Pular para o conteúdo
Publicidade

ਮੀਕਾਹ 6

ਯਾਹਵੇਹ ਦਾ ਇਸਰਾਏਲੀਆਂ ਦੇ ਵਿਰੁੱਧ ਮੁਕੱਦਮਾ

1 ਸੁਣੋ ਕਿ ਯਾਹਵੇਹ ਕੀ ਕਹਿੰਦਾ ਹੈ:

"ਉੱਠ, ਅਤੇ ਪਹਾੜਾਂ ਅੱਗੇ ਮੇਰਾ ਪੱਖ ਪੇਸ਼ ਕਰੋ;

ਪਹਾੜੀਆਂ ਨੂੰ ਸੁਣਨ ਦਿਓ ਕਿ ਤੁਸੀਂ ਕੀ ਕਹਿਣਾ ਹੈ।

2 "ਹੇ ਪਹਾੜੋ, ਯਾਹਵੇਹ ਦੇ ਦੋਸ਼ਾਂ ਵੱਲ ਧਿਆਨ ਦਿਓ;

ਅਤੇ ਹੇ ਧਰਤੀ ਦੀਆਂ ਸਦੀਪਕ ਨੀਹਾਂ ਸੁਣੋ।

ਕਿਉਂ ਜੋ ਯਾਹਵੇਹ ਦਾ ਮੁਕੱਦਮਾ ਆਪਣੀ ਪਰਜਾ ਦੇ ਨਾਲ ਹੈ;

ਉਹ ਇਸਰਾਏਲ ਵਿਰੁੱਧ ਲੜੇਗਾ।

3 "ਹੇ ਮੇਰੇ ਲੋਕੋ, ਮੈਂ ਤੁਹਾਡੇ ਨਾਲ ਕੀ ਕੀਤਾ ਹੈ?

ਮੈਂ ਤੁਹਾਡੇ ਉੱਤੇ ਕਿਵੇਂ ਬੋਝ ਪਾਇਆ ਹੈ? ਮੈਨੂੰ ਜਵਾਬ ਦਿਉ।

4 ਮੈਂ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ

ਅਤੇ ਤੁਹਾਨੂੰ ਗੁਲਾਮੀ ਦੇ ਦੇਸ਼ ਵਿੱਚੋਂ ਛੁਡਾਇਆ।

ਮੈਂ ਮੋਸ਼ੇਹ ਹਾਰੋਨ ਅਤੇ ਮਰਿਯਮ ਨੂੰ

ਤੁਹਾਡੀ ਅਗਵਾਈ ਕਰਨ ਲਈ ਭੇਜਿਆ।

5 ਹੇ ਮੇਰੇ ਲੋਕੋ, ਯਾਦ ਰੱਖੋ,

ਕਿ ਮੋਆਬ ਦੇ ਰਾਜੇ ਬਾਲਾਕ ਨੇ ਕਿਹੜੀ ਸਾਜ਼ਿਸ਼ ਬਣਾਈ ਸੀ,

ਅਤੇ ਬਓਰ ਦੇ ਪੁੱਤਰ ਬਿਲਆਮ ਨੇ ਕੀ ਜਵਾਬ ਦਿੱਤਾ ਸੀ।

ਸ਼ਿੱਟੀਮ ਤੋਂ ਗਿਲਗਾਲ ਤੱਕ ਦੇ ਆਪਣੇ ਸਫ਼ਰ ਨੂੰ ਚੇਤੇ ਰੱਖੋ,

ਤਾਂ ਜੋ ਤੁਸੀਂ ਯਾਹਵੇਹ ਦੇ ਧਰਮੀ ਕੰਮਾਂ ਨੂੰ ਜਾਣ ਸਕੋ।"

6 ਮੈਂ ਕਿਸ ਚੀਜ਼ ਨਾਲ ਯਾਹਵੇਹ ਦੇ ਅੱਗੇ ਆਵਾਂ,

ਅਤੇ ਉੱਚੇ ਪਰਮੇਸ਼ਵਰ ਦੇ ਅੱਗੇ ਮੱਥਾ ਟੇਕਾਂ?

ਕੀ ਮੈਂ ਹੋਮ ਦੀਆਂ ਭੇਟਾਂ ਲੈ ਕੇ, ਇੱਕ ਸਾਲ ਦੇ ਵੱਛਿਆਂ ਨਾਲ ਉਹ ਦੇ ਅੱਗੇ ਆਵਾਂ?

7 ਕੀ ਯਾਹਵੇਹ ਹਜ਼ਾਰਾਂ ਭੇਡੂਆਂ ਨਾਲ ਪ੍ਰਸੰਨ ਹੁੰਦਾ ਹੈ,

ਜਾਂ ਉਹ ਜ਼ੈਤੂਨ ਦੇ ਤੇਲ ਦੀਆਂ ਦਸ ਹਜ਼ਾਰ ਨਦੀਆਂ ਨਾਲ ਪ੍ਰਸੰਨ ਹੋਵੇਗਾ?

ਕੀ ਮੈਂ ਆਪਣੇ ਅਪਰਾਧ ਲਈ ਆਪਣੇ ਪਹਿਲੌਠੇ ਨੂੰ ਬਲੀ ਦੇਵਾਂ,

ਜਾਂ ਕੀ ਮੈਂ ਆਪਣੀ ਆਤਮਾ ਦੇ ਪਾਪ ਦੇ ਲਈ ਆਪਣੇ ਬੱਚੇ ਨੂੰ ਕੁਰਬਾਨ ਕਰਾਂ?

8 ਹੇ ਆਦਮੀ, ਉਸ ਨੇ ਤੈਨੂੰ ਦਿਖਾਇਆ ਹੈ ਕਿ ਭਲਾ ਕੀ ਹੈ।

ਅਤੇ ਯਾਹਵੇਹ ਤੁਹਾਡੇ ਤੋਂ ਕੀ ਮੰਗਦਾ ਹੈ?

ਨਿਆਂ ਨਾਲ ਕੰਮ ਕਰਨਾ ਅਤੇ ਦਇਆ ਨੂੰ ਪਿਆਰ ਕਰਨਾ

ਅਤੇ ਆਪਣੇ ਪਰਮੇਸ਼ਵਰ ਦੇ ਨਾਲ ਨਿਮਰਤਾ ਨਾਲ ਚੱਲਣਾ।

ਇਸਰਾਏਲ ਦਾ ਦੋਸ਼ ਅਤੇ ਸਜ਼ਾ

9 ਸੁਣੋ! ਯਾਹਵੇਹ ਸ਼ਹਿਰ ਨੂੰ ਬੁਲਾ ਰਿਹਾ ਹੈ

ਅਤੇ ਤੇਰੇ ਨਾਮ ਤੋਂ ਡਰਨਾ ਹੀ ਬੁੱਧ ਹੈ

"ਲਾਠੀ ਅਤੇ ਉਸ ਨੂੰ ਜਿਸ ਨੇ ਇਸਨੂੰ ਨਿਯੁਕਤ ਕੀਤਾ ਹੈ, ਸੁਣੋ।

10 ਕੀ ਦੁਸ਼ਟ ਦੇ ਘਰ ਵਿੱਚ ਹੁਣ ਤੱਕ ਦੁਸ਼ਟਪੁਣੇ ਦੇ ਖ਼ਜ਼ਾਨੇ ਹਨ?

ਨਾਲੇ ਏਫ਼ਾਹ6:10 ਏਫ਼ਾਹ ਇੱਕ ਸੁੱਕਾ ਮਾਪ ਸੀ। ਦੇ ਘੱਟ ਨਾਪ ਜੋ ਸਰਾਪ ਹੈ?

11 ਭਲਾ, ਮੈਂ ਪਵਿੱਤਰ ਠਹਿਰ ਸਕਦਾ ਹਾਂ, ਜਦ ਮੇਰੇ ਕੋਲ ਕਾਣੀ ਤਕੜੀ,

ਅਤੇ ਮੇਰੀ ਥੈਲੀ ਵਿੱਚ ਖੋਟੇ ਵੱਟੇ ਹਨ?

12 ਤੁਹਾਡੇ ਅਮੀਰ ਲੋਕ ਹਿੰਸਕ ਹਨ;

ਤੁਹਾਡੇ ਵਾਸੀ ਝੂਠੇ ਹਨ,

ਅਤੇ ਉਨ੍ਹਾਂ ਦੀਆਂ ਜੀਭਾਂ ਧੋਖੇ ਨਾਲ ਬੋਲਦੀਆਂ ਹਨ।

13 ਇਸ ਲਈ, ਮੈਂ ਤੁਹਾਡੇ ਪਾਪਾਂ ਦੇ ਕਾਰਨ,

ਤੁਹਾਨੂੰ ਤਬਾਹ6:13 ਤਬਾਹ ਅਰਥਾਤ ਮੈਂ ਤੈਨੂੰ ਬਿਮਾਰ ਕਰ ਦਿਆਂਗਾ ਅਤੇ ਤਬਾਹ ਕਰ ਦਿਆਂਗਾ ਕਰਨ ਸ਼ੁਰੂ ਕੀਤਾ ਹੈ।

14 ਤੂੰ ਖਾਵੇਂਗਾ ਪਰ ਰੱਜੇਂਗਾ ਨਹੀਂ,

ਅਤੇ ਤੇਰੇ ਅੰਦਰ ਭੁੱਖ ਰਹੇਗੀ,

ਤੂੰ ਜਮਾਂ ਤਾਂ ਕਰੇਂਗਾ ਪਰ ਬਚਾਵੇਂਗਾ ਨਹੀਂ,

ਅਤੇ ਜੋ ਤੂੰ ਬਚਾਵੇਂ ਉਹ ਮੈਂ ਤਲਵਾਰ ਨੂੰ ਦੇ ਦਿਆਂਗਾ।

15 ਤੂੰ ਬੀਜੇਂਗਾ ਪਰ ਵੱਢੇਂਗਾ ਨਹੀਂ,

ਤੂੰ ਜ਼ੈਤੂਨ ਦਾ ਤੇਲ ਕੱਢੇਂਗਾ

ਪਰ ਉਸ ਨੂੰ ਮਲੇਂਗਾ ਨਹੀਂ,

ਤੂੰ ਅੰਗੂਰ ਮਿੱਧੇਂਗਾ ਪਰ ਦਾਖਰਸ ਨਾ ਪੀਵੇਂਗਾ।

16 ਕਿਉਂ ਜੋ ਆਮਰੀ6:16 ਆਮਰੀ ਇਸਰਾਏਲ ਦਾ ਰਾਜਾ ਦੀਆਂ ਬਿਧੀਆਂ ਮਨਾਈਆਂ ਜਾਂਦੀਆਂ ਹਨ,

ਨਾਲੇ ਅਹਾਬ6:16 ਅਹਾਬ ਇਸਰਾਏਲ ਦਾ ਰਾਜਾ ਜਿਸਨੇ ਬਆਲ ਦੀ ਪੂਜਾ ਨੂੰ ਉਤਸ਼ਾਹਿਤ ਕੀਤਾ ਅਤੇ ਈਜ਼ੇਬੇਲ ਨਾਲ ਵਿਆਹ ਕਰਵਾਇਆ ਦੇ ਘਰਾਣੇ ਦੇ ਸਾਰੇ ਕੰਮ,

ਅਤੇ ਤੁਸੀਂ ਉਨ੍ਹਾਂ ਦੀਆਂ ਮੱਤਾਂ ਅਨੁਸਾਰ ਚੱਲਦੇ ਹੋ,

ਇਸ ਲਈ ਮੈਂ ਤੈਨੂੰ ਵਿਰਾਨ ਕਰ ਦਿਆਂਗਾ,

ਅਤੇ ਉਸ ਦੇ ਵਾਸੀਆਂ ਨੂੰ ਮਖ਼ੌਲ ਦਾ ਕਾਰਨ ਬਣਾਵਾਂਗਾ,

ਅਤੇ ਤੁਸੀਂ ਮੇਰੀ ਪਰਜਾ ਦੀ ਨਿੰਦਿਆ ਚੁੱਕੋਗੇ।"

Estes versículos te tocaram? Ore agora!

+581 estão orando agora.

Junte-se à corrente de oração.