Pular para o conteúdo
Publicidade

1 ਇਤਿਹਾਸ 4

ਯਹੂਦਾਹ ਦੇ ਹੋਰ ਗੋਤ

1 ਯਹੂਦਾਹ ਦੇ ਪੁੱਤਰ:

ਪੇਰੇਜ਼, ਹੇਜ਼ਰੋਨ, ਕਰਮੀ, ਹੂਰ ਅਤੇ ਸ਼ੋਬਾਲ ਸਨ।

2 ਸ਼ੋਬਾਲ ਦੇ ਪੁੱਤਰ ਰਆਯਾਹ ਉਸ ਦਾ ਪੁੱਤਰ ਯਹਥ, ਉਸ ਦੇ ਪੁੱਤਰ ਅਹੂਮਈ ਤੇ ਲਹਦ। ਇਹ ਜ਼ੋਰਾਥੀਆਂ ਦੇ ਕੁੱਲਾਂ ਦੇ ਪੁਰਖੇ ਸਨ।

3 ਏਤਾਮ ਦੇ ਪੁੱਤਰ ਇਹ ਸਨ:

ਯਿਜ਼ਰਏਲ, ਇਸਮਾ ਅਤੇ ਇਦਬਾਸ਼। ਉਹਨਾਂ ਦੀ ਭੈਣ ਦਾ ਨਾਂ ਹੈਜ਼ਲੇਲਪੋਨੀ ਸੀ। 4 ਫਨੂਏਲ ਗਦੋਰ ਦਾ ਪਿਤਾ ਸੀ ਅਤੇ ਏਜ਼ਰ ਹੂਸ਼ਾਹ ਦਾ ਪਿਤਾ ਸੀ।

ਇਹ ਬੈਤਲਹਮ ਦੇ ਪਿਤਾ ਅਫ਼ਰਾਥਾਹ ਦੇ ਜੇਠੇ ਹੂਰ ਦੇ ਪੁੱਤਰ ਸਨ।

5 ਤਕੋਆ ਦੇ ਪਿਤਾ ਅਸ਼ਹੂਰ ਦੀਆਂ ਦੋ ਪਤਨੀਆਂ ਸਨ, ਹੇਲਾਹ ਅਤੇ ਨਾਰਾਹ।

6 ਅਤੇ ਨਾਰਾਹ ਨੇ ਉਸ ਦੇ ਲਈ, ਅਹੁੱਜ਼ਾਮ ਤੇ ਹੇਫਰ ਤੇ ਤੇਮਨੀ ਤੇ ਹਾਅਹਸ਼ਤਾਰੀ ਨੂੰ ਜਨਮ ਦਿੱਤਾ। ਇਹ ਨਾਰਾਹ ਦੇ ਪੁੱਤਰ ਸਨ।

7 ਹੇਲਾਹ ਦੇ ਪੁੱਤਰ:

ਜ਼ੇਰੇਥ, ਜ਼ੋਹਰ, ਏਥਨਾਨ, 8 ਅਤੇ ਕੋਜ਼, ਜੋ ਅਨੂਬ ਅਤੇ ਹਜ਼ੋਬੇਬਾਹ ਦਾ ਪਿਤਾ ਅਤੇ ਹਾਰੂਮ ਦੇ ਪੁੱਤਰ ਅਹਰਹੇਲ ਦੇ ਗੋਤ ਵਿੱਚੋਂ ਸੀ।

9 ਯਬੇਜ਼4:9 ਯਬੇਜ਼ ਅਰਥ ਦਰਦ ਆਪਣੇ ਭਰਾਵਾਂ ਨਾਲੋਂ ਵੱਧ ਆਦਰਯੋਗ ਸੀ। ਉਸਦੀ ਮਾਂ ਨੇ ਉਸਦਾ ਨਾਮ ਯਬੇਜ਼ ਰੱਖਿਆ ਸੀ, "ਮੈਂ ਉਸਨੂੰ ਦਰਦ ਵਿੱਚ ਜਨਮ ਦਿੱਤਾ ਸੀ।" 10 ਅਤੇ ਯਬੇਜ਼ ਨੇ ਇਸਰਾਏਲ ਦੇ ਪਰਮੇਸ਼ਵਰ ਅੱਗੇ ਬੇਨਤੀ ਕਰ ਕੇ ਆਖਿਆ, "ਹਾਏ" ਕਾਸ਼ ਕਿ ਤੂੰ ਮੈਨੂੰ ਸੱਚ ਮੁੱਚ ਬਰਕਤ ਦਿੰਦਾ ਤੇ ਮੇਰੀਆਂ ਹੱਦਾਂ ਨੂੰ ਵਧਾਉਂਦਾ ਤੇ ਤੇਰਾ ਹੱਥ ਮੇਰੇ ਨਾਲ ਰਹਿੰਦਾ ਅਤੇ ਤੂੰ ਮੈਨੂੰ ਬੁਰਿਆਈ ਤੋਂ ਬਚਾਉਂਦਾ ਤਾਂ ਜੋ ਉਹ ਮੈਨੂੰ ਦੁੱਖ ਨਾ ਦੇਵੇ! ਅਤੇ ਪਰਮੇਸ਼ਵਰ ਨੇ ਪ੍ਰਾਰਥਨਾ ਸੁਣ ਲਈ ਅਤੇ ਉਸ ਦੇ ਅਨੁਸਾਰ ਕੀਤਾ।

11 ਅਤੇ ਸ਼ੁਹਾਹ ਦੇ ਭਰਾ ਕੇਲੂਬ ਤੋਂ ਮਹੀਰ ਜੰਮਿਆਂ ਜਿਹੜਾ ਅਸ਼ਤੋਨ ਦਾ ਪਿਤਾ ਸੀ। 12 ਅਤੇ ਅਸ਼ਤੋਨ ਤੋਂ ਬੈਤਰਾਫਾ ਤੇ ਪਾਸੇਹ ਤੇ ਈਰ-ਨਾਹਾਸ਼ ਦੇ ਪਿਤਾ ਤਹਿੰਨਾਹ। ਇਹ ਰੇਕਾਹ ਦੇ ਮਨੁੱਖ ਸਨ।

13 ਕੇਨਜ਼ ਦੇ ਪੁੱਤਰ:

ਆਥਨੀਏਲ ਅਤੇ ਸਰਾਯਾਹ।

ਆਥਨੀਏਲ ਦੇ ਪੁੱਤਰ:

ਹਥਥ ਅਤੇ ਮਓਨੋਥਈ 14 ਮਯੋਨੋਥਈ ਆਫਰਾਹ ਦਾ ਪਿਤਾ ਸੀ।

ਸਰਾਯਾਹ ਯੋਆਬ ਦਾ ਪਿਤਾ ਸੀ,

ਗੇ-ਹਰਾਸ਼ੀਮ4:14 ਗੇ-ਹਰਾਸ਼ੀਮ ਅਰਥ ਕਾਰੀਗਰਾਂ ਦੀ ਘਾਟੀ ਦਾ ਪਿਤਾ ਸੀ। ਇਹ ਇਸ ਲਈ ਸੱਦਿਆ ਗਿਆ ਕਿਉਂਕਿ ਇਸ ਦੇ ਲੋਕ ਹੁਨਰਮੰਦ ਕਾਮੇ ਸਨ।

15 ਯ਼ਫੁੰਨੇਹ ਦੇ ਪੁੱਤਰ ਕਾਲੇਬ ਦੇ ਪੁੱਤਰ:

ਈਰੂ, ਏਲਾਹ ਅਤੇ ਨਾਮ।

ਏਲਾਹ ਦਾ ਪੁੱਤਰ:

ਕਨਜ਼।

16 ਯਹਲਲੇਲ ਦੇ ਪੁੱਤਰ:

ਜ਼ੀਫ਼, ਜ਼ੀਫ਼ਾਹ, ਤੀਰਯਾ ਅਤੇ ਅਸਰੇਲ।

17 ਅਜ਼ਰਾਹ ਦੇ ਪੁੱਤਰ ਯਥੇਰ:

