Pular para o conteúdo
Publicidade

1 ਇਤਿਹਾਸ 15

ਸੰਦੂਕ ਨੂੰ ਯੇਰੂਸ਼ਲੇਮ ਵਿੱਚ ਲਿਆਂਦਾ ਗਿਆ

1 ਦਾਵੀਦ ਦੇ ਸ਼ਹਿਰ ਵਿੱਚ ਆਪਣੇ ਲਈ ਇਮਾਰਤਾਂ ਬਣਾਉਣ ਤੋਂ ਬਾਅਦ, ਉਸਨੇ ਪਰਮੇਸ਼ਵਰ ਦੇ ਸੰਦੂਕ ਲਈ ਇੱਕ ਜਗ੍ਹਾ ਤਿਆਰ ਕੀਤੀ ਅਤੇ ਉਸ ਲਈ ਇੱਕ ਤੰਬੂ ਲਾਇਆ। 2 ਤਦ ਦਾਵੀਦ ਨੇ ਆਖਿਆ, "ਲੇਵੀਆਂ ਤੋਂ ਬਿਨਾਂ ਹੋਰ ਕੋਈ ਵੀ ਪਰਮੇਸ਼ਵਰ ਦੇ ਸੰਦੂਕ ਨੂੰ ਨਹੀਂ ਚੁੱਕ ਸਕਦਾ ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਸੰਦੂਕ ਨੂੰ ਚੁੱਕਣ ਅਤੇ ਉਸਦੇ ਅੱਗੇ ਸੇਵਾ ਕਰਨ ਲਈ ਚੁਣਿਆ ਹੈ।"

3 ਦਾਵੀਦ ਨੇ ਸਾਰੇ ਇਸਰਾਏਲ ਨੂੰ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਸੰਦੂਕ ਨੂੰ ਉਸ ਥਾਂ ਉੱਤੇ ਲਿਆਉਣ ਲਈ ਇਕੱਠਾ ਕੀਤਾ ਜਿਸ ਲਈ ਉਸਨੇ ਤਿਆਰ ਕੀਤਾ ਸੀ।

4 ਉਸ ਨੇ ਹਾਰੋਨ ਅਤੇ ਲੇਵੀਆਂ ਦੇ ਉੱਤਰਾਧਿਕਾਰੀਆਂ ਨੂੰ ਇਕੱਠੀਆਂ ਕੀਤਾ:

5 ਕੋਹਾਥ ਦੇ ਉੱਤਰਾਧਿਕਾਰੀਆਂ ਵਿੱਚੋਂ, ਸਰਦਾਰ ਊਰੀਏਲ ਅਤੇ 120 ਰਿਸ਼ਤੇਦਾਰ।

6 ਮੇਰਾਰੀ ਦੇ ਉੱਤਰਾਧਿਕਾਰੀਆਂ ਵਿੱਚੋਂ,

ਪ੍ਰਧਾਨ ਅਸ਼ਾਯਾਹ ਅਤੇ 220 ਰਿਸ਼ਤੇਦਾਰ;

7 ਗੇਰਸ਼ੋਨ ਦੇ ਉੱਤਰਾਧਿਕਾਰੀਆਂ ਵਿੱਚੋਂ, ਇੱਕ ਸਰਦਾਰ ਯੋਏਲ ਅਤੇ 130 ਰਿਸ਼ਤੇਦਾਰ;

8 ਅਲੀਸਾਫ਼ਾਨ ਦੇ ਉੱਤਰਾਧਿਕਾਰੀਆਂ ਵਿੱਚੋਂ,

ਆਗੂ ਸ਼ਮਅਯਾਹ ਅਤੇ 200 ਰਿਸ਼ਤੇਦਾਰ;

9 ਹੇਬਰੋਨ ਦੇ ਉੱਤਰਾਧਿਕਾਰੀਆਂ ਵਿੱਚੋਂ,

ਸਰਦਾਰ ਅਲੀਏਲ ਅਤੇ 80 ਰਿਸ਼ਤੇਦਾਰ;

