Pular para o conteúdo
Publicidade

ਯੇਹੋਸ਼ੁਆ 13

ਜ਼ਮੀਨ ਅਜੇ ਵੀ ਲੈਣੀ ਬਾਕੀ ਹੈ

1 ਜਦੋਂ ਯੇਹੋਸ਼ੁਆ ਬੁੱਢਾ ਹੋ ਗਿਆ ਸੀ, ਤਾਂ ਯਾਹਵੇਹ ਨੇ ਉਸਨੂੰ ਕਿਹਾ, "ਤੂੰ ਹੁਣ ਬਹੁਤ ਬੁੱਢੇ ਹੋ ਗਿਆ ਹੈ, ਅਤੇ ਅਜੇ ਵੀ ਜ਼ਮੀਨ ਦੇ ਬਹੁਤ ਵੱਡੇ ਹਿੱਸੇ ਉੱਤੇ ਕਬਜ਼ਾ ਕਰਨਾ ਬਾਕੀ ਹੈ।

2 "ਇਹ ਉਹ ਧਰਤੀ ਹੈ ਜੋ ਬਚੀ ਹੈ:

"ਫ਼ਲਿਸਤੀਆਂ ਦੇ ਸਾਰੇ ਖੇਤਰ ਅਤੇ ਗੇਸ਼ੂਰੀਆਂ ਦੇ ਸਾਰੇ, 3 ਸੀਹੋਰ ਤੋਂ ਜਿਹੜਾ ਮਿਸਰ ਦੇ ਅੱਗੇ ਹੈ ਅਕਰੋਨ ਦੀ ਹੱਦ ਤੱਕ ਉੱਤਰ ਵੱਲ, ਉਹ ਸਾਰੇ ਕਨਾਨੀਆਂ ਵਜੋਂ ਗਿਣੇ ਜਾਂਦੇ ਹਨ ਭਾਵੇਂ ਕਿ ਗਾਜ਼ਾ, ਅਸ਼ਦੋਦ, ਅਸ਼ਕਲੋਨ ਵਿੱਚ ਪੰਜ ਫ਼ਲਿਸਤੀ ਹਾਕਮਾਂ ਦੇ ਕਬਜ਼ੇ ਵਿੱਚ ਸਨ, ਗਿੱਤੀਆ ਅਤੇ ਏਕਰੋਨ

ਦੱਖਣ ਵੱਲ ਅਵੀਵੀਆਂ ਦਾ ਇਲਾਕਾ

4 ਕਨਾਨੀਆਂ ਦੀ ਸਾਰੀ ਧਰਤੀ, ਸੀਦੋਨੀਆਂ ਦੇ ਅਰਾਹ ਤੋਂ ਲੈ ਕੇ ਅਫ਼ੇਕ ਅਤੇ ਅਮੋਰੀਆਂ ਦੀ ਸਰਹੱਦ ਤੱਕ,

5 ਅਤੇ ਗਿਲਬਲੀਆਂ ਦਾ ਖੇਤਰ

ਅਤੇ ਪੂਰਬ ਵੱਲ ਸਾਰਾ ਲਬਾਨੋਨ, ਹਰਮੋਨ ਪਰਬਤ ਦੇ ਹੇਠਾਂ ਬਆਲ ਗਾਦ ਤੋਂ ਹਮਾਥ ਤੱਕ।

6 "ਲਬਾਨੋਨ ਤੋਂ ਲੈ ਕੇ ਮਿਸਰੇਫੋਥ ਮਾਈਮ ਤੱਕ ਪਹਾੜੀ ਇਲਾਕਿਆਂ ਦੇ ਸਾਰੇ ਵਸਨੀਕਾਂ, ਅਰਥਾਤ ਸਾਰੇ ਸੀਦੋਨੀਆਂ, ਮੈਂ ਖੁਦ ਉਨ੍ਹਾਂ ਨੂੰ ਇਸਰਾਏਲੀਆਂ ਦੇ ਸਾਹਮਣੇ ਬਾਹਰ ਕੱਢ ਦਿਆਂਗਾ। ਇਸ ਧਰਤੀ ਨੂੰ ਇਸਰਾਏਲ ਨੂੰ ਵਿਰਾਸਤ ਵਿੱਚ ਵੰਡਣਾ ਯਕੀਨੀ ਬਣਾਓ, ਜਿਵੇਂ ਮੈਂ ਤੁਹਾਨੂੰ ਕਿਹਾ ਹੈ, 7 ਅਤੇ ਇਸ ਨੂੰ ਨੌਂ ਗੋਤਾਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਵਿੱਚ ਵਿਰਾਸਤ ਵਜੋਂ ਵੰਡ ਦਿਓ।"

ਯਰਦਨ ਦੇ ਪੂਰਬ ਦੀ ਧਰਤੀ ਦੀ ਵੰਡ

8 ਮਨੱਸ਼ੇਹ ਦੇ ਬਾਕੀ ਅੱਧੇ ਗੋਤ, ਰਊਬੇਨੀਆਂ ਅਤੇ ਗਾਦੀਆਂ ਨੂੰ ਉਹ ਵਿਰਾਸਤ ਮਿਲ ਗਈ ਸੀ ਜੋ ਮੋਸ਼ੇਹ ਨੇ ਉਨ੍ਹਾਂ ਨੂੰ ਯਰਦਨ ਦੇ ਪੂਰਬ ਵੱਲ ਦਿੱਤੀ ਸੀ ਲੈ ਲਈ, ਜਿਵੇਂ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਉਨ੍ਹਾਂ ਨੂੰ ਸੌਂਪਿਆ ਸੀ।

9 ਇਹ ਅਰਨੋਨ ਘਾਟੀ ਦੇ ਕਿਨਾਰੇ ਦੇ ਅਰੋਏਰ ਤੋਂ ਅਤੇ ਖੱਡ ਦੇ ਵਿਚਕਾਰੋਂ ਸ਼ਹਿਰ ਤੋਂ ਫੈਲਿਆ ਹੋਇਆ ਸੀ, ਅਤੇ ਮੇਦੇਬਾ ਦੇ ਸਾਰਾ ਮੈਦਾਨ ਦੀਬੋਨ ਤੱਕ, 10 ਅਤੇ ਅਮੋਰੀਆਂ ਦੇ ਰਾਜੇ ਸੀਹੋਨ ਦੇ ਸਾਰੇ ਨਗਰ ਜੋ ਹੇਸ਼ਬੋਨ ਵਿੱਚ ਅੰਮੋਨੀਆਂ ਦੀ ਹੱਦ ਤੱਕ ਰਾਜ ਕਰਦਾ ਸੀ।

11 ਇਸ ਵਿੱਚ ਗਿਲਆਦ, ਗੇਸ਼ੂਰ ਅਤੇ ਮਕਾਹ ਦੇ ਲੋਕਾਂ ਦਾ ਇਲਾਕਾ, ਹਰਮੋਨ ਪਰਬਤ ਦਾ ਸਾਰਾ ਹਿੱਸਾ ਅਤੇ ਸਲੇਕਾਹ ਤੱਕ ਸਾਰਾ ਬਾਸ਼ਾਨ ਵੀ ਸ਼ਾਮਲ ਸੀ, 12 ਅਰਥਾਤ, ਬਾਸ਼ਾਨ ਵਿੱਚ ਓਗ ਦਾ ਸਾਰਾ ਰਾਜ, ਜਿਸਨੇ ਅਸ਼ਤਾਰੋਥ ਅਤੇ ਅਦਰਈ ਵਿੱਚ ਰਾਜ ਕੀਤਾ ਸੀ। (ਉਹ ਰਫ਼ਾਈਆਂ ਤੋਂ ਇਕੱਲਾ ਬਚ ਨਿੱਕਲਿਆ ਸੀ।) ਮੋਸ਼ੇਹ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ ਅਤੇ ਉਨ੍ਹਾਂ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਸੀ। 13 ਪਰ ਇਸਰਾਏਲੀਆਂ ਨੇ ਗੇਸ਼ੂਰ ਅਤੇ ਮਕਾਹ ਦੇ ਲੋਕਾਂ ਨੂੰ ਬਾਹਰ ਨਹੀਂ ਕੱਢਿਆ, ਇਸ ਲਈ ਉਹ ਅੱਜ ਤੱਕ ਇਸਰਾਏਲੀਆਂ ਵਿੱਚ ਰਹਿੰਦੇ ਹਨ।

14 ਪਰ ਲੇਵੀ ਪਰਿਵਾਰ ਦੇ ਸਮੂਹ ਨੂੰ ਉਸ ਨੇ ਕੋਈ ਵਿਰਾਸਤ ਨਹੀਂ ਦਿੱਤੀ, ਕਿਉਂਕਿ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਨੂੰ ਭੇਟ ਕੀਤੀਆਂ ਗਈਆਂ ਭੋਜਨ ਦੀਆਂ ਭੇਟਾਂ ਉਨ੍ਹਾਂ ਦੀ ਵਿਰਾਸਤ ਹਨ, ਜਿਵੇਂ ਉਸ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ।

15 ਇਹ ਉਹ ਹੈ ਜੋ ਮੋਸ਼ੇਹ ਨੇ ਰਊਬੇਨ ਦੇ ਗੋਤ ਨੂੰ ਉਸਦੇ ਗੋਤ ਦੇ ਅਨੁਸਾਰ ਦਿੱਤਾ ਸੀ ਜਿਵੇਂ ਕਿ

16 ਅਰਨੋਨ ਘਾਟੀ ਦੇ ਕਿਨਾਰੇ ਦੇ ਅਰੋਏਰ ਤੋਂ, ਅਤੇ ਖੱਡ ਦੇ ਵਿਚਕਾਰਲੇ ਸ਼ਹਿਰ ਤੋਂ, ਅਤੇ ਮੇਦੇਬਾ ਤੋਂ ਬਾਅਦ ਦਾ ਸਾਰਾ ਮੈਦਾਨ 17 ਹੇਸ਼ਬੋਨ ਅਤੇ ਉਸ ਦੇ ਸਾਰੇ ਸ਼ਹਿਰ ਦੇ ਜਿਹੜੇ ਉੱਪਰਲੇ ਮੈਦਾਨ ਵਿੱਚ ਹਨ, ਜਿਸ ਵਿੱਚ ਦੀਬੋਨ, ਬਾਮੋਥ ਬਆਲ, ਬੈਤ-ਬਆਲ ਮੇਓਨ, 18 ਯਹਜ਼ਾਹ, ਕੇਦੇਮੋਥ, ਮੇਫਾਅਥ, 19 ਕਿਰਯਾਥਇਮ, ਸਿਬਮਾਹ, ਜ਼ੇਰੇਥ ਸ਼ਹਿਰ ਵਾਦੀ ਵਿੱਚ ਪਹਾੜੀ ਉੱਤੇ ਹੈ, 20 ਬੈਥ ਪਓਰ, ਪਿਸਗਾਹ ਦੀਆਂ ਢਲਾਣਾਂ ਅਤੇ ਬੈਤ ਯਸ਼ੀਮੋਥ, 21 ਮੈਦਾਨ ਦੇ ਸਾਰੇ ਕਸਬੇ ਅਤੇ ਅਮੋਰੀਆਂ ਦੇ ਰਾਜੇ ਸੀਹੋਨ ਦਾ ਸਾਰਾ ਰਾਜ, ਜੋ ਹੇਸ਼ਬੋਨ ਵਿੱਚ ਰਾਜ ਕਰਦਾ ਸੀ। ਮੋਸ਼ੇਹ ਨੇ ਉਸ ਨੂੰ ਅਤੇ ਮਿਦਯਾਨ ਦੇ ਸਰਦਾਰਾਂ, ਏਵੀ, ਰੇਕੇਮ, ਜ਼ੂਰ, ਹੂਰ ਅਤੇ ਰੇਬਾ, ਸੀਹੋਨ ਨਾਲ ਮਿਲਦੇ-ਜੁਲਦੇ ਰਾਜਕੁਮਾਰ, ਜੋ ਉਸ ਦੇਸ਼ ਵਿੱਚ ਰਹਿੰਦੇ ਸਨ, ਉਹਨਾਂ ਨੂੰ ਹਰਾਇਆ ਸੀ। 22 ਲੜਾਈ ਵਿੱਚ ਮਾਰੇ ਗਏ ਲੋਕਾਂ ਤੋਂ ਇਲਾਵਾ, ਇਸਰਾਏਲੀਆਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਵੀ ਜੋ ਭਵਿੱਖਬਾਣੀ ਕਰਦਾ ਹੁੰਦਾ ਸੀ ਸਭਨਾ ਦੇ ਨਾਲ ਵੱਢ ਦਿੱਤਾ।

23 ਰਊਬੇਨੀਆਂ ਦੀ ਹੱਦ ਯਰਦਨ ਦੇ ਕਿਨਾਰੇ ਸੀ। ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਰਊਬੇਨੀਆਂ ਦੇ ਪਰਿਵਾਰ-ਸਮੂਹਾਂ ਦੇ ਅਨੁਸਾਰ ਮਿਰਾਸ ਸਨ।

24 ਇਹ ਉਹ ਹੈ ਜੋ ਮੋਸ਼ੇਹ ਨੇ ਗਾਦ ਦੇ ਗੋਤ ਨੂੰ ਉਸਦੇ ਗੋਤ ਦੇ ਅਨੁਸਾਰ ਦਿੱਤਾ ਸੀ:

25 ਯਾਜ਼ਰ ਦਾ ਇਲਾਕਾ, ਗਿਲਆਦ ਦੇ ਸਾਰੇ ਕਸਬੇ ਅਤੇ ਅੱਧਾ ਅੰਮੋਨੀਆਂ ਦਾ ਦੇਸ਼ ਰਬਾਹ ਦੇ ਨੇੜੇ ਅਰੋਏਰ ਤੱਕ; 26 ਅਤੇ ਹੇਸ਼ਬੋਨ ਤੋਂ ਰਾਮਾਥ ਮਿਸਪਾਹ ਅਤੇ ਬੇਤੇਨਮ ਤੱਕ ਅਤੇ ਮਾਹਾਨਾਇਮ ਤੋਂ ਦਬੀਰ ਦੇ ਇਲਾਕੇ ਤੱਕ; 27 ਅਤੇ ਵਾਦੀ ਵਿੱਚ, ਬੈਥ-ਹਰਾਮ, ਬੈਥ-ਨਿਮਰਾਹ, ਸੁੱਕੋਥ ਅਤੇ ਜ਼ਾਫੋਨ ਹੇਸ਼ਬੋਨ ਦੇ ਰਾਜੇ ਸੀਹੋਨ ਦੇ ਬਾਕੀ ਦੇ ਰਾਜ ਦੇ ਨਾਲ (ਯਰਦਨ ਦੇ ਪੂਰਬ ਵੱਲ, ਗਲੀਲ ਦੀ ਝੀਲ ਦੇ ਸਿਰੇ ਤੱਕ ਦਾ ਇਲਾਕਾ)।

28 ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਉਨ੍ਹਾਂ ਦੇ ਗੋਤਾਂ ਅਨੁਸਾਰ ਗਾਦੀਆਂ ਦੀ ਵਿਰਾਸਤ ਸਨ।

29 ਇਹ ਉਹ ਹੈ ਜਿਨ੍ਹਾ ਨੂੰ ਮੋਸ਼ੇਹ ਨੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਮਿਲਖ ਦਿੱਤਾ ਸੀ, ਅਰਥਾਤ, ਮਨੱਸ਼ੇਹ ਦੇ ਉੱਤਰਾਧਿਕਾਰੀਆਂ ਦੇ ਅੱਧੇ ਪਰਿਵਾਰ ਨੂੰ, ਉਸਦੇ ਗੋਤ ਦੇ ਅਨੁਸਾਰ:

30 ਮਾਹਾਨਾਇਮ ਤੋਂ ਲੈ ਕੇ ਸਾਰਾ ਬਾਸ਼ਾਨ ਸਮੇਤ, ਬਾਸ਼ਾਨ ਦੇ ਰਾਜੇ ਓਗ ਦਾ ਸਾਰਾ ਰਾਜ-ਬਾਸ਼ਾਨ ਵਿੱਚ ਯਾਈਰ ਦੀਆਂ ਸਾਰੀਆਂ ਬਸਤੀਆਂ, ਸੱਠ ਨਗਰਾਂ ਸਮੇਤ, 31 ਗਿਲਆਦ ਦਾ ਅੱਧਾ ਅਤੇ ਅਸ਼ਤਾਰੋਥ ਅਤੇ ਅਦਰਈ (ਬਾਸ਼ਾਨ ਵਿੱਚ ਓਗ ਦੇ ਸ਼ਾਹੀ ਸ਼ਹਿਰ)।

ਇਹ ਮਨੱਸ਼ੇਹ ਦੇ ਪੁੱਤਰ ਮਾਕੀਰ ਦੇ ਉੱਤਰਾਧਿਕਾਰੀਆਂ ਲਈ ਸੀ, ਮਾਕੀਰ ਦੇ ਅੱਧੇ ਪੁੱਤਰਾਂ ਲਈ, ਉਹਨਾਂ ਦੇ ਗੋਤਾਂ ਅਨੁਸਾਰ।

32 ਇਹ ਉਹ ਵਿਰਾਸਤ ਹੈ ਜੋ ਮੋਸ਼ੇਹ ਨੇ ਯਰੀਹੋ ਦੇ ਪੂਰਬ ਵਿੱਚ ਯਰਦਨ ਦੇ ਪਾਰ ਮੋਆਬ ਦੇ ਮੈਦਾਨ ਵਿੱਚ ਦਿੱਤੀ ਸੀ। 33 ਪਰ ਲੇਵੀ ਦੇ ਗੋਤ ਨੂੰ, ਮੋਸ਼ੇਹ ਨੇ ਕੋਈ ਵਿਰਾਸਤ ਨਹੀਂ ਦਿੱਤੀ ਸੀ; ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਉਨ੍ਹਾਂ ਦੀ ਵਿਰਾਸਤ ਹੈ, ਜਿਵੇਂ ਉਸਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ।

Estes versículos te tocaram? Ore agora!

+581 estão orando agora.

Junte-se à corrente de oração.