸ਼ਵਰ ਹੈ ਅਤੇ ਮੈਂ ਤੇਰੀ ਉਸਤਤ ਕਰਾਂਗਾ,
ਤੂੰ ਮੇਰਾ ਪਰਮੇਸ਼ਵਰ ਹੈ ਅਤੇ ਮੈਂ ਤੈਨੂੰ ਵਡਿਆਵਾਂਗਾ।
ਧੰਨਵਾਦ ਦੇ ਨਾਲ ਯਾਹਵੇਹ ਲਈ ਗਾਓ;
ਸਾਡੇ ਪਰਮੇਸ਼ਵਰ ਲਈ ਰਬਾਬ ਨਾਲ ਸੰਗੀਤ ਬਣਾਓ।
ਮੈਂ ਗੀਤ ਵਿੱਚ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਕਰਾਂਗਾ
ਅਤੇ ਧੰਨਵਾਦ ਨਾਲ ਉਸ ਦੀ ਮਹਿਮਾ ਕਰਾਂਗਾ।
ਯਾਹਵੇਹ ਮੇਰੀ ਤਾਕਤ ਅਤੇ ਮੇਰੀ ਢਾਲ ਹੈ;
ਮੇਰਾ ਦਿਲ ਉਸ ਵਿੱਚ ਭਰੋਸਾ ਰੱਖਦਾ ਹੈ, ਅਤੇ ਉਹ ਮੇਰੀ ਸਹਾਇਤਾ ਕਰਦਾ ਹੈ।
ਮੇਰਾ ਦਿਲ ਖੁਸ਼ੀ ਨਾਲ ਉਛਲਦਾ ਹੈ,
ਅਤੇ ਮੈਂ ਆਪਣੇ ਗੀਤ ਨਾਲ ਉਸਦੀ ਵਡਿਆਈ ਕਰਾਂਗਾ।
ਹੁਣ, ਹੇ ਸਾਡੇ ਪਰਮੇਸ਼ਵਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ,
ਅਤੇ ਤੇਰੇ ਪ੍ਰਤਾਪ ਵਾਲੇ ਨਾਮ ਦੀ ਉਸਤਤ ਕਰਦੇ ਹਾਂ।
ਕਿਸੇ ਵੀ ਚੀਜ਼ ਬਾਰੇ ਚਿੰਤਤ ਨਾ ਹੋਵੋ, ਪਰ ਹਰ ਸਥਿਤੀ ਵਿੱਚ, ਪ੍ਰਾਰਥਨਾ ਅਤੇ ਬੇਨਤੀ ਦੁਆਰਾ, ਧੰਨਵਾਦ ਦੇ ਨਾਲ, ਆਪਣੀਆਂ ਬੇਨਤੀਆਂ ਪਰਮੇਸ਼ਵਰ ਅੱਗੇ ਪੇਸ਼ ਕਰੋ।
ਜਦੋਂ ਵੀ ਮੈਂ ਤੁਹਾਨੂੰ ਯਾਦ ਕਰਦਾ ਹਾਂ ਤਦ ਮੈਂ ਆਪਣੇ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ।
ਅਤੇ ਸਭ ਜੋ ਕੁਝ ਤੁਸੀਂ ਕਰੋ ਭਾਵੇਂ ਬਚਨ ਭਾਵੇਂ ਕੰਮ ਸੱਭੋ ਹੀ ਪ੍ਰਭੂ ਯਿਸ਼ੂ ਦੇ ਨਾਮ ਉੱਤੇ ਕਰੋ ਅਤੇ ਉਹ ਦੇ ਰਾਹੀਂ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰੋ।
ਅਸੀਂ ਲਗਾਤਾਰ ਤੁਹਾਡੇ ਸਾਰਿਆਂ ਲਈ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਅਤੇ ਆਪਣੀਆਂ ਪ੍ਰਾਰਥਨਾਵਾਂ ਵਿੱਚ ਹਮੇਸ਼ਾ ਤੁਹਾਨੂੰ ਯਾਦ ਕਰਦੇ ਹਾਂ। ਅਤੇ ਤੁਹਾਡੇ ਵਿਸ਼ਵਾਸ ਦੇ ਕੰਮ, ਪਿਆਰ ਦੀ ਮਿਹਨਤ ਅਤੇ ਸਾਡੇ ਪ੍ਰਭੂ ਯਿਸ਼ੂ ਮਸੀਹ ਉੱਤੇ ਤੁਹਾਡੀ ਆਸ ਦਾ ਧੀਰਜ ਆਪਣੇ ਪਿਤਾ ਪਰਮੇਸ਼ਵਰ ਦੇ ਅੱਗੇ ਪ੍ਰਰਾਥਨਾ ਵਿੱਚ ਲਗਾਤਾਰ ਯਾਦ ਕਰਦੇ ਹਾਂ।