10 ਉਜ਼ੀਏਲ ਦੇ ਉੱਤਰਾਧਿਕਾਰੀਆਂ ਵਿੱਚੋਂ,

ਸਰਦਾਰ ਅੰਮੀਨਾਦਾਬ ਅਤੇ 112 ਰਿਸ਼ਤੇਦਾਰ।

11 ਤਦ ਦਾਵੀਦ ਨੇ ਸਾਦੋਕ ਅਤੇ ਅਬੀਯਾਥਰ ਜਾਜਕਾਂ ਅਤੇ ਊਰੀਏਲ, ਅਸ਼ਾਯਾਹ, ਯੋਏਲ, ਸ਼ਮਅਯਾਹ, ਅਲੀਏਲ ਅਤੇ ਅੰਮੀਨਾਦਾਬ ਲੇਵੀਆਂ ਨੂੰ ਸੱਦਿਆ। 12 ਉਸ ਨੇ ਉਹਨਾਂ ਨੂੰ ਆਖਿਆ, "ਤੁਸੀਂ ਲੇਵੀ ਪਰਿਵਾਰਾਂ ਦੇ ਮੁਖੀ ਹੋ। ਤੁਸੀਂ ਅਤੇ ਤੁਹਾਡੇ ਸਾਥੀ ਲੇਵੀਆਂ ਨੇ ਆਪਣੇ-ਆਪ ਨੂੰ ਪਵਿੱਤਰ ਕਰਨਾ ਹੈ ਅਤੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੇ ਸੰਦੂਕ ਨੂੰ ਉਸ ਜਗ੍ਹਾ ਲੈ ਜਾਣਾ ਹੈ, ਜਿੱਥੇ ਮੈਂ ਇਸ ਲਈ ਤਿਆਰ ਕੀਤਾ ਹੈ। 13 ਇਹ ਇਸ ਲਈ ਸੀ ਕਿਉਂਕਿ ਤੁਸੀਂ ਲੇਵੀਆਂ ਨੇ ਪਹਿਲੀ ਵਾਰੀ ਸੰਦੂਕ ਨਾ ਚੁੱਕਿਆ ਇਸ ਲਈ ਯਾਹਵੇਹ ਸਾਡਾ ਪਰਮੇਸ਼ਵਰ ਸਾਡੇ ਉੱਤੇ ਕ੍ਰੋਧਿਤ ਹੋਇਆ, ਕਿਉਂਕਿ ਅਸੀਂ ਉਸ ਦੀ ਭਾਲ ਠਹਿਰਾਈ ਹੋਈ ਰੀਤੀ ਨਾਲ ਨਾ ਕੀਤੀ।" 14 ਸੋ ਜਾਜਕਾਂ ਅਤੇ ਲੇਵੀਆਂ ਨੇ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੇ ਸੰਦੂਕ ਨੂੰ ਚੁੱਕਣ ਲਈ ਆਪਣੇ ਆਪ ਨੂੰ ਪਵਿੱਤਰ ਕੀਤਾ। 15 ਅਤੇ ਲੇਵੀਆਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਆਪਣੇ ਮੋਢਿਆਂ ਉੱਤੇ ਚੋਬਾਂ ਨਾਲ ਚੁੱਕ ਲਿਆ ਜਿਵੇਂ ਮੋਸ਼ੇਹ ਨੇ ਯਾਹਵੇਹ ਦੇ ਬਚਨ ਦੇ ਅਨੁਸਾਰ ਹੁਕਮ ਦਿੱਤਾ ਸੀ।

16 ਦਾਵੀਦ ਨੇ ਲੇਵੀਆਂ ਦੇ ਆਗੂਆਂ ਨੂੰ ਕਿਹਾ ਕਿ ਉਹ ਆਪਣੇ ਸਾਥੀ ਲੇਵੀਆਂ ਨੂੰ ਸੰਗੀਤਕਾਰ ਨਿਯੁਕਤ ਕਰਨ ਜੋ ਸੰਗੀਤਕ ਸਾਜ਼ਾਂ ਨਾਲ ਅਨੰਦਮਈ ਆਵਾਜ਼ ਵਜਾਉਂਦੇ ਹਨ ਅਰਥਾਤ ਰਬਾਬ ਅਤੇ ਝਾਂਜ।

17 ਇਸ ਲਈ ਲੇਵੀਆਂ ਨੇ ਯੋਏਲ ਦੇ ਪੁੱਤਰ ਹੇਮਾਨ ਨੂੰ ਨਿਯੁਕਤ ਕੀਤਾ। ਉਸਦੇ ਰਿਸ਼ਤੇਦਾਰਾਂ ਵਿੱਚੋਂ, ਬਰਕਯਾਹ ਦਾ ਪੁੱਤਰ ਆਸਾਫ਼ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਵਿੱਚੋਂ ਮੇਰਾਰੀ, ਕੁਸ਼ਯਾਹ ਦਾ ਪੁੱਤਰ ਏਥਾਨ। 18 ਅਤੇ ਉਹਨਾਂ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਸਨ: ਜ਼ਕਰਯਾਹ, ਅਜ਼ੀਏਲ, ਸ਼ਮੀਰਾਮੋਥ, ਯਹੀਏਲ, ਉਨੀ, ਅਲੀਆਬ, ਬਨਾਯਾਹ, ਮਾਸੇਯਾਹ, ਮੱਤੀਥਯਾਹ, ਅਲੀਫ਼ਲੇਹੂ, ਮਿਕਨਯਾਹ, ਓਬੇਦ-ਅਦੋਮ ਅਤੇ ਯਈਏਲ, ਦਰਬਾਨ।

19 ਸੰਗੀਤਕਾਰ ਹੇਮਾਨ, ਆਸਾਫ਼ ਅਤੇ ਏਥਾਨ ਨੇ ਪਿੱਤਲ ਦੀਆਂ ਝਾਂਜਾਂ ਵਜਾਉਣੀਆਂ ਸਨ। 20 ਜ਼ਕਰਯਾਹ, ਯਅਜ਼ੀਏਲ, ਸ਼ਮੀਰਾਮੋਥ, ਯਹੀਏਲ, ਉਨੀ, ਅਲੀਆਬ, ਮਾਸੇਯਾਹ ਅਤੇ ਬਨਾਯਾਹ ਨੇ ਅਲਾਮੋਥ, 21 ਅਤੇ ਮੱਤੀਥਯਾਹ, ਅਲੀਫ਼ਲੇਹੂ, ਮਿਕਨਯਾਹ, ਓਬੇਦ-ਅਦੋਮ, ਯਈਏਲ ਅਤੇ ਅਜ਼ਜ਼ਯਾਹ ਨੇ ਰਬਾਬ ਵਜਾਉਣੀ ਸੀ, ਸ਼ਮੀਨੀਥ ਦੇ ਅਨੁਸਾਰ ਨਿਰਦੇਸ਼ਨ ਕਰਨਾ ਸੀ। ਇਹ ਉਸਦੀ ਜ਼ਿੰਮੇਵਾਰੀ ਸੀ ਕਿਉਂਕਿ ਉਹ ਇਸ ਵਿੱਚ ਹੁਨਰਮੰਦ ਸੀ। 22 ਲੇਵੀਆਂ ਦਾ ਮੁੱਖੀ ਕਨਨਯਾਹ ਸਾਰੇ ਗੀਤਾਂ ਨੂੰ ਗਾਉਣਾ ਸਿਖਾਉਂਦਾ ਸੀ ਕਿਉਂ ਜੋ ਉਹ ਸੰਗੀਤ ਵਿੱਚ ਨਿਪੁੰਨ ਸੀ, ਇਸ ਲਈ ਉਹ ਨਿਰਦੇਸ਼ ਦਿੰਦਾ ਸੀ।

23 ਬਰਕਯਾਹ ਅਤੇ ਅਲਕਾਨਾਹ ਸੰਦੂਕ ਦੇ ਦਰਬਾਨ ਹੋਣੇ ਸਨ। 24 ਸ਼ਬਨਯਾਹ, ਯੋਸ਼ਾਫ਼ਾਟ, ਨਥਾਨੇਲ, ਅਮਾਸਈ, ਜ਼ਕਰਯਾਹ, ਬਨਾਯਾਹ ਅਤੇ ਅਲੀਅਜ਼ਰ ਜਾਜਕਾਂ ਨੇ ਪਰਮੇਸ਼ਵਰ ਦੇ ਸੰਦੂਕ ਦੇ ਅੱਗੇ ਤੁਰ੍ਹੀਆਂ ਵਜਾਉਣੀਆਂ ਸਨ। ਓਬੇਦ-ਅਦੋਮ ਤੇ ਯੇਹਯਾਹ ਵੀ ਸੰਦੂਕ ਦੇ ਦਰਬਾਨ ਸਨ।

