Pular para o conteúdo
Publicidade

1 ਇਤਿਹਾਸ 28

ਭਵਨ ਲਈ ਦਾਵੀਦ ਦੀ ਯੋਜਨਾ

1 ਦਾਵੀਦ ਨੇ ਇਸਰਾਏਲ ਦੇ ਸਾਰਿਆਂ ਸਰਦਾਰਾਂ ਨੂੰ, ਅਰਥਾਤ ਗੋਤਾਂ ਦੇ ਸਰਦਾਰਾਂ ਨੂੰ ਅਤੇ ਉਨ੍ਹਾਂ ਮੰਡਲੀਆਂ ਦੇ ਸਰਦਾਰਾਂ ਨੂੰ, ਜਿਹੜੇ ਵਾਰੋ-ਵਾਰੀ ਪਾਤਸ਼ਾਹ ਦੀ ਸੇਵਾ ਕਰਦੇ ਸਨ ਅਤੇ ਹਜ਼ਾਰਾਂ ਦੇ ਸਰਦਾਰਾਂ ਨੂੰ, ਸੈਂਕੜਿਆਂ ਦੇ ਸਰਦਾਰਾਂ ਨੂੰ, ਪਾਤਸ਼ਾਹ ਅਤੇ ਉਸ ਦੇ ਪੁੱਤਰਾਂ ਦੇ ਸਾਰੇ ਮਾਲ ਧਨ ਦੇ ਸਰਦਾਰਾਂ ਨੂੰ, ਹੁੱਦੇਦਾਰਾਂ ਨੂੰ, ਸੂਰਮਿਆਂ ਨੂੰ, ਅਤੇ ਸਾਰੇ ਬਹਾਦਰ ਲੜਨ ਵਾਲਿਆ ਨੂੰ ਯੇਰੂਸ਼ਲੇਮ ਵਿੱਚ ਇਕੱਠਿਆਂ ਕੀਤਾ।

2 ਰਾਜਾ ਦਾਵੀਦ ਆਪਣੇ ਪੈਰਾਂ ਉੱਤੇ ਉੱਠਿਆ ਅਤੇ ਆਖਿਆ, "ਮੇਰੇ ਇਸਰਾਏਲੀ ਭਰਾਵੋਂ, ਮੇਰੀ ਪਰਜਾ ਸੁਣੋ। ਮੇਰੇ ਦਿਲ ਵਿੱਚ ਇਹ ਸੀ ਕਿ ਮੈਂ ਆਪਣੇ ਪਰਮੇਸ਼ਵਰ ਦੇ ਪੈਰਾਂ ਦੀ ਚੌਂਕੀ ਲਈ ਯਾਹਵੇਹ ਦੇ ਨੇਮ ਦੇ ਸੰਦੂਕ ਲਈ ਅਰਾਮ ਦੀ ਜਗ੍ਹਾ ਵਜੋਂ ਇੱਕ ਘਰ ਬਣਾਵਾਂ, ਅਤੇ ਮੈਂ ਇਸਨੂੰ ਬਣਾਉਣ ਦੀ ਯੋਜਨਾ ਬਣਾਈ। 3 ਪਰ ਪਰਮੇਸ਼ਵਰ ਨੇ ਮੈਨੂੰ ਆਖਿਆ, ‘ਤੂੰ ਮੇਰੇ ਨਾਮ ਲਈ ਘਰ ਨਾ ਬਣਾ ਕਿਉਂਕਿ ਤੂੰ ਇੱਕ ਯੋਧਾ ਹੈ ਅਤੇ ਖੂਨ ਵਹਾਇਆ ਹੈ।’

