Pular para o conteúdo
Publicidade

1 ਇਤਿਹਾਸ 13

ਸੰਦੂਕ ਨੂੰ ਵਾਪਸ ਲਿਆਉਣਾ

1 ਦਾਵੀਦ ਨੇ ਆਪਣੇ ਹਰੇਕ ਅਧਿਕਾਰੀ ਨਾਲ ਸਗੋਂ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰਾਂ ਨਾਲ ਸਲਾਹ ਕੀਤੀ। 2 ਤਦ ਦਾਵੀਦ ਨੇ ਇਸਰਾਏਲ ਦੀ ਸਾਰੀ ਸਭਾ ਨੂੰ ਆਖਿਆ, "ਜੇਕਰ ਇਹ ਤੁਹਾਨੂੰ ਚੰਗਾ ਲੱਗੇ ਅਤੇ ਜੇਕਰ ਇਹ ਸਾਡੇ ਪਰਮੇਸ਼ਵਰ ਯਾਹਵੇਹ ਦੀ ਮਰਜ਼ੀ ਹੈ ਤਾਂ ਆਓ ਅਸੀਂ ਆਪਣੇ ਬਾਕੀ ਲੋਕਾਂ ਨੂੰ ਦੂਰ-ਦੂਰ ਤੱਕ ਸੰਦੇਸ਼ ਦੇਈਏ। ਇਸਰਾਏਲ ਦੇ ਸਾਰੇ ਇਲਾਕਿਆਂ ਵਿੱਚ ਜਾਜਕਾਂ ਅਤੇ ਲੇਵੀਆਂ ਨੂੰ ਜੋ ਉਹਨਾਂ ਦੇ ਨਗਰਾਂ ਅਤੇ ਚਰਾਂਦਾਂ ਵਿੱਚ ਉਹਨਾਂ ਦੇ ਨਾਲ ਹਨ, ਆ ਕੇ ਸਾਡੇ ਕੋਲ ਇਕੱਠੇ ਹੋਣ। 3 ਆਓ ਅਸੀਂ ਆਪਣੇ ਪਰਮੇਸ਼ਵਰ ਦੇ ਸੰਦੂਕ ਨੂੰ ਆਪਣੇ ਕੋਲ ਵਾਪਸ ਲਿਆਈਏ ਕਿਉਂ ਜੋ ਅਸੀਂ ਸ਼ਾਊਲ ਦੇ ਰਾਜ ਵਿੱਚ ਇਸ ਦੀ ਕੋਈ ਪੁੱਛ-ਗਿੱਛ ਨਹੀਂ ਕੀਤੀ।" 4 ਸਾਰੀ ਸਭਾ ਇਸ ਲਈ ਮੰਨ ਗਈ ਕਿਉਂ ਜੋ ਇਹ ਸਭ ਲੋਕਾਂ ਨੂੰ ਠੀਕ ਜਾਪਦਾ ਸੀ।

5 ਸੋ ਦਾਵੀਦ ਨੇ ਮਿਸਰ ਦੀ ਸ਼ੀਹੋਰ ਨਦੀ ਤੋਂ ਲੈਬੋ ਹਮਾਥ ਤੱਕ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ ਤਾਂ ਜੋ ਕਿਰਯਥ-ਯਾਰੀਮ ਤੋਂ ਪਰਮੇਸ਼ਵਰ ਦੇ ਸੰਦੂਕ ਨੂੰ ਲਿਆਂਦਾ ਜਾ ਸਕੇ। 6 ਦਾਵੀਦ ਅਤੇ ਸਾਰਾ ਇਸਰਾਏਲ ਯਹੂਦਾਹ ਦੇ ਬਆਲਾਹ (ਕਿਰਯਥ-ਯਾਰੀਮ) ਵਿੱਚ ਗਏ ਤਾਂ ਕਿ ਉੱਥੋਂ ਯਾਹਵੇਹ ਪਰਮੇਸ਼ਵਰ ਦੇ ਸੰਦੂਕ ਨੂੰ ਲਿਆਉਣ, ਜੋ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ, ਉਹ ਸੰਦੂਕ ਜਿਸ ਨੂੰ ਨਾਮ ਨਾਲ ਬੁਲਾਇਆ ਜਾਂਦਾ ਹੈ।

