Pular para o conteúdo
Publicidade

1 ਇਤਿਹਾਸ 10

ਸ਼ਾਊਲ ਨੇ ਆਪਣੀ ਜਾਨ ਲੈ ਲਈ

1 ਹੁਣ ਫ਼ਲਿਸਤੀ ਇਸਰਾਏਲ ਦੇ ਵਿਰੁੱਧ ਲੜੇ; ਇਸਰਾਏਲੀ ਉਹਨਾਂ ਦੇ ਅੱਗੋਂ ਭੱਜ ਗਏ ਅਤੇ ਬਹੁਤ ਸਾਰੇ ਗਿਲਬੋਆ ਪਹਾੜ ਉੱਤੇ ਮਾਰੇ ਗਏ। 2 ਫ਼ਲਿਸਤੀਆਂ ਨੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੇ ਉਸ ਦੇ ਪੁੱਤਰਾਂ ਯੋਨਾਥਾਨ, ਅਬੀਨਾਦਾਬ ਅਤੇ ਮਲਕੀ-ਸ਼ੂਆ ਨੂੰ ਮਾਰ ਦਿੱਤਾ। 3 ਸ਼ਾਊਲ ਦੇ ਆਲੇ-ਦੁਆਲੇ ਲੜਾਈ ਬਹੁਤ ਵਧ ਗਈ ਅਤੇ ਜਦੋਂ ਤੀਰ ਅੰਦਾਜ਼ਾਂ ਨੇ ਉਹ ਨੂੰ ਫੜ ਲਿਆ ਤਾਂ ਉਹ ਨੂੰ ਜ਼ਖਮੀ ਕਰ ਦਿੱਤਾ।

4 ਸ਼ਾਊਲ ਨੇ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਕਿਹਾ, "ਆਪਣੀ ਤਲਵਾਰ ਕੱਢ ਕੇ ਮੈਨੂੰ ਮਾਰ ਦੇ, ਨਹੀਂ ਤਾਂ ਇਹ ਅਸੁੰਨਤੀ ਲੋਕ ਆ ਕੇ ਮੈਨੂੰ ਮਾਰ ਦੇਣਗੇ ਅਤੇ ਮੈਨੂੰ ਗਾਲ੍ਹਾਂ ਕੱਢਣਗੇ।"

ਪਰ ਉਸਦਾ ਸ਼ਸਤਰ ਚੁੱਕਣ ਵਾਲਾ ਡਰ ਗਿਆ ਅਤੇ ਉਸਦੀ ਗੱਲ ਨਾ ਮੰਨੀ; ਇਸ ਲਈ ਸ਼ਾਊਲ ਨੇ ਆਪਣੀ ਤਲਵਾਰ ਚੁੱਕੀ ਅਤੇ ਉਸ ਉੱਤੇ ਡਿੱਗ ਪਿਆ। 5 ਜਦੋਂ ਹਥਿਆਰ ਚੁੱਕਣ ਵਾਲੇ ਨੇ ਵੇਖਿਆ ਕਿ ਸ਼ਾਊਲ ਮਰ ਗਿਆ ਹੈ ਤਾਂ ਉਹ ਵੀ ਆਪਣੀ ਤਲਵਾਰ ਉੱਤੇ ਡਿੱਗ ਕੇ ਮਰ ਗਿਆ। 6 ਸੋ ਸ਼ਾਊਲ ਅਤੇ ਉਹ ਦੇ ਤਿੰਨ ਪੁੱਤਰ ਮਰ ਗਏ ਅਤੇ ਉਹ ਦਾ ਸਾਰਾ ਘਰਾਣਾ ਇੱਕਠੇ ਮਰ ਗਿਆ।

7 ਜਦੋਂ ਵਾਦੀ ਦੇ ਸਾਰੇ ਇਸਰਾਏਲੀਆਂ ਨੇ ਵੇਖਿਆ ਕਿ ਫ਼ੌਜ ਭੱਜ ਗਈ ਹੈ ਅਤੇ ਸ਼ਾਊਲ ਅਤੇ ਉਸ ਦੇ ਪੁੱਤਰ ਮਰ ਗਏ ਹਨ ਤਾਂ ਉਹ ਆਪਣੇ ਨਗਰਾਂ ਨੂੰ ਛੱਡ ਕੇ ਭੱਜ ਗਏ। ਫ਼ਲਿਸਤੀਆਂ ਨੇ ਆ ਕੇ ਉਹਨਾਂ ਉੱਤੇ ਕਬਜ਼ਾ ਕਰ ਲਿਆ।

8 ਅਗਲੇ ਦਿਨ ਜਦੋਂ ਫ਼ਲਿਸਤੀ ਮੁਰਦਿਆਂ ਨੂੰ ਉਤਾਰਨ ਲਈ ਆਏ ਤਾਂ ਉਹਨਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਨੂੰ ਗਿਲਬੋਆ ਪਹਾੜ ਉੱਤੇ ਡਿੱਗੇ ਹੋਏ ਵੇਖਿਆ। 9 ਉਹਨਾਂ ਨੇ ਉਹ ਦੇ ਸ਼ਸਤਰ ਬਸਤਰ ਲਾਹ ਸੁੱਟੇ ਅਤੇ ਉਸ ਦਾ ਸਿਰ ਅਤੇ ਸ਼ਸਤਰ ਬਸਤਰ ਲੈ ਲਿਆ ਅਤੇ ਫ਼ਲਿਸਤੀਆਂ ਦੇ ਸਾਰੇ ਦੇਸ਼ ਵਿੱਚ ਸੰਦੇਸ਼ਵਾਹਕ ਘੱਲੇ ਜੋ ਉਹਨਾਂ ਦੀਆਂ ਮੂਰਤੀਆਂ ਅਤੇ ਉਹਨਾਂ ਦੇ ਲੋਕਾਂ ਵਿੱਚ ਖ਼ਬਰ ਸੁਣਾਉਣ। 10 ਉਹਨਾਂ ਨੇ ਉਹ ਦੇ ਸ਼ਸਤਰਾਂ ਨੂੰ ਆਪਣੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਅਤੇ ਦਾਗੋਨ ਦੇ ਮੰਦਰ ਵਿੱਚ ਉਹ ਦਾ ਸਿਰ ਟੰਗ ਦਿੱਤਾ।

11 ਜਦੋਂ ਯਾਬੇਸ਼ ਗਿਲਆਦ ਦੇ ਸਾਰੇ ਵਾਸੀਆਂ ਨੇ ਸੁਣਿਆ ਕਿ ਫ਼ਲਿਸਤੀਆਂ ਨੇ ਸ਼ਾਊਲ ਨਾਲ ਕੀ ਕੀਤਾ ਸੀ, 12 ਤਾਂ ਉਹਨਾਂ ਦੇ ਸਾਰੇ ਸੂਰਮੇ ਗਏ ਅਤੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀਆਂ ਲੋਥਾਂ ਨੂੰ ਚੁੱਕ ਕੇ ਯਾਬੇਸ਼ ਵਿੱਚ ਲੈ ਆਏ। ਤਦ ਉਹਨਾਂ ਨੇ ਆਪਣੀਆਂ ਹੱਡੀਆਂ ਨੂੰ ਯਾਬੇਸ਼ ਵਿੱਚ ਵੱਡੇ ਬਲੂਤ ਰੁੱਖ ਦੇ ਹੇਠਾਂ ਦੱਬ ਦਿੱਤਾ ਅਤੇ ਸੱਤ ਦਿਨ ਵਰਤ ਰੱਖਿਆ।

13 ਸ਼ਾਊਲ ਮਰ ਗਿਆ ਕਿਉਂਕਿ ਉਹ ਯਾਹਵੇਹ ਨਾਲ ਬੇਵਫ਼ਾ ਸੀ; ਉਸਨੇ ਯਾਹਵੇਹ ਦੇ ਬਚਨ ਦੀ ਪਾਲਣਾ ਨਹੀਂ ਕੀਤੀ ਅਤੇ ਮਾਰਗ ਦਰਸ਼ਨ ਲਈ ਕਿਸੇ ਮਾਧਿਅਮ ਦੀ ਸਲਾਹ ਵੀ ਨਹੀਂ ਲਈ, 14 ਪਰ ਯਾਹਵੇਹ ਤੋਂ ਸਲਾਹ ਨਾ ਲਈ। ਇਸ ਲਈ ਯਾਹਵੇਹ ਨੇ ਉਸਨੂੰ ਮਾਰ ਦਿੱਤਾ ਅਤੇ ਰਾਜ ਯੱਸੀ ਦੇ ਪੁੱਤਰ ਦਾਵੀਦ ਨੂੰ ਸੌਂਪ ਦਿੱਤਾ।

Estes versículos te tocaram? Ore agora!

+581 estão orando agora.

Junte-se à corrente de oração.