Agradecimento
O agradecimento é a linguagem natural do cristão. Em tudo dai graças! A gratidão a Deus transforma a perspectiva, fortalece a fé e produz alegria em todos os tempos.
Dar graças sempre
Em tudo dai graças, porque esta é a vontade de Deus em Cristo Jesus para convosco. A gratidão é atitude fundamental.
ਹਰ ਹਾਲਤ ਵਿੱਚ ਪਰਮੇਸ਼ਵਰ ਦਾ ਧੰਨਵਾਦ ਕਰੋ; ਕਿਉਂਕਿ ਇਹ ਮਸੀਹ ਯਿਸ਼ੂ ਵਿੱਚ ਤੁਹਾਡੇ ਲਈ ਪਰਮੇਸ਼ਵਰ ਦੀ ਇੱਛਾ ਹੈ।
ਹਮੇਸ਼ਾ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਵਿੱਚ, ਸਭਨਾਂ ਗੱਲਾਂ ਦੇ ਲਈ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰੋ।
ਮਸੀਹ ਦੀ ਸ਼ਾਂਤੀ ਤੁਹਾਡੇ ਦਿਲਾਂ ਉੱਤੇ ਰਾਜ ਕਰੇ, ਕਿਉਂਕਿ ਇੱਕ ਸਰੀਰ ਦੇ ਅੰਗ ਹੋਣ ਦੇ ਨਾਤੇ ਤੁਹਾਨੂੰ ਸ਼ਾਂਤੀ ਲਈ ਬੁਲਾਇਆ ਗਿਆ ਹੈ। ਅਤੇ ਸ਼ੁਕਰਗੁਜ਼ਾਰ ਹੋਵੋ। ਮਸੀਹ ਦੇ ਬਚਨ ਨੂੰ ਤੁਹਾਡੇ ਵਿਚਕਾਰ ਭਰਪੂਰ ਰਹਿਣ ਦਿਓ ਜਿਵੇਂ ਤੁਸੀਂ ਜ਼ਬੂਰਾਂ, ਭਜਨ ਅਤੇ ਆਤਮਿਕ ਗੀਤਾਂ ਦੁਆਰਾ ਇੱਕ-ਦੂਜੇ ਨੂੰ ਸਾਰੀ ਬੁੱਧ ਨਾਲ ਸਿਖਾਉਂਦੇ ਅਤੇ ਸਲਾਹ ਦਿੰਦੇ ਹੋ ਅਤੇ ਆਪਣੇ ਦਿਲਾਂ ਵਿੱਚ ਸ਼ੁਕਰਗੁਜ਼ਾਰ ਹੋ ਕੇ ਪਰਮੇਸ਼ਵਰ ਲਈ ਗਾਇਆ ਕਰੋ। ਅਤੇ ਸਭ ਜੋ ਕੁਝ ਤੁਸੀਂ ਕਰੋ ਭਾਵੇਂ ਬਚਨ ਭਾਵੇਂ ਕੰਮ ਸੱਭੋ ਹੀ ਪ੍ਰਭੂ ਯਿਸ਼ੂ ਦੇ ਨਾਮ ਉੱਤੇ ਕਰੋ ਅਤੇ ਉਹ ਦੇ ਰਾਹੀਂ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰੋ।
