Amor próprio
O amor próprio saudável reconhece o valor que Deus nos deu. Fomos criados à imagem de Deus, maravilhosamente formados. Aceitar-se é honrar o Criador.
ਮੈ ਤੇਰਾ ਧੰਨਵਾਦ ਕਰਦਾ ਹਾਂ ਕਿਉਂਕਿ ਤੂੰ ਮੈਨੂੰ ਭਿਆਨਕ ਅਤੇ ਅਦਭੁਤ ਤਰੀਕੇ ਨਾਲ ਬਣਾਇਆ ਹੈ;
ਤੇਰੇ ਕੰਮ ਅਚਰਜ਼ ਹਨ,
ਮੈਂ ਇਹਨਾਂ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦਾ ਹਾਂ।
ਹੇ ਪਰਮੇਸ਼ਵਰ, ਤੇਰੇ ਵਿਚਾਰ ਮੇਰੇ ਲਈ ਕਿੰਨੇ ਕੀਮਤੀ ਹਨ,
ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ।
ਜੇ ਮੈਂ ਉਹਨਾਂ ਨੂੰ ਗਿਣਨਾ ਸ਼ੁਰੂ ਵੀ ਕਰਾਂ,
ਤਾਂ ਉਹ ਰੇਤ ਦੇ ਦਾਣਿਆਂ ਨਾਲੋਂ ਵੀ ਜ਼ਿਆਦਾ ਹਨ,
ਅਤੇ ਜਦੋਂ ਮੈਂ ਉੱਠਦਾ ਹੈ, ਮੈਂ ਤੁਹਾਡੇ ਨਾਲ ਹੁੰਦਾ ਹੈ।
ਜਦੋਂ ਮੈਂ ਤੇਰੇ ਅਕਾਸ਼ ਨੂੰ ਵੇਖਦਾ ਹਾਂ,
ਤੁਹਾਡੀਆਂ ਉਂਗਲਾਂ ਦੇ ਕੰਮ ਨੂੰ,
ਚੰਦ ਅਤੇ ਤਾਰਿਆਂ ਨੂੰ,
ਜਿਨ੍ਹਾਂ ਨੂੰ ਤੁਸੀਂ ਉਹਨਾਂ ਦੇ ਸਥਾਨ ਵਿੱਚ ਰੱਖਿਆ ਹੈ,
ਮਨੁੱਖ ਹੈ ਹੀ ਕੀ ਜੋ ਤੂੰ ਉਹਨਾਂ ਨੂੰ ਯਾਦ ਰੱਖੇ,
ਮਨੁੱਖ ਹੈ ਕੀ ਜੋ ਤੂੰ ਉਹਨਾਂ ਦੀ ਦੇਖਭਾਲ ਕਰੇ?
ਤੁਸੀਂ ਉਹਨਾਂ ਨੂੰ ਦੂਤਾਂ ਨਾਲੋਂ ਥੋੜ੍ਹੇ ਸਮੇਂ ਵਾਸਤੇ ਨੀਵਾਂ ਕੀਤਾ ਅਤੇ ਉਹਨਾਂ ਨੂੰ ਮਹਿਮਾ ਅਤੇ ਆਦਰ ਦਾ ਤਾਜ ਪਹਿਨਾਇਆ ਹੈ।
ਉਹ ਗਰੀਬਾਂ ਨੂੰ ਮਿੱਟੀ ਵਿੱਚੋਂ ਚੁੱਕਦਾ ਹੈ
ਅਤੇ ਕੰਗਾਲ ਨੂੰ ਰੂੜ੍ਹੀ ਤੋਂ ਉਠਾਉਂਦਾ ਹੈ।
ਤਾਂ ਜੋ ਉਹ ਉਹਨਾਂ ਨੂੰ ਪਤਵੰਤਾਂ ਵਿੱਚ,
ਜੋ ਆਪਣੇ ਲੋਕਾਂ ਦੇ ਪਤਵੰਤਾਂ ਵਿੱਚ ਬਿਠਾਵੇ।
ਪਰ ਯਾਹਵੇਹ ਨੇ ਸਮੂਏਲ ਨੂੰ ਆਖਿਆ, "ਉਸ ਦੇ ਰੂਪ ਜਾਂ ਕੱਦ ਬਾਰੇ ਨਾ ਸੋਚ ਕਿਉਂ ਜੋ ਮੈਂ ਉਸ ਨੂੰ ਰੱਦ ਕਰ ਦਿੱਤਾ ਹੈ। ਯਾਹਵੇਹ ਉਹਨਾਂ ਚੀਜ਼ਾਂ ਨੂੰ ਨਹੀਂ ਦੇਖਦਾ ਜੋ ਲੋਕ ਦੇਖਦੇ ਹਨ। ਮਨੁੱਖ ਬਾਹਰਲਾ ਰੂਪ ਦੇਖਦਾ ਹੈ, ਪਰ ਯਾਹਵੇਹ ਦਿਲ ਨੂੰ ਦੇਖਦਾ ਹੈ।"
ਪਰ ਤੁਸੀਂ ਇੱਕ ਚੁਣੇ ਹੋਏ ਲੋਕ, ਜਾਜਕਾਂ ਦੀ ਸ਼ਾਹੀ ਮੰਡਲੀ, ਇੱਕ ਪਵਿੱਤਰ ਕੌਮ, ਪਰਮੇਸ਼ਵਰ ਦੀ ਖਾਸ ਪਰਜਾ ਹੋ, ਤਾਂ ਜੋ ਤੁਸੀਂ ਪਰਮੇਸ਼ਵਰ ਦੀ ਉਸਤਤ ਦਾ ਐਲਾਨ ਕਰ ਸਕੋਂ ਜਿਸ ਨੇ ਤੁਹਾਨੂੰ ਹਨੇਰੇ ਤੋਂ ਬਾਹਰ ਉਸ ਦੇ ਸ਼ਾਨਦਾਰ ਚਾਨਣ ਵਿੱਚ ਬੁਲਾਇਆ ਹੈ।
ਕੀ ਪੰਜ ਚਿੜੀਆਂ ਦੋ ਪੈਸਿਆਂ ਵਿੱਚ ਨਹੀਂ ਵੇਚੀਆਂ ਜਾਂਦੀਆਂ? ਫਿਰ ਵੀ ਪਰਮੇਸ਼ਵਰ ਉਹਨਾਂ ਵਿੱਚੋਂ ਇੱਕ ਨੂੰ ਵੀ ਨਹੀਂ ਭੁੱਲਦੇ। ਸੱਚ-ਮੁੱਚ, ਤੁਹਾਡੇ ਸਿਰ ਦਾ ਇੱਕ-ਇੱਕ ਵਾਲ ਗਿਣਿਆ ਹੋਇਆ ਹੈ। ਇਸ ਲਈ ਨਾ ਡਰੋ, ਤੁਸੀਂ ਬਹੁਤ ਸਾਰੀਆਂ ਚਿੜੀਆਂ ਨਾਲੋਂ ਵੀ ਵਧੇਰੇ ਕੀਮਤੀ ਹੋ।
ਮਸੀਹ ਦੇ ਸਰੀਰ ਵਿੱਚ ਨਿਮਰਤਾ ਅਤੇ ਪਿਆਰ ਨਾਲ ਸੇਵਾ
ਕਿਉਂਕਿ ਮੈਨੂੰ ਦਿੱਤੀ ਗਈ ਕਿਰਪਾ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਹਾਂ: ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੋ, ਬਲਕਿ ਆਪਣੇ ਆਪ ਨੂੰ ਸਮਝੇ ਕਿ ਪਰਮੇਸ਼ਵਰ ਨੇ ਮਿਣ ਕੇ ਹਰੇਕ ਨੂੰ ਨਿਹਚਾ ਵੰਡ ਦਿੱਤੀ ਹੈ।