4 "ਪਰ ਫਿਰ ਵੀ ਇਸਰਾਏਲ ਦੇ ਪਰਮੇਸ਼ਵਰ ਨੇ, ਮੇਰੇ ਸਾਰੇ ਪਰਿਵਾਰ ਵਿੱਚੋਂ ਮੈਨੂੰ ਸਦਾ ਲਈ ਇਸਰਾਏਲ ਦਾ ਰਾਜਾ ਹੋਣ ਲਈ ਚੁਣਿਆ ਹੈ। ਉਸ ਨੇ ਯਹੂਦਾਹ ਨੂੰ ਆਗੂ ਚੁਣਿਆ, ਅਤੇ ਯਹੂਦਾਹ ਦੇ ਗੋਤ ਵਿੱਚੋਂ ਉਸ ਨੇ ਮੇਰੇ ਪਰਿਵਾਰ ਨੂੰ ਚੁਣਿਆ, ਅਤੇ ਮੇਰੇ ਪਿਤਾ ਦੇ ਪਰਿਵਾਰ ਵਿੱਚੋਂ ਉਹ ਮੈਨੂੰ ਸਾਰੇ ਇਸਰਾਏਲ ਦਾ ਰਾਜਾ ਬਣਾਉਣ ਲਈ ਪ੍ਰਸੰਨ ਹੋਇਆ ਹੈ। 5 ਮੇਰੇ ਸਾਰੇ ਪੁੱਤਰਾਂ ਵਿੱਚੋਂ ਜੋ ਯਾਹਵੇਹ ਨੇ ਮੈਨੂੰ ਬਹੁਤ ਸਾਰੇ ਦਿੱਤੇ ਹਨ, ਉਹਨਾਂ ਵਿੱਚੋਂ ਉਸਨੇ ਮੇਰੇ ਪੁੱਤਰ ਸ਼ਲੋਮੋਨ ਨੂੰ ਇਸਰਾਏਲ ਉੱਤੇ ਯਾਹਵੇਹ ਦੇ ਰਾਜ ਦੇ ਸਿੰਘਾਸਣ ਉੱਤੇ ਬੈਠਣ ਲਈ ਚੁਣਿਆ ਹੈ। 6 ਉਸ ਨੇ ਮੈਨੂੰ ਕਿਹਾ, ‘ਤੇਰਾ ਪੁੱਤਰ ਸ਼ਲੋਮੋਨ ਮੇਰੇ ਲਈ ਭਵਨ ਅਤੇ ਦਰਬਾਰਾਂ ਨੂੰ ਬਣਾਵੇਗਾ ਕਿਉਂ ਜੋ ਮੈਂ ਉਸ ਨੂੰ ਚੁਣ ਲਿਆ ਹੈ, ਜੋ ਉਹ ਮੇਰਾ ਪੁੱਤਰ ਹੋਵੇ ਅਤੇ ਮੈਂ ਉਸ ਦਾ ਪਿਤਾ ਹੋਵਾਂ। 7 ਅਤੇ ਜੇ ਉਹ ਮੇਰੇ ਨਿਆਂਵਾਂ ਅਤੇ ਮੇਰਿਆ ਹੁਕਮਾਂ ਦੇ ਮੰਨਣ ਵਿੱਚ ਪੱਕਾ ਰਹੇਗਾ, ਜਿਵੇਂ ਇਸ ਵੇਲੇ ਹੈ ਤਾਂ ਮੈਂ ਉਸ ਦਾ ਰਾਜ ਸਦਾ ਤੱਕ ਸਥਿਰ ਕਰਾਂਗਾ।’

8 "ਇਸ ਲਈ ਹੁਣ ਸਾਰੇ ਇਸਰਾਏਲ ਦੇ ਵੇਖਦਿਆਂ, ਅਰਥਾਤ ਯਾਹਵੇਹ ਦੀ ਸਭਾ ਦੇ ਅੱਗੇ ਅਤੇ ਸਾਡੇ ਪਰਮੇਸ਼ਵਰ ਦੇ ਸੁਣਨ ਵਿੱਚ ਤੁਹਾਨੂੰ ਸਮਝਾਉਂਦਾ ਹਾਂ ਕਿ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀਆਂ ਸਾਰੀਆਂ ਆਗਿਆਵਾਂ ਉੱਤੇ ਧਿਆਨ ਰੱਖੋ, ਅਤੇ ਉਸ ਦੀ ਖੋਜ ਕਰੋ ਤਾਂ ਜੋ ਤੁਸੀਂ ਇਸ ਚੰਗੇ ਦੇਸ ਦੇ ਮਾਲਕ ਹੋਵੋ ਅਤੇ ਆਪਣੇ ਪਿੱਛੋਂ ਆਪਣੀ ਸੰਤਾਨ ਨੂੰ ਸਦਾ ਦੇ ਅਧਿਕਾਰ ਲਈ ਛੱਡ ਜਾਓ।

