Pular para o conteúdo
Publicidade

1 ਇਤਿਹਾਸ 14

ਦਾਵੀਦ ਦਾ ਘਰਾਣਾ ਅਤੇ ਪਰਿਵਾਰ

1 ਹੁਣ ਸੂਰ ਦੇ ਰਾਜੇ ਹੀਰਾਮ ਨੇ ਦਾਵੀਦ ਕੋਲ ਸੰਦੇਸ਼ਵਾਹਕ ਭੇਜੇ ਅਤੇ ਉਸਦਾ ਮਹਿਲ ਬਣਾਉਣ ਲਈ ਦਿਆਰ ਦੀ ਲੱਕੜ, ਰਾਜ ਮਿਸਤਰੀ ਅਤੇ ਤਰਖਾਣ ਵੀ ਭੇਜੇ। 2 ਅਤੇ ਦਾਵੀਦ ਜਾਣਦਾ ਸੀ ਕਿ ਯਾਹਵੇਹ ਨੇ ਉਸ ਨੂੰ ਇਸਰਾਏਲ ਉੱਤੇ ਰਾਜੇ ਵਜੋਂ ਸਥਾਪਿਤ ਕੀਤਾ ਸੀ ਅਤੇ ਉਸ ਦਾ ਰਾਜ ਉਸ ਦੀ ਪਰਜਾ ਇਸਰਾਏਲ ਦੇ ਕਾਰਨ ਉੱਚਾ ਕੀਤਾ ਗਿਆ ਸੀ।

3 ਯੇਰੂਸ਼ਲੇਮ ਵਿੱਚ ਦਾਵੀਦ ਨੇ ਹੋਰ ਵੀ ਪਤਨੀਆਂ ਬਣਾਈਆਂ ਅਤੇ ਹੋਰ ਪੁੱਤਰਾਂ ਅਤੇ ਧੀਆਂ ਦਾ ਪਿਤਾ ਬਣਿਆ। 4 ਇਹ ਉਸਦੇ ਬੱਚਿਆਂ ਦੇ ਨਾਮ ਹਨ ਜਿਹੜੇ ਉੱਥੇ ਜੰਮੇ ਸਨ: ਸ਼ਮੂਆਹ, ਸ਼ੋਬਾਬ, ਨਾਥਾਨ, ਸ਼ਲੋਮੋਨ, 5 ਯਿਬਹਾਰ, ਅਲੀਸ਼ੂਆ, ਏਲਪੇਲਟ, 6 ਨੋਗਾਹ, ਨੇਫੇਗ, ਯਾਫ਼ੀਆ, 7 ਅਲੀਸ਼ਾਮਾ, ਬੇਲੀਆਦਾ ਅਤੇ ਅਲੀਫ਼ਲੇਟ।

ਦਾਵੀਦ ਨੇ ਫ਼ਲਿਸਤੀਆਂ ਨੂੰ ਹਰਾਇਆ

8 ਜਦੋਂ ਫ਼ਲਿਸਤੀਆਂ ਨੇ ਸੁਣਿਆ ਕਿ ਦਾਵੀਦ ਨੂੰ ਸਾਰੇ ਇਸਰਾਏਲ ਦਾ ਰਾਜਾ ਅਭਿਸ਼ੇਕ ਕੀਤਾ ਗਿਆ ਹੈ, ਤਾਂ ਉਹ ਉਸ ਨੂੰ ਲੱਭਣ ਲਈ ਪੂਰੇ ਜ਼ੋਰ ਨਾਲ ਚੜ੍ਹੇ, ਪਰ ਦਾਵੀਦ ਨੇ ਇਹ ਸੁਣਿਆ ਅਤੇ ਉਹਨਾਂ ਨੂੰ ਮਿਲਣ ਲਈ ਬਾਹਰ ਗਿਆ। 9 ਫ਼ਲਿਸਤੀ ਆਏ ਅਤੇ ਰਫ਼ਾਈਮ ਦੀ ਵਾਦੀ ਉੱਤੇ ਹਮਲਾ ਕੀਤਾ। 10 ਇਸ ਲਈ ਦਾਵੀਦ ਨੇ ਪਰਮੇਸ਼ਵਰ ਤੋਂ ਪੁੱਛਿਆ, "ਕੀ ਮੈਂ ਜਾ ਕੇ ਫ਼ਲਿਸਤੀਆਂ ਉੱਤੇ ਹਮਲਾ ਕਰਾਂ? ਕੀ ਤੂੰ ਉਨ੍ਹਾਂ ਨੂੰ ਮੇਰੇ ਅਧੀਨ ਕਰ ਦੇਵੇਂਗਾ?"

ਯਾਹਵੇਹ ਨੇ ਉਸਨੂੰ ਉੱਤਰ ਦਿੱਤਾ, "ਜਾ, ਮੈਂ ਉਨ੍ਹਾਂ ਨੂੰ ਤੇਰੇ ਹੱਥਾਂ ਵਿੱਚ ਦੇ ਦਿਆਂਗਾ।"

11 ਇਸ ਲਈ ਦਾਵੀਦ ਅਤੇ ਉਹ ਦੇ ਆਦਮੀ ਬਾਲ-ਪਰਾਜ਼ਿਮ ਵਿੱਚ ਆਏ ਅਤੇ ਉੱਥੇ ਉਸ ਨੇ ਉਨ੍ਹਾਂ ਨੂੰ ਹਰਾਇਆ। ਉਸ ਨੇ ਕਿਹਾ, "ਜਿਵੇਂ ਪਾਣੀ ਵਗਦਾ ਹੈ, ਪਰਮੇਸ਼ਵਰ ਨੇ ਮੇਰੇ ਹੱਥੀਂ ਮੇਰੇ ਦੁਸ਼ਮਣਾਂ ਉੱਤੇ ਹਮਲਾ ਕੀਤਾ ਹੈ।" ਇਸ ਲਈ ਉਸ ਥਾਂ ਨੂੰ ਨਾਮ ਬਆਲ-ਪਰਾਜ਼ਿਮ14:11 ਬਆਲ-ਪਰਾਜ਼ਿਮ ਅਰਥ ਪ੍ਰਭੂ ਜੋ ਤੋੜਦਾ ਹੈ ਕਿਹਾ ਜਾਂਦਾ ਸੀ। 12 ਫ਼ਲਿਸਤੀਆਂ ਨੇ ਉੱਥੇ ਆਪਣੇ ਦੇਵਤਿਆਂ ਨੂੰ ਤਿਆਗ ਦਿੱਤਾ ਅਤੇ ਦਾਵੀਦ ਨੇ ਉਨ੍ਹਾਂ ਨੂੰ ਅੱਗ ਵਿੱਚ ਸਾੜਨ ਦਾ ਹੁਕਮ ਦਿੱਤਾ।

13 ਇੱਕ ਵਾਰ ਫਿਰ ਫ਼ਲਿਸਤੀਆਂ ਨੇ ਘਾਟੀ ਉੱਤੇ ਹਮਲਾ ਕੀਤਾ। 14 ਤਾਂ ਦਾਵੀਦ ਨੇ ਫੇਰ ਪਰਮੇਸ਼ਵਰ ਤੋਂ ਪੁੱਛਿਆ ਅਤੇ ਪਰਮੇਸ਼ਵਰ ਨੇ ਉਸ ਨੂੰ ਉੱਤਰ ਦਿੱਤਾ, "ਉਨ੍ਹਾਂ ਦੇ ਪਿੱਛੇ ਨਾ ਕਰ, ਸਗੋਂ ਉਨ੍ਹਾਂ ਦੇ ਦੁਆਲੇ ਚੱਕਰ ਲਗਾਓ ਅਤੇ ਤੂਤ ਦੇ ਰੁੱਖਾਂ ਦੇ ਸਾਹਮਣੇ ਹੋ ਕੇ ਉਨ੍ਹਾਂ ਉੱਤੇ ਹਮਲਾ ਕਰੋ। 15 ਜਿਵੇਂ ਹੀ ਤੁਸੀਂ ਤੂਤਾਂ ਦੇ ਰੁੱਖਾਂ ਦੀਆਂ ਉੱਪਰਲੀਆਂ ਟਾਹਣੀਆਂ ਤੇ ਸੈਨਾਂ ਦੇ ਤੁਰਨ ਦੀ ਆਵਾਜ਼ ਸੁਣਦੇ ਹੋ, ਲੜਾਈ ਲਈ ਅੱਗੇ ਵਧੋ ਕਿਉਂਕਿ ਇਸਦਾ ਮਤਲਬ ਹੋਵੇਗਾ ਕਿ ਪਰਮੇਸ਼ਵਰ ਫ਼ਲਿਸਤੀ ਸੈਨਾਂ ਨੂੰ ਮਾਰਨ ਲਈ ਤੁਹਾਡੇ ਅੱਗੇ ਨਿੱਕਲਿਆ ਹੈ।" 16 ਤਾਂ ਦਾਵੀਦ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਪਰਮੇਸ਼ਵਰ ਨੇ ਉਸ ਨੂੰ ਹੁਕਮ ਦਿੱਤਾ ਸੀ ਅਤੇ ਉਨ੍ਹਾਂ ਨੇ ਗਿਬਓਨ ਤੋਂ ਲੈ ਕੇ ਗੇਜ਼ੇਰ ਤੀਕ ਫ਼ਲਿਸਤੀਆਂ ਦੀ ਫ਼ੌਜ ਨੂੰ ਮਾਰ ਸੁੱਟਿਆ।

17 ਇਸ ਲਈ ਦਾਵੀਦ ਦੀ ਪ੍ਰਸਿੱਧੀ ਹਰ ਦੇਸ਼ ਵਿੱਚ ਫੈਲ ਗਈ ਅਤੇ ਯਾਹਵੇਹ ਨੇ ਸਭ ਦੇਸ਼ ਉਸ ਤੋਂ ਡਰਨ ਲਗਾ ਦਿੱਤੇ।

Estes versículos te tocaram? Ore agora!

+581 estão orando agora.

Junte-se à corrente de oração.