Pular para o conteúdo
Publicidade

1 ਇਤਿਹਾਸ 1

ਆਦਮ ਤੋਂ ਅਬਰਾਹਾਮ ਤੱਕ

ਨੋਹ ਦੇ ਪੁੱਤਰਾਂ ਤੱਕ ਦਾ ਇਤਿਹਾਸਕ ਰਿਕਾਰਡ

1 ਆਦਮ, ਸੇਥ, ਅਨੋਸ਼,

2 ਕੇਨਾਨ, ਮਹਲਲੇਲ, ਯਰੇਦ,

3 ਹਨੋਕ, ਮਥੂਸਲਹ, ਲਾਮਕ,

ਨੋਹ।

4 ਨੋਹ ਦੇ ਪੁੱਤਰ: ਸ਼ੇਮ, ਹਾਮ ਅਤੇ ਯਾਫ਼ਥ।

ਯਾਫ਼ਥੀ ਦੀ ਵੰਸ਼

5 ਯਾਫ਼ਥ ਦੇ ਪੁੱਤਰ:

ਗੋਮਰ, ਮਾਗੋਗ, ਮਾਦਈ, ਯਾਵਾਨ, ਤੂਬਲ, ਮੇਸ਼ੇਕ ਅਤੇ ਤੀਰਾਸ।

6 ਗੋਮਰ ਦੇ ਪੁੱਤਰ:

ਅਸ਼ਕਨਜ਼, ਰਿਫ਼ਥ ਅਤੇ ਤੋਗਰਮਾਹ।

7 ਯਾਵਾਨ ਦੇ ਪੁੱਤਰ:

ਅਲੀਸ਼ਾਹ, ਤਰਸ਼ੀਸ਼, ਕਿੱਤੀ ਅਤੇ ਰੋਦਾਨੀਮ।

ਹਾਮੀਆਂ ਦੀ ਵੰਸ਼

8 ਹਾਮ ਦੇ ਪੁੱਤਰ:

ਕੂਸ਼, ਮਿਸਰਾਇਮ, ਪੂਟ ਅਤੇ ਕਨਾਨ।

9 ਕੂਸ਼ ਦੇ ਪੁੱਤਰ:

ਸ਼ਬਾ, ਹਵੀਲਾਹ, ਸਬਤਾਹ, ਰਾਮਾਹ ਅਤੇ ਸਬਤਕਾ।

ਰਾਮਾਹ ਦੇ ਪੁੱਤਰ:

ਸ਼ਬਾ ਅਤੇ ਦਦਾਨ।

10 ਕੂਸ਼

ਨਿਮਰੋਦ ਦਾ ਪਿਤਾ ਸੀ, ਜੋ ਧਰਤੀ ਉੱਤੇ ਇੱਕ ਸ਼ਕਤੀਸ਼ਾਲੀ ਯੋਧਾ ਬਣਿਆ।

11 ਮਿਸਰਾਇਮ ਦੇ ਪੁੱਤਰ: ਲੂਦੀ, ਅਨਾਮੀ, ਲਹਾਬੀ, ਨਫ਼ਤੂਹੀ, 12 ਪਤਰੂਸੀ, ਕੁਸਲੂਹੀ (ਜਿਨ੍ਹਾਂ ਵਿੱਚੋਂ ਫ਼ਲਿਸਤੀ ਆਏ) ਅਤੇ ਕਫ਼ਤੋਰੀ।

13 ਕਨਾਨ ਦੇ ਵੰਸ਼ ਵਿੱਚ

ਸੀਦੋਨ ਉਸ ਦਾ ਪਹਿਲਾ ਪੁੱਤਰ ਸੀ, ਤਦ ਹਿੱਤੀ, 14 ਯਬੂਸੀ, ਅਮੋਰੀ, ਗਿਰਗਾਸ਼ੀ, 15 ਹਿੱਵੀਆਂ, ਅਰਕੀ, ਸੀਨੀ, 16 ਅਰਵਾਦੀ, ਜ਼ਮਾਰੀ ਅਤੇ ਹਮਾਥੀ।

ਸਾਮੀ ਦੀ ਵੰਸ਼

17 ਸ਼ੇਮ ਦੇ ਪੁੱਤਰ:

ਏਲਾਮ, ਅੱਸ਼ੂਰ, ਅਰਪਕਸ਼ਦ, ਲੂਦ ਅਤੇ ਅਰਾਮ ਸਨ।

ਅਰਾਮ ਦੇ ਪੁੱਤਰ:

ਊਜ਼, ਹੂਲ, ਗੇਥੇਰ ਅਤੇ ਮੇਸ਼ੇਕ।

18 ਅਰਪਕਸ਼ਦ ਸ਼ੇਲਾਹ ਦਾ ਪਿਤਾ ਸੀ,

ਅਤੇ ਸ਼ੇਲਾਹ ਏਬਰ ਦਾ ਪਿਤਾ ਸੀ।

19 ਏਬਰ ਦੇ ਦੋ ਪੁੱਤਰ ਪੈਦਾ ਹੋਏ:

ਇੱਕ ਦਾ ਨਾਮ ਪੇਲੇਗ1:19 ਪੇਲੇਗ ਅਰਥ ਵੰਡ ਰੱਖਿਆ ਗਿਆ ਕਿਉਂਕਿ ਉਸਦੇ ਸਮੇਂ ਵਿੱਚ ਧਰਤੀ ਵੰਡੀ ਗਈ ਸੀ, ਉਸਦੇ ਭਰਾ ਦਾ ਨਾਮ ਯੋਕਤਾਨ ਸੀ।

20 ਯੋਕਤਾਨ ਦੇ ਪੁੱਤਰ ਅਲਮੋਦਾਦ, ਸ਼ੈਲਫ਼, ਹਜ਼ਰਮਾਵੇਥ, ਯਰਹ, 21 ਹਦੋਰਾਮ, ਊਜ਼ਾਲ, ਦਿਕਲਾਹ, 22 ਓਬਾਲ, ਅਬੀਮਾਏਲ, ਸ਼ਬਾ, 23 ਓਫੀਰ, ਹਵੀਲਾਹ ਅਤੇ ਯੋਬਾਬ। ਇਹ ਸਾਰੇ ਯੋਕਤਾਨ ਦੇ ਪੁੱਤਰ ਸਨ।

24 ਸ਼ੇਮ, ਅਰਪਕਸ਼ਦ, ਸ਼ੇਲਾਹ,

25 ਏਬਰ, ਪੇਲੇਗ, ਰਊ,

26 ਸਰੂਗ, ਨਾਹੋਰ, ਤਾਰਹ

27 ਅਤੇ ਅਬਰਾਮ (ਅਰਥਾਤ ਜੋ ਅਬਰਾਹਾਮ ਹੈ)।

ਅਬਰਾਹਾਮ ਦਾ ਪਰਿਵਾਰ

28 ਅਬਰਾਹਾਮ ਦੇ ਪੁੱਤਰ: ਇਸਹਾਕ ਅਤੇ ਇਸਮਾਏਲ।

ਹਾਜਰਾ ਦੇ ਉੱਤਰਾਧਿਕਾਰੀ

29 ਇਹ ਉਹਨਾਂ ਦੇ ਉੱਤਰਾਧਿਕਾਰੀ ਸਨ:

ਇਸਮਾਏਲ ਦਾ ਜੇਠਾ ਪੁੱਤਰ ਨਬਾਯੋਥ, ਕੇਦਾਰ, ਅਦਬੀਲ, ਮਿਬਸਾਮ, 30 ਮਿਸ਼ਮਾ, ਦੂਮਾਹ, ਮੱਸਾ, ਹਦਦ, ਤੇਮਾ, 31 ਜੇਤੂਰ, ਨਫੀਸ਼ ਅਤੇ ਕੇਦਮਾਹ।

ਇਹ ਇਸਮਾਏਲ ਦੇ ਪੁੱਤਰ ਸਨ।

ਕਤੂਰਾਹ ਦੇ ਉੱਤਰਾਧਿਕਾਰੀ

32 ਅਬਰਾਹਾਮ ਦੀ ਦਾਸੀ ਕਤੂਰਾਹ ਤੋਂ ਪੁੱਤਰ ਪੈਦਾ ਹੋਏ:

ਜਿਮਰਾਨ, ਯੋਕਸ਼ਾਨ, ਮਦਾਨ, ਮਿਦਯਾਨ, ਇਸ਼ਬਾਕ ਅਤੇ ਸ਼ੂਆਹ।

ਯੋਕਸ਼ਾਨ ਦੇ ਪੁੱਤਰ:

ਸ਼ਬਾ ਅਤੇ ਦਦਾਨ।

33 ਮਿਦਯਾਨ ਦੇ ਪੁੱਤਰ:

ਏਫਾਹ, ਏਫਰ, ਹਨੋਕ, ਅਬੀਦਾ ਅਤੇ ਅਲਦਾਹ।

ਇਹ ਸਾਰੇ ਕਤੂਰਾਹ ਦੇ ਉੱਤਰਾਧਿਕਾਰੀ ਸਨ।

ਸਾਰਾਹ ਦੇ ਉੱਤਰਾਧਿਕਾਰੀ

34 ਅਬਰਾਹਾਮ ਇਸਹਾਕ ਦਾ ਪਿਤਾ ਸੀ।

ਇਸਹਾਕ ਦੇ ਪੁੱਤਰ:

ਏਸਾਓ ਅਤੇ ਇਸਰਾਏਲ।

ਏਸਾਓ ਦੇ ਪੁੱਤਰ

35 ਏਸਾਓ ਦੇ ਪੁੱਤਰ:

ਅਲੀਫਾਜ਼, ਰਊਏਲ, ਯਊਸ਼, ਜਾਲਾਮ ਅਤੇ ਕੋਰਹ।

36 ਅਲੀਫਾਜ਼ ਦੇ ਪੁੱਤਰ:

ਤੇਮਾਨ, ਓਮਾਰ, ਸਫ਼ੋ, ਗਾਤਾਮ ਅਤੇ ਕਨਜ਼;

ਤਿਮਨਾ ਦੁਆਰਾ: ਅਮਾਲੇਕ

37 ਰਊਏਲ ਦੇ ਪੁੱਤਰ:

ਨਹਥ, ਜ਼ਰਹ, ਸ਼ੰਮਾਹ ਅਤੇ ਮਿਜ਼ਾਹ।

ਅਦੋਮ ਵਿੱਚ ਸੇਈਰ ਦੇ ਲੋਕ

38 ਸੇਈਰ ਦੇ ਪੁੱਤਰ:

ਲੋਤਾਨ, ਸ਼ੋਬਾਲ, ਸਿਬਓਨ, ਅਨਾਹ, ਦੀਸ਼ੋਨ, ਏਜ਼ਰ ਅਤੇ ਦੀਸ਼ਾਨ।

39 ਲੋਤਾਨ ਦੇ ਪੁੱਤਰ:

ਹੋਰੀ ਅਤੇ ਹੋਮਾਮ ਅਤੇ ਤਿਮਨਾ ਲੋਤਾਨ ਦੀ ਭੈਣ ਸੀ।

40 ਸ਼ੋਬਾਲ ਦੇ ਪੁੱਤਰ:

ਅਲਵਾਨ, ਮਨਹਥ, ਏਬਾਲ, ਸ਼ਫੋ ਅਤੇ ਓਨਾਮ।

ਸਿਬਓਨ ਦੇ ਪੁੱਤਰ:

ਅਯਾਹ ਅਤੇ ਅਨਾਹ।

41 ਅਨਾਹ ਦਾ ਪੁੱਤਰ:

ਦੀਸ਼ੋਨ।

ਦੀਸ਼ੋਨ ਦੇ ਪੁੱਤਰ:

ਹਮਦਾਨ, ਅਸ਼ਬਾਨ, ਇਥਰਾਨ ਅਤੇ ਕੇਰਨ।

42 ਏਜ਼ਰ ਦੇ ਪੁੱਤਰ:

ਬਿਲਹਾਨ, ਜ਼ਵਾਨ ਅਤੇ ਅਕਾਨ।

ਦੀਸ਼ੋਨ ਦੇ ਪੁੱਤਰ:

ਊਜ਼ ਅਤੇ ਅਰਾਨ।

ਅਦੋਮ ਦੇ ਸ਼ਾਸਕ

43 ਇਹ ਉਹ ਰਾਜੇ ਸਨ ਜਿਨ੍ਹਾਂ ਨੇ ਇਸਰਾਏਲ ਦੇ ਰਾਜਿਆਂ ਦੇ ਰਾਜ ਕਰਨ ਤੋਂ ਪਹਿਲਾਂ ਅਦੋਮ ਵਿੱਚ ਰਾਜ ਕੀਤਾ:

ਬਓਰ ਦਾ ਪੁੱਤਰ ਬੇਲਾ, ਜਿਸ ਦਾ ਸ਼ਹਿਰ ਦਿਨਬਾਹ ਸੀ।

44 ਜਦੋਂ ਬੇਲਾ ਦੀ ਮੌਤ ਹੋ ਗਈ ਤਾਂ ਬੋਸਰਾਹ ਤੋਂ ਜ਼ਰਹ ਦਾ ਪੁੱਤਰ ਯੋਬਾਬ ਉਸ ਤੋਂ ਬਾਅਦ ਰਾਜਾ ਬਣਿਆ।

45 ਜਦੋਂ ਯੋਬਾਬ ਦੀ ਮੌਤ ਹੋ ਗਈ ਤਾਂ ਤੇਮਾਨੀਆਂ ਦੇ ਦੇਸ਼ ਵਿੱਚੋਂ ਹੂਸ਼ਾਮ ਉਸ ਤੋਂ ਬਾਅਦ ਰਾਜਾ ਬਣਿਆ।

46 ਜਦੋਂ ਹੂਸ਼ਾਮ ਦੀ ਮੌਤ ਹੋ ਗਈ ਤਾਂ ਬੇਦਾਦ ਦਾ ਪੁੱਤਰ ਹਦਦ, ਜਿਸ ਨੇ ਮੋਆਬ ਦੇ ਦੇਸ਼ ਵਿੱਚ ਮਿਦਯਾਨੀਆਂ ਨੂੰ ਹਰਾਇਆ ਸੀ, ਉਸ ਦੇ ਬਾਅਦ ਰਾਜਾ ਬਣਿਆ। ਉਸਦੇ ਸ਼ਹਿਰ ਦਾ ਨਾਮ ਆਵੀਥ ਸੀ।

47 ਜਦੋਂ ਹਦਦ ਦੀ ਮੌਤ ਹੋ ਗਈ, ਤਾਂ ਮਸਰੇਕਾਹ ਦਾ ਸਮਲਾਹ ਉਸ ਤੋਂ ਬਾਅਦ ਰਾਜਾ ਬਣਿਆ।

48 ਜਦੋਂ ਸਮਲਾਹ ਦੀ ਮੌਤ ਹੋ ਗਈ, ਤਾਂ ਨਦੀ ਦੇ ਕੰਢੇ ਰਹੋਬੋਥ ਤੋਂ ਸ਼ਾਊਲ ਉਸ ਦੀ ਥਾਂ ਰਾਜਾ ਬਣਿਆ।

49 ਜਦੋਂ ਸ਼ਾਊਲ ਦੀ ਮੌਤ ਹੋ ਗਈ ਤਾਂ ਅਕਬੋਰ ਦਾ ਪੁੱਤਰ ਬਾਲ-ਹਾਨਾਨ ਉਸ ਤੋਂ ਬਾਅਦ ਰਾਜਾ ਬਣਿਆ।

50 ਜਦੋਂ ਬਾਲ-ਹਾਨਾਨ ਦੀ ਮੌਤ ਹੋ ਗਈ ਤਾਂ ਹਦਦ ਉਸ ਤੋਂ ਬਾਅਦ ਰਾਜਾ ਬਣਿਆ। ਉਸ ਦੇ ਸ਼ਹਿਰ ਦਾ ਨਾਮ ਪਾਊ ਸੀ ਅਤੇ ਉਸ ਦੀ ਪਤਨੀ ਦਾ ਨਾਮ ਮਹੇਤਾਬਏਲ ਸੀ ਜਿਹੜੀ ਮਤਰੇਦ ਦੀ ਧੀ ਅਤੇ ਮੇਜ਼ਾਹਾਬ ਦੀ ਦੋਹਤੀ ਸੀ। 51 ਹਦਦ ਵੀ ਮਰ ਗਿਆ।

ਅਦੋਮ ਦੇ ਇਹ ਸਰਦਾਰ ਸਨ:

ਤਿਮਨਾ, ਅਲਵਾਹ, ਯਥੇਥ, 52 ਆਹਾਲੀਬਾਮਾਹ, ਏਲਾਹ, ਪੀਨੋਨ, 53 ਕਨਜ਼, ਤੇਮਾਨ, ਮਿਬਜ਼ਾਰ, 54 ਮਗਦੀਏਲ ਅਤੇ ਈਰਾਮ।

ਇਹ ਅਦੋਮ ਦੇ ਸਰਦਾਰ ਸਨ।

Estes versículos te tocaram? Ore agora!

+581 estão orando agora.

Junte-se à corrente de oração.