Pular para o conteúdo
Publicidade

1 ਇਤਿਹਾਸ 20

ਰਬਾਹ ਦਾ ਕਬਜ਼ਾ

1 ਬਸੰਤ ਰੁੱਤ ਵਿੱਚ, ਜਦੋਂ ਰਾਜੇ ਯੁੱਧ ਕਰਨ ਨੂੰ ਬਾਹਰ ਨਿੱਕਲਦੇ ਹਨ, ਤਾਂ ਯੋਆਬ ਨੇ ਫ਼ੌਜ ਦੇ ਮੁਖੀ ਸੂਰਮਿਆਂ ਨੂੰ ਲੈ ਜਾ ਕੇ ਅੰਮੋਨੀਆਂ ਦੀ ਧਰਤੀ ਨੂੰ ਲੁੱਟਿਆ ਅਤੇ ਰਬਾਹ ਨਗਰ ਨੂੰ ਆ ਕੇ ਘੇਰਾ ਪਾਇਆ, ਪਰ ਦਾਵੀਦ ਯੇਰੂਸ਼ਲੇਮ ਵਿੱਚ ਹੀ ਰਿਹਾ ਅਤੇ ਯੋਆਬ ਨੇ ਰਬਾਹ ਨੂੰ ਜਿੱਤ ਲਿਆ ਤੇ ਉਸ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ। 2 ਦਾਵੀਦ ਨੇ ਉਨ੍ਹਾਂ ਦੇ ਰਾਜੇ ਦਾ ਮੁਕਟ ਉਸ ਦੇ ਸਿਰ ਤੋਂ ਲਾ ਲਿਆ ਅਤੇ ਇਹ ਪਤਾ ਕੀਤਾ ਕਿ ਉਸ ਦਾ ਸੋਨਾ ਤੋਲ ਵਿੱਚ ਇੱਕ ਤੋੜਾ20:2 ਇੱਕ ਤੋੜਾ ਅਰਥ 34 ਕਿਲੋਗ੍ਰਾਮ ਸੀ ਅਤੇ ਹੀਰਿਆਂ ਮੋਤੀਆਂ ਦੇ ਨਾਲ ਜੜਿਆ ਹੋਇਆ ਸੀ। ਉਹ ਮੁਕਟ ਦਾਵੀਦ ਦੇ ਸਿਰ ਉੱਤੇ ਰੱਖਿਆ ਗਿਆ ਅਤੇ ਉਸ ਨੇ ਉਸ ਸ਼ਹਿਰ ਵਿੱਚੋਂ ਬਹੁਤ ਸਾਰਾ ਮਾਲ ਲੁੱਟ ਲਿਆ 3 ਉਹ ਸ਼ਹਿਰ ਦੇ ਵਸਨੀਕ ਵੀ ਆਪਣੇ ਨਾਲ ਲੈ ਗਿਆ, ਜਿਨ੍ਹਾਂ ਨੂੰ ਉਨ੍ਹਾਂ ਨੇ ਮਜ਼ਦੂਰ ਬਣਾ ਲਿਆ ਅਤੇ ਉਨ੍ਹਾਂ ਨੂੰ ਆਰੀਆਂ, ਲੋਹੇ ਦੇ ਹੱਲਾਂ ਅਤੇ ਕੁਹਾੜੀਆਂ ਆਦਿ ਦੇ ਕੰਮ ਵਿੱਚ ਲਾਇਆ, ਦਾਵੀਦ ਨੇ ਅੰਮੋਨੀਆਂ ਦੇ ਸਾਰੇ ਨਗਰਾਂ ਨਾਲ ਇਸੇ ਤਰ੍ਹਾਂ ਕੀਤਾ, ਫਿਰ ਦਾਵੀਦ ਅਤੇ ਉਸ ਦੇ ਸਾਰੇ ਲੋਕ ਯੇਰੂਸ਼ਲੇਮ ਨੂੰ ਵਾਪਸ ਆ ਗਏ।

ਫ਼ਲਿਸਤੀਆਂ ਨਾਲ ਯੁੱਧ

4 ਕੁਝ ਸਮੇਂ ਦੇ ਬਾਅਦ ਗੇਜ਼ੇਰ ਵਿੱਚ ਫ਼ਲਿਸਤੀਆਂ ਨਾਲ ਯੁੱਧ ਹੋਇਆ। ਉਸ ਸਮੇਂ ਹੁਸ਼ਾਥੀ ਸਿਬਕੀ ਨੇ ਸਿੱਪਈ ਨੂੰ ਮਾਰ ਦਿੱਤਾ, ਜੋ ਰਫ਼ਾਈਤਾਂ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਸੀ, ਅਤੇ ਫ਼ਲਿਸਤੀਆਂ ਨੂੰ ਆਪਣੇ ਅਧੀਨ ਕਰ ਲਿਆ ਗਿਆ।

5 ਇੱਕ ਵਾਰ ਫਿਰ ਫ਼ਲਿਸਤੀਆਂ ਨਾਲ ਲੜਾਈ ਹੋਈ, ਤਦ ਜੈਰ ਦੇ ਪੁੱਤਰ ਅਲਹਾਨਾਨ ਨੇ ਗਿੱਤੀ ਗੋਲਿਅਥ ਦੇ ਭਰਾਂ ਲਹਮੀ ਨੂੰ ਮਾਰ ਸੁੱਟਿਆ, ਜਿਸ ਦੇ ਨੇਜੇ ਦਾ ਡੰਡਾ ਜੁਲਾਹੇ ਦੇ ਸ਼ਤੀਰ ਵਰਗਾ ਸੀ।

6 ਉਸ ਤੋਂ ਬਾਅਦ ਇੱਕ ਵਾਰ ਫਿਰ ਗਾਥ ਵਿੱਚ ਲੜਾਈ ਹੋਈ। ਇੱਕ ਬਹੁਤ ਵੱਡੇ ਕੱਦ ਦਾ ਆਦਮੀ ਸੀ, ਜਿਸ ਦੇ ਹੱਥਾਂ ਅਤੇ ਪੈਰਾਂ ਦੀਆਂ ਛੇ-ਛੇ ਉਂਗਲਾਂ ਸਨ ਅਰਥਾਤ ਚੌਵੀ ਉਂਗਲੀਆਂ ਸਨ। ਉਹ ਦੈਂਤ20:6 ਦੈਂਤ ਅਰਥਾਤ ਰਾਫ਼ਾ ਦੀ ਵੰਸ਼ ਵਿੱਚੋਂ ਦੇ ਵੰਸ਼ ਵਿੱਚੋਂ ਸੀ। 7 ਜਦੋਂ ਉਸਨੇ ਇਸਰਾਏਲ ਨੂੰ ਲਲਕਾਰਨਾ ਸ਼ੁਰੂ ਕੀਤਾ, ਤਾਂ ਦਾਵੀਦ ਦੇ ਭਰਾ ਸ਼ਿਮਆ ਦੇ ਪੁੱਤਰ ਯੋਨਾਥਾਨ ਨੇ ਉਸਨੂੰ ਜਾਨੋਂ ਮਾਰ ਦਿੱਤਾ।

8 ਇਹ ਗਾਥ ਵਿੱਚ ਰਫ਼ਾ ਦੀ ਅੰਸ ਵਿੱਚੋਂ ਸਨ ਜੋ ਦਾਵੀਦ ਅਤੇ ਉਸ ਦੇ ਸੇਵਕਾਂ ਦੇ ਹੱਥੋਂ ਮਾਰੇ ਗਏ।

Estes versículos te tocaram? Ore agora!

+581 estão orando agora.

Junte-se à corrente de oração.