25 ਸੋ ਦਾਵੀਦ ਅਤੇ ਇਸਰਾਏਲ ਦੇ ਬਜ਼ੁਰਗ ਅਤੇ ਹਜ਼ਾਰਾਂ ਦੇ ਸਰਦਾਰ ਅਨੰਦ ਨਾਲ ਓਬੇਦ-ਅਦੋਮ ਦੇ ਘਰ ਵਿੱਚੋਂ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਲਿਆਉਣ ਲਈ ਗਏ। 26 ਕਿਉਂਕਿ ਪਰਮੇਸ਼ਵਰ ਨੇ ਲੇਵੀਆਂ ਦੀ ਮਦਦ ਕੀਤੀ ਸੀ ਜੋ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਚੁੱਕ ਰਹੇ ਸਨ, ਸੱਤ ਬਲਦ ਅਤੇ ਸੱਤ ਭੇਡੂ ਚੜ੍ਹਾਏ ਗਏ ਸਨ। 27 ਦਾਵੀਦ, ਸਾਰੇ ਲੇਵੀ ਜਿਹੜੇ ਸੰਦੂਕ ਨੂੰ ਚੁੱਕੀ ਲਈ ਜਾਂਦੇ ਸਨ, ਗਵੱਯਾ ਅਤੇ ਗਵੱਈਯਾਂ ਦੇ ਨਾਲ ਕਨਨਯਾਹ ਜਿਹੜਾ ਗਾਉਣ ਵਾਲਿਆਂ ਦਾ ਆਗੂ ਸੀ, ਸਭ ਨੇ ਕਤਾਨ ਦੇ ਚੋਲੇ ਪਹਿਨੇ ਹੋਏ ਸਨ, ਅਤੇ ਦਾਵੀਦ ਨੇ ਕਤਾਨ ਦਾ ਏਫ਼ੋਦ ਪਹਿਨਿਆ ਹੋਇਆ ਸੀ। 28 ਸੋ ਸਾਰੇ ਇਸਰਾਏਲੀ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਜੈਕਾਰਿਆਂ ਨਾਲ, ਭੇਡੂਆਂ ਦੇ ਸਿੰਗਾਂ ਅਤੇ ਤੁਰ੍ਹੀਆਂ ਅਤੇ ਝਾਂਜਾਂ ਦੇ ਵਜਾਉਣ ਅਤੇ ਰਬਾਬ ਵਜਾਉਂਦੇ ਹੋਏ ਲਿਆਏ।

29 ਜਦੋਂ ਯਾਹਵੇਹ ਦੇ ਨੇਮ ਦਾ ਸੰਦੂਕ ਦਾਵੀਦ ਦੇ ਸ਼ਹਿਰ ਵਿੱਚ ਦਾਖਲ ਹੋਇਆ, ਤਾਂ ਸ਼ਾਊਲ ਦੀ ਧੀ ਮੀਕਲ ਨੇ ਇੱਕ ਖਿੜਕੀ ਵਿੱਚੋਂ ਦੇਖਿਆ ਅਤੇ ਜਦੋਂ ਉਸਨੇ ਰਾਜਾ ਦਾਵੀਦ ਨੂੰ ਨੱਚਦੇ ਅਤੇ ਜਸ਼ਨ ਮਨਾਉਂਦੇ ਦੇਖਿਆ, ਤਾਂ ਉਸਨੇ ਆਪਣੇ ਦਿਲ ਵਿੱਚ ਉਸਨੂੰ ਤੁੱਛ ਜਾਣਿਆ।

Estes versículos te tocaram? Ore agora!

+581 estão orando agora.

Junte-se à corrente de oração.