7 ਉਹਨਾਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਅਬੀਨਾਦਾਬ ਦੇ ਘਰ ਤੋਂ ਇੱਕ ਨਵੇਂ ਗੱਡੇ ਉੱਤੇ ਲੈ ਕੇ ਆਏ, ਜਿਸ ਵਿੱਚ ਊਜ਼ਾਹ ਅਤੇ ਅਹੀਓ ਦੀ ਅਗਵਾਈ ਕੀਤੀ ਗਈ ਸੀ। 8 ਦਾਵੀਦ ਅਤੇ ਇਸਰਾਏਲ ਦੇ ਸਾਰੇ ਲੋਕ ਆਪਣੀ ਪੂਰੀ ਸ਼ਕਤੀ ਨਾਲ ਪਰਮੇਸ਼ਵਰ ਦੇ ਅੱਗੇ ਗੀਤ ਅਤੇ ਰਬਾਬ, ਸਿਤਾਰ, ਛੈਣੇ ਅਤੇ ਤੁਰ੍ਹੀਆਂ ਵਜਾ ਕੇ ਜਸ਼ਨ ਮਨਾ ਰਹੇ ਸਨ।

9 ਜਦੋਂ ਉਹ ਕਿਦੋਨ ਦੇ ਪਿੜ ਵਿੱਚ ਆਏ ਤਾਂ ਊਜ਼ਾਹ ਨੇ ਸੰਦੂਕ ਨੂੰ ਸਥਿਰ ਕਰਨ ਲਈ ਆਪਣਾ ਹੱਥ ਵਧਾਇਆ ਕਿਉਂ ਜੋ ਬਲਦਾਂ ਨੇ ਠੋਕਰ ਖਾਧੀ ਸੀ। 10 ਤਦ ਯਾਹਵੇਹ ਦਾ ਕ੍ਰੋਧ ਊਜ਼ਾਹ ਦੇ ਉੱਤੇ ਭੜਕਿਆ ਅਤੇ ਉਸ ਨੇ ਉਸ ਨੂੰ ਮਾਰ ਸੁੱਟਿਆ ਕਿਉਂਕਿ ਉਸ ਨੇ ਆਪਣਾ ਹੱਥ ਸੰਦੂਕ ਉੱਤੇ ਰੱਖਿਆ ਸੀ। ਇਸ ਲਈ ਉਹ ਉੱਥੇ ਹੀ ਪਰਮੇਸ਼ਵਰ ਦੇ ਸਾਮ੍ਹਣੇ ਮਰ ਗਿਆ।

11 ਤਦ ਦਾਵੀਦ ਦੁਖੀ ਹੋਇਆ ਕਿਉਂਕਿ ਯਾਹਵੇਹ ਦਾ ਕ੍ਰੋਧ ਊਜ਼ਾਹ ਉੱਤੇ ਭੜਕਿਆ ਸੀ ਅਤੇ ਅੱਜ ਤੱਕ ਉਸ ਥਾਂ ਨੂੰ ਪੇਰੇਜ਼-ਊਜ਼ਾਹ13:11 ਪੇਰੇਜ਼-ਊਜ਼ਾਹ ਅਰਥ ਊਜ਼ਾਹ ਦੇ ਵਿਰੁੱਧ ਕ੍ਰੋਧ ਭੜਕਿਆ ਕਿਹਾ ਜਾਂਦਾ ਹੈ।

12 ਦਾਵੀਦ ਉਸ ਦਿਨ ਪਰਮੇਸ਼ਵਰ ਤੋਂ ਡਰਿਆ ਅਤੇ ਪੁੱਛਿਆ, "ਮੈਂ ਪਰਮੇਸ਼ਵਰ ਦੇ ਸੰਦੂਕ ਨੂੰ ਮੇਰੇ ਕੋਲ ਕਿਵੇਂ ਲਿਆ ਸਕਦਾ ਹਾਂ?" 13 ਸੋ ਦਾਵੀਦ ਸੰਦੂਕ ਨੂੰ ਆਪਣੇ ਕੋਲ ਆਪਣੇ ਸ਼ਹਿਰ ਵਿੱਚ ਨਾ ਲਿਆਇਆ। ਇਸ ਦੀ ਬਜਾਏ, ਉਹ ਇਸ ਨੂੰ ਗਿੱਤੀ ਓਬੇਦ-ਅਦੋਮ ਦੇ ਘਰ ਲੈ ਗਿਆ। 14 ਪਰਮੇਸ਼ਵਰ ਦਾ ਸੰਦੂਕ ਓਬੇਦ-ਅਦੋਮ ਦੇ ਘਰ ਵਿੱਚ ਤਿੰਨ ਮਹੀਨਿਆਂ ਤੱਕ ਰਿਹਾ ਅਤੇ ਯਾਹਵੇਹ ਨੇ ਉਸ ਦੇ ਘਰਾਣੇ ਨੂੰ ਅਤੇ ਉਸ ਦੀ ਹਰ ਚੀਜ਼ ਨੂੰ ਬਰਕਤ ਦਿੱਤੀ।

Estes versículos te tocaram? Ore agora!

+581 estão orando agora.

Junte-se à corrente de oração.