Pular para o conteúdo
Publicidade

1 ਇਤਿਹਾਸ 8

ਸੌਲੁਸ ਬਿਨਯਾਮੀਨੀ ਦੀ ਵੰਸ਼ਾਵਲੀ

1 ਬਿਨਯਾਮੀਨ ਤੋਂ:

ਉਸਦਾ ਜੇਠਾ ਪੁੱਤਰ ਬੇਲਾ ਜੰਮਿਆ,

ਅਸ਼ਬੇਲ ਦੂਜਾ ਪੁੱਤਰ, ਅਹਾਰਾਹ ਤੀਜਾ,

2 ਨੋਹਾਹ ਚੌਥਾ ਅਤੇ ਰਾਫ਼ਾ ਪੰਜਵਾਂ।

3 ਬੇਲਾ ਦੇ ਪੁੱਤਰ ਸਨ:

ਅੱਦਾਰ, ਗੇਰਾ, ਅਬੀਹੂਦ, 4 ਅਬੀਸ਼ੂਆ, ਨਅਮਾਨ, ਅਹੋਆਹ, 5 ਗੇਰਾ, ਸ਼ਫੂਫਾਨ ਅਤੇ ਹੂਰਾਮ।

6 ਇਹ ਏਹੂਦ ਦੇ ਉੱਤਰਾਧਿਕਾਰੀ ਸਨ, ਜਿਹੜੇ ਗੇਬਾ ਵਿੱਚ ਰਹਿਣ ਵਾਲਿਆਂ ਦੇ ਘਰਾਣਿਆਂ ਦੇ ਮੁਖੀਏ ਸਨ ਅਤੇ ਉਹਨਾਂ ਨੂੰ ਮਾਨਹਥ ਵਿੱਚ ਭੇਜ ਦਿੱਤਾ ਗਿਆ ਸੀ:

7 ਨਅਮਾਨ, ਅਹੀਯਾਹ ਅਤੇ ਗੇਰਾ, ਉਹਨਾਂ ਨੂੰ ਲੈ ਗਿਆ ਅਤੇ ਉਸ ਤੋਂ ਉਜ਼ਾ ਅਤੇ ਅਹੀਹੂਦ ਜੰਮੇ।

8 ਅਤੇ ਸ਼ਹਰਯਿਮ ਤੋਂ ਬੱਚੇ ਮੋਆਬ ਦੇ ਮੈਦਾਨ ਵਿੱਚ ਜੰਮੇ ਜਦੋਂ ਉਹਨਾਂ ਨੂੰ ਬਾਹਰ ਘੱਲ ਦਿੱਤਾ, ਹੂਸ਼ੀਮ ਤੇ ਬਅਰਾ ਉਹ ਦੀਆਂ ਤੀਵੀਆਂ ਸਨ। 9 ਅਤੇ ਉਹ ਦੀ ਤੀਵੀਂ ਹੋਦਸ਼ ਤੋਂ ਯੋਬਾਬ ਤੇ ਸਿਬਯਾ ਤੇ ਮੇਸ਼ਾ ਤੇ ਮਲਕਮ, 10 ਯਊਸ, ਸਾਕੀਆ ਅਤੇ ਮਿਰਮਾਹ ਸਨ। ਇਹ ਉਸਦੇ ਪੁੱਤਰ, ਪਰਿਵਾਰਾਂ ਦੇ ਮੁਖੀ ਸਨ। 11 ਹੂਸ਼ੀਮ ਦੁਆਰਾ ਉਸ ਕੋਲ ਅਬੀਟੂਬ ਅਤੇ ਅਲਪਾਲ ਸਨ।

12 ਅਲਪਾਲ ਦੇ ਪੁੱਤਰ:

ਏਬਰ, ਮਿਸ਼ਾਮ, ਸ਼ੇਮਦ (ਜਿਸ ਨੇ ਓਨੋ ਅਤੇ ਲੋਦ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਬਣਾਇਆ), 13 ਅਤੇ ਬਰਿਯਾਹ ਅਤੇ ਸ਼ੇਮਾ, ਜਿਹੜੇ ਅੱਯਾਲੋਨ ਵਿੱਚ ਰਹਿਣ ਵਾਲਿਆਂ ਦੇ ਪਰਿਵਾਰਾਂ ਦੇ ਮੁਖੀ ਸਨ ਅਤੇ ਜਿਨ੍ਹਾਂ ਨੇ ਗਾਥ ਦੇ ਵਾਸੀਆਂ ਨੂੰ ਕੱਢ ਦਿੱਤਾ ਸੀ।

14 ਅਹੀਓ, ਸ਼ਸ਼ਕ, ਯਰੇਮੋਥ, 15 ਜ਼ਬਦਯਾਹ, ਅਰਾਦ, ਏਦਰ, 16 ਮੀਕਾਏਲ, ਇਸ਼ਪਾਹ ਅਤੇ ਯੋਹਾ ਬਰਿਯਾਹ ਦੇ ਪੁੱਤਰ ਸਨ।

17 ਜ਼ਬਦਯਾਹ, ਮਸ਼ੁੱਲਾਮ, ਹਿਜ਼ਕੀ, ਹੇਬਰ, 18 ਇਸ਼ਮਰਾਈ, ਇਜ਼ਲਯਾਹ ਅਤੇ ਯੋਬਾਬ ਅਲਪਾਲ ਦੇ ਪੁੱਤਰ ਸਨ।

19 ਯਾਕੀਮ, ਜ਼ਿਕਰੀ, ਜ਼ਬਦੀ, 20 ਅਲੀਏਨਈ, ਜ਼ਿੱਲਥਈ, ਅਲੀਏਲ, 21 ਅਦਾਯਾਹ, ਬਰਯਾਹ ਅਤੇ ਸ਼ਿਮਰਥ ਸ਼ਿਮਈ ਦੇ ਪੁੱਤਰ ਸਨ।

22 ਇਸ਼ਪਾਨ, ਏਬਰ, ਅਲੀਏਲ, 23 ਅਬਦੋਨ, ਜ਼ਿਕਰੀ, ਹਨਾਨ, 24 ਹਨਨਯਾਹ, ਏਲਾਮ, ਅੰਤੋਥਿਯਾਹ, 25 ਇਫ਼ਦਯਾਹ ਅਤੇ ਫਨੂਏਲ ਸ਼ਸ਼ਕ ਦੇ ਪੁੱਤਰ ਸਨ।

26 ਸ਼ਮਸ਼ੇਰਈ, ਸ਼ਹਰਯਾਹ, ਅਥਲਯਾਹ, 27 ਯਰਸ਼ਯਾਹ, ਏਲੀਯਾਹ ਅਤੇ ਜ਼ਿਕਰੀ ਯਰੋਹਾਮ ਦੇ ਪੁੱਤਰ ਸਨ।

28 ਇਹ ਸਾਰੇ ਘਰਾਣਿਆਂ ਦੇ ਮੁਖੀਏ ਅਤੇ ਉਹਨਾਂ ਦੀ ਵੰਸ਼ਾਵਲੀ ਵਿੱਚ ਲਿਖੇ ਹੋਏ ਸਰਦਾਰ ਸਨ ਅਤੇ ਯੇਰੂਸ਼ਲੇਮ ਵਿੱਚ ਰਹਿੰਦੇ ਸਨ।

29 ਗਿਬਓਨ ਦਾ ਪਿਤਾ ਯਈਏਲ ਗਿਬਓਨ ਵਿੱਚ ਰਹਿੰਦਾ ਸੀ।

ਉਸਦੀ ਪਤਨੀ ਦਾ ਨਾਮ ਮਕਾਹ ਸੀ, 30 ਅਤੇ ਉਸ ਦੇ ਜੇਠੇ ਪੁੱਤਰ ਦਾ ਨਾਮ ਅਬਦੋਨ ਸੀ, ਉਸ ਤੋਂ ਬਾਅਦ ਸੂਰ, ਕੀਸ਼, ਬਾਲ, ਨੇਰ ਨਾਦਾਬ, 31 ਗਦੋਰ, ਅਹੀਓ, ਜ਼ੇਕਰ 32 ਅਤੇ ਮਿਕਲੋਥ ਜੋ ਸ਼ਿਮਾਹ ਦਾ ਪਿਤਾ ਸੀ। ਉਹ ਵੀ ਯੇਰੂਸ਼ਲੇਮ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿੰਦੇ ਸਨ।

33 ਨੇਰ ਕੀਸ਼ ਦਾ ਪਿਤਾ ਸੀ, ਕੀਸ਼ ਸ਼ਾਊਲ ਦਾ ਪਿਤਾ ਸੀ ਅਤੇ ਸ਼ਾਊਲ ਯੋਨਾਥਾਨ, ਮਲਕੀ-ਸ਼ੂਆ, ਅਬੀਨਾਦਾਬ ਅਤੇ ਏਸ਼ਬਆਲ8:33 ਏਸ਼ਬਆਲ ਦੂਸਰਾ ਨਾਮ ਈਸ਼-ਬੋਸ਼ੇਥ ਦਾ ਪਿਤਾ ਸੀ

34 ਯੋਨਾਥਾਨ ਦਾ ਪੁੱਤਰ ਸੀ:

ਮਰੀਬ-ਬਆਲ,8:34 ਮਰੀਬ-ਬਆਲ ਦੂਸਰਾ ਨਾਮ ਮਫ਼ੀਬੋਸ਼ਥ ਜੋ ਮੀਕਾਹ ਦਾ ਪਿਤਾ ਸੀ।

35 ਮੀਕਾਹ ਦੇ ਪੁੱਤਰ:

ਪੀਥੋਨ, ਮਲਕ, ਤਾਰੇਆ ਅਤੇ ਆਹਾਜ਼।

36 ਆਹਾਜ਼ ਯਹੋਅਦਾਹ ਦਾ ਪਿਤਾ ਸੀ, ਯਹੋਅਦਾਹ ਅਲਮੇਥ, ਅਜ਼ਮਾਵੇਥ ਅਤੇ ਜ਼ਿਮਰੀ ਦਾ ਪਿਤਾ ਸੀ ਅਤੇ ਜ਼ਿਮਰੀ ਮੋਜ਼ਾ ਦਾ ਪਿਤਾ ਸੀ। 37 ਮੋਜ਼ਾ ਬੀਨਾ ਦਾ ਪਿਤਾ ਸੀ; ਰਾਫ਼ਾਹ ਉਸਦਾ ਪੁੱਤਰ ਸੀ, ਅਲਯਾਸਾਹ ਉਸਦਾ ਪੁੱਤਰ ਅਤੇ ਅਜ਼ੇਲ ਉਸਦਾ ਪੁੱਤਰ ਸੀ।

38 ਅਜ਼ੇਲ ਦੇ ਛੇ ਪੁੱਤਰ ਸਨ ਅਤੇ ਉਹਨਾਂ ਦੇ ਨਾਮ ਇਹ ਸਨ:

ਅਜ਼ਰੀਕਾਮ, ਬੋਕੇਰੂ, ਇਸਮਾਏਲ, ਸ਼ਆਰਯਾਹ, ਓਬਦਯਾਹ ਅਤੇ ਹਨਾਨ। ਇਹ ਸਾਰੇ ਅਜ਼ੇਲ ਦੇ ਪੁੱਤਰ ਸਨ।

39 ਉਸ ਦੇ ਭਰਾ ਏਸ਼ੇਕ ਦੇ ਪੁੱਤਰ:

ਉਸ ਦਾ ਜੇਠਾ ਪੁੱਤਰ ਉਲਾਮ, ਦੂਜਾ ਯਊਸ਼ ਅਤੇ ਤੀਜਾ ਅਲੀਫ਼ਲੇਟ। 40 ਉਲਾਮ ਦੇ ਪੁੱਤਰ ਬਹਾਦਰ ਯੋਧੇ ਸਨ ਜੋ ਧਨੁਸ਼ ਨੂੰ ਸੰਭਾਲ ਸਕਦੇ ਸਨ। ਉਹਨਾਂ ਦੇ ਬਹੁਤ ਸਾਰੇ ਪੁੱਤਰ ਅਤੇ ਪੋਤਰੇ ਸਨ—ਕੁੱਲ ਮਿਲਾ ਕੇ ਡੇਢ ਸੌ ਸਨ।

ਇਹ ਸਾਰੇ ਬਿਨਯਾਮੀਨ ਦੇ ਉੱਤਰਾਧਿਕਾਰੀ ਸਨ।

Estes versículos te tocaram? Ore agora!

+581 estão orando agora.

Junte-se à corrente de oração.