ਮੈਂ ਤੁਹਾਡੇ ਲਈ ਮੇਰੇ ਪਰਮੇਸ਼ਵਰ ਦਾ ਲਗਾਤਾਰ ਧੰਨਵਾਦ ਕਰਦਾ ਹਾਂ, ਉਸ ਦੀ ਕਿਰਪਾ ਦੇ ਲਈ ਜਿਹੜੀ ਤੁਹਾਨੂੰ ਮਸੀਹ ਯਿਸ਼ੂ ਵਿੱਚ ਦਿੱਤੀ ਗਈ ਹੈ।
ਪਰ ਧੰਨਵਾਦ ਹੈ ਪਰਮੇਸ਼ਵਰ ਦਾ! ਉਹ ਸਾਨੂੰ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਦੁਆਰਾ ਜਿੱਤ ਦਿੰਦਾ ਹੈ।
ਪਰ ਧੰਨਵਾਦ ਹੈ ਪਰਮੇਸ਼ਵਰ ਦਾ, ਜੋ ਹਮੇਸ਼ਾ ਸਾਨੂੰ ਮਸੀਹ ਵਿੱਚ ਜਿੱਤ ਦੇ ਕੇ ਲਈ ਫਿਰਦਾ ਹੈ ਅਤੇ ਹਰ ਜਗ੍ਹਾ ਆਪਣੇ ਗਿਆਨ ਦੀ ਖੁਸ਼ਬੂ ਫੈਲਾਉਣ ਲਈ ਸਾਡੀ ਵਰਤੋਂ ਕਰਦਾ ਹੈ।
ਅਤੇ ਜਿਹੜਾ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਵਾਲੇ ਨੂੰ ਰੋਟੀ ਦਿੰਦਾ ਹੈ ਪਰਮੇਸ਼ਵਰ ਤੁਹਾਨੂੰ ਬੀਜਣ ਲਈ ਬੀਜ ਦੇਵੇਗਾ ਅਤੇ ਉਸ ਨੂੰ ਵਧਾਵੇਗਾ ਅਤੇ ਤੁਹਾਡੇ ਧਾਰਮਿਕਤਾ ਦੇ ਫ਼ਲ ਵਿੱਚ ਵਾਧਾ ਕਰੇਗਾ। ਤਾਂ ਜੋ ਤੁਸੀਂ ਸਭਨਾਂ ਗੱਲਾਂ ਵਿੱਚ ਹਰ ਪ੍ਰਕਾਰ ਦੀ ਉਦਾਰਤਾ ਲਈ ਧਨੀ ਹੋ ਜਾਓ, ਜਿਹੜੀ ਸਾਡੇ ਰਾਹੀ ਪਰਮੇਸ਼ਵਰ ਦੇ ਧੰਨਵਾਦ ਲਈ ਗੁਣਕਾਰੀ ਹੈ।
ਦਿਲ ਤੋਂ ਪ੍ਰਭੂ ਦੇ ਲਈ ਇੱਕ-ਦੂਜੇ ਨਾਲ ਜ਼ਬੂਰ, ਭਜਨ ਅਤੇ ਆਤਮਿਕ ਗੀਤ ਗਾਉ, ਹਮੇਸ਼ਾ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਵਿੱਚ, ਸਭਨਾਂ ਗੱਲਾਂ ਦੇ ਲਈ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰੋ।
ਮਸੀਹ ਵਿੱਚ ਆਦਰ ਦੇ ਨਾਲ ਇੱਕ-ਦੂਜੇ ਦੇ ਅਧੀਨ ਰਹੋ।
ਪੰਜ ਰੋਟੀਆਂ ਅਤੇ ਦੋ ਮੱਛੀਆਂ ਲੈ ਕੇ ਅਤੇ ਸਵਰਗ ਵੱਲ ਵੇਖ ਕੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਰੋਟੀਆਂ ਤੋੜੀਆਂ। ਤਦ ਉਸਨੇ ਉਹਨਾਂ ਨੂੰ ਲੋਕਾਂ ਵਿੱਚ ਵੰਡਣ ਲਈ ਆਪਣੇ ਚੇਲਿਆਂ ਨੂੰ ਦੇ ਦਿੱਤਾ। ਉਸਨੇ ਉਹਨਾਂ ਦੋਵਾਂ ਮੱਛੀਆਂ ਨੂੰ ਉਹਨਾਂ ਸਾਰਿਆਂ ਵਿੱਚ ਵੰਡ ਦਿੱਤਾ। ਉਹਨਾਂ ਸਾਰਿਆਂ ਨੇ ਖਾਧਾ ਅਤੇ ਸੰਤੁਸ਼ਟ ਹੋ ਗਏ, ਖਾਣ ਤੋਂ ਬਾਅਦ ਚੇਲਿਆਂ ਨੇ ਬਚੇ ਹੋਏ ਮੱਛੀਆਂ ਅਤੇ ਰੋਟੀਆਂ ਦੀਆਂ ਟੁੱਕੜਿਆਂ ਨਾਲ ਬਾਰ੍ਹਾਂ ਟੋਕਰੇ ਭਰੇ ਹੋਏ ਉਠਾਏ।