ਮਸੀਹ ਦੀ ਸ਼ਾਂਤੀ ਤੁਹਾਡੇ ਦਿਲਾਂ ਉੱਤੇ ਰਾਜ ਕਰੇ, ਕਿਉਂਕਿ ਇੱਕ ਸਰੀਰ ਦੇ ਅੰਗ ਹੋਣ ਦੇ ਨਾਤੇ ਤੁਹਾਨੂੰ ਸ਼ਾਂਤੀ ਲਈ ਬੁਲਾਇਆ ਗਿਆ ਹੈ। ਅਤੇ ਸ਼ੁਕਰਗੁਜ਼ਾਰ ਹੋਵੋ।
ਮਸੀਹ ਦੇ ਬਚਨ ਨੂੰ ਤੁਹਾਡੇ ਵਿਚਕਾਰ ਭਰਪੂਰ ਰਹਿਣ ਦਿਓ ਜਿਵੇਂ ਤੁਸੀਂ ਜ਼ਬੂਰਾਂ, ਭਜਨ ਅਤੇ ਆਤਮਿਕ ਗੀਤਾਂ ਦੁਆਰਾ ਇੱਕ-ਦੂਜੇ ਨੂੰ ਸਾਰੀ ਬੁੱਧ ਨਾਲ ਸਿਖਾਉਂਦੇ ਅਤੇ ਸਲਾਹ ਦਿੰਦੇ ਹੋ ਅਤੇ ਆਪਣੇ ਦਿਲਾਂ ਵਿੱਚ ਸ਼ੁਕਰਗੁਜ਼ਾਰ ਹੋ ਕੇ ਪਰਮੇਸ਼ਵਰ ਲਈ ਗਾਇਆ ਕਰੋ। ਅਤੇ ਸਭ ਜੋ ਕੁਝ ਤੁਸੀਂ ਕਰੋ ਭਾਵੇਂ ਬਚਨ ਭਾਵੇਂ ਕੰਮ ਸੱਭੋ ਹੀ ਪ੍ਰਭੂ ਯਿਸ਼ੂ ਦੇ ਨਾਮ ਉੱਤੇ ਕਰੋ ਅਤੇ ਉਹ ਦੇ ਰਾਹੀਂ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰੋ।
ਇਸ ਲਈ ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ।
ਕਿਸੇ ਵੀ ਚੀਜ਼ ਬਾਰੇ ਚਿੰਤਤ ਨਾ ਹੋਵੋ, ਪਰ ਹਰ ਸਥਿਤੀ ਵਿੱਚ, ਪ੍ਰਾਰਥਨਾ ਅਤੇ ਬੇਨਤੀ ਦੁਆਰਾ, ਧੰਨਵਾਦ ਦੇ ਨਾਲ, ਆਪਣੀਆਂ ਬੇਨਤੀਆਂ ਪਰਮੇਸ਼ਵਰ ਅੱਗੇ ਪੇਸ਼ ਕਰੋ।
Louvor e gratidão
Entrai pelas portas com ação de graças. Rendei graças ao Senhor porque Ele é bom e a sua bondade dura para sempre.
ਧੰਨਵਾਦ ਦੀ ਭਾਵਨਾ ਨਾਲ ਉਹਨਾਂ ਦੇ ਦਰਵਾਜ਼ਿਆਂ ਵਿੱਚ ਆਓ,
ਅਤੇ ਉਸਤਤ ਕਰਦੇ ਹੋਵੇ ਉਸਦੇ ਵਿਹੜਿਆਂ ਵਿੱਚ ਆਓ।
ਉਸਦਾ ਧੰਨਵਾਦ ਕਰੋ ਅਤੇ ਉਸਦੇ ਨਾਮ ਨੂੰ ਮੁਬਾਰਕ ਆਖੋ।
ਯਾਹਵੇਹ ਦਾ ਧੰਨਵਾਦ ਕਰੋ, ਕਿਉਂਕਿ ਉਹ ਭਲਾ ਹੈ,
ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
ਯਾਹਵੇਹ ਦਾ ਧੰਨਵਾਦ ਕਰੋ, ਕਿਉਂਕਿ ਉਹ ਭਲਾ ਹੈ;
ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
ਆਓ ਅਸੀਂ ਉਸ ਦੇ ਅੱਗੇ ਧੰਨਵਾਦ ਸਹਿਤ ਆਈਏ,
ਅਤੇ ਸੰਗੀਤ ਅਤੇ ਗੀਤ ਨਾਲ ਉਸ ਦੀ ਮਹਿਮਾ ਕਰੀਏ।
ਕਿਉਂਕਿ ਯਾਹਵੇਹ ਮਹਾਨ ਪਰਮੇਸ਼ਵਰ ਹੈ,
ਸਭ ਦੇਵਤਿਆਂ ਤੋਂ ਮਹਾਨ ਰਾਜਾ ਹੈ।
ਯਾਹਵੇਹ ਦੀ ਉਸਤਤ ਕਰਨਾ,
ਅਤੇ ਹੇ ਅੱਤ ਮਹਾਨ ਤੇਰੇ ਨਾਮ ਦੇ ਲਈ ਗੀਤ ਗਾਉਣਾ ਭਲਾ ਹੈ,
ਸਵੇਰ ਨੂੰ ਤੁਹਾਡੇ ਪਿਆਰ ਦਾ,
ਅਤੇ ਰਾਤ ਨੂੰ ਤੇਰੀ ਵਫ਼ਾਦਾਰੀ ਦਾ ਪਰਚਾਰ ਕਰਨਾ,
ਜਿਹੜੇ ਧੰਨਵਾਦ ਦੀਆਂ ਭੇਟਾਂ ਚੜ੍ਹਾਉਂਦੇ ਹਨ, ਉਹ ਮੇਰਾ ਆਦਰ ਕਰਦੇ ਹਨ,
ਅਤੇ ਮੈਂ ਨਿਰਦੋਸ਼ਾਂ ਨੂੰ ਆਪਣੀ ਮੁਕਤੀ ਦਿਖਾਵਾਂਗਾ।"
ਤੂੰ ਮੇਰਾ ਪਰਮੇਸ਼ਵਰ ਹੈ ਅਤੇ ਮੈਂ ਤੇਰੀ ਉਸਤਤ ਕਰਾਂਗਾ,
ਤੂੰ ਮੇਰਾ ਪਰਮੇਸ਼ਵਰ ਹੈ ਅਤੇ ਮੈਂ ਤੈਨੂੰ ਵਡਿਆਵਾਂਗਾ।
ਯਾਹਵੇਹ ਦਾ ਧੰਨਵਾਦ ਕਰੋ, ਕਿਉਂਕਿ ਉਹ ਭਲਾ ਹੈ;
ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
ਹੁਣ, ਹੇ ਸਾਡੇ ਪਰਮੇਸ਼ਵਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ,
ਅਤੇ ਤੇਰੇ ਪ੍ਰਤਾਪ ਵਾਲੇ ਨਾਮ ਦੀ ਉਸਤਤ ਕਰਦੇ ਹਾਂ।
Expressões de gratidão
Graças a Deus pelo seu dom inefável! A gratidão se expressa em oração, louvor e generosidade para com os outros.
ਪਰਮੇਸ਼ਵਰ ਦਾ ਧੰਨਵਾਦ ਉਸ ਦੇ ਦਿੱਤੇ ਹੋਏ ਵਰਦਾਨ ਦੇ ਲਈ!
ਤਾਂ ਜੋ ਤੁਸੀਂ ਸਭਨਾਂ ਗੱਲਾਂ ਵਿੱਚ ਹਰ ਪ੍ਰਕਾਰ ਦੀ ਉਦਾਰਤਾ ਲਈ ਧਨੀ ਹੋ ਜਾਓ, ਜਿਹੜੀ ਸਾਡੇ ਰਾਹੀ ਪਰਮੇਸ਼ਵਰ ਦੇ ਧੰਨਵਾਦ ਲਈ ਗੁਣਕਾਰੀ ਹੈ।
ਪਰ ਧੰਨਵਾਦ ਹੈ ਪਰਮੇਸ਼ਵਰ ਦਾ! ਉਹ ਸਾਨੂੰ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਦੁਆਰਾ ਜਿੱਤ ਦਿੰਦਾ ਹੈ।
ਮੈਂ ਤੁਹਾਡੇ ਲਈ ਮੇਰੇ ਪਰਮੇਸ਼ਵਰ ਦਾ ਲਗਾਤਾਰ ਧੰਨਵਾਦ ਕਰਦਾ ਹਾਂ, ਉਸ ਦੀ ਕਿਰਪਾ ਦੇ ਲਈ ਜਿਹੜੀ ਤੁਹਾਨੂੰ ਮਸੀਹ ਯਿਸ਼ੂ ਵਿੱਚ ਦਿੱਤੀ ਗਈ ਹੈ।
ਸਭ ਤੋਂ ਪਹਿਲਾਂ, ਮੈਂ ਤੁਹਾਡੇ ਸਾਰਿਆਂ ਲਈ ਯਿਸ਼ੂ ਮਸੀਹ ਦੇ ਰਾਹੀਂ ਆਪਣੇ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਤੁਹਾਡੀ ਨਿਹਚਾ ਦੀ ਗੱਲ ਸਾਰੇ ਸੰਸਾਰ ਵਿੱਚ ਕੀਤੀ ਜਾਂਦੀ ਹੈ।
ਭਾਵੇਂ ਉਹ ਸਭ ਪਰਮੇਸ਼ਵਰ ਨੂੰ ਜਾਣਦੇ ਸਨ, ਉਹਨਾਂ ਨੇ ਨਾ ਤਾਂ ਉਸ ਨੂੰ ਪਰਮੇਸ਼ਵਰ ਹੋਣ ਦੀ ਮਹਿਮਾ ਦਿੱਤੀ ਅਤੇ ਨਾ ਹੀ ਉਸ ਦਾ ਧੰਨਵਾਦ ਕੀਤਾ, ਪਰ ਉਹਨਾਂ ਦੀ ਸੋਚ ਵਿਅਰਥ ਹੋ ਗਈ ਅਤੇ ਉਹਨਾਂ ਦੇ ਮੂਰਖ ਦਿਲ ਹਨੇਰਾ ਹੋ ਗਏ।
ਕਿਉਂਕਿ ਉਸ ਦੇ ਵੱਲੋਂ ਅਤੇ ਉਸ ਦੇ ਰਾਹੀਂ ਅਤੇ ਉਸ ਦੇ ਲਈ ਹੀ ਸਭ ਕੁਝ ਹੈ।
ਉਸ ਦੀ ਸਦਾ ਲਈ ਮਹਿਮਾ ਹੋਵੇ! ਆਮੀਨ।
" ‘ "ਯਾਹਵੇਹ ਤੁਹਾਨੂੰ ਅਸੀਸ ਦੇਵੇ
ਅਤੇ ਤੁਹਾਡੀ ਰਾਖੀ ਕਰੇ,
ਯਾਹਵੇਹ ਆਪਣਾ ਚਿਹਰਾ ਤੁਹਾਡੇ ਉੱਤੇ ਚਮਕਾਵੇ
ਅਤੇ ਤੁਹਾਡੇ ਉੱਤੇ ਕਿਰਪਾ ਕਰੇ,
ਯਾਹਵੇਹ ਆਪਣਾ ਮੂੰਹ ਤੁਹਾਡੇ ਵੱਲ ਮੋੜੇ
ਅਤੇ ਤੁਹਾਨੂੰ ਸ਼ਾਂਤੀ ਦੇਵੇ।" ’
ਪਰ ਮੈਂ ਸ਼ੁਕਰਗੁਜ਼ਾਰ ਉਸਤਤ ਦੇ ਜੈਕਾਰੇ ਨਾਲ,
ਤੇਰੇ ਲਈ ਬਲੀਦਾਨ ਚੜ੍ਹਾਵਾਂਗਾ।
ਜੋ ਮੈਂ ਸੁੱਖਣਾ ਸੁੱਖੀ ਹੈ, ਮੈਂ ਉਸ ਨੂੰ ਪੂਰਾ ਕਰਾਂਗਾ।
ਮੈਂ ਆਖਾਂਗਾ, ‘ਮੁਕਤੀ ਯਾਹਵੇਹ ਤੋਂ ਆਉਂਦੀ ਹੈ।’ "
ਹੇ ਭਰਾਵੋ ਅਤੇ ਭੈਣੋਂ, ਸਾਨੂੰ ਲਗਾਤਾਰ ਤੁਹਾਡੇ ਲਈ ਪਰਮੇਸ਼ਵਰ ਦਾ ਧੰਨਵਾਦ ਕਰਨਾ ਚਾਹੀਦਾ ਹੈ, ਕਿਉਂਕਿ ਤੁਹਾਡਾ ਵਿਸ਼ਵਾਸ ਵੱਧਦਾ ਜਾ ਰਿਹਾ ਹੈ, ਅਤੇ ਤੁਹਾਡੇ ਸਾਰਿਆਂ ਦਾ ਇੱਕ-ਦੂਜੇ ਨਾਲ ਪਿਆਰ ਵੀ ਵਧਦਾ ਜਾ ਰਿਹਾ ਹੈ।
ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ, ਜਿਸਦੀ ਮੈਂ ਸੇਵਾ ਕਰਦਾ ਹਾਂ, ਜਿਵੇਂ ਕਿ ਮੇਰੇ ਪੁਰਖਿਆਂ ਨੇ ਵੀ ਇੱਕ ਸ਼ੁੱਧ ਜ਼ਮੀਰ ਨਾਲ ਕੀਤਾ ਸੀ, ਜਿਵੇਂ ਕਿ ਦਿਨ-ਰਾਤ ਮੈਂ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਯਾਦ ਕਰਦਾ ਹਾਂ।
ਮੈਂ ਲਗਾਤਾਰ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਯਾਦ ਕਰਦੇ ਹੋਏ ਤੁਹਾਡੇ ਲਈ ਧੰਨਵਾਦ ਕਰਨਾ ਬੰਦ ਨਹੀਂ ਕੀਤਾ।
ਇਸ ਲਈ, ਕਿਉਂਕਿ ਅਸੀਂ ਇੱਕ ਅਜਿਹਾ ਰਾਜ ਪ੍ਰਾਪਤ ਕਰ ਰਹੇ ਹਾਂ ਜਿਸ ਨੂੰ ਹਿਲਾਇਆ ਨਹੀਂ ਜਾ ਸਕਦਾ, ਆਓ ਅਸੀਂ ਪਰਮੇਸ਼ਵਰ ਦੇ ਧੰਨਵਾਦੀ ਹੋਈਏ ਅਤੇ ਇਸ ਲਈ ਸ਼ਰਧਾ ਅਤੇ ਭੈ ਨਾਲ ਪਰਮੇਸ਼ਵਰ ਦੇ ਸਵੀਕਾਰ ਯੋਗ ਅਰਾਧਨਾ ਕਰੀਏ,
ਹਰ ਜਗ੍ਹਾ ਅਤੇ ਹਰ ਤਰੀਕੇ ਨਾਲ, ਸਭ ਤੋਂ ਵਧ ਕੇ ਸ੍ਰੇਸ਼ਠ ਫੇਲਿਕ੍ਸ, ਅਸੀਂ ਇਸ ਨੂੰ ਡੂੰਘੇ ਸ਼ੁਕਰਗੁਜ਼ਾਰ ਨਾਲ ਮੰਨਦੇ ਹਾਂ।
ਜਦੋਂ ਯਿਸ਼ੂ ਨੇ ਉਹਨਾਂ ਨੂੰ ਵੇਖਿਆ, ਤੇ ਕਿਹਾ, "ਜਾਓ, ਜਾ ਕੇ ਆਪਣੇ ਆਪ ਨੂੰ ਜਾਜਕਾਂ ਨੂੰ ਦਿਖਾਓ।" ਅਤੇ ਜਦੋਂ ਉਹ ਜਾ ਹੀ ਰਹੇ ਸਨ, ਉਹ ਚੰਗੇ ਹੋ ਗਏ।
ਉਹਨਾਂ ਵਿੱਚੋਂ ਜਦੋਂ ਇੱਕ ਨੇ ਵੇਖਿਆ ਕਿ ਉਹ ਚੰਗਾ ਹੋ ਗਿਆ ਹੈ, ਯਿਸ਼ੂ ਕੋਲ ਵਾਪਸ ਆਇਆ ਅਤੇ ਉੱਚੀ ਆਵਾਜ਼ ਵਿੱਚ ਪਰਮੇਸ਼ਵਰ ਦੀ ਵਡਿਆਈ ਕਰਨ ਲੱਗਾ। ਉਹ ਯਿਸ਼ੂ ਦੇ ਪੈਰਾਂ ਉੱਤੇ ਡਿੱਗ ਗਿਆ ਅਤੇ ਉਸ ਦਾ ਧੰਨਵਾਦ ਕੀਤਾ, ਅਤੇ ਉਹ ਸਾਮਰਿਯਾ ਵਾਸੀ ਸੀ।
ਯਿਸ਼ੂ ਨੇ ਪੁੱਛਿਆ, "ਕੀ ਸਾਰੇ ਦਸ ਚੰਗੇ ਨਹੀਂ ਹੋਏ? ਬਾਕੀ ਨੌਂ ਕਿੱਥੇ ਹਨ? ਕੀ ਇਸ ਵਿਦੇਸ਼ੀ ਤੋਂ ਇਲਾਵਾ ਕੋਈ ਵੀ ਪਰਮੇਸ਼ਵਰ ਦੀ ਵਡਿਆਈ ਕਰਨ ਵਾਪਸ ਨਹੀਂ ਆਇਆ?" ਯਿਸ਼ੂ ਨੇ ਉਸ ਨੂੰ ਕਿਹਾ, "ਉੱਠ ਅਤੇ ਜਾ! ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।"
ਜਦੋਂ ਉਹ ਇੱਕ ਪਿੰਡ ਵੱਲ ਜਾ ਰਹੇ ਸੀ ਤਾਂ ਉਸ ਵੇਲੇ ਕੋੜ੍ ਨਾਲ ਪੀੜਤ ਦਸ ਆਦਮੀ ਯਿਸ਼ੂ ਨੂੰ ਮਿਲੇ। ਉਹ ਕੁਝ ਦੂਰੀ ਉੱਤੇ ਖੜ੍ਹੇ ਹੋ ਗਏ। ਅਤੇ ਉੱਚੀ ਆਵਾਜ਼ ਵਿੱਚ ਪੁਕਾਰਿਆ, "ਹੇ ਯਿਸ਼ੂ ਮਹਾਰਾਜ, ਸਾਡੇ ਉੱਤੇ ਕਿਰਪਾ ਕਰ!"
ਜਦੋਂ ਯਿਸ਼ੂ ਨੇ ਉਹਨਾਂ ਨੂੰ ਵੇਖਿਆ, ਤੇ ਕਿਹਾ, "ਜਾਓ, ਜਾ ਕੇ ਆਪਣੇ ਆਪ ਨੂੰ ਜਾਜਕਾਂ ਨੂੰ ਦਿਖਾਓ।" ਅਤੇ ਜਦੋਂ ਉਹ ਜਾ ਹੀ ਰਹੇ ਸਨ, ਉਹ ਚੰਗੇ ਹੋ ਗਏ।
ਉਹਨਾਂ ਵਿੱਚੋਂ ਜਦੋਂ ਇੱਕ ਨੇ ਵੇਖਿਆ ਕਿ ਉਹ ਚੰਗਾ ਹੋ ਗਿਆ ਹੈ, ਯਿਸ਼ੂ ਕੋਲ ਵਾਪਸ ਆਇਆ ਅਤੇ ਉੱਚੀ ਆਵਾਜ਼ ਵਿੱਚ ਪਰਮੇਸ਼ਵਰ ਦੀ ਵਡਿਆਈ ਕਰਨ ਲੱਗਾ। ਉਹ ਯਿਸ਼ੂ ਦੇ ਪੈਰਾਂ ਉੱਤੇ ਡਿੱਗ ਗਿਆ ਅਤੇ ਉਸ ਦਾ ਧੰਨਵਾਦ ਕੀਤਾ, ਅਤੇ ਉਹ ਸਾਮਰਿਯਾ ਵਾਸੀ ਸੀ।
ਯਿਸ਼ੂ ਨੇ ਪੁੱਛਿਆ, "ਕੀ ਸਾਰੇ ਦਸ ਚੰਗੇ ਨਹੀਂ ਹੋਏ? ਬਾਕੀ ਨੌਂ ਕਿੱਥੇ ਹਨ? ਕੀ ਇਸ ਵਿਦੇਸ਼ੀ ਤੋਂ ਇਲਾਵਾ ਕੋਈ ਵੀ ਪਰਮੇਸ਼ਵਰ ਦੀ ਵਡਿਆਈ ਕਰਨ ਵਾਪਸ ਨਹੀਂ ਆਇਆ?" ਯਿਸ਼ੂ ਨੇ ਉਸ ਨੂੰ ਕਿਹਾ, "ਉੱਠ ਅਤੇ ਜਾ! ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।"
ਜਦੋਂ ਵੀ ਮੈਂ ਤੁਹਾਨੂੰ ਯਾਦ ਕਰਦਾ ਹਾਂ ਤਦ ਮੈਂ ਆਪਣੇ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ।