Bom ânimo
Tende bom ânimo! Jesus repetiu estas palavras aos seus discípulos em meio às tempestades. No mundo tereis aflições, mas Ele já venceu o mundo — e nos dá coragem para enfrentar tudo.
"ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਹਨ ਤਾਂ ਜੋ ਤੁਸੀਂ ਮੇਰੇ ਵਿੱਚ ਸ਼ਾਂਤੀ ਪਾ ਸਕੋਂ। ਇਸ ਸੰਸਾਰ ਵਿੱਚ ਤੁਹਾਡੇ ਤੇ ਕਸ਼ਟ ਆਉਣਗੇ। ਪਰ ਹੌਸਲਾ ਰੱਖੋ! ਮੈਂ ਸੰਸਾਰ ਨੂੰ ਜਿੱਤ ਲਿਆ ਹੈ।"
ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ? ਤਕੜਾ ਹੋ ਤੇ ਹੌਸਲਾ ਰੱਖ, ਨਾ ਡਰ ਅਤੇ ਨਾ ਹੀ ਨਿਰਾਸ਼ ਹੋ, ਕਿਉਂਕਿ ਯਾਹਵੇਹ ਜਿੱਥੇ ਵੀ ਤੂੰ ਜਾਏਗਾ ਤੇਰਾ ਪਰਮੇਸ਼ਵਰ ਤੇਰੇ ਨਾਲ ਹੋਵੇਗਾ।"
ਯੇਹੋਸ਼ੁਆ ਨੇ ਉਨ੍ਹਾਂ ਨੂੰ ਕਿਹਾ, "ਨਾ ਡਰੋ ਅਤੇ ਨਾ ਘਬਰਾਓ, ਤਕੜੇ ਹੋਵੋ ਅਤੇ ਹੌਸਲਾ ਰੱਖੋ ਕਿਉਂ ਜੋ ਯਾਹਵੇਹ ਤੁਹਾਡੇ ਸਾਰੇ ਦੁਸ਼ਮਣਾਂ ਨਾਲ ਇਸੇ ਤਰ੍ਹਾਂ ਹੀ ਕਰੇਗਾ ਜਿਨ੍ਹਾਂ ਨਾਲ ਤੁਸੀਂ ਲੜਨ ਜਾ ਰਹੇ ਹੋ।"
ਨਾ ਡਰ, ਕਿਉਂ ਜੋ ਮੈਂ ਤੇਰੇ ਅੰਗ-ਸੰਗ ਹਾਂ,
ਨਾ ਘਬਰਾ, ਕਿਉਂ ਜੋ ਮੈਂ ਤੇਰਾ ਪਰਮੇਸ਼ਵਰ ਹਾਂ,
ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ,
ਮੈਂ ਤੈਨੂੰ ਆਪਣੇ ਫ਼ਤਿਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।
ਕਿਉਂਕਿ ਪਰਮੇਸ਼ਵਰ ਨੇ ਸਾਨੂੰ ਡਰ ਦਾ ਆਤਮਾ ਨਹੀਂ, ਬਲਕਿ ਸ਼ਕਤੀ, ਪਿਆਰ ਅਤੇ ਸਵੈ-ਅਨੁਸ਼ਾਸਨ ਦਾ ਆਤਮਾ ਦਿੱਤਾ ਹੈ।
ਮੈਂ ਇਹ ਸਭ ਮਸੀਹ ਦੁਆਰਾ ਕਰ ਸਕਦਾ ਹਾਂ ਜੋ ਮੈਨੂੰ ਤਾਕਤ ਦਿੰਦਾ ਹੈ।
ਤੁਸੀਂ ਸਾਰੇ ਜੋ ਯਾਹਵੇਹ ਵਿੱਚ ਆਸ ਰੱਖਦੇ ਹੋ,
ਤਕੜੇ ਹੋਵੋ ਅਤੇ ਤੁਹਾਡਾ ਦਿਲ ਦਲੇਰ ਹੋਵੇ।
ਜਦੋਂ ਮੈਂ ਤੈਨੂੰ ਪੁਕਾਰਿਆ, ਤੂੰ ਮੈਨੂੰ ਉੱਤਰ ਦਿੱਤਾ;
ਤੁਸੀਂ ਮੈਨੂੰ ਬਹੁਤ ਹੌਸਲਾ ਦਿੱਤਾ ਹੈ।
ਯਾਹਵੇਹ ਮੇਰਾ ਚਾਨਣ ਅਤੇ ਮੇਰੀ ਮੁਕਤੀ ਹੈ;
ਮੈਂ ਕਿਸ ਤੋਂ ਡਰਾਂ?
