Pular para o conteúdo
Publicidade

ਮੀਕਾਹ 4

ਯਾਹਵੇਹ ਦਾ ਪਹਾੜ

1 ਅੰਤ ਦੇ ਦਿਨਾਂ ਵਿੱਚ ਅਜਿਹਾ ਹੋਵੇਗਾ

ਯਾਹਵੇਹ ਦੇ ਭਵਨ ਦਾ ਪਰਬਤ

ਸਾਰਿਆਂ ਪਹਾੜਾਂ ਵਿੱਚੋਂ ਸਭ ਤੋਂ ਉੱਚਾ ਹੋਵੇਗਾ;

ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ,

ਅਤੇ ਸਾਰੀਆਂ ਜਾਤਾਂ ਦੇ ਲੋਕ ਵਗਦੀ ਨਦੀ ਵਾਂਗ ਇਸ ਵੱਲ ਆਉਣਗੇ।

2 ਬਹੁਤ ਸਾਰੀਆਂ ਕੌਮਾਂ ਆਉਣਗੀਆਂ ਅਤੇ ਆਖਣਗੀਆਂ,

"ਆਓ, ਅਸੀਂ ਯਾਹਵੇਹ ਦੇ ਪਰਬਤ ਉੱਤੇ ਚੜ੍ਹੀਏ,

ਅਤੇ ਯਾਹਵੇਹ ਯਾਕੋਬ ਦੇ ਪਰਮੇਸ਼ਵਰ ਦੇ ਭਵਨ ਵੱਲ ਜਾਈਏ।

ਤਾਂ ਜੋ ਉਹ ਸਾਨੂੰ ਆਪਣੇ ਰਾਹ ਸਿਖਾਵੇ,

ਅਤੇ ਅਸੀਂ ਉਸ ਦੇ ਰਾਹਾਂ ਵਿੱਚ ਚੱਲੀਏ,"

ਕਿਉਂ ਜੋ ਬਿਵਸਥਾ ਸੀਯੋਨ ਤੋਂ,

ਅਤੇ ਯਾਹਵੇਹ ਦਾ ਬਚਨ ਯੇਰੂਸ਼ਲੇਮ ਤੋਂ ਨਿੱਕਲੇਗਾ।

3 ਉਹ ਬਹੁਤ ਸਾਰੇ ਲੋਕਾਂ ਵਿੱਚ ਨਿਆਂ ਕਰੇਗਾ,

ਅਤੇ ਦੂਰ-ਦੂਰ ਦੀਆਂ ਤਕੜੀਆਂ ਕੌਮਾਂ ਦੇ ਝਗੜਿਆਂ ਦਾ ਨਿਪਟਾਰਾ ਕਰੇਗਾ।

ਉਹ ਆਪਣੀਆਂ ਤਲਵਾਰਾਂ ਨੂੰ ਕੁੱਟ-ਕੁੱਟ ਕੇ ਫਾਲੇ ਬਣਾਉਣਗੇ

ਅਤੇ ਆਪਣੇ ਬਰਛਿਆਂ ਨੂੰ ਕੁੰਡੀਆਂ ਬਣਾ ਲੈਣਗੇ।

ਕੌਮ-ਕੌਮ ਦੇ ਵਿਰੁੱਧ ਤਲਵਾਰ ਨਹੀਂ ਚੁੱਕੇਗੀ,

ਨਾ ਉਹ ਹੁਣ ਯੁੱਧ ਲਈ ਤਿਆਰੀ ਕਰਨਗੇ।

4 ਹਰ ਕੋਈ ਆਪਣੀ ਅੰਗੂਰੀ ਦੀ ਵੇਲ

ਅਤੇ ਆਪਣੇ ਹੰਜੀਰ ਦੇ ਬਿਰਛ ਹੇਠ ਬੈਠੇਗਾ,

ਅਤੇ ਕੋਈ ਵੀ ਉਨ੍ਹਾਂ ਨੂੰ ਨਹੀਂ ਡਰਾਵੇਗਾ,

ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਨੇ ਬੋਲਿਆ ਹੈ।

5 ਸਾਰੀਆਂ ਉੱਮਤਾਂ ਆਪੋ-ਆਪਣੇ ਦੇਵਤਿਆਂ ਦੇ ਨਾਮ ਲੈ ਕੇ ਚੱਲਦੀਆਂ ਹਨ,

ਪਰ ਅਸੀਂ ਆਪਣੇ ਪਰਮੇਸ਼ਵਰ ਯਾਹਵੇਹ ਦਾ ਨਾਮ ਲੈ ਕੇ ਸਦੀਪਕਾਲ ਤੱਕ ਚੱਲਾਂਗੇ।

ਯਾਹਵੇਹ ਦੀ ਯੋਜਨਾ

6 ਯਾਹਵੇਹ ਦਾ ਵਾਕ ਹੈ, "ਉਸ ਦਿਨ,"

"ਮੈਂ ਲੰਗੜਿਆਂ ਨੂੰ ਇਕੱਠਾ ਕਰਾਂਗਾ;

ਮੈਂ ਗ਼ੁਲਾਮਾਂ ਨੂੰ ਇਕੱਠਾ ਕਰਾਂਗਾ

ਅਤੇ ਜਿਨ੍ਹਾਂ ਨੂੰ ਮੈਂ ਦੁਖੀ ਕੀਤਾ ਹੈ।

7 ਮੈਂ ਲੰਗੜਿਆਂ ਨੂੰ ਆਪਣਾ ਬਕੀਆ,

ਜਿਨ੍ਹਾਂ ਨੂੰ ਭਜਾ ਦਿੱਤਾ ਗਿਆ ਹੈ ਇੱਕ ਤਕੜੀ ਕੌਮ ਬਣਾਵਾਂਗਾ।

ਪ੍ਰਭੂ ਉਸ ਦਿਨ ਤੋਂ ਅਤੇ ਸਦਾ ਲਈ ਸੀਯੋਨ ਪਰਬਤ ਵਿੱਚ ਉਨ੍ਹਾਂ ਉੱਤੇ ਰਾਜ ਕਰੇਗਾ।

8 ਹੇ ਇੱਜੜ ਦੇ ਪਹਿਰੇਦਾਰ,

ਧੀ ਸੀਯੋਨ ਦੇ ਗੜ੍ਹ,

ਤੁਹਾਡੇ ਲਈ ਪਹਿਲਾਂ ਦਾ ਰਾਜ ਬਹਾਲ ਕੀਤਾ ਜਾਵੇਗਾ।

ਬਾਦਸ਼ਾਹਤ ਯੇਰੂਸ਼ਲੇਮ ਦੀ ਧੀ ਕੋਲ ਆਵੇਗੀ।"

9 ਤੁਸੀਂ ਹੁਣ ਉੱਚੀ ਆਵਾਜ਼ ਵਿੱਚ ਕਿਉਂ ਰੋ ਰਹੇ ਹੋ

ਕੀ ਤੁਹਾਡਾ ਕੋਈ ਰਾਜਾ ਨਹੀਂ ਹੈ?

ਕੀ ਤੇਰਾ ਹਾਕਮ ਨਾਸ ਹੋ ਗਿਆ ਹੈ,

ਕਿ ਪੀੜ ਤੈਨੂੰ ਜਣੇਪੇ ਵਾਲੀ ਤੀਵੀਂ ਵਾਂਗ ਪਕੜਦੀ ਹੈ?

10 ਹੇ ਸੀਯੋਨ ਧੀ, ਦੁੱਖ ਵਿੱਚ ਲਿਖ,

ਜਣੇਪੇ ਵਾਲੀ ਔਰਤ ਵਾਂਗ,

ਹੁਣ ਲਈ ਤੁਹਾਨੂੰ ਸ਼ਹਿਰ ਛੱਡ ਕੇ,

ਖੁੱਲ੍ਹੇ ਮੈਦਾਨ ਵਿੱਚ ਡੇਰਾ ਲਾਉਣਾ ਚਾਹੀਦਾ ਹੈ।

ਤੁਸੀਂ ਬਾਬੇਲ ਨੂੰ ਜਾਓਗੇ;

ਉੱਥੇ ਤੁਹਾਨੂੰ ਬਚਾਇਆ ਜਾਵੇਗਾ।

ਉੱਥੇ ਪ੍ਰਭੂ ਤੁਹਾਨੂੰ ਤੁਹਾਡੇ ਦੁਸ਼ਮਣਾਂ ਦੇ ਹੱਥੋਂ ਛੁਡਾਵੇਗਾ।

11 ਪਰ ਹੁਣ ਬਹੁਤ ਸਾਰੀਆਂ ਕੌਮਾਂ ਤੁਹਾਡੇ ਵਿਰੁੱਧ ਇਕੱਠੀਆਂ ਹੋਈਆਂ ਹਨ।

ਉਹ ਆਖਦੇ ਹਨ, "ਉਸ ਨੂੰ ਭ੍ਰਿਸ਼ਟ ਹੋਣ ਦਿਓ,

ਸਾਡੀਆਂ ਅੱਖਾਂ ਸੀਯੋਨ ਉੱਤੇ ਚਮਕਣ ਦਿਓ!"

12 ਪਰ ਉਹ ਪ੍ਰਭੂ ਦੇ ਵਿਚਾਰਾਂ ਨੂੰ

ਨਹੀਂ ਜਾਣਦੇ;

ਉਹ ਉਸ ਦੀ ਯੋਜਨਾਵਾਂ ਨੂੰ ਨਹੀਂ ਸਮਝਦੇ,

ਕਿ ਉਸ ਨੇ ਉਨ੍ਹਾਂ ਨੂੰ ਪਿੜ ਵਿੱਚ ਭਾਂਡੇ ਵਾਂਗ ਇਕੱਠਾ ਕੀਤਾ ਹੈ।

13 "ਹੇ ਸੀਯੋਨ ਧੀਏ, ਉੱਠ ਅਤੇ ਪਿੜ ਪਾ,

ਕਿਉਂ ਜੋ ਮੈਂ ਤੈਨੂੰ ਲੋਹੇ ਦੇ ਸਿੰਗ ਦਿਆਂਗਾ।

ਮੈਂ ਤੈਨੂੰ ਪਿੱਤਲ ਦੇ ਖੁਰ ਦਿਆਂਗਾ,

ਅਤੇ ਤੁਸੀਂ ਬਹੁਤ ਸਾਰੀਆਂ ਕੌਮਾਂ ਦੇ ਟੁਕੜੇ ਕਰੋਗੇ।"

ਤੁਸੀਂ ਉਨ੍ਹਾਂ ਦੀ ਨਜਾਇਜ਼ ਕਮਾਈ ਨੂੰ ਪ੍ਰਭੂ ਲਈ ਸਮਰਪਿਤ ਕਰੋਗੇ,

ਉਨ੍ਹਾਂ ਦੀ ਦੌਲਤ ਧਰਤੀ ਦੇ ਪ੍ਰਭੂ ਲਈ ਸਮਰਪਿਤ ਕਰੋਗੇ।

Estes versículos te tocaram? Ore agora!

+581 estão orando agora.

Junte-se à corrente de oração.