Ajuda para casais
Deus fortalece casamentos. A Bíblia oferece sabedoria prática para casais: comunicar com verdade, perdoar com graça, servir com amor e buscar a Deus juntos.
Amor e respeito
Maridos, amai vossas mulheres. Mulheres, respeitem seus maridos. O amor mútuo edifica o casamento.
ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰੋ ਜਿਵੇਂ ਕਿ ਮਸੀਹ ਨੇ ਕਲੀਸਿਆ ਨਾਲ ਪਿਆਰ ਕੀਤਾ ਅਤੇ ਉਸ ਲਈ ਆਪਣੇ ਆਪ ਨੂੰ ਬਲੀਦਾਨ ਕੀਤਾ।
ਪਰ ਤੁਹਾਡੇ ਵਿੱਚੋਂ ਹਰ ਇੱਕ ਨੂੰ ਆਪਣੀ ਪਤਨੀ ਨਾਲ ਓਵੇਂ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਉਹ ਆਪਣੇ ਆਪ ਨੂੰ ਕਰਦਾ ਹੈ ਅਤੇ ਪਤਨੀ ਨੂੰ ਆਪਣੇ ਪਤੀ ਦਾ ਆਦਰ ਕਰਨਾ ਚਾਹੀਦਾ ਹੈ।
ਇਸੇ ਤਰ੍ਹਾਂ, ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਉਹ ਆਪਣੇ ਸਰੀਰ ਨੂੰ ਪਿਆਰ ਕਰਦੇ ਹਨ। ਆਖਰਕਾਰ, ਕਦੇ ਵੀ ਕਿਸੇ ਨੇ ਆਪਣੇ ਸਰੀਰ ਨਾਲ ਨਫ਼ਰਤ ਨਹੀਂ ਕੀਤੀ, ਪਰ ਉਹ ਆਪਣੇ ਸਰੀਰ ਨੂੰ ਖੁਆਉਂਦੇ ਅਤੇ ਦੇਖਭਾਲ ਕਰਦੇ ਹਨ, ਜਿਵੇਂ ਮਸੀਹ ਕਲੀਸਿਆ ਦੀ ਕਰਦਾ ਹੈ।
ਇਸ ਲਈ ਤੁਹਾਡੇ ਵਿੱਚੋਂ ਹਰੇਕ ਝੂਠ ਨੂੰ ਤਿਆਗੇ ਅਤੇ ਆਪਣੇ ਗੁਆਂਢੀ ਨਾਲ ਸੱਚ ਬੋਲੇ, ਕਿਉਂਕਿ ਅਸੀਂ ਸਾਰੇ ਇੱਕ ਸਰੀਰ ਦੇ ਅੰਗ ਹਾਂ।
"ਤੁਸੀਂ ਗੁੱਸਾ ਕਰੋ ਪਰ ਪਾਪ ਨਾ ਕਰੋ," ਅਤੇ ਸੂਰਜ ਡੁੱਬਣ ਤੋਂ ਪਹਿਲਾਂ ਉਸ ਨੂੰ ਖਤਮ ਕਰੋ, (ਸੈਪਟੁਜਿੰਟ ਦੇਖੋ) ਦੁਸ਼ਟ ਨੂੰ ਕੋਈ ਮੌਕਾ ਨਾ ਦਿਓ।
ਆਪਣੇ ਮੂੰਹੋਂ ਕੋਈ ਵੀ ਗੰਦੀ ਗੱਲ ਨਾ ਨਿਕਲਣ ਦਿਓ, ਸਗੋਂ ਦੂਜਿਆਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਕਿਰਪਾ ਦੇ ਕਾਰਨ ਉਸਾਰਨ ਵਿੱਚ ਮਦਦਗਾਰ ਬਣੋ ਤਾਂ ਜੋ ਸੁਣਨ ਵਾਲਿਆਂ ਨੂੰ ਲਾਭ ਹੋ ਸਕੇ।
ਆਪਣੇ ਅੰਦਰੋਂ ਕੁੜੱਤਣ, ਕ੍ਰੋਧ, ਕੋਪ, ਝਗੜਾ, ਨਿੰਦਾ, ਨਰਾਜ਼ਗੀ ਅਤੇ ਦੁਸ਼ਮਣੀ ਵਰਗੀਆਂ ਸਾਰੀਆਂ ਗੱਲਾਂ ਤੋਂ ਦੂਰ ਰਹੋ। ਇੱਕ-ਦੂਜੇ ਨਾਲ ਦਿਆਲੂ ਅਤੇ ਤਰਸਵਾਨ ਬਣੋ ਅਤੇ ਇੱਕ-ਦੂਜੇ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ਵਰ ਨੇ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ ਹੈ।
União e fidelidade
O que Deus ajuntou não separe o homem. Eu e minha casa serviremos ao Senhor. A fidelidade é alicerce do casamento.
ਇਸ ਲਈ ਹੁਣ ਉਹ ਦੋ ਨਹੀਂ, ਪਰ ਇੱਕ ਸਰੀਰ ਹਨ। ਇਸ ਲਈ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਜੋੜਿਆ ਹੈ, ਮਨੁੱਖ ਉਹਨਾਂ ਨੂੰ ਅਲੱਗ ਨਾ ਕਰੇ।"
ਜੇਕਰ ਤੁਸੀਂ ਇਸ ਵੇਲੇ ਯਾਹਵੇਹ ਦੀ ਸੇਵਾ ਕਰਨ ਦਾ ਮਨ ਨਹੀਂ ਕਰਦੇ, ਤਾਂ ਅੱਜ ਹੀ ਫ਼ੈਸਲਾ ਕਰੋ ਕਿ ਤੁਸੀਂ ਕਿਸ ਦੀ ਸੇਵਾ ਕਰੋਗੇ। ਕੀ ਤੁਹਾਡੇ ਪੁਰਖਿਆਂ ਨੇ ਫ਼ਰਾਤ ਦੇ ਪਾਰ ਉਨ੍ਹਾਂ ਦੇਵਤਿਆਂ ਦੀ ਸੇਵਾ ਕੀਤੀ ਸੀ ਜਾਂ ਅਮੋਰੀਆਂ ਦੇ ਦੇਵਤੇ ਸਨ, ਜਿਨ੍ਹਾਂ ਦੇ ਦੇਸ਼ ਵਿੱਚ ਤੁਸੀਂ ਰਹਿੰਦੇ ਹੋ, ਪਰ ਮੈਂ ਅਤੇ ਮੇਰਾ ਘਰਾਣਾ ਅਸੀਂ ਯਾਹਵੇਹ ਦੀ ਸੇਵਾ ਕਰਾਂਗੇ।"
ਵਿਆਹ ਕਰਨਾ ਸਭਨਾਂ ਵਿੱਚ ਆਦਰਯੋਗ ਮੰਨਿਆ ਜਾਵੇ ਅਤੇ ਵਿਆਹ ਦਾ ਬਿਸਤਰਾ ਪਵਿੱਤਰ ਰੱਖਿਆ ਜਾਵੇ, ਕਿਉਂਕਿ ਪਰਮੇਸ਼ਵਰ ਵਿਭਚਾਰ ਕਰਨ ਵਾਲੇ ਅਤੇ ਸਾਰੇ ਜਿਨਸੀ ਅਨੈਤਿਕਾਂ ਦਾ ਨਿਆਂ ਕਰੇਗਾ।
ਮਸੀਹੀ ਘਰਾਣਿਆਂ ਲਈ ਨਿਰਦੇਸ਼
ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਕਿ ਪ੍ਰਭੂ ਵਿੱਚ ਸਹੀ ਹੈ।
ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰੋ ਅਤੇ ਉਹਨਾਂ ਨਾਲ ਕਠੋਰ ਨਾ ਬਣੋ।
ਅਤੇ ਇਨ੍ਹਾਂ ਸਾਰੇ ਗੁਣਾਂ ਉੱਤੇ ਪਿਆਰ ਪਾ ਦਿੱਤਾ ਹੈ, ਜੋ ਉਹਨਾਂ ਸਾਰਿਆਂ ਨੂੰ ਸੰਪੂਰਨ ਏਕਤਾ ਨਾਲ ਬੰਨ੍ਹਦਾ ਹੈ।
ਮਸੀਹ ਦੀ ਸ਼ਾਂਤੀ ਤੁਹਾਡੇ ਦਿਲਾਂ ਉੱਤੇ ਰਾਜ ਕਰੇ, ਕਿਉਂਕਿ ਇੱਕ ਸਰੀਰ ਦੇ ਅੰਗ ਹੋਣ ਦੇ ਨਾਤੇ ਤੁਹਾਨੂੰ ਸ਼ਾਂਤੀ ਲਈ ਬੁਲਾਇਆ ਗਿਆ ਹੈ। ਅਤੇ ਸ਼ੁਕਰਗੁਜ਼ਾਰ ਹੋਵੋ।
ਇਸ ਲਈ, ਜਿਵੇਂ ਕਿ ਪਰਮੇਸ਼ਵਰ ਦੇ ਚੁਣੇ ਹੋਏ ਲੋਕ, ਪਵਿੱਤਰ ਅਤੇ ਪਿਆਰ ਦੇ ਤੌਰ ਤੇ ਪਿਆਰ ਕਰਦੇ ਹਨ, ਆਪਣੇ ਆਪ ਨੂੰ ਦਿਆਲੂ, ਦਯਾ, ਨਿਮਰਤਾ, ਨਰਮਾਈ ਅਤੇ ਸਬਰ ਨਾਲ ਪਹਿਨੋ। ਇੱਕ-ਦੂਜੇ ਨਾਲ ਸਹਿਣਸ਼ੀਲਤਾ ਰੱਖੋ ਅਤੇ ਇੱਕ-ਦੂਜੇ ਨੂੰ ਮਾਫ਼ ਕਰੋ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਕਿਸੇ ਨਾਲ ਸ਼ਿਕਾਇਤ ਹੈ। ਮਾਫ਼ ਕਰ ਦਿਓ ਜਿਵੇਂ ਪ੍ਰਭੂ ਨੇ ਤੁਹਾਨੂੰ ਮਾਫ਼ ਕੀਤਾ ਹੈ।
Perdão e paciência
Sede bondosos e compassivos uns com os outros. O amor é paciente, benigno. Permanece e persevera.
ਪਿਆਰ ਧੀਰਜਵਾਨ ਹੈ, ਪਿਆਰ ਦਿਆਲੂ ਹੈ। ਇਹ ਈਰਖਾ ਨਹੀਂ ਕਰਦਾ, ਇਹ ਮਾਣ ਨਹੀਂ ਕਰਦਾ, ਇਹ ਘਮੰਡ ਨਹੀਂ ਕਰਦਾ। ਇਹ ਦੂਸਰਿਆ ਦਾ ਨਿਰਾਦਰ ਨਹੀਂ ਕਰਦਾ, ਇਹ ਸੁਆਰਥੀ ਨਹੀਂ ਹੈ, ਇਹ ਜਲਦੀ ਗੁੱਸਾ ਨਹੀਂ ਕਰਦਾ, ਅਤੇ ਇਹ ਬੁਰਾ ਨਹੀਂ ਮੰਨਦਾ। ਪਿਆਰ ਬੁਰਾਈ ਵਿੱਚ ਖੁਸ਼ ਨਹੀਂ ਹੁੰਦਾ ਪਰ ਸੱਚ ਨਾਲ ਆਨੰਦ ਹੁੰਦਾ ਹੈ। ਇਹ ਹਮੇਸ਼ਾ ਸੁਰੱਖਿਆ ਪ੍ਰਦਾਨ ਕਰਦਾ ਹੈ, ਭਰੋਸਾ ਰੱਖਦਾ ਹੈ, ਆਸ ਰੱਖਦਾ ਹਾਂ, ਅਤੇ ਸਬਰ ਕਰਦਾ ਹੈ।
ਪਰ ਵਿਆਹਿਆ ਹੋਇਆ ਨੂੰ ਮੈਂ ਇਹ ਆਗਿਆ ਦਿੰਦਾ ਹਾਂ, (ਮੈਂ ਨਹੀਂ ਸਗੋਂ ਪ੍ਰਭੂ): ਇੱਕ ਪਤਨੀ ਆਪਣੇ ਪਤੀ ਤੋਂ ਅਲੱਗ ਨਾ ਹੋਵੇ। ਅਗਰ ਉਹ ਅਲੱਗ ਹੋਵੇ ਵੀ ਤਾਂ ਅਣਵਿਆਹੀ ਰਿਹੇ ਜਾਂ ਆਪਣੇ ਪਤੀ ਨਾਲ ਮੇਲ-ਮਿਲਾਪ ਕਰ ਲਵੇ। ਅਤੇ ਪਤੀ ਆਪਣੀ ਪਤਨੀ ਨੂੰ ਨਾ ਤਿਆਗੇ।
ਪਤੀ ਨੂੰ ਆਪਣੀ ਪਤਨੀ ਦੇ ਪ੍ਰਤੀ ਆਪਣਾ ਵਿਆਹੁਤਾ ਫ਼ਰਜ ਨਿਭਾਉਣਾ ਚਾਹੀਦਾ ਹੈ, ਅਤੇ ਇਸੇ ਤਰ੍ਹਾਂ ਪਤਨੀ ਨੂੰ ਵੀ ਆਪਣੇ ਪਤੀ ਦੇ ਪ੍ਰਤੀ ਆਪਣਾ ਫ਼ਰਜ ਨਿਭਾਉਣਾ ਚਾਹੀਦਾ ਹੈ। ਪਤਨੀ ਨੂੰ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ ਸਗੋਂ ਪਤੀ ਨੂੰ ਹੈ। ਇਸੇ ਤਰ੍ਹਾਂ ਪਤੀ ਨੂੰ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ ਪਰ ਪਤਨੀ ਨੂੰ ਹੈ। ਤੁਸੀਂ ਇੱਕ ਦੂਸਰੇ ਤੋਂ ਅਲੱਗ ਨਾ ਹੋਵੇ ਪਰ ਥੋੜੇ ਸਮੇਂ ਲਈ, ਇਹ ਵੀ ਉਦੋਂ ਜਦੋਂ ਦੋਨਾਂ ਦੀ ਆਪਸੀ ਸਲਾਹ ਹੋਵੇ ਤਾਂ ਜੋ ਤੁਸੀਂ ਆਪਣੇ ਆਪ ਨੂੰ ਪ੍ਰਾਰਥਨਾ ਲਈ ਸਮਰਪਿਤ ਕਰ ਸਕੋ। ਅਤੇ ਫਿਰ ਇਕੱਠੇ ਹੋ ਜਾਓ ਤਾਂ ਜੋ ਸ਼ੈਤਾਨ ਤੁਹਾਨੂੰ ਤੁਹਾਡੇ ਸੰਜਮ ਦੇ ਕਾਰਨ ਤੁਹਾਨੂੰ ਨਾ ਪਰਤਾਵੇ।
ਸੁਆਰਥੀ ਇੱਛਾ ਜਾਂ ਵਿਅਰਥ ਹੰਕਾਰ ਤੋਂ ਬਾਹਰ ਕੁਝ ਨਾ ਕਰੋ। ਇਸ ਦੀ ਬਜਾਏ, ਨਿਮਰਤਾ ਵਿੱਚ ਦੂਜਿਆਂ ਨੂੰ ਆਪਣੇ ਤੋਂ ਉੱਪਰ ਰੱਖੋ, ਆਪਣੇ ਹਿੱਤਾਂ ਦੀ ਨਹੀਂ ਬਲਕਿ ਤੁਹਾਡੇ ਵਿੱਚੋਂ ਹਰ ਕੋਈ ਦੂਜਿਆਂ ਦੇ ਹਿੱਤਾਂ ਵੱਲ ਧਿਆਨ ਕਰੇ।
ਇਹ ਧਿਆਨ ਰੱਖੋ ਕਿ ਕੋਈ ਵੀ ਬੁਰੇ ਦੇ ਬਦਲੇ ਬੁਰਾ ਨਾ ਕਰੇ, ਪਰ ਹਮੇਸ਼ਾ ਉਹ ਕਰਨ ਦੀ ਕੋਸ਼ਿਸ਼ ਕਰੋ ਜੋ ਇੱਕ-ਦੂਜੇ ਲਈ ਅਤੇ ਸਾਰਿਆਂ ਲਈ ਚੰਗਾ ਹੋਵੇ।
ਸਭ ਤੋਂ ਵੱਡੀ ਗੱਲ, ਇੱਕ-ਦੂਜੇ ਨਾਲ ਗੂੜ੍ਹਾ ਪਿਆਰ ਕਰੋ, ਕਿਉਂਕਿ ਪਿਆਰ ਬਹੁਤ ਸਾਰੇ ਪਾਪਾਂ ਨੂੰ ਢੱਕ ਦਿੰਦਾ ਹੈ।
ਜਿਸ ਨੂੰ ਪਤਨੀ ਮਿਲਦੀ ਹੈ ਉਸਨੂੰ ਚੰਗੀ ਚੀਜ਼ ਮਿਲੀ ਹੈ
ਅਤੇ ਉਹ ਯਾਹਵੇਹ ਤੋਂ ਕਿਰਪਾ ਪ੍ਰਾਪਤ ਕਰਦਾ ਹੈ।