Publicidade

1 Crônicas 17

ਪਰਮੇਸ਼ਵਰ ਦਾ ਦਾਵੀਦ ਨਾਲ ਵਾਅਦਾ

1 ਦਾਵੀਦ ਆਪਣੇ ਮਹਿਲ ਵਿੱਚ ਬੈਠਾ ਸੀ, ਉਸ ਨੇ ਨਾਥਾਨ ਨਬੀ ਨੂੰ ਕਿਹਾ, "ਵੇਖ ਮੈਂ ਤਾਂ ਇੱਥੇ ਦਿਆਰ ਦੀ ਲੱਕੜ ਦੇ ਬਣਾਏ ਹੋਏ ਮਹਿਲ ਵਿੱਚ ਰਹਿੰਦਾ ਹਾਂ, ਜਦ ਕਿ ਯਾਹਵੇਹ ਦੇ ਨੇਮ ਦਾ ਸੰਦੂਕ ਤੰਬੂ ਵਿੱਚ ਰਹਿੰਦਾ ਹੈ।"

2 ਨਾਥਾਨ ਨੇ ਦਾਵੀਦ ਨੂੰ ਜਵਾਬ ਦਿੱਤਾ, "ਜੋ ਕੁਝ ਤੇਰੇ ਮਨ ਵਿੱਚ ਹੈ ਤੂੰ ਉਸੇ ਤਰ੍ਹਾਂ ਕਰ ਕਿਉਂ ਜੋ ਪਰਮੇਸ਼ਵਰ ਤੇਰੇ ਨਾਲ ਹੈ।"

3 ਪਰ ਉਸ ਰਾਤ ਪਰਮੇਸ਼ਵਰ ਦਾ ਬਚਨ ਨਾਥਾਨ ਨੂੰ ਆਇਆ,

4 "ਤੂੰ ਜਾ ਅਤੇ ਮੇਰੇ ਸੇਵਕ ਦਾਵੀਦ ਨੂੰ ਆਖ, ‘ਯਾਹਵੇਹ ਇਹ ਆਖਦਾ ਹੈ ਕਿ ਤੂੰ ਮੇਰੇ ਰਹਿਣ ਲਈ ਕੋਈ ਭਵਨ ਨਾ ਬਣਾ। 5 ਜਿਸ ਦਿਨ ਤੋਂ ਮੈਂ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ, ਮੈਂ ਅੱਜ ਤੱਕ ਕਿਸੇ ਘਰ ਵਿੱਚ ਨਹੀਂ ਰਿਹਾ। ਮੈਂ ਇੱਕ ਤੰਬੂ ਵਾਲੀ ਥਾਂ ਤੋਂ ਦੂਜੀ ਥਾਂ ਤੇ, ਇੱਕ ਨਿਵਾਸ ਸਥਾਨ ਤੋਂ ਦੂਜੀ ਥਾਂ ਤੇ ਗਿਆ ਹਾਂ। 6 ਅਤੇ ਮੈਂ ਸਾਰੇ ਇਸਰਾਏਲੀਆਂ ਦੇ ਨਾਲ ਜਿੱਥੇ ਕਿਤੇ ਵੀ ਫਿਰਦਾ ਰਿਹਾ ਹਾਂ, ਤਾਂ ਕੀ ਮੈਂ ਕਦੇ ਉਨ੍ਹਾਂ ਦੇ ਕਿਸੇ ਚਰਵਾਹੇ ਨੂੰ ਜਿਨ੍ਹਾਂ ਨੂੰ ਮੈਂ ਆਪਣੀ ਪਰਜਾ ਦੀ ਚਰਵਾਹੀ ਕਰਨ ਦਾ ਹੁਕਮ ਦਿੱਤਾ ਸੀ ਅਤੇ ਆਖਿਆ ਹੋਵੇ, "ਕਿ ਤੁਸੀਂ ਮੇਰੇ ਲਈ ਦਿਆਰ ਦਾ ਭਵਨ ਕਿਉਂ ਨਹੀਂ ਬਣਾਇਆ?" ’