9 "ਅਤੇ ਹੇ ਮੇਰੇ ਪੁੱਤਰ ਸ਼ਲੋਮੋਨ, ਤੂੰ ਆਪਣੇ ਪਿਤਾ ਦੇ ਪਰਮੇਸ਼ਵਰ ਨੂੰ ਮੰਨਦਾ ਹੈ, ਅਤੇ ਉਸ ਦੀ ਸੇਵਾ ਪੂਰੇ ਦਿਲ ਨਾਲ ਅਤੇ ਮਨ ਨਾਲ ਕਰ, ਕਿਉਂਕਿ ਯਾਹਵੇਹ ਹਰੇਕ ਦਿਲ ਦੀ ਜਾਂਚ ਕਰਦਾ ਹੈ ਅਤੇ ਹਰ ਇੱਛਾ ਅਤੇ ਹਰ ਵਿਚਾਰ ਨੂੰ ਸਮਝਦਾ ਹੈ। ਜੇਕਰ ਤੁਸੀਂ ਉਸਨੂੰ ਲੱਭਦੇ ਹੋ, ਤਾਂ ਉਹ ਤੁਹਾਨੂੰ ਮਿਲ ਜਾਵੇਗਾ; ਪਰ ਜੇ ਤੁਸੀਂ ਉਸਨੂੰ ਤਿਆਗ ਦਿੰਦੇ ਹੋ, ਤਾਂ ਉਹ ਤੁਹਾਨੂੰ ਹਮੇਸ਼ਾ ਲਈ ਤਿਆਗ ਦੇਵੇਗਾ। 10 ਹੁਣ ਵੇਖ, ਕਿਉਂ ਜੋ ਯਾਹਵੇਹ ਨੇ ਤੈਨੂੰ ਚੁਣਿਆ ਹੈ, ਤਾਂ ਕਿ ਤੂੰ ਪਵਿੱਤਰ ਸਥਾਨ ਦੇ ਲਈ ਇੱਕ ਭਵਨ ਬਣਾਵੇਂ। ਉੱਠ, ਤਕੜਾ ਹੋ ਅਤੇ ਉਸ ਨੂੰ ਬਣਾ।"

11 ਤਦ ਦਾਵੀਦ ਨੇ ਆਪਣੇ ਪੁੱਤਰ ਸ਼ਲੋਮੋਨ ਨੂੰ ਹੈਕਲ ਦੇ ਦਰਵਾਜ਼ੇ, ਉਸ ਦੀਆਂ ਇਮਾਰਤਾਂ, ਉਸ ਦੇ ਭੰਡਾਰਾਂ, ਉਸ ਦੇ ਉੱਪਰਲੇ ਹਿੱਸੇ, ਅੰਦਰਲੇ ਕੋਠੜੀਆਂ ਅਤੇ ਪ੍ਰਾਸਚਿਤ28:11 ਪ੍ਰਾਸਚਿਤ ਅਰਥਾਤ ਜਿਸਨੂੰ ਪਾਪਾਂ ਦੇ ਢੱਕਣ ਦਾ ਸਥਾਨ ਕਿਹਾ ਜਾਂਦਾ ਹੈ ਦੇ ਸਥਾਨ ਦੀ ਵਿਉਂਤ ਦਿੱਤੀ। 12 ਅਤੇ ਉਨ੍ਹਾਂ ਸਭਨਾਂ ਦਾ ਨਕਸ਼ਾ ਜਿਹੜਾ ਉਹ ਦੇ ਆਤਮਾ ਵਿੱਚ ਸੀ, ਅਰਥਾਤ ਯਾਹਵੇਹ ਦੇ ਭਵਨ ਦੇ ਵਿਹੜਿਆਂ ਦਾ, ਇਰਦ-ਗਿਰਦ ਦੀਆਂ ਕੋਠੜੀਆਂ ਦਾ, ਪਰਮੇਸ਼ਵਰ ਦੇ ਘਰ ਦੇ ਭੰਡਾਰਾਂ ਦਾ, ਚੜ੍ਹਾਈਆਂ ਹੋਈਆਂ ਵਸਤਾਂ ਦੇ ਖਜ਼ਾਨਿਆਂ ਦਾ। 13 ਉਸ ਨੇ ਉਸ ਨੂੰ ਜਾਜਕਾਂ ਅਤੇ ਲੇਵੀਆਂ ਦੇ ਭਾਗਾਂ ਲਈ ਅਤੇ ਯਾਹਵੇਹ ਦੇ ਭਵਨ ਵਿੱਚ ਸੇਵਾ ਕਰਨ ਦੇ ਸਾਰੇ ਕੰਮ ਲਈ ਅਤੇ ਨਾਲ ਹੀ ਉਸ ਦੀ ਸੇਵਾ ਵਿੱਚ ਵਰਤੇ ਜਾਣ ਵਾਲੇ ਸਾਰੇ ਸਮਾਨ ਲਈ ਹਿਦਾਇਤਾਂ ਦਿੱਤੀਆਂ। 14 ਉਸ ਨੇ ਸਾਰੀਆਂ ਸੋਨੇ ਦੀਆਂ ਵਸਤੂਆਂ ਲਈ ਸੋਨੇ ਦਾ ਵਜ਼ਨ ਵੱਖ-ਵੱਖ ਕਿਸਮਾਂ ਦੀ ਸੇਵਾ ਵਿੱਚ ਵਰਤੇ ਜਾਣ ਲਈ ਅਤੇ ਚਾਂਦੀ ਦੀਆਂ ਸਾਰੀਆਂ ਵਸਤੂਆਂ ਲਈ ਚਾਂਦੀ ਦਾ ਭਾਰ ਵੱਖੋ-ਵੱਖਰੀਆਂ ਸੇਵਾ ਵਿੱਚ ਵਰਤੇ ਜਾਣ ਲਈ ਨਿਰਧਾਰਤ ਕੀਤਾ: 15 ਸੋਨੇ ਦੇ ਸ਼ਮਾਦਾਨਾਂ ਲਈ ਸੋਨੇ ਦਾ ਭਾਰ ਅਤੇ ਉਹਨਾਂ ਦੇ ਦੀਵੇ, ਹਰ ਇੱਕ ਸ਼ਮਾਦਾਨ ਅਤੇ ਉਸਦੇ ਦੀਵਿਆਂ ਦੇ ਭਾਰ ਦੇ ਨਾਲ ਅਤੇ ਹਰੇਕ ਚਾਂਦੀ ਦੇ ਸ਼ਮਾਦਾਨ ਅਤੇ ਉਸਦੇ ਦੀਵਿਆਂ ਲਈ ਚਾਂਦੀ ਦਾ ਭਾਰ, ਹਰ ਇੱਕ ਸ਼ਮਾਦਾਨ ਦੀ ਵਰਤੋਂ ਦੇ ਅਨੁਸਾਰ। 16 ਅਤੇ ਚੜਾਵੇ ਦੀ ਰੋਟੀ ਦੀਆਂ ਮੇਜ਼ਾਂ ਦੀ ਮਿਣਤੀ ਦੇ ਅਨੁਸਾਰ ਹਰੇਕ ਮੇਜ਼ ਲਈ ਸੋਨਾ ਤੋਲ ਦਿੱਤਾ ਅਤੇ ਚਾਂਦੀ ਦੀਆਂ ਮੇਜ਼ਾਂ ਦੇ ਲਈ ਚਾਂਦੀ ਤੋਲ ਦਿੱਤੀ; 17 ਕਾਂਟੇ, ਛਿੜਕਣ ਵਾਲੇ ਕਟੋਰੇ ਅਤੇ ਘੜੇ ਲਈ ਸ਼ੁੱਧ ਸੋਨੇ ਦਾ ਭਾਰ; ਹਰੇਕ ਸੋਨੇ ਦੇ ਕਟੋਰੇ ਲਈ ਸੋਨੇ ਦਾ ਭਾਰ; ਹਰ ਚਾਂਦੀ ਦੇ ਕਟੋਰੇ ਲਈ ਚਾਂਦੀ ਦਾ ਭਾਰ; 18 ਅਤੇ ਧੂਪ ਦੀ ਜਗਵੇਦੀ ਲਈ ਸ਼ੁੱਧ ਸੋਨੇ ਦਾ ਭਾਰ। ਉਸਨੇ ਉਸਨੂੰ ਰੱਥ ਦੀ ਯੋਜਨਾ ਵੀ ਦਿੱਤੀ, ਅਰਥਾਤ, ਸੋਨੇ ਦੇ ਕਰੂਬੀ ਜੋ ਆਪਣੇ ਖੰਭ ਫੈਲਾਉਂਦੇ ਹਨ ਅਤੇ ਯਾਹਵੇਹ ਦੇ ਨੇਮ ਦੇ ਸੰਦੂਕ ਉੱਤੇ ਪੜਦਾ ਕਰਦੇ ਹਨ।

19 ਦਾਵੀਦ ਨੇ ਕਿਹਾ, "ਇਹ ਸਭ ਕੁਝ ਮੇਰੇ ਉੱਤੇ ਯਾਹਵੇਹ ਦੇ ਹੱਥ ਦੇ ਨਤੀਜੇ ਵਜੋਂ ਲਿਖਤੀ ਰੂਪ ਵਿੱਚ ਹੈ, ਅਤੇ ਉਸਨੇ ਮੈਨੂੰ ਯੋਜਨਾ ਦੇ ਸਾਰੇ ਵੇਰਵਿਆਂ ਨੂੰ ਸਮਝਣ ਦੇ ਯੋਗ ਬਣਾਇਆ ਹੈ।"

20 ਅਤੇ ਦਾਵੀਦ ਨੇ ਆਪਣੇ ਪੁੱਤਰ ਸ਼ਲੋਮੋਨ ਨੂੰ ਆਖਿਆ, "ਤਕੜਾ ਅਤੇ ਸੂਰਮਾ ਹੋ ਅਤੇ ਕੰਮ ਕਰ, ਨਾ ਡਰ ਅਤੇ ਨਾ ਘਬਰਾ, ਕਿਉਂ ਜੋ ਯਾਹਵੇਹ ਪਰਮੇਸ਼ਵਰ ਅਰਥਾਤ ਮੇਰਾ ਪਰਮੇਸ਼ਵਰ ਤੇਰੇ ਅੰਗ-ਸੰਗ ਹੈ, ਉਹ ਤੈਨੂੰ ਨਾ ਭੁੱਲੇਗਾ ਅਤੇ ਨਾ ਤੈਨੂੰ ਤਿਆਗੇਗਾ ਜਦ ਤੱਕ ਯਾਹਵੇਹ ਦੇ ਭਵਨ ਦੀ ਟਹਿਲ ਸੇਵਾ ਲਈ ਸਾਰਾ ਕੰਮ ਸੰਪੂਰਨ ਨਾ ਹੋਵੇ। 21 ਜਾਜਕਾਂ ਅਤੇ ਲੇਵੀਆਂ ਦੀਆਂ ਟੋਲੀਆਂ ਪਰਮੇਸ਼ਵਰ ਦੇ ਭਵਨ ਦੇ ਸਾਰੇ ਕੰਮ ਲਈ ਤਿਆਰ ਹਨ, ਅਤੇ ਹਰ ਇਛੁੱਕ ਵਿਅਕਤੀ ਜੋ ਕਿਸੇ ਵੀ ਕੰਮ ਵਿੱਚ ਮਾਹਰ ਹੈ, ਹਰ ਕੰਮ ਵਿੱਚ ਤੁਹਾਡੀ ਮਦਦ ਕਰੇਗਾ। ਅਧਿਕਾਰੀ ਅਤੇ ਸਾਰੇ ਲੋਕ ਤੁਹਾਡੇ ਹਰ ਹੁਕਮ ਨੂੰ ਮੰਨਣਗੇ।"

Estes versículos te tocaram? Ore agora!

+581 estão orando agora.

Junte-se à corrente de oração.