Amigo
O amigo verdadeiro é dádiva rara de Deus. Ele ama em todo tempo, fala a verdade em amor, aconselha com sabedoria e permanece fiel nas adversidades da vida.
Amizade verdadeira
Há amigo mais chegado que um irmão. Em todo tempo ama o amigo. O perfume e o incenso alegram o coração — assim o conselho doce do amigo.
ਜਿਸ ਦੇ ਅਵਿਸ਼ਵਾਸ਼ਯੋਗ ਮਿੱਤਰ ਹਨ ਉਹ ਛੇਤੀ ਹੀ ਤਬਾਹ ਹੋ ਜਾਂਦਾ ਹੈ,
ਪਰ ਇੱਕ ਦੋਸਤ ਹੈ ਜੋ ਇੱਕ ਭਰਾ ਨਾਲੋਂ ਵੀ ਨੇੜੇ ਰਹਿੰਦਾ ਹੈ।
ਇੱਕ ਮਿੱਤਰ ਹਰ ਵੇਲੇ ਪਿਆਰ ਕਰਦਾ ਹੈ,
ਅਤੇ ਇੱਕ ਭਰਾ ਬਿਪਤਾ ਦੇ ਸਮੇਂ ਲਈ ਪੈਦਾ ਹੁੰਦਾ ਹੈ।
ਅਤਰ ਅਤੇ ਧੂਪ ਦਿਲ ਨੂੰ ਅਨੰਦ ਦਿੰਦੇ ਹਨ,
ਅਤੇ ਇੱਕ ਮਿੱਤਰ ਦੀ ਖੁਸ਼ੀ
ਉਨ੍ਹਾਂ ਦੀ ਦਿਲੀ ਸਲਾਹ ਤੋਂ ਉੱਗਦੀ ਹੈ।
ਜਿਵੇਂ ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ,
ਉਸੇ ਤਰ੍ਹਾਂ ਇੱਕ ਵਿਅਕਤੀ ਦੂਜੇ ਨੂੰ ਤਿੱਖਾ ਕਰਦਾ ਹੈ।
ਲੁਕਵੇਂ ਪਿਆਰ ਨਾਲੋਂ
ਖੁੱਲ੍ਹੀ ਝਿੜਕ ਚੰਗੀ ਹੈ।
ਦੋਸਤ ਦੇ ਜ਼ਖਮਾਂ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ,
ਪਰ ਦੁਸ਼ਮਣਾਂ ਦਾ ਚੁੰਮਣਾ ਅਣਗਿਣਤ ਹੁੰਦਾ ਹੈ।
ਆਪਣੇ ਮਿੱਤਰ ਜਾਂ ਆਪਣੇ ਪਰਿਵਾਰ ਦੇ ਮਿੱਤਰ ਨੂੰ ਨਾ ਛੱਡੋ,
ਅਤੇ ਜਦੋਂ ਤੁਹਾਡੇ ਉੱਤੇ ਕੋਈ ਬਿਪਤਾ ਆਵੇ ਤਾਂ ਆਪਣੇ ਰਿਸ਼ਤੇਦਾਰ ਦੇ ਘਰ ਨਾ ਜਾਓ,
ਦੂਰ ਦੇ ਰਿਸ਼ਤੇਦਾਰ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੈ।
ਬੁੱਧਵਾਨ ਦੇ ਨਾਲ ਚੱਲੋ ਅਤੇ ਬੁੱਧਵਾਨ ਬਣੋਗੇ,
ਕਿਉਂਕਿ ਮੂਰਖਾਂ ਦੇ ਸਾਥੀ ਦਾ ਨੁਕਸਾਨ ਹੁੰਦਾ ਹੈ।
ਕਹਾਵਤ 3
ਕਿਸੇ ਗਰਮ ਸੁਭਾਅ ਵਾਲੇ ਵਿਅਕਤੀ ਨਾਲ ਦੋਸਤੀ ਨਾ ਕਰੋ,
ਅਸਾਨੀ ਨਾਲ ਗੁੱਸੇ ਵਾਲੇ ਵਿਅਕਤੀ ਨਾਲ ਮੇਲ ਨਾ ਰੱਖੋ,
ਕਿਤੇ ਅਜਿਹਾ ਨਾ ਹੋਵੇ ਤੁਸੀਂ ਉਹਨਾਂ ਦੇ ਤਰੀਕੇ ਸਿੱਖ ਲਵੋ,
ਅਤੇ ਆਪਣੇ ਆਪ ਨੂੰ ਫਾਹੀ ਵਿੱਚ ਫਸਾ ਲਵੋ।
ਬਹੁਤ ਸਾਰੇ ਅਟੱਲ ਪਿਆਰ ਦਾ ਦਾਅਵਾ ਕਰਦੇ ਹਨ,
ਪਰ ਇੱਕ ਵਫ਼ਾਦਾਰ ਵਿਅਕਤੀ ਕੌਣ ਲੱਭ ਸਕਦਾ ਹੈ?
ਦੌਲਤ ਬਹੁਤ ਸਾਰੇ ਦੋਸਤਾਂ ਨੂੰ ਖਿੱਚਦੀ ਹੈ,
ਪਰ ਗਰੀਬ ਦਾ ਸਭ ਤੋਂ ਨਜ਼ਦੀਕੀ ਮਿੱਤਰ ਵੀ ਉਹਨਾਂ ਨੂੰ ਛੱਡ ਦਿੰਦਾ ਹੈ।
Jesus, o amigo
Já não vos chamo servos, mas amigos. O maior amor é dar a vida pelo amigo. Jesus é o amigo que nunca falha.
ਇਸ ਤੋਂ ਵੱਡਾ ਪਿਆਰ ਕਿਸੇ ਦਾ ਨਹੀਂ: ਕਿ ਜੇ ਕੋਈ ਆਪਣੇ ਦੋਸਤ ਲਈ ਆਪਣੀ ਜਾਨ ਦੇਵੇ। ਤੁਸੀਂ ਮੇਰੇ ਦੋਸਤ ਹੋ ਜੇ ਤੁਸੀਂ ਉਹ ਕਰੋ ਜੋ ਮੈਂ ਤੁਹਾਨੂੰ ਆਗਿਆ ਦਿੰਦਾ ਹਾਂ। ਫਿਰ ਮੈਂ ਤੁਹਾਨੂੰ ਨੌਕਰ ਨਹੀਂ ਬੁਲਾਉਂਦਾ ਕਿਉਂਕਿ ਇੱਕ ਨੌਕਰ ਆਪਣੇ ਮਾਲਕ ਦੇ ਕੰਮ ਬਾਰੇ ਨਹੀਂ ਜਾਣਦਾ। ਇਸ ਲਈ ਮੈਂ ਤੁਹਾਨੂੰ ਦੋਸਤ ਬੁਲਾਉਂਦਾ ਹਾਂ। ਜੋ ਕੁਝ ਮੈਂ ਆਪਣੇ ਪਿਤਾ ਤੋਂ ਸਿੱਖਿਆ ਹੈ ਅਤੇ ਉਹ ਸਭ ਮੈਂ ਤੁਹਾਨੂੰ ਦੱਸਦਾ ਹਾਂ।
ਮੇਰਾ ਆਦੇਸ਼ ਇਹ ਹੈ: ਕਿ ਤੁਸੀਂ ਇੱਕ-ਦੂਜੇ ਨੂੰ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ। ਇਸ ਤੋਂ ਵੱਡਾ ਪਿਆਰ ਕਿਸੇ ਦਾ ਨਹੀਂ: ਕਿ ਜੇ ਕੋਈ ਆਪਣੇ ਦੋਸਤ ਲਈ ਆਪਣੀ ਜਾਨ ਦੇਵੇ।
ਹੇ ਪਿਆਰੇ ਦੋਸਤੋ, ਕਿਉਂਕਿ ਪਰਮੇਸ਼ਵਰ ਨੇ ਸਾਨੂੰ ਬਹੁਤ ਪਿਆਰ ਕੀਤਾ ਹੈ, ਸਾਨੂੰ ਵੀ ਇੱਕ ਦੂਸਰੇ ਨੂੰ ਪਿਆਰ ਕਰਨਾ ਚਾਹੀਦਾ ਹੈ। ਪਰਮੇਸ਼ਵਰ ਨੂੰ ਕਿਸੇ ਨੇ ਕਦੇ ਨਹੀਂ ਵੇਖਿਆ; ਪਰ ਜੇ ਅਸੀਂ ਇੱਕ ਦੂਸਰੇ ਨੂੰ ਪਿਆਰ ਕਰਦੇ ਹਾਂ, ਪਰਮੇਸ਼ਵਰ ਸਾਡੇ ਵਿੱਚ ਰਹਿੰਦੇ ਹਨ ਅਤੇ ਉਸ ਦਾ ਪਿਆਰ ਸਾਡੇ ਵਿੱਚ ਸੰਪੂਰਨ ਹੋਇਆ ਹੈ।
ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਪਿਆਰ ਕੀ ਹੈ: ਯਿਸ਼ੂ ਮਸੀਹ ਨੇ ਸਾਡੇ ਲਈ ਆਪਣੀ ਜਾਨ ਦਿੱਤੀ। ਅਤੇ ਸਾਨੂੰ ਆਪਣੇ ਭਰਾਵਾਂ ਅਤੇ ਭੈਣਾਂ ਲਈ ਆਪਣੀ ਜਾਨ ਦੇਣੀ ਚਾਹੀਦੀ ਹੈ। ਜੇ ਕਿਸੇ ਕੋਲ ਸੰਸਾਰਕ ਜਾਇਦਾਦ ਹੋਵੇ ਉਹ ਕਿਸੇ ਭਰਾ ਜਾਂ ਭੈਣ ਨੂੰ ਲੋੜਵੰਦ ਵੇਖ ਕੇ ਉਹਨਾਂ ਉੱਤੇ ਕੋਈ ਤਰਸ ਨਹੀਂ ਕਰਦਾ, ਤਾਂ ਉਸ ਵਿਅਕਤੀ ਵਿੱਚ ਪਰਮੇਸ਼ਵਰ ਦਾ ਪਿਆਰ ਕਿਵੇਂ ਹੋ ਸਕਦਾ ਹੈ? ਹੇ ਪਿਆਰੇ ਬੱਚਿਓ, ਆਓ ਅਸੀਂ ਸ਼ਬਦਾਂ ਜਾਂ ਬੋਲੀ ਨਾਲ ਨਹੀਂ ਬਲਕਿ ਕੰਮਾਂ ਅਤੇ ਸੱਚਾਈ ਨਾਲ ਪਿਆਰ ਕਰੀਏ।
ਅਤੇ ਪਵਿੱਤਰ ਸ਼ਾਸਤਰ ਸੰਪੂਰਨ ਹੋਇਆ ਜੋ ਕਹਿੰਦਾ ਹੈ, "ਅਬਰਾਹਾਮ ਨੇ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ, ਅਤੇ ਇਹ ਉਸ ਦੇ ਲਈ ਧਾਰਮਿਕਤਾ ਗਿਣੀ ਗਈ," ਅਤੇ ਉਸ ਨੂੰ ਪਰਮੇਸ਼ਵਰ ਦਾ ਮਿੱਤਰ ਕਿਹਾ ਗਿਆ।
ਪਿਆਰ ਵਿੱਚ ਇੱਕ ਦੂਸਰੇ ਨੂੰ ਸਮਰਪਿਤ ਰਹੋ। ਆਦਰ ਵਿੱਚ ਦੂਜੇ ਨੂੰ ਚੰਗਾ ਸਮਝੋ।
Companheiros de fé
Dois são melhores do que um. Os companheiros de fé se fortalecem mutuamente e caminham juntos com o Senhor.
ਇੱਕ ਨਾਲੋਂ ਦੋ ਚੰਗੇ ਹਨ
ਕਿਉਂਕਿ ਉਹਨਾਂ ਦੀ ਮਿਹਨਤ ਦਾ ਚੰਗਾ ਨਫ਼ਾ ਮਿਲੇਗਾ।
ਜੇਕਰ ਇਹਨਾਂ ਵਿੱਚੋਂ ਕੋਈ ਵੀ ਡਿੱਗਦਾ ਹੈ
ਇੱਕ-ਦੂਜੇ ਦੀ ਮਦਦ ਕਰ ਸਕਦਾ ਹੈ,
ਪਰ ਦੁੱਖ ਹੈ ਉਸ ਮਨੁੱਖ ਉੱਤੇ ਜੋ ਇਕੱਲਾ ਡਿੱਗਦਾ ਹੈ,
ਅਤੇ ਉਹਨਾਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੈ।
ਇਹ ਕਿੰਨਾ ਚੰਗਾ ਅਤੇ ਸੋਹਣਾ ਹੈ!
ਜਦੋਂ ਪਰਮੇਸ਼ਵਰ ਦੇ ਲੋਕ ਏਕਤਾ ਵਿੱਚ ਇਕੱਠੇ ਰਹਿੰਦੇ ਹਨ।
ਇਹ ਸਿਰ ਉੱਤੇ ਡੋਲ੍ਹੇ ਹੋਏ ਕੀਮਤੀ ਤੇਲ ਵਰਗਾ ਹੈ,
ਜਿਹੜਾ ਸਿਰ ਤੋਂ ਚੋਂ ਕੇ ਦਾੜ੍ਹੀ ਉੱਤੇ,
ਹਾਰੋਨ ਦੀ ਦਾੜ੍ਹੀ ਉੱਤੇ ਚੋਂ ਕੇ,
ਉਸ ਦੇ ਚੋਲੇ ਦੇ ਪੁਸ਼ਾਕ ਤੱਕ ਜਾਂਦਾ ਹੈ।
ਇਹ ਇਸ ਤਰ੍ਹਾਂ ਹੈ ਜਿਵੇਂ ਹਰਮੋਨ ਦੀ ਤ੍ਰੇਲ ਸੀਯੋਨ ਪਰਬਤ ਉੱਤੇ ਡਿੱਗ ਰਹੀ ਹੋਵੇ।
ਕਿਉਂਕਿ ਉੱਥੇ ਯਾਹਵੇਹ ਆਪਣੀ ਅਸੀਸ ਦਿੰਦਾ ਹੈ,
ਜੋ ਸਦਾ ਦੇ ਜੀਵਨ ਲਈ ਹੈ।
ਮੈਂ ਉਹਨਾਂ ਸਭਨਾਂ ਦਾ ਮਿੱਤਰ ਹਾਂ ਜੋ ਤੇਰੇ ਤੋਂ ਡਰਦੇ ਹਨ,
ਉਹਨਾਂ ਸਭਨਾਂ ਦਾ ਜੋ ਤੇਰੇ ਹੁਕਮਾਂ ਨੂੰ ਮੰਨਦੇ ਹਨ।
ਅਤੇ ਯੋਨਾਥਾਨ ਨੇ ਦਾਵੀਦ ਨਾਲ ਨੇਮ ਬੰਨ੍ਹਿਆ ਕਿਉਂਕਿ ਉਹ ਉਸ ਨੂੰ ਆਪਣੇ ਜਿਹਾ ਪਿਆਰ ਕਰਦਾ ਸੀ।
ਧੋਖਾ ਨਾ ਖਾਓ: "ਬੁਰੀ ਸੰਗਤ ਚੰਗੇ ਚਰਿੱਤਰ ਨੂੰ ਵਿਗਾੜ ਦਿੰਦੀ ਹੈ।"