7 "ਹੁਣ, ਮੇਰੇ ਸੇਵਕ ਦਾਵੀਦ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਮੈਂ ਤੈਨੂੰ ਉਸ ਸਥਾਨ ਵਿੱਚੋਂ ਕੱਢ ਕੇ ਜਿੱਥੇ ਤੂੰ ਇੱਜੜਾਂ ਦੀ ਦੇਖਭਾਲ ਕਰਦਾ ਸੀ ਲਿਆਇਆ ਅਤੇ ਤੈਨੂੰ ਆਪਣੀ ਪਰਜਾ ਇਸਰਾਏਲ ਦਾ ਹਾਕਮ ਨਿਯੁਕਤ ਕੀਤਾ। 8 ਜਿੱਥੇ ਕਿਤੇ ਵੀ ਤੂੰ ਗਿਆ ਹੈ ਮੈਂ ਤੇਰੇ ਨਾਲ ਰਿਹਾ ਹਾਂ ਅਤੇ ਮੈਂ ਤੇਰੇ ਸਾਰੇ ਵੈਰੀਆਂ ਨੂੰ ਤੇਰੇ ਅੱਗੋਂ ਮਿਟਾ ਦਿੱਤਾ। ਹੁਣ ਮੈਂ ਤੇਰਾ ਨਾਮ ਧਰਤੀ ਦੇ ਮਹਾਨ ਮਨੁੱਖਾਂ ਦੇ ਨਾਵਾਂ ਵਰਗਾ ਬਣਾਵਾਂਗਾ। 9 ਅਤੇ ਮੈਂ ਆਪਣੇ ਲੋਕ ਇਸਰਾਏਲ ਲਈ ਇੱਕ ਜਗ੍ਹਾ ਠਹਿਰਾਵਾਂਗਾ ਅਤੇ ਉਹਨਾਂ ਨੂੰ ਸਥਿਰ ਕਰਾਂਗਾ ਤਾਂ ਜੋ ਉਹਨਾਂ ਦਾ ਆਪਣਾ ਘਰ ਹੋਵੇ ਅਤੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਦੁਸ਼ਟ ਲੋਕ ਹੁਣ ਉਹਨਾਂ ਉੱਤੇ ਜ਼ੁਲਮ ਨਹੀਂ ਕਰਨਗੇ, ਜਿਵੇਂ ਉਹਨਾਂ ਨੇ ਸ਼ੁਰੂ ਵਿੱਚ ਕੀਤਾ ਸੀ 10 ਅਤੇ ਜਦੋਂ ਤੋਂ ਮੈਂ ਆਪਣੀ ਪਰਜਾ ਇਸਰਾਏਲ ਉੱਤੇ ਆਗੂ ਨਿਯੁਕਤ ਕੀਤਾ ਹੈ ਉਦੋਂ ਤੋਂ ਹੀ ਕਰਦੇ ਆਏ ਹਨ। ਮੈਂ ਤੇਰੇ ਸਾਰੇ ਦੁਸ਼ਮਣਾਂ ਨੂੰ ਵੀ ਕਾਬੂ ਕਰ ਦਿਆਂਗਾ।

" ‘ਮੈਂ ਤੈਨੂੰ ਆਖਦਾ ਹਾਂ, ਜੋ ਯਾਹਵੇਹ ਤੇਰੇ ਲਈ ਇੱਕ ਘਰ ਬਣਾਵੇਗਾ। 11 ਜਦੋਂ ਤੇਰੇ ਦਿਨ ਪੂਰੇ ਹੋ ਜਾਣਗੇ ਅਤੇ ਤੂੰ ਆਪਣੇ ਪੁਰਖਿਆਂ ਕੋਲ ਚਲਾ ਜਾਵੇਗਾ, ਮੈਂ ਤੇਰੇ ਉੱਤਰਾਧਿਕਾਰੀ ਲਈ ਤੇਰੀ ਸੰਤਾਨ ਨੂੰ ਉਭਾਰਾਂਗਾ। ਤੇਰੇ ਆਪਣੇ ਪੁੱਤਰਾਂ ਵਿੱਚੋਂ ਇੱਕ, ਅਤੇ ਮੈਂ ਉਸਦਾ ਰਾਜ ਸਥਾਪਿਤ ਕਰਾਂਗਾ। 12 ਉਹ ਹੀ ਹੈ ਜੋ ਮੇਰੇ ਲਈ ਇੱਕ ਭਵਨ ਬਣਾਵੇਗਾ ਅਤੇ ਮੈਂ ਉਸ ਦੀ ਰਾਜ ਗੱਦੀ ਸਦੀਪਕ ਕਾਲ ਤੱਕ ਸਥਿਰ ਰੱਖਾਂਗਾ। 13 ਮੈਂ ਉਸ ਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ, ਮੈਂ ਕਦੇ ਵੀ ਉਸ ਤੋਂ ਆਪਣੀ ਦਯਾ ਨਹੀਂ ਹਟਾਵਾਂਗਾ, ਜਿਵੇਂ ਮੈਂ ਇਸ ਨੂੰ ਤੁਹਾਡੇ ਪੂਰਵਜ ਤੋਂ ਖੋਹ ਲਿਆ ਸੀ। 14 ਮੈਂ ਉਸ ਨੂੰ ਆਪਣੇ ਘਰ ਅਤੇ ਰਾਜ ਉੱਤੇ ਸਦਾ ਲਈ ਬਿਠਾਵਾਂਗਾ। ਉਸ ਦਾ ਸਿੰਘਾਸਣ ਸਦਾ ਲਈ ਕਾਇਮ ਰਹੇਗਾ।’ "

15 ਨਾਥਾਨ ਨੇ ਇਨ੍ਹਾਂ ਸਾਰੀਆਂ ਗੱਲਾਂ ਅਤੇ ਇਸ ਦਰਸ਼ਣ ਦੇ ਅਨੁਸਾਰ ਦਾਵੀਦ ਨੂੰ ਦੱਸ ਦਿੱਤਾ।

ਦਾਵੀਦ ਦੀ ਪ੍ਰਾਰਥਨਾ

16 ਤਦ ਰਾਜਾ ਦਾਵੀਦ ਅੰਦਰ ਗਿਆ ਅਤੇ ਯਾਹਵੇਹ ਦੇ ਸਾਹਮਣੇ ਬੈਠ ਗਿਆ ਅਤੇ ਉਸ ਨੇ ਕਿਹਾ:

"ਹੇ ਯਾਹਵੇਹ ਪਰਮੇਸ਼ਵਰ, ਮੈਂ ਕੌਣ ਹਾਂ ਅਤੇ ਮੇਰਾ ਪਰਿਵਾਰ ਕੀ ਹੈ? ਕਿ ਤੂੰ ਮੈਨੂੰ ਇੱਥੋਂ ਤੱਕ ਲੈ ਆਇਆ ਹੈ? 17 ਅਤੇ ਜਿਵੇਂ ਕਿ ਤੇਰੀ ਨਿਗਾਹ ਵਿੱਚ ਇਹ ਕਾਫ਼ੀ ਨਹੀਂ ਸੀ, ਹੇ ਮੇਰੇ ਪਰਮੇਸ਼ਵਰ, ਤੂੰ ਆਪਣੇ ਸੇਵਕ ਦੇ ਘਰ ਦੇ ਭਵਿੱਖ ਬਾਰੇ ਗੱਲ ਕੀਤੀ ਹੈ। ਤੂੰ, ਯਾਹਵੇਹ ਪਰਮੇਸ਼ਵਰ, ਮੈਨੂੰ ਇਸ ਤਰ੍ਹਾਂ ਦੇਖਿਆ ਹੈ ਜਿਵੇਂ ਮੈਂ ਮਨੁੱਖਾਂ ਵਿੱਚੋਂ ਸਭ ਤੋਂ ਉੱਚਾ ਹਾਂ।

18 "ਆਪਣੇ ਸੇਵਕ ਦਾ ਆਦਰ ਕਰਨ ਲਈ ਦਾਵੀਦ ਤੁਹਾਨੂੰ ਹੋਰ ਕੀ ਕਹਿ ਸਕਦਾ ਹੈ? ਕਿਉਂਕਿ ਤੁਸੀਂ ਆਪਣੇ ਸੇਵਕ ਨੂੰ ਜਾਣਦੇ ਹੋ, 19 ਯਾਹਵੇਹ ਆਪਣੇ ਸੇਵਕ ਦੀ ਖ਼ਾਤਰ ਅਤੇ ਆਪਣੀ ਮਰਜ਼ੀ ਦੇ ਅਨੁਸਾਰ, ਤੂੰ ਇਹ ਮਹਾਨ ਕੰਮ ਕੀਤਾ ਹੈ ਅਤੇ ਇਹ ਸਾਰੇ ਮਹਾਨ ਵਾਅਦੇ ਕੀਤੇ ਹਨ।

20 "ਤੇਰੇ ਵਰਗਾ ਕੋਈ ਨਹੀਂ, ਯਾਹਵੇਹ, ਅਤੇ ਤੁਹਾਡੇ ਤੋਂ ਬਿਨਾਂ ਕੋਈ ਵੀ ਹੋਰ ਪਰਮੇਸ਼ਵਰ ਨਹੀਂ ਹੈ, ਜਿਵੇਂ ਅਸੀਂ ਆਪਣੇ ਕੰਨਾਂ ਨਾਲ ਸੁਣਿਆ ਹੈ। 21 ਅਤੇ ਤੇਰੀ ਪਰਜਾ ਇਸਰਾਏਲ ਵਰਗਾ ਕੌਣ ਹੈ ਧਰਤੀ ਉੱਤੇ ਇੱਕ ਅਜਿਹੀ ਕੌਮ ਹੈ ਜਿਸ ਨੂੰ ਪਰਮੇਸ਼ਵਰ ਨੇ ਆਪਣੇ ਲਈ ਇੱਕ ਪਰਜਾ ਨੂੰ ਛੁਡਾਉਣ ਲਈ ਅਤੇ ਆਪਣਾ ਨਾਮ ਬਣਾਉਣ ਲਈ ਅਤੇ ਕੌਮਾਂ ਨੂੰ ਤੁਹਾਡੇ ਲੋਕਾਂ ਦੇ ਅੱਗੋਂ ਬਾਹਰ ਕੱਢ ਕੇ ਮਹਾਨ ਅਤੇ ਅਚਰਜ ਕੰਮ ਕਰਨ ਲਈ ਨਿੱਕਲਿਆ ਸੀ। ਜਿਸਨੂੰ ਤੁਸੀਂ ਮਿਸਰ ਤੋਂ ਛੁਡਾਇਆ? 22 ਤੂੰ ਆਪਣੀ ਪਰਜਾ ਇਸਰਾਏਲ ਨੂੰ ਸਦਾ ਲਈ ਆਪਣਾ ਬਣਾਇਆ ਹੈ ਅਤੇ ਤੂੰ, ਯਾਹਵੇਹ, ਉਹਨਾਂ ਦਾ ਪਰਮੇਸ਼ਵਰ ਬਣ ਗਿਆ।

23 "ਅਤੇ ਹੁਣ ਯਾਹਵੇਹ, ਜੋ ਵਾਅਦਾ ਤੂੰ ਆਪਣੇ ਸੇਵਕ ਅਤੇ ਉਸਦੇ ਘਰ ਨਾਲ ਕੀਤਾ ਹੈ, ਉਸੇ ਤਰ੍ਹਾਂ ਕਰ, ਜਿਵੇਂ ਤੂੰ ਵਾਅਦਾ ਕੀਤਾ ਸੀ। 24 ਤਾਂ ਜੋ ਉਹ ਕਾਇਮ ਰਹੇ ਅਤੇ ਤੇਰਾ ਨਾਮ ਸਦਾ ਲਈ ਮਹਾਨ ਰਹੇ। ਫਿਰ ਲੋਕ ਆਖਣਗੇ, ‘ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸਰਾਏਲ ਦਾ ਪਰਮੇਸ਼ਵਰ ਹੈ!’ ਅਤੇ ਤੇਰੇ ਸੇਵਕ ਦਾਵੀਦ ਦਾ ਘਰਾਣਾ ਤੇਰੇ ਸਾਹਮਣੇ ਕਾਇਮ ਹੋਵੇਗਾ।

25 "ਹੇ ਮੇਰੇ ਪਰਮੇਸ਼ਵਰ, ਤੂੰ ਆਪਣੇ ਸੇਵਕ ਨੂੰ ਪ੍ਰਗਟ ਕੀਤਾ ਹੈ ਕਿ ਤੂੰ ਉਸਦੇ ਲਈ ਇੱਕ ਘਰ ਬਣਾਵੇਂਗਾ। ਇਸ ਲਈ ਤੇਰੇ ਸੇਵਕ ਨੇ ਤੇਰੇ ਅੱਗੇ ਪ੍ਰਾਰਥਨਾ ਕਰਨ ਦੀ ਹਿੰਮਤ ਮਿਲੀ ਹੈ। 26 ਹੇ ਯਾਹਵੇਹ, ਤੂੰ ਹੀ ਪਰਮੇਸ਼ਵਰ ਹੈ, ਅਤੇ ਤੂੰ ਹੀ ਆਪਣੇ ਸੇਵਕ ਨਾਲ ਇੰਨ੍ਹਾਂ ਚੰਗੀਆਂ ਚੀਜ਼ਾਂ ਦਾ ਵਾਅਦਾ ਕੀਤਾ ਹੈ। 27 ਹੁਣ ਤੂੰ ਆਪਣੇ ਸੇਵਕ ਦੇ ਘਰ ਨੂੰ ਅਸੀਸ ਦੇ, ਤਾਂ ਜੋ ਉਹ ਤੇਰੀ ਨਜ਼ਰ ਵਿੱਚ ਸਦਾ ਕਾਇਮ ਰਹੇ। ਕਿਉਂਕਿ ਤੂੰ ਹੇ ਯਾਹਵੇਹ, ਇਸ ਨੂੰ ਅਸੀਸ ਦਿੱਤੀ ਹੈ, ਅਤੇ ਇਹ ਸਦਾ ਲਈ ਮੁਬਾਰਕ ਰਹੇਗੀ।"

Veja também

Publicidade
Bíblia Online Bíblia Online

Bíblia Online • Versão: 2026-06-22_10-02-25-