Pular para o conteúdo
Publicidade

ਯੇਹੋਸ਼ੁਆ 19

ਸ਼ਿਮਓਨ ਲਈ ਵੰਡ

1 ਦੂਸਰੀ ਪਰਚੀ ਸ਼ਿਮਓਨ ਦੇ ਗੋਤ ਲਈ ਉਹਨਾਂ ਘਰਾਣਿਆ ਦੇ ਅਨੁਸਾਰ ਨਿੱਕਲੀ, ਉਨ੍ਹਾਂ ਦੀ ਵਿਰਾਸਤ ਯਹੂਦਾਹ ਦੇ ਹਿੱਸੇ ਵਿੱਚ ਸੀ। 2 ਉਹਨਾਂ ਦਾ ਹਿੱਸਾ ਇਹ ਸੀ, ਬੇਰਸ਼ੇਬਾ (ਜਾਂ ਸ਼ੇਬਾ)19:2 1 ਇਤਿ 4:28 ਅਤੇ ਮੋਲਾਦਾਹ, 3 ਹਾਸੋਰ-ਸ਼ੂਆਲ, ਬਾਲਾਹ ਅਤੇ ਆਸਮ, 4 ਅਲਤੋਲਦ, ਬਥੂਲ, ਅਤੇ ਹੋਰਮਾਹ, 5 ਸਿਕਲਗ, ਬੈਥ-ਮਰਕਾਬੋਥ, ਅਤੇ ਹਾਸੋਰ-ਸੂਸਾਹ, 6 ਬੈਥ ਲਬਾਓਥ ਅਤੇ ਸ਼ਾਰੂਹਨ, ਇਹ ਤੇਰ੍ਹਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ; 7 ਆਯਿਨ, ਰਿੰਮੋਨ, ਅਥਰ ਅਤੇ ਆਸ਼ਾਨ, ਇਹ ਚਾਰ ਕਸਬੇ ਅਤੇ ਉਨ੍ਹਾਂ ਦੇ ਪਿੰਡ, 8 ਅਤੇ ਇਨ੍ਹਾਂ ਕਸਬਿਆਂ ਦੇ ਆਲੇ-ਦੁਆਲੇ ਦੇ ਸਾਰੇ ਪਿੰਡ ਬਆਲਥ ਬੀਅਰ (ਨੇਗੇਵ ਵਿੱਚ ਰਾਮਾਹ) ਤੱਕ। ਇਹ ਸ਼ਿਮਓਨੀਆਂ ਦੇ ਗੋਤ ਦੀ ਉਹਨਾਂ ਦੇ ਘਰਾਣਿਆ ਅਨੁਸਾਰ ਉਹਨਾਂ ਦੀ ਮਿਰਾਸ ਸੀ। 9 ਸ਼ਿਮਓਨੀਆਂ ਦੀ ਵਿਰਾਸਤ ਯਹੂਦਾਹ ਦੇ ਹਿੱਸੇ ਤੋਂ ਲੈ ਲਈ ਗਈ ਸੀ, ਕਿਉਂਕਿ ