Pular para o conteúdo
Publicidade

1 ਇਤਿਹਾਸ 23

ਲੇਵੀਆਂ

1 ਜਦੋਂ ਦਾਵੀਦ ਬੁੱਢਾ ਅਤੇ ਉਮਰ ਭੋਗ ਚੁੱਕਿਆ, ਤਾਂ ਉਸ ਨੇ ਆਪਣੇ ਪੁੱਤਰ ਸ਼ਲੋਮੋਨ ਨੂੰ ਇਸਰਾਏਲ ਦਾ ਪਾਤਸ਼ਾਹ ਬਣਾਇਆ।

2 ਉਸ ਨੇ ਇਸਰਾਏਲ ਦੇ ਸਾਰੇ ਸਰਦਾਰਾਂ ਨੂੰ ਜਾਜਕਾਂ ਅਤੇ ਲੇਵੀਆਂ ਸਣੇ ਇਕੱਠਿਆਂ ਕੀਤਾ। 3 ਤੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੇਵੀਆਂ ਦੀ ਗਿਣਤੀ ਕੀਤੀ ਗਈ ਅਤੇ ਮਨੁੱਖਾਂ ਦੀ ਕੁੱਲ ਗਿਣਤੀ ਅਠੱਤੀ ਹਜ਼ਾਰ ਸੀ। 4 ਦਾਵੀਦ ਨੇ ਆਖਿਆ, "ਇਨ੍ਹਾਂ ਵਿੱਚੋਂ ਚੌਵੀ ਹਜ਼ਾਰ ਯਾਹਵੇਹ ਦੇ ਭਵਨ ਦੇ ਕੰਮ ਦੇ ਮੁਖੀਏ ਹੋਣਗੇ ਅਤੇ ਛੇ ਹਜ਼ਾਰ ਅਧਿਕਾਰੀ ਅਤੇ ਨਿਆਂਕਾਰ ਹੋਣਗੇ। 5 ਅਤੇ ਚਾਰ ਹਜ਼ਾਰ ਦਰਬਾਨ ਸਨ ਅਤੇ ਚਾਰ ਹਜ਼ਾਰ ਉਨ੍ਹਾਂ ਸਾਜ਼ਾਂ ਅਤੇ ਵਜੰਤ੍ਰਾਂ ਨੂੰ ਵਜਾਉਂਦੇ ਸਨ ਜਿਹੜੇ ਮੈਂ, ਦਾਵੀਦ ਨੇ ਆਖਿਆ ਹੈ, ਯਾਹਵੇਹ ਦੀ ਉਸਤਤ ਲਈ ਬਣਾਏ ਸਨ।"

6 ਦਾਵੀਦ ਨੇ ਲੇਵੀਆਂ ਨੂੰ ਲੇਵੀ ਦੇ ਪੁੱਤਰਾਂ ਦੇ ਅਨੁਸਾਰ ਵੰਡਿਆ: ਗੇਰਸ਼ੋਨ, ਕੋਹਾਥ ਅਤੇ ਮੇਰਾਰੀ।

ਗੇਰਸ਼ੋਨੀਆਂ ਦੇ ਲੋਕ

7 ਗੇਰਸ਼ੋਨੀਆਂ ਦੇ ਸਨ:

ਲਾਦਾਨ ਅਤੇ ਸ਼ਿਮਈ।

8 ਲਾਦਾਨ ਦੇ ਪੁੱਤਰ:

ਯਹੀਏਲ ਪਹਿਲਾ, ਜ਼ੇਥਾਮ ਅਤੇ ਯੋਏਲ ਕੁੱਲ ਤਿੰਨ।

9 ਸ਼ਿਮਈ ਦੇ ਪੁੱਤਰ:

ਸ਼ਲੋਮੀਥ, ਹਜ਼ੀਏਲ ਅਤੇ ਹਾਰਾਨ ਕੁੱਲ ਤਿੰਨ।

(ਇਹ ਲਾਦਾਨ ਦੇ ਘਰਾਣਿਆਂ ਦੇ ਮੁਖੀ ਸਨ।)

10 ਅਤੇ ਸ਼ਿਮਈ ਦੇ ਪੁੱਤਰ:

ਯਹਥ, ਜ਼ੀਜ਼ਾਹ, ਯਊਸ਼ ਅਤੇ ਬਰਿਯਾਹ।

ਇਹ ਸ਼ਿਮਈ ਦੇ ਕੁੱਲ ਚਾਰ ਪੁੱਤਰ ਸਨ।

11 (ਯਹਥ ਪਹਿਲਾ ਅਤੇ ਜ਼ੀਜ਼ਾਹ ਦੂਜਾ ਸੀ, ਪਰ ਯਊਸ਼ ਅਤੇ ਬਰਿਯਾਹ ਦੇ ਬਹੁਤੇ ਪੁੱਤਰ ਨਹੀਂ ਸਨ, ਇਸ ਲਈ ਉਹ ਇੱਕੋ ਪਰਿਵਾਰ ਵਿੱਚ ਇੱਕ ਕੰਮ ਕਰਕੇ ਗਿਣੇ ਗਏ।)

ਕੋਹਾਥੀ

12 ਕੋਹਾਥ ਦੇ ਪੁੱਤਰ:

ਅਮਰਾਮ, ਇਜ਼ਹਾਰ, ਹੇਬਰੋਨ ਅਤੇ ਉਜ਼ੀਏਲ ਕੁੱਲ ਚਾਰ।

13 ਅਮਰਾਮ ਦੇ ਪੁੱਤਰ:

ਹਾਰੋਨ ਅਤੇ ਮੋਸ਼ੇਹ।

ਅਮਰਾਮ ਦੇ ਪੁੱਤਰ, ਹਾਰੋਨ ਤੇ ਮੋਸ਼ੇਹ, ਅਤੇ ਹਾਰੋਨ ਵੱਖਰਾ ਕੀਤਾ ਗਿਆ ਕਿ ਉਹ ਅੱਤ ਪਵਿੱਤਰ ਵਸਤਾਂ ਨੂੰ ਪਵਿੱਤਰ ਰੱਖੇ, ਉਹ ਤੇ ਉਹ ਦੇ ਪੁੱਤਰ ਸਦਾ ਲਈ, ਅਤੇ ਉਹ ਯਾਹਵੇਹ ਅੱਗੇ ਧੂਪ ਵੀ ਧੁਖਾਉਣ, ਉਹ ਦੀ ਉਪਾਸਨਾ ਕਰਨ ਤੇ ਸਦੀਪਕ ਕਾਲ ਉਹ ਦਾ ਨਾਮ ਲੈ ਕੇ ਬਰਕਤ ਦੇਣ। 14 ਪਰਮੇਸ਼ਵਰ ਦੇ ਮਨੁੱਖ ਮੋਸ਼ੇਹ ਦੇ ਪੁੱਤਰ ਲੇਵੀ ਦੇ ਗੋਤ ਵਿੱਚ ਗਿਣੇ ਗਏ।

15 ਮੋਸ਼ੇਹ ਦੇ ਪੁੱਤਰ:

ਗੇਰਸ਼ੋਮ ਅਤੇ ਅਲੀਅਜ਼ਰ।

16 ਗੇਰਸ਼ੋਮ ਦੇ ਪੁੱਤਰ:

ਸ਼ੂਬਾਏਲ ਪਹਿਲਾ ਸੀ।

17 ਅਲੀਅਜ਼ਰ ਦੇ ਉੱਤਰਾਧਿਕਾਰੀ:

ਰਹਾਬਯਾਹ ਪਹਿਲਾ ਸੀ।

(ਅਲੀਅਜ਼ਰ ਦੇ ਹੋਰ ਕੋਈ ਪੁੱਤਰ ਨਹੀਂ ਸਨ, ਪਰ ਰਹਾਬਯਾਹ ਦੇ ਪੁੱਤਰ ਬਹੁਤ ਸਨ।)

18 ਇਜ਼ਹਾਰ ਦੇ ਪੁੱਤਰ:

ਸ਼ਲੋਮੀਥ ਪਹਿਲਾ ਸੀ।

19 ਹੇਬਰੋਨ ਦੇ ਪੁੱਤਰ:

ਪਹਿਲਾ ਯਿਰਯਾਹ, ਦੂਜਾ ਅਮਰਯਾਹ,

ਯਹਜ਼ੀਏਲ ਤੀਜਾ ਅਤੇ ਯਕਾਮਯਾਮ ਚੌਥਾ।

20 ਉਜ਼ੀਏਲ ਦੇ ਪੁੱਤਰ:

ਮੀਕਾਹ ਪਹਿਲਾ ਅਤੇ ਯਿੱਸ਼ੀਯਾਹ ਦੂਜਾ।

ਮੇਰਾਰੀ

21 ਮੇਰਾਰੀ ਦੇ ਪੁੱਤਰ:

ਮਹਲੀ ਅਤੇ ਮੂਸ਼ੀ।

ਮਹਲੀ ਦੇ ਪੁੱਤਰ:

ਅਲਆਜ਼ਾਰ ਅਤੇ ਕੀਸ਼।

22 (ਅਲਆਜ਼ਾਰ ਬਿਨਾਂ ਪੁੱਤਰਾਂ ਦੇ ਹੀ ਮਰ ਗਿਆ ਅਤੇ ਉਸ ਦੀਆਂ ਸਿਰਫ ਧੀਆਂ ਸਨ। ਉਹਨਾਂ ਦੇ ਚਚੇਰੇ ਭਰਾਵਾਂ, ਕੀਸ਼ ਦੇ ਪੁੱਤਰਾਂ ਨੇ ਉਹਨਾਂ ਨਾਲ ਵਿਆਹ ਕੀਤਾ।)

23 ਮੂਸ਼ੀ ਦੇ ਪੁੱਤਰ:

ਮਹਲੀ, ਏਦਰ ਅਤੇ ਯਰੇਮੋਥ ਕੁੱਲ ਤਿੰਨ।

24 ਇਹ ਲੇਵੀ ਦੇ ਉੱਤਰਾਧਿਕਾਰੀਆਂ ਦੇ ਘਰਾਣਿਆਂ ਦੇ ਅਨੁਸਾਰ ਸਨ, ਪਰਿਵਾਰਾਂ ਦੇ ਮੁਖੀਆਂ ਦੇ ਤੌਰ ਤੇ ਉਹਨਾਂ ਦੇ ਨਾਮ ਹੇਠ ਦਰਜ ਕੀਤੇ ਗਏ ਸਨ ਅਤੇ ਉਹਨਾਂ ਨੂੰ ਵੱਖਰੇ ਤੌਰ ਉੱਤੇ ਗਿਣਿਆ ਗਿਆ ਸੀ, ਅਰਥਾਤ, ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਾਮੇ ਜਿਹੜੇ ਯਾਹਵੇਹ ਦੇ ਭਵਨ ਵਿੱਚ ਸੇਵਾ ਕਰਦੇ ਸਨ। 25 ਕਿਉਂਕਿ ਦਾਵੀਦ ਨੇ ਕਿਹਾ ਸੀ, "ਜਦੋਂ ਤੋਂ ਇਸਰਾਏਲ ਦੇ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਅਰਾਮ ਦਿੱਤਾ ਹੈ ਅਤੇ ਉਸ ਦੀ ਪਰਜਾ ਯੇਰੂਸ਼ਲੇਮ ਵਿੱਚ ਸਦੀਪਕ ਕਾਲ ਤੱਕ ਵੱਸੇਗੀ, 26 ਨਾਲੇ ਲੇਵੀਆਂ ਨੂੰ ਵੀ ਡੇਰਾ ਤੇ ਉਹ ਦਾ ਸਾਰਾ ਸਮਾਨ ਉਸ ਦੀ ਉਪਾਸਨਾ ਲਈ ਫੇਰ ਨਾ ਚੁੱਕਣਾ ਪਵੇਗਾ।" 27 ਦਾਵੀਦ ਦੀਆਂ ਆਖਰੀ ਹਦਾਇਤਾਂ ਅਨੁਸਾਰ ਉਹ ਲੇਵੀ ਜਿਹੜੇ ਵੀਹ ਸਾਲ ਤੋਂ ਉੱਤੇ ਸਨ, ਗਿਣੇ ਗਏ।

28 ਲੇਵੀਆਂ ਦਾ ਫਰਜ਼ ਇਹ ਸੀ ਕਿ ਉਹ ਹਾਰੋਨ ਦੇ ਉੱਤਰਾਧਿਕਾਰੀਆਂ ਦੀ ਯਾਹਵੇਹ ਦੇ ਭਵਨ ਦੀ ਸੇਵਾ ਵਿੱਚ ਸਹਾਇਤਾ ਕਰਨ: ਵਿਹੜਿਆਂ, ਪਾਸੇ ਦੇ ਕਮਰਿਆਂ ਅਤੇ ਸਾਰੀਆਂ ਪਵਿੱਤਰ ਵਸਤਾਂ ਨੂੰ ਸ਼ੁੱਧ ਕਰਨ ਅਰਥਾਤ ਪਰਮੇਸ਼ਵਰ ਦੇ ਘਰ ਵਿੱਚ ਹੋਰ ਕਰਤੱਵਾਂ ਦੀ ਕਾਰਗੁਜ਼ਾਰੀ ਕਰਨ। 29 ਚੜਾਵੇ ਦੀ ਰੋਟੀ, ਅੰਨ ਬਲੀ ਦੇ ਮੈਦੇ, ਪਤੀਰਿਆਂ ਫੁਲਕਿਆਂ, ਤਵੇ ਉੱਤੇ ਪਕਾਈਆਂ ਹੋਈਆਂ ਰੋਟੀਆਂ, ਪੂਰੀਆਂ ਦੇ ਲਈ ਅਤੇ ਹਰ ਤਰ੍ਹਾਂ ਦੀ ਮਿਣਤੀ ਲਈ 30 ਅਤੇ ਹਰ ਰੋਜ਼ ਸਵੇਰ ਦੇ ਵੇਲੇ ਖੜੇ ਹੋ ਕੇ ਯਾਹਵੇਹ ਦਾ ਧੰਨਵਾਦ ਤੇ ਉਸਤਤ ਕਰਨ ਅਤੇ ਇਸੇ ਤਰ੍ਹਾਂ ਸ਼ਾਮ ਦੇ ਵੇਲੇ ਵੀ ਕਰਨ 31 ਅਤੇ ਸਬਤਾਂ ਤੇ ਅਮੱਸਿਆ ਤੇ ਠਹਿਰਾਏ ਹੋਏ ਪਰਬਾਂ ਦੇ ਸਮਿਆਂ ਉੱਤੇ ਜਿਨ੍ਹਾਂ ਦੀ ਗਿਣਤੀ ਹੁਕਮਨਾਮੇ ਅਨੁਸਾਰ ਹੈ, ਉਹ ਯਾਹਵੇਹ ਲਈ ਸਾਰੀਆਂ ਹੋਮ ਬਲੀਆਂ ਨੂੰ ਨੇਮ ਦੇ ਅਨੁਸਾਰ ਹਰ ਰੋਜ਼ ਯਾਹਵੇਹ ਦੇ ਹਜ਼ੂਰ ਚੜਾਇਆ ਕਰਨ।

32 ਅਤੇ ਉਹ ਮੰਡਲੀ ਦੇ ਤੰਬੂ ਦੀ ਜ਼ਿੰਮੇਵਾਰੀ ਅਤੇ ਪਵਿੱਤਰ ਸਥਾਨ ਦੀ ਜ਼ਿੰਮੇਵਾਰੀ ਅਤੇ ਆਪਣੇ ਭਰਾਵਾਂ ਹਾਰੋਨ ਦੇ ਪੁੱਤਰਾਂ ਦੀ ਜ਼ਿੰਮੇਵਾਰੀ ਯਾਹਵੇਹ ਦੇ ਭਵਨ ਦੀ ਉਪਾਸਨਾ ਲਈ ਉਠਾਉਣ।

Estes versículos te tocaram? Ore agora!

+581 estão orando agora.

Junte-se à corrente de oração.