ਯਾਹਵੇਹ ਮੇਰੀ ਜ਼ਿੰਦਗੀ ਦਾ ਗੜ੍ਹ ਹੈ;
ਮੈਂ ਕਿਸ ਤੋਂ ਡਰਾਂ?
ਪਰ ਯਿਸ਼ੂ ਨੇ ਤੁਰੰਤ ਉਹਨਾਂ ਨੂੰ ਆਖਿਆ, "ਹੌਸਲਾ ਰੱਖੋ! ਇਹ ਮੈਂ ਹਾਂ, ਨਾ ਡਰੋ।"
ਕਿਉਂਕਿ ਉਹਨਾਂ ਸਾਰਿਆਂ ਨੇ ਉਸਨੂੰ ਵੇਖਿਆ ਅਤੇ ਘਬਰਾ ਗਏ!
ਤੁਰੰਤ ਹੀ ਯਿਸ਼ੂ ਨੇ ਉਹਨਾਂ ਨੂੰ ਆਖਿਆ, "ਹੌਸਲਾ ਰੱਖੋ! ਡਰੋ ਨਾ, ਇਹ ਮੈਂ ਹਾਂ।"
ਤਦ ਯਿਸ਼ੂ ਨੇ ਉਸ ਨੂੰ ਕਿਹਾ, "ਬੇਟੀ! ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ। ਸ਼ਾਂਤੀ ਨਾਲ ਵਾਪਸ ਚਲੀ ਜਾ।"
ਇਸ ਲਈ ਅਸੀਂ ਹੌਸਲਾ ਰੱਖਦੇ ਅਤੇ ਜਾਣਦੇ ਹਾਂ, ਕਿ ਜਦੋਂ ਤੱਕ ਅਸੀਂ ਸਰੀਰ ਦੇ ਘਰ ਵਿੱਚ ਹਾਂ, ਉਦੋਂ ਤੱਕ ਅਸੀਂ ਪ੍ਰਭੂ ਤੋਂ ਵਿੱਛੜੇ ਹੋਏ ਹਾਂ।
ਸੱਤਵੇਂ ਮਹੀਨੇ ਦੇ ਤੇਈਵੇਂ ਦਿਨ ਉਸ ਨੇ ਲੋਕਾਂ ਨੂੰ ਉਹਨਾਂ ਦੇ ਘਰਾਂ ਨੂੰ ਭੇਜ ਦਿੱਤਾ, ਉਹਨਾਂ ਚੰਗੀਆਂ ਗੱਲਾਂ ਲਈ ਜੋ ਯਾਹਵੇਹ ਨੇ ਦਾਵੀਦ ਅਤੇ ਸ਼ਲੋਮੋਨ ਅਤੇ ਉਸ ਦੇ ਲੋਕ ਇਸਰਾਏਲ ਦੇ ਲਈ ਕੀਤੀਆਂ ਸਨ, ਉਹਨਾਂ ਦੇ ਦਿਲਾਂ ਵਿੱਚ ਅਨੰਦ ਅਤੇ ਪ੍ਰਸੰਨ ਸਨ।
"ਤਕੜੇ ਹੋਵੋ ਅਤੇ ਹੌਂਸਲਾ ਰੱਖੋ। ਅੱਸ਼ੂਰ ਦੇ ਰਾਜੇ ਅਤੇ ਉਸ ਦੇ ਨਾਲ ਵੱਡੀ ਸੈਨਾ ਦੇ ਕਾਰਨ ਨਾ ਡਰੋ ਅਤੇ ਨਿਰਾਸ਼ ਨਾ ਹੋਵੋ, ਕਿਉਂਕਿ ਸਾਡੇ ਵਿੱਚ ਉਸ ਨਾਲੋਂ ਵੱਡੀ ਸ਼ਕਤੀ ਹੈ।
ਕਹਾਵਤ 25
ਜੇਕਰ ਤੁਸੀਂ ਮੁਸੀਬਤ ਦੇ ਸਮੇਂ ਵਿੱਚ ਡੋਲ ਜਾਂਦੇ ਹੋ,
ਤੁਹਾਡੀ ਤਾਕਤ ਕਿੰਨੀ ਛੋਟੀ ਹੈ!
ਇਸ ਲਈ, ਹੇ ਦੋਸਤੋ, ਹੌਸਲਾ ਰੱਖੋ, ਕਿਉਂਕਿ ਮੈਨੂੰ ਪਰਮੇਸ਼ਵਰ ਉੱਤੇ ਵਿਸ਼ਵਾਸ ਹੈ ਕਿ ਇਹ ਉਵੇਂ ਹੀ ਵਾਪਰੇਗਾ ਜਿਵੇਂ ਉਸ ਨੇ ਮੈਨੂੰ ਕਿਹਾ ਸੀ।
ਇਸ ਗੱਲ ਦਾ ਭਰੋਸਾ ਰੱਖਦੇ ਹੋਏ ਕਿ ਜਿਸ ਨੇ ਤੁਹਾਡੇ ਵਿੱਚ ਇੱਕ ਚੰਗਾ ਕੰਮ ਸ਼ੁਰੂ ਕੀਤਾ ਹੈ ਉਹ ਇਸ ਨੂੰ ਮਸੀਹ ਯਿਸ਼ੂ ਦੇ ਵਾਪਸ ਆਉਣ ਦੇ ਦਿਨ ਤੱਕ ਪੂਰਾ ਕਰਦਾ ਰਹੇਗਾ।
ਇਸ ਸਭ ਵਿੱਚ ਤੁਸੀਂ ਬਹੁਤ ਖੁਸ਼ ਹੋਵੋ, ਹਾਲਾਂਕਿ ਹੁਣ ਥੋੜੇ ਸਮੇਂ ਲਈ ਤੁਹਾਨੂੰ ਹਰ ਤਰ੍ਹਾਂ ਦੀਆਂ ਅਜ਼ਮਾਇਸ਼ਾਂ ਵਿੱਚ ਸੋਗ ਸਹਿਣਾ ਪੈ ਸਕਦਾ ਹੈ।
ਧਰਮੀ ਦੀ ਮੁਕਤੀ ਤਾਂ ਯਾਹਵੇਹ ਤੋਂ ਆਉਂਦੀ ਹੈ;
ਉਹ ਮੁਸੀਬਤ ਦੇ ਸਮੇਂ ਉਹਨਾਂ ਦਾ ਗੜ੍ਹ ਹੈ।
ਮੈਂ ਤੁਹਾਨੂੰ ਵੇਖਣਾ ਚਾਹੁੰਦਾ ਹਾਂ ਤਾਂ ਜੋ ਮੈਂ ਤੁਹਾਨੂੰ ਕੁਝ ਮਜ਼ਬੂਤ ਕਰਨ ਲਈ ਕੁਝ ਆਤਮਿਕ ਦਾਨ ਦੇ ਸਕਾਂ। ਇਹ ਇਸ ਲਈ ਹੈ ਤਾਂ ਜੋ ਕਿ ਤੁਸੀਂ ਅਤੇ ਮੈਂ ਇੱਕ-ਦੂਜੇ ਦੀ ਨਿਹਚਾ ਦੁਆਰਾ ਉਤਸ਼ਾਹਿਤ ਹੋ ਸਕੀਏ।
ਇਸ ਲਈ ਅਸੀਂ ਹਿੰਮਤ ਨਹੀਂ ਹਾਰਦੇ। ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ, ਪਰ ਅੰਦਰਲੀ ਹਰ ਦਿਨ ਨਵੀਂ ਹੁੰਦੀ ਜਾਂਦੀ ਹੈ।
ਇਸ ਲਈ ਇੱਕ-ਦੂਜੇ ਨੂੰ ਉਤਸ਼ਾਹਿਤ ਕਰੋ ਅਤੇ ਇੱਕ-ਦੂਜੇ ਨੂੰ ਮਜ਼ਬੂਤ ਕਰੋ, ਜਿਵੇਂ ਕਿ ਅਸਲ ਵਿੱਚ ਤੁਸੀਂ ਕਰ ਰਹੇ ਹੋ।
ਇਸ ਲਈ, ਹੇ ਭਰਾਵੋ ਅਤੇ ਭੈਣੋ, ਸਾਡੇ ਸਾਰੇ ਦੁੱਖਾਂ ਅਤੇ ਕਸ਼ਟਾਂ ਵਿੱਚ ਸਾਨੂੰ ਤੁਹਾਡੇ ਬਾਰੇ ਤੁਹਾਡੇ ਵਿਸ਼ਵਾਸ ਦੇ ਕਾਰਨ ਤਸੱਲੀ ਹੋ ਗਈ।
ਇਹ ਸੁਣ ਕੇ ਹਾਜ਼ਰ ਲੋਕਾਂ ਨੇ ਕਿਹਾ, "ਇਹ ਕਦੇ ਨਹੀਂ ਹੋਵੇਗਾ ਕਿ ਅਸੀਂ ਯਾਹਵੇਹ ਨੂੰ ਛੱਡ ਕੇ ਉਨ੍ਹਾਂ ਦੇਵਤਿਆਂ ਦੀ ਉਪਾਸਨਾ ਕਰੀਏ! ਇਹ ਯਾਹਵੇਹ ਸਾਡਾ ਪਰਮੇਸ਼ਵਰ ਹੀ ਸੀ ਜਿਸ ਨੇ ਸਾਨੂੰ ਅਤੇ ਸਾਡੇ ਮਾਤਾ-ਪਿਤਾ ਨੂੰ ਮਿਸਰ ਤੋਂ, ਉਸ ਗੁਲਾਮੀ ਦੇ ਦੇਸ਼ ਵਿੱਚੋਂ ਬਾਹਰ ਲਿਆਂਦਾ ਅਤੇ ਸਾਡੀਆਂ ਅੱਖਾਂ ਦੇ ਸਾਹਮਣੇ ਉਹ ਮਹਾਨ ਨਿਸ਼ਾਨ ਅਤੇ ਚਿੰਨ੍ਹ ਵਿਖਾਏ। ਉਸ ਨੇ ਸਾਡੀ ਸਾਰੀ ਯਾਤਰਾ ਦੌਰਾਨ ਅਤੇ ਉਨ੍ਹਾਂ ਸਾਰੀਆਂ ਕੌਮਾਂ ਵਿੱਚ ਸਾਡੀ ਰੱਖਿਆ ਕੀਤੀ ਜਿਨ੍ਹਾਂ ਵਿੱਚੋਂ ਅਸੀਂ ਯਾਤਰਾ ਕੀਤੀ ਸੀ।
ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਕੋਲ ਤੁਹਾਡੇ ਲਈ ਕਿਹੜੀਆਂ ਯੋਜਨਾਵਾਂ ਹਨ," ਯਾਹਵੇਹ ਦਾ ਵਾਕ ਹੈ, "ਤੁਹਾਨੂੰ ਖੁਸ਼ਹਾਲ ਕਰਨ ਦੀਆਂ ਯੋਜਨਾਵਾਂ ਨਾ ਕਿ ਤੁਹਾਨੂੰ ਨੁਕਸਾਨ ਪਹੁੰਚਾਉਣ ਦੀਆਂ ਯੋਜਨਾਵਾਂ, ਤੁਹਾਨੂੰ ਉਮੀਦ ਅਤੇ ਭਵਿੱਖ ਦੇਣ ਦੀਆਂ ਯੋਜਨਾਵਾਂ।
Este artigo te tocou? Faça uma oração!
+581 estão orando agora.
Junte-se à corrente de oração.