Pular para o conteúdo
Publicidade

ਮੀਕਾਹ 3

ਆਗੂਆਂ ਅਤੇ ਨਬੀਆਂ ਨੂੰ ਝਿੜਕ

1 ਤਦ ਮੈਂ ਆਖਿਆ,

"ਹੇ ਯਾਕੋਬ ਦੇ ਆਗੂਓ,

ਅਤੇ ਹੇ ਇਸਰਾਏਲ ਦੇ ਘਰਾਣੇ ਦੇ ਹਾਕਮੋ, ਸੁਣੋ।

ਕੀ ਤੁਹਾਨੂੰ ਨਿਆਂ ਨੂੰ ਗਲੇ ਨਹੀਂ ਲਗਾਉਣਾ ਚਾਹੀਦਾ,

2 ਤੁਸੀਂ ਜਿਹੜੇ ਭਲਿਆਈ ਨਾਲ ਨਫ਼ਰਤ ਕਰਦੇ ਹੋ, ਅਤੇ ਬੁਰਿਆਈ ਨੂੰ ਪਿਆਰ ਕਰਦੇ ਹੋ।

ਤੁਸੀਂ ਜੋ ਉਹਨਾਂ ਦੇ ਸਰੀਰਾਂ ਤੋਂ ਉਹਨਾਂ ਦੀ ਚਮੜੀ,

ਅਤੇ ਉਹਨਾਂ ਦੀ ਹੱਡੀਆਂ ਤੋਂ ਉਹਨਾਂ ਦਾ ਮਾਸ ਨੋਚਦੇ ਹੋ;

3 ਜਿਹੜੇ ਮੇਰੀ ਪਰਜਾ ਦਾ ਮਾਸ ਖਾਂਦੇ ਹਨ,

ਉਨ੍ਹਾਂ ਦੀ ਚਮੜੀ ਲਾਹ ਦਿੰਦੇ ਹਨ ਅਤੇ ਉਨ੍ਹਾਂ ਦੀਆਂ ਹੱਡੀਆਂ ਨੂੰ ਤੋੜ ਦਿੰਦੇ ਹਨ।

ਤੁਸੀਂ ਉਨ੍ਹਾਂ ਨੂੰ ਕੜਾਹੀ ਵਿੱਚ ਪਕਾਏ ਹੋਏ ਮਾਸ

ਜਾਂ ਭਾਂਡੇ ਵਿੱਚ ਰੱਖੇ ਮਾਸ ਵਾਂਗ ਕੱਟਦੇ ਹੋ?"

4 ਤਦ ਉਹ ਯਾਹਵੇਹ ਨੂੰ ਪੁਕਾਰਣਗੇ,

ਪਰ ਉਹ ਉਨ੍ਹਾਂ ਨੂੰ ਉੱਤਰ ਨਾ ਦੇਵੇਗਾ।

ਉਸ ਵੇਲੇ ਉਨ੍ਹਾਂ ਦੀ ਕੀਤੀ ਬਦੀ ਦੇ ਕਾਰਨ

ਉਹ ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵੇਗਾ।

5 ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:

"ਉਨ੍ਹਾਂ ਨਬੀਆਂ ਬਾਰੇ

ਜੋ ਮੇਰੀ ਪਰਜਾ ਨੂੰ ਕੁਰਾਹੇ ਪਾਉਂਦੇ ਹਨ,

ਜੇਕਰ ਉਨ੍ਹਾਂ ਨੂੰ ਖਾਣ ਲਈ ਕੁਝ ਮਿਲਦਾ ਹੈ,

ਤਾਂ ਉਹ ਸ਼ਾਂਤੀ ਦਾ ਐਲਾਨ ਕਰਦੇ ਹਨ,

ਪਰ ਜੋ ਕੋਈ ਕੁਝ ਖਾਣ ਨੂੰ ਨਹੀਂ ਦਿੰਦਾ,

ਉਸ ਦੇ ਵਿਰੁੱਧ ਉਹ ਲੜਾਈ ਦੀ ਤਿਆਰੀ ਕਰਦੇ ਹਨ।

6 ਇਸ ਕਾਰਨ ਤੁਹਾਡੇ ਉੱਤੇ ਬਿਨ੍ਹਾਂ ਦਰਸ਼ਣ ਦੀ ਰਾਤ ਆਵੇਗੀ,

ਅਤੇ ਅਜਿਹਾ ਹਨ੍ਹੇਰਾ ਆਵੇਗਾ ਕਿ ਤੁਸੀਂ ਭਵਿੱਖ ਨਾ ਦੱਸ ਸਕੋਗੇ,

ਨਬੀਆਂ ਲਈ ਸੂਰਜ ਡੁੱਬ ਜਾਵੇਗਾ,

ਅਤੇ ਦਿਨ ਉਨ੍ਹਾਂ ਲਈ ਹਨੇਰਾ ਹੋ ਜਾਵੇਗਾ।

7 ਦਰਸ਼ਣ ਦੇਖਣ ਵਾਲੇ ਸ਼ਰਮਿੰਦਾ ਹੋਣਗੇ

ਅਤੇ ਭਵਿੱਖ ਦੱਸਣ ਵਾਲਿਆਂ ਦੇ ਮੂੰਹ ਕਾਲੇ ਹੋ ਜਾਣਗੇ,

ਉਹ ਸਾਰੇ ਆਪਣੇ ਮੂੰਹ ਢੱਕ ਲੈਣਗੇ

ਕਿਉਂਕਿ ਪਰਮੇਸ਼ਵਰ ਵੱਲੋਂ ਕੋਈ ਜਵਾਬ ਨਹੀਂ ਹੈ।"

8 ਪਰ ਮੈਂ ਤਾਂ ਯਾਹਵੇਹ ਦੇ ਆਤਮਾ ਦੇ ਰਾਹੀਂ,

ਬਲ, ਨਿਆਂ ਅਤੇ ਸ਼ਕਤੀ ਨਾਲ ਭਰਪੂਰ ਹਾਂ,

ਤਾਂ ਜੋ ਮੈਂ ਯਾਕੋਬ ਨੂੰ ਉਹ ਦਾ ਅਪਰਾਧ,

ਅਤੇ ਇਸਰਾਏਲ ਨੂੰ ਉਹ ਦਾ ਪਾਪ ਦੱਸਾਂ।

9 ਹੇ ਯਾਕੋਬ ਦੇ ਆਗੂਓ,

ਹੇ ਇਸਰਾਏਲ ਦੇ ਘਰਾਣੇ ਦੇ ਹਾਕਮੋ, ਇਹ ਸੁਣੋ,

ਜੋ ਨਿਆਂ ਨੂੰ ਤੁੱਛ ਸਮਝਦੇ ਹਨ

ਅਤੇ ਸਭ ਕੁਝ ਜੋ ਸਹੀ ਹੈ ਉਸਨੂੰ ਵਿਗਾੜਦੇ ਹਨ।

10 ਜਿਨ੍ਹਾਂ ਨੇ ਸੀਯੋਨ ਨੂੰ ਖ਼ੂਨ ਨਾਲ,

ਅਤੇ ਯੇਰੂਸ਼ਲੇਮ ਨੂੰ ਬੁਰਿਆਈ ਨਾਲ ਬਣਾਇਆ।

11 ਉਸ ਦੇ ਆਗੂ ਰਿਸ਼ਵਤ ਲੈ ਕੇ ਨਿਆਂ ਕਰਦੇ ਹਨ,

ਉਸ ਦੇ ਜਾਜਕ ਮੁੱਲ ਲਈ ਸਿੱਖਿਆ ਦਿੰਦੇ ਹਨ,

ਅਤੇ ਉਸ ਦੇ ਨਬੀ ਪੈਸੇ ਲੈ ਕੇ ਭਵਿੱਖ ਦੱਸਦੇ ਹਨ।

ਫਿਰ ਵੀ ਉਹ ਯਾਹਵੇਹ ਦਾ ਆਸਰਾ ਲੱਭਦੇ ਹਨ ਅਤੇ ਕਹਿੰਦੇ ਹਨ,

"ਕੀ ਯਾਹਵੇਹ ਸਾਡੇ ਵਿੱਚ ਨਹੀਂ ਹੈ?

ਸਾਡੇ ਉੱਤੇ ਕੋਈ ਬਿਪਤਾ ਨਹੀਂ ਆਵੇਗੀ।"

12 ਇਸ ਲਈ ਤੁਹਾਡੇ ਕਾਰਨ,

ਸੀਯੋਨ ਖੇਤ ਵਾਂਗ ਵਾਹਿਆ ਜਾਵੇਗਾ,

ਯੇਰੂਸ਼ਲੇਮ ਮਲਬੇ ਦਾ ਇੱਕ ਢੇਰ ਬਣ ਜਾਵੇਗਾ।

ਅਤੇ ਇਸ ਭਵਨ ਦਾ ਪਰਬਤ ਜੰਗਲੀ ਉਚਿਆਈ ਵਰਗਾ ਹੋ ਜਾਵੇਗਾ।

Estes versículos te tocaram? Ore agora!

+581 estão orando agora.

Junte-se à corrente de oração.