Pular para o conteúdo
Publicidade

1 ਇਤਿਹਾਸ 2

ਇਸਰਾਏਲ ਦੇ ਪੁੱਤਰ

1 ਇਸਰਾਏਲ ਦੇ ਪੁੱਤਰ ਇਹ ਸਨ: ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ, ਜ਼ਬੂਲੁਨ, 2 ਦਾਨ, ਯੋਸੇਫ਼, ਬਿਨਯਾਮੀਨ, ਨਫ਼ਤਾਲੀ, ਗਾਦ ਅਤੇ ਆਸ਼ੇਰ।

ਯਹੂਦਾਹ

ਹੇਜ਼ਰੋਨ ਦੇ ਪੁੱਤਰ

3 ਯਹੂਦਾਹ ਦੇ ਪੁੱਤਰ:

ਏਰ, ਓਨਾਨ ਅਤੇ ਸ਼ੇਲਾਹ। ਇਹ ਤਿੰਨੇ ਉਸਦੇ ਘਰ ਇੱਕ ਕਨਾਨੀ ਔਰਤ, ਸ਼ੂਆ ਦੀ ਧੀ ਤੋਂ ਪੈਦਾ ਹੋਏ ਸਨ।

(ਏਰ ਯਹੂਦਾਹ ਦਾ ਜੇਠਾ ਸੀ ਜੋ ਯਾਹਵੇਹ ਦੀ ਨਿਗਾਹ ਵਿੱਚ ਦੁਸ਼ਟ ਸੀ ਇਸ ਲਈ ਯਾਹਵੇਹ ਨੇ ਉਸਨੂੰ ਮਾਰ ਦਿੱਤਾ।)

4 ਯਹੂਦਾਹ ਦੀ ਨੂੰਹ ਤਾਮਾਰ ਨੇ ਪੇਰੇਜ਼ ਅਤੇ ਜ਼ੇਰਾਹ ਨੂੰ ਜਨਮ ਦਿੱਤਾ।

ਯਹੂਦਾਹ ਦੇ ਕੁੱਲ ਪੰਜ ਪੁੱਤਰ ਸਨ।

5 ਪੇਰੇਜ਼ ਦੇ ਪੁੱਤਰ:

ਹੇਜ਼ਰੋਨ ਅਤੇ ਹਾਮੂਲ।

6 ਜ਼ੇਰਾਹ ਦੇ ਪੁੱਤਰ:

ਜ਼ਿਮਰੀ, ਏਥਾਨ, ਹੇਮਾਨ, ਕਲਕੋਲ ਅਤੇ ਦਾਰਾ, ਇਹ ਕੁੱਲ ਪੰਜ ਸਨ।

7 ਕਰਮੀ ਦਾ ਪੁੱਤਰ:

ਆਕਾਰ,2:7 ਆਕਾਰ ਅਰਥ ਮੁਸੀਬਤ ਜਿਹੜਾ ਇਸਰਾਏਲ ਦੇ ਦੁੱਖ ਦੇਣ ਵਾਲਾ ਸੀ ਜਦੋਂ ਉਸ ਨੇ ਪਰਮੇਸ਼ਵਰ ਨੂੰ ਸਮਰਪਿਤ ਚੀਜ਼ਾਂ ਦੇ ਵਿਖੇ ਅਪਰਾਧ ਕੀਤਾ ਸੀ

8 ਏਥਾਨ ਦਾ ਪੁੱਤਰ:

ਅਜ਼ਰਯਾਹ।

9 ਹੇਜ਼ਰੋਨ ਤੋਂ ਪੁੱਤਰ ਪੈਦਾ ਹੋਏ:

ਯਰਹਮੇਲ, ਰਾਮ ਅਤੇ ਕਾਲੇਬ।

ਹੇਜ਼ਰੋਨ ਦੇ ਪੁੱਤਰ ਰਾਮ ਤੋਂ

10 ਰਾਮ ਅੰਮੀਨਾਦਾਬ ਦਾ ਪਿਤਾ ਸੀ,

ਅਤੇ ਅੰਮੀਨਾਦਾਬ ਨਾਹਸ਼ੋਨ ਦਾ ਪਿਤਾ ਸੀ। ਯਹੂਦਾਹ ਦੇ ਲੋਕਾਂ ਦਾ ਆਗੂ ਸੀ।

11 ਨਾਹਸ਼ੋਨ ਸਲਮਾ ਦਾ ਪਿਤਾ ਸੀ ਅਤੇ ਸਲਮਾ ਬੋਅਜ਼ ਦਾ ਪਿਤਾ ਸੀ।

12 ਬੋਅਜ਼ ਓਬੇਦ ਦਾ ਪਿਤਾ ਅਤੇ ਓਬੇਦ ਯੱਸੀ ਦਾ ਪਿਤਾ ਸੀ।

13 ਯੱਸੀ ਆਪਣੇ ਜੇਠੇ ਪੁੱਤਰ

ਅਲੀਆਬ ਦਾ ਪਿਤਾ ਸੀ, ਦੂਸਰਾ ਪੁੱਤਰ ਅਬੀਨਾਦਾਬ,

ਤੀਸਰਾ ਸ਼ਿਮਆ, 14 ਚੌਥਾ ਨਥਾਨੇਲ,

ਪੰਜਵਾਂ ਰੱਦਾਈ, 15 ਛੇਵਾਂ ਓਜ਼ਮ

ਅਤੇ ਸੱਤਵਾਂ ਦਾਵੀਦ।

16 ਉਹਨਾਂ ਦੀਆਂ ਭੈਣਾਂ ਜ਼ੇਰੂਇਯਾਹ ਅਤੇ ਅਬੀਗੈਲ ਸਨ।

ਜ਼ੇਰੂਇਯਾਹ ਦੇ ਤਿੰਨ ਪੁੱਤਰ ਅਬੀਸ਼ਾਈ, ਯੋਆਬ ਅਤੇ ਅਸਾਹੇਲ ਸਨ।

17 ਅਬੀਗੈਲ ਅਮਾਸਾ ਦੀ ਮਾਤਾ ਸੀ, ਜਿਸ ਦਾ ਪਿਤਾ ਯਥੇਰ ਇਸਮਾਏਲੀ ਸੀ।

ਹੇਸਰੋਨ ਦੇ ਪੁੱਤਰ ਕਾਲੇਬ

18 ਹੇਜ਼ਰੋਨ ਦੇ ਪੁੱਤਰ ਕਾਲੇਬ ਨੂੰ ਉਸਦੀ ਪਤਨੀ ਅਜ਼ੂਬਾਹ (ਅਤੇ ਯਰੀਓਥ ਤੋਂ) ਬੱਚੇ ਹੋਏ ਅਤੇ ਇਹ ਉਸਦੇ ਪੁੱਤਰ ਸਨ:

ਯਸ਼ੇਰ, ਸ਼ੋਬਾਬ ਅਤੇ ਅਰਿਦੋਨ।

19 ਜਦੋਂ ਅਜ਼ੂਬਾਹ ਦੀ ਮੌਤ ਹੋ ਗਈ, ਕਾਲੇਬ ਨੇ ਅਫ਼ਰਾਥ ਨਾਲ ਵਿਆਹ ਕੀਤਾ, ਜਿਸ ਤੋਂ ਉਸਨੂੰ ਹੂਰ ਪੈਦਾ ਹੋਇਆ।

20 ਹੂਰ ਊਰੀ ਦਾ ਪਿਤਾ ਸੀ ਅਤੇ ਊਰੀ ਬਸਲਏਲ ਦਾ ਪਿਤਾ ਸੀ।

21 ਬਾਅਦ ਵਿੱਚ, ਹੇਜ਼ਰੋਨ ਨੇ ਜਦੋਂ ਉਹ ਸੱਠ ਸਾਲਾਂ ਦਾ ਸੀ, ਗਿਲਆਦ ਦੇ ਪਿਤਾ ਮਾਕੀਰ ਦੀ ਧੀ ਨਾਲ ਵਿਆਹ ਕੀਤਾ। ਉਸਨੇ ਉਸਨੂੰ ਪਿਆਰ ਕੀਤਾ, ਅਤੇ ਉਸ ਦੇ ਲਈ ਸਗੂਬ ਨੂੰ ਜਨਮ ਦਿੱਤਾ।

22 ਸਗੂਬ ਯਾਈਰ ਦਾ ਪਿਤਾ ਸੀ, ਜਿਸ ਨੇ ਗਿਲਆਦ ਵਿੱਚ ਤੇਈ ਨਗਰਾਂ ਉੱਤੇ ਰਾਜ ਕੀਤਾ।

23 (ਪਰ ਗੇਸ਼ੂਰ ਅਤੇ ਅਰਾਮ ਨੇ ਹਵਵੋਥ ਯਾਈਰ, ਅਤੇ ਕੇਨਾਥ ਦੇ ਨਾਲ-ਨਾਲ ਇਸ ਦੇ ਆਲੇ-ਦੁਆਲੇ ਦੇ ਸੱਠ ਨਗਰਾਂ ਉੱਤੇ ਕਬਜ਼ਾ ਕਰ ਲਿਆ।)

ਇਹ ਸਾਰੇ ਗਿਲਆਦ ਦੇ ਪਿਤਾ ਮਾਕੀਰ ਦੇ ਉੱਤਰਾਧਿਕਾਰੀ ਸਨ।

24 ਇਸ ਦੇ ਮਗਰੋਂ ਕਿ ਹੇਜ਼ਰੋਨ ਕਾਲੇਬ ਅਫ਼ਰਾਥ ਵਿੱਚ ਮਰ ਗਿਆ ਤਾਂ ਹੇਜ਼ਰੋਨ ਦੀ ਤੀਵੀਂ ਅਬੀਯਾਹ ਨੇ ਉਹ ਦੇ ਲਈ ਅਸ਼ਹੂਰ ਜਿਹੜਾ ਤਕੋਆ ਦਾ ਪਿਤਾ ਸੀ ਜਨਮ ਦਿੱਤਾ।

ਹੇਜ਼ਰੋਨ ਦਾ ਪੁੱਤਰ ਯਰਹਮੇਲ

25 ਹੇਜ਼ਰੋਨ ਦੇ ਜੇਠੇ ਪੁੱਤਰ ਯਰਹਮੇਲ ਦੇ ਪੁੱਤਰ:

ਰਾਮ ਉਸਦਾ ਜੇਠਾ, ਬੂਨਾਹ, ਓਰੇਨ, ਓਜ਼ਮ ਅਤੇ ਅਹੀਯਾਹ। 26 ਯਰਹਮੇਲ ਦੀ ਇੱਕ ਹੋਰ ਪਤਨੀ ਸੀ ਜਿਸ ਦਾ ਨਾਮ ਅਤਾਰਾਹ ਸੀ। ਉਹ ਓਨਾਮ ਦੀ ਮਾਂ ਸੀ।

27 ਯਰਹਮੇਲ ਦੇ ਜੇਠੇ ਰਾਮ ਦੇ ਪੁੱਤਰ: ਮਾਅਜ਼, ਜਾਮੀਨ ਅਤੇ ਏਕਰ।

28 ਓਨਾਮ ਦੇ ਪੁੱਤਰ:

ਸ਼ੰਮਈ ਅਤੇ ਯਾਦਾ।

ਸ਼ੰਮਈ ਦੇ ਪੁੱਤਰ:

ਨਾਦਾਬ ਅਤੇ ਅਬੀਸ਼ੂਰ। 29 ਅਬੀਸ਼ੂਰ ਦੀ ਪਤਨੀ ਦਾ ਨਾਮ ਅਬੀਹਾਇਲ ਸੀ, ਜਿਸ ਨੇ ਉਸ ਤੋਂ ਅਹਬਾਨ ਅਤੇ ਮੋਲਿਦ ਨੂੰ ਜਨਮ ਦਿੱਤਾ।

30 ਨਾਦਾਬ ਦੇ ਪੁੱਤਰ:

ਸੇਲੇਦ ਅਤੇ ਅੱਪਇਮ, ਪਰ ਸੇਲੇਦ ਬੇ-ਔਲਾਦ ਹੀ ਮਰ ਗਿਆ।

31 ਅੱਪਇਮ ਦਾ ਪੁੱਤਰ:

ਈਸ਼ੀ, ਜੋ ਸ਼ੇਸ਼ਾਨ ਦਾ ਪਿਤਾ ਸੀ। ਸ਼ੇਸ਼ਾਨ ਅਹਲਈ ਦਾ ਪਿਤਾ ਸੀ।

32 ਯਾਦਾ ਦੇ ਪੁੱਤਰ, ਸ਼ੰਮਈ ਦੇ ਭਰਾ:

ਯਥੇਰ ਅਤੇ ਯੋਨਾਥਨ। ਯਥੇਰ ਬੇ-ਔਲਾਦ ਮਰ ਗਿਆ।

33 ਯੋਨਾਥਨ ਦੇ ਪੁੱਤਰ:

ਪਲੇਥ ਅਤੇ ਜ਼ਜ਼ਾ ਸਨ।

ਇਹ ਯਰਹਮੇਲ ਦੇ ਪੁੱਤਰ ਸਨ।

34 ਸ਼ੇਸ਼ਾਨ ਦਾ ਕੋਈ ਪੁੱਤਰ ਨਹੀਂ ਸੀ, ਸਿਰਫ ਧੀਆਂ ਸਨ।

ਉਸਦਾ ਇੱਕ ਮਿਸਰੀ ਨੌਕਰ ਸੀ ਜਿਸਦਾ ਨਾਮ ਯਰਹਾ ਸੀ। 35 ਸ਼ੇਸ਼ਾਨ ਨੇ ਆਪਣੀ ਧੀ ਨੂੰ ਆਪਣੇ ਨੌਕਰ ਯਰਹਾ ਨਾਲ ਵਿਆਹ ਦਿੱਤਾ ਅਤੇ ਉਸ ਨੇ ਅੱਤਈ ਨੂੰ ਜਨਮ ਦਿੱਤਾ।

36 ਅੱਤਈ ਨਾਥਾਨ ਦਾ ਪਿਤਾ ਸੀ,

ਨਾਥਾਨ ਜ਼ਾਬਾਦ ਦਾ ਪਿਤਾ ਸੀ,

37 ਜ਼ਾਬਾਦ ਅਫ਼ਲਾਲ ਦਾ ਪਿਤਾ ਸੀ,

ਅਫ਼ਲਾਲ ਓਬੇਦ ਦਾ ਪਿਤਾ ਸੀ,

38 ਓਬੇਦ ਯੇਹੂ ਦਾ ਪਿਤਾ ਸੀ।

ਅਜ਼ਰਯਾਹ ਦਾ ਪਿਤਾ ਯੇਹੂ,

39 ਅਜ਼ਰਯਾਹ ਹੇਲੇਜ਼ ਦਾ ਪਿਤਾ,

ਹੇਲੇਜ਼ ਅਲਯਾਸਾਹ ਦਾ ਪਿਤਾ,

40 ਅਲਯਾਸਾਹ ਸਿਸਮਈ ਦਾ ਪਿਤਾ,

ਸਿਸਮਈ ਸ਼ੱਲੂਮ ਦਾ ਪਿਤਾ,

41 ਸ਼ੱਲੂਮ ਯਕਮਯਾਹ ਦਾ ਪਿਤਾ ਸੀ ਅਤੇ ਯਕਮਯਾਹ ਅਲੀਸ਼ਾਮਾ ਦਾ ਪਿਤਾ ਸੀ।

ਕਾਲੇਬ ਦੇ ਪਰਿਵਾਰ-ਸਮੂਹ

42 ਯਰਹਮੇਲ ਦੇ ਭਰਾ ਕਾਲੇਬ ਦੇ ਪੁੱਤਰ:

ਉਸ ਦਾ ਜੇਠਾ ਪੁੱਤਰ ਮੇਸ਼ਾ, ਜੋ ਜ਼ੀਫ਼ ਦਾ ਪਿਤਾ ਸੀ,

ਅਤੇ ਉਸ ਦਾ ਪੁੱਤਰ ਮਾਰਸ਼ਾਹ, ਜੋ ਹੇਬਰੋਨ ਦਾ ਪਿਤਾ ਸੀ।

43 ਹੇਬਰੋਨ ਦੇ ਪੁੱਤਰ: ਕੋਰਾਹ, ਤਪੂਆਹ, ਰੇਕੇਮ ਅਤੇ ਸ਼ੇਮਾ।

44 ਸ਼ੇਮਾ ਰਹਾਮ ਦਾ ਪਿਤਾ ਸੀ,

ਅਤੇ ਰਹਾਮ ਯਰਕੇਮ ਦਾ ਪਿਤਾ ਸੀ।

ਰੇਕੇਮ ਸ਼ੰਮਈ ਦਾ ਪਿਤਾ ਸੀ।

45 ਸ਼ੰਮਈ ਦਾ ਪੁੱਤਰ ਮਾਓਨ ਸੀ,

ਅਤੇ ਮਾਓਨ ਬੈਥ-ਸੂਰ ਦਾ ਪਿਤਾ ਸੀ।

46 ਕਾਲੇਬ ਦੀ ਰਖੇਲ ਏਫਾਹ ਹਾਰਾਨ, ਮੋਜ਼ਾ ਅਤੇ ਗਜ਼ੇਜ਼ ਦੀ ਮਾਂ ਸੀ।

ਹਾਰਾਨ ਗਜ਼ੇਜ਼ ਦਾ ਪਿਤਾ ਸੀ।

47 ਯਹਦਈ ਦੇ ਪੁੱਤਰ:

ਰੇਗਮ, ਯੋਥਾਮ, ਗੇਸ਼ਾਨ, ਪੇਲੇਟ, ਏਫਾਹ ਅਤੇ ਸ਼ਾਫ਼।

48 ਕਾਲੇਬ ਦੀ ਰਖੇਲ ਮਕਾਹ ਸ਼ਬਰ ਅਤੇ ਤਿਰਹਾਨਾਹ ਦੀ ਮਾਂ ਸੀ।

49 ਉਸ ਨੇ ਮਦਮੰਨਾਹ ਦੇ ਪਿਤਾ ਸ਼ਾਫ਼ ਨੂੰ ਅਤੇ ਮਕਬੇਨਾਹ ਅਤੇ ਗਿਬਆਹ ਦੇ ਪਿਤਾ ਸ਼ੇਵਾ ਨੂੰ ਵੀ ਜਨਮ ਦਿੱਤਾ।

ਕਾਲੇਬ ਦੀ ਧੀ ਅਕਸਾਹ ਸੀ।

50 ਇਹ ਕਾਲੇਬ ਦੇ ਉੱਤਰਾਧਿਕਾਰੀ ਸਨ।

ਅਫ਼ਰਾਥਾਹ ਦੇ ਜੇਠੇ ਹੂਰ ਦੇ ਪੁੱਤਰ:

ਕਿਰਯਥ-ਯਾਰੀਮ ਦਾ ਪਿਤਾ ਸ਼ੋਬਾਲ, 51 ਬੈਤਲਹਮ ਦਾ ਪਿਤਾ ਸਲਮਾ ਅਤੇ ਬੈਥ ਗੇਦੇਰ ਦਾ ਪਿਤਾ ਹਰਫ਼।

52 ਕਿਰਯਥ-ਯਾਰੀਮ ਦੇ ਪਿਤਾ ਸ਼ੋਬਾਲ ਦੇ ਉੱਤਰਾਧਿਕਾਰੀ ਸਨ:

ਹਾਰੋਹ, ਅੱਧੇ ਮਨਹਥੀ, 53 ਅਤੇ ਕਿਰਯਥ-ਯਾਰੀਮ ਦੇ ਗੋਤ: ਯਿਥਰੀ, ਪੂਥੀ, ਸ਼ੂਮਥੀ ਅਤੇ ਮਿਸ਼ਰਾਈ। ਇਨ੍ਹਾਂ ਵਿੱਚੋਂ ਜ਼ੋਰਾਥੀ ਅਤੇ ਅਸ਼ਤਾਉਲੀ ਉੱਤਰਾਧਿਕਾਰੀ ਸਨ।

54 ਸਲਮਾ ਦੇ ਉੱਤਰਾਧਿਕਾਰੀ:

ਬੈਤਲਹਮ, ਨਟੋਫਾਥੀ, ਅਤਰੋਥ ਬੈਥ ਯੋਆਬ, ਅੱਧੇ ਮਾਨਹਥੀ, ਜ਼ੋਰੀ, 55 ਅਤੇ ਯਬੇਜ਼ ਵਿੱਚ ਰਹਿਣ ਵਾਲੇ ਗ੍ਰੰਥੀਆਂ ਦੇ ਗੋਤ: ਤੀਰਥੀ, ਸ਼ਿਮਆਥੀ ਅਤੇ ਸੁਕਾਥੀ। ਇਹ ਕੇਨੀ ਲੋਕ ਹਨ ਜੋ ਹਮਾਥ ਤੋਂ ਆਏ ਸਨ, ਰੇਕਾਬ ਦਾ ਪਿਤਾ ਸੀ।

Estes versículos te tocaram? Ore agora!

+581 estão orando agora.

Junte-se à corrente de oração.