ਮੇਰਦ, ਏਫਰ ਅਤੇ ਜਾਲੋਨ।

ਮੇਰਦ ਦੀ ਇੱਕ ਪਤਨੀ ਨੇ ਮਿਰਯਮ, ਸ਼ੰਮਈ ਅਤੇ ਅਸ਼ਤਮੋਆ ਦੇ ਪਿਤਾ ਯਿਸ਼ਬਾਹ ਨੂੰ ਜਨਮ ਦਿੱਤਾ। 18 ਇਹ ਫ਼ਿਰਾਊਨ ਦੀ ਧੀ ਬਿਥਯਾਹ ਦੇ ਬੱਚੇ ਸਨ ਜਿਸ ਦੇ ਨਾਲ ਮੇਰਦ ਨੇ ਵਿਆਹ ਕੀਤਾ ਸੀ।

ਯਹੂਦਾਹ ਦੇ ਗੋਤ ਵਿੱਚੋਂ ਉਸਦੀ ਪਤਨੀ ਨੇ ਗਦੋਰ ਦੇ ਪਿਤਾ ਯੇਰਦ, ਸੋਕੋ ਦੇ ਪਿਤਾ ਹੇਬਰ ਅਤੇ ਜ਼ਾਨੋਆਹ ਦੇ ਪਿਤਾ ਯਕੂਥੀਏਲ ਨੂੰ ਜਨਮ ਦਿੱਤਾ।

19 ਹੋਦੀਯਾਹ ਦੀ ਪਤਨੀ ਦੇ ਪੁੱਤਰ, ਨਹਮ ਦੀ ਭੈਣ:

ਗਾਰਮੀ ਕੇਲਾਹ ਦਾ ਪਿਤਾ ਅਤੇ ਮਕਾਹਥੀ ਅਸ਼ਤਮੋਆ।

20 ਸ਼ੀਮੋਨ ਦੇ ਪੁੱਤਰ:

ਅਮਨੋਨ, ਰਿੰਨਾਹ, ਬਨ-ਹਾਨਾਨ ਅਤੇ ਤਿਲੋਨ।

ਈਸ਼ੀ ਦੇ ਪੁੱਤਰ:

ਜ਼ੋਹੇਥ ਅਤੇ ਬਨ-ਜ਼ੋਹੇਥ।

21 ਯਹੂਦਾਹ ਦੇ ਪੁੱਤਰ ਸ਼ੇਲਾਹ ਦੇ ਪੁੱਤਰ:

ਲੇਕਾਹ ਦਾ ਪਿਤਾ ਏਰ, ਲਾਦਾਹ ਮਾਰੇਸ਼ਾਹ ਦਾ ਪਿਤਾ ਅਤੇ ਬੈਥ ਅਸ਼ਬੀਆ ਵਿੱਚ ਲਿਨਨ ਦੇ ਕਾਰੀਗਰਾਂ ਦੇ ਗੋਤ,

22 ਅਤੇ ਯੋਕੀਮ ਤੇ ਕੋਜ਼ੇਬਾ ਦੇ ਮਨੁੱਖ ਤੇ ਯੋਆਸ਼ ਤੇ ਸਾਰਾਫ ਜੋ ਮੋਆਬ ਤੇ ਹਕੂਮਤ ਕਰਦੇ ਸਨ ਅਤੇ ਯਾਸ਼ੂਬੀ-ਲਹਮ। (ਅਤੇ ਇਹ ਗੱਲਾਂ ਪੁਰਾਣੀਆਂ ਹਨ) 23 ਇਹ ਘੁਮਿਆਰ ਸਨ ਅਤੇ ਗਦੇਰਾਹ ਤੇ ਨਤਾਈਮ ਦੇ ਵੱਸਣ ਵਾਲੇ ਸਨ। ਉੱਥੇ ਉਹ ਪਾਤਸ਼ਾਹ ਦੇ ਨਾਲ ਉਹ ਦੇ ਕੰਮ ਕਰਨ ਲਈ ਵੱਸਦੇ ਸਨ।

ਸ਼ਿਮਓਨ

24 ਸ਼ਿਮਓਨ ਦੇ ਉੱਤਰਾਧਿਕਾਰੀ:

ਨਮੁਏਲ, ਯਾਮੀਨ, ਯਾਰੀਬ, ਜ਼ੇਰਾਹ ਅਤੇ ਸ਼ਾਊਲ;

25 ਸ਼ੱਲੂਮ ਸ਼ਾਊਲ ਦਾ ਪੁੱਤਰ ਸੀ, ਮਿਬਸਾਮ ਉਸਦਾ ਪੁੱਤਰ ਅਤੇ ਮਿਸ਼ਮਾ ਉਸਦਾ ਪੁੱਤਰ ਸੀ।

26 ਮਿਸ਼ਮਾ ਦੇ ਉੱਤਰਾਧਿਕਾਰੀ:

ਉਸਦਾ ਪੁੱਤਰ ਹਮੂਏਲ, ਉਸਦਾ ਪੁੱਤਰ ਜ਼ੱਕੂਰ ਅਤੇ ਉਸਦਾ ਪੁੱਤਰ ਸ਼ਿਮਈ।

27 ਸ਼ਿਮਈ ਦੇ ਸੋਲਾਂ ਪੁੱਤਰ ਅਤੇ ਛੇ ਧੀਆਂ ਸਨ, ਪਰ ਉਸਦੇ ਭਰਾਵਾਂ ਦੇ ਬਹੁਤੇ ਬੱਚੇ ਨਹੀਂ ਸਨ। ਇਸ ਲਈ ਉਹਨਾਂ ਦਾ ਸਾਰਾ ਪਰਿਵਾਰ ਯਹੂਦਾਹ ਦੇ ਲੋਕਾਂ ਵਾਂਗ ਨਹੀਂ ਸੀ। 28 ਉਹ ਬੇਰਸ਼ੇਬਾ, ਮੋਲਾਦਾਹ, ਹਾਸੋਰ-ਸ਼ੂਆਲ, 29 ਬਿਲਹਾਹ, ਆਸਮ, ਤੋਲਾਦ ਵਿੱਚ, 30 ਬੈਥੂਏਲ, ਹੋਰਮਾਹ, ਸਿਕਲਗ, 31 ਬੈਥ-ਮਰਕਾਬੋਥ, ਹਸਰ-ਸੂਸੀਮ, ਬੈਥ-ਬਿਰਈ ਅਤੇ ਸ਼ਰਾਇਮ ਵਿੱਚ ਰਹਿੰਦੇ ਸਨ। ਦਾਵੀਦ ਦੇ ਰਾਜ ਤੱਕ ਇਹ ਉਹਨਾਂ ਦੇ ਕਸਬੇ ਸਨ। 32 ਉਹਨਾਂ ਦੇ ਪਿੰਡ ਏਟਾਮ ਤੇ ਆਯਿਨ, ਰਿੰਮੋਨ ਤੇ ਤੋਕਨ ਤੇ ਆਸ਼ਾਨ, ਪੰਜ ਸ਼ਹਿਰ 33 ਨਾਲੇ ਇਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੇ ਸਾਰੇ ਪਿੰਡ ਬਾਲ ਤੱਕ।

ਇਹ ਉਹਨਾਂ ਦੇ ਵਸੇਬੇ ਸਨ ਅਤੇ ਉਹਨਾਂ ਦੀਆਂ ਕੁਲ ਪੱਤ੍ਰੀਆਂ ਸਨ:

34 ਮਸ਼ੋਬਾਬ; ਯਮਲੇਕ;

ਅਮਾਜ਼ਯਾਹ ਦਾ ਪੁੱਤਰ ਯੋਸ਼ਾਹ; 35 ਯੋਏਲ;

ਯੇਹੂ ਯੋਸ਼ਿਬਯਾਹ ਦਾ ਪੁੱਤਰ, ਸਰਾਯਾਹ ਦਾ ਪੁੱਤਰ, ਅਸੀਏਲ ਦਾ ਪੁੱਤਰ;

36 ਅਤੇ ਅਲਯੋਏਨਈ ਤੇ ਯਅਕਬਾਹ ਤੇ ਯਸ਼ੋਹਾਯਾ ਤੇ

ਅਸ਼ਾਯਾਹ ਤੇ ਅਦੀਏਲ ਤੇ ਯਿਸੀਮਿਏਲ ਤੇ ਬਨਾਯਾਹ;

37 ਅਤੇ ਸ਼ਿਫਈ ਦਾ ਪੁੱਤਰ ਜ਼ੀਜ਼ਾ, ਅੱਲੋਨ ਦਾ ਪੁੱਤਰ, ਯਦਾਯਾਹ ਦਾ ਪੁੱਤਰ, ਸ਼ਿਮਰੀ ਦਾ ਪੁੱਤਰ, ਸ਼ਮਅਯਾਹ ਦਾ ਪੁੱਤਰ।

38 ਉੱਪਰ ਦਿੱਤੇ ਨਾਵਾਂ ਦੇ ਅਨੁਸਾਰ ਉਹ ਆਦਮੀ ਆਪਣੇ ਗੋਤ ਦੇ ਆਗੂ ਸਨ।

ਅਤੇ ਉਹਨਾਂ ਦੇ ਪਰਿਵਾਰ ਬਹੁਤ ਵਧ ਗਏ, 39 ਅਤੇ ਉਹ ਗਦੋਰ ਤੋਂ ਬਾਹਰ ਉਸ ਘਾਟੀ ਦੇ ਪੂਰਬ ਤੱਕ ਆਪਣਿਆਂ ਇੱਜੜਾਂ ਲਈ ਚਰਾਗਾਹ ਲੱਭਣ ਗਏ। 40 ਉਹਨਾਂ ਨੂੰ ਵਧੀਆ ਤੋਂ ਵਧੀਆ ਅਤੇ ਖੁੱਲ੍ਹੀ ਚਰਾਗਾਹ ਲੱਭੀ, ਅਤੇ ਉਹ ਦੇਸ ਵਿਸ਼ਾਲ, ਸ਼ਾਂਤੀ ਅਤੇ ਸੁੱਖ ਵਾਲਾ ਸੀ। ਕਿਉਂ ਜੋ ਹਾਮ ਦੇ ਲੋਕ ਉੱਥੇ ਸ਼ੁਰੂ ਤੋਂ ਰਹਿੰਦੇ ਸਨ।

41 ਅਤੇ ਉਹ ਜਿਨ੍ਹਾਂ ਦੇ ਨਾਮ ਲਿਖੇ ਗਏ ਹਨ, ਉਹਨਾਂ ਨੇ ਯਹੂਦੀਆਂ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਸਮੇਂ ਉਹਨਾਂ ਦੇ ਡੇਰਿਆਂ ਤੇ ਹਮਲਾ ਕੀਤਾ ਅਤੇ ਮਊਨੀਮ ਉੱਤੇ ਜਿਹੜੇ ਉੱਥੇ ਰਹਿੰਦੇ ਸਨ, ਉਹਨਾਂ ਪੂਰੀ ਤਰ੍ਹਾਂ ਨਸ਼ਟ ਹੋ ਗਏ ਤੇ ਆਪ ਉੱਥੇ ਰਹਿਣ ਲੱਗੇ ਕਿਉਂ ਜੋ ਉੱਥੇ ਉਹਨਾਂ ਦੇ ਇੱਜੜਾਂ ਚਾਰਾ ਸੀ। 42 ਅਤੇ ਉਹਨਾਂ ਵਿੱਚੋਂ ਅਰਥਾਤ ਸ਼ਿਮਓਨ ਦੇ ਪੁੱਤਰਾਂ ਵਿੱਚੋਂ ਪੰਜ ਸੌ ਪੁਰਸ਼ ਸੇਈਰ ਦੇ ਪਹਾੜ ਉੱਤੇ ਗਏ ਅਤੇ ਉਹਨਾਂ ਦੇ ਮੁਖੀਏ ਈਸ਼ੀ ਦੇ ਪੁੱਤਰ ਪਲਟਯਾਹ ਤੇ ਨੇਰਯਾਹ ਤੇ ਰਫ਼ਾਯਾਹ ਤੇ ਉੱਜ਼ੀਏਲ ਸਨ। 43 ਉਹਨਾਂ ਨੇ ਬਚੇ ਹੋਏ ਅਮਾਲੇਕੀਆਂ ਨੂੰ ਮਾਰ ਸੁੱਟਿਆ ਜੋ ਬਚ ਗਏ ਸਨ ਅਤੇ ਉਹ ਅੱਜ ਤੱਕ ਉੱਥੇ ਰਹਿੰਦੇ ਹਨ।

Estes versículos te tocaram? Ore agora!

+581 estão orando agora.

Junte-se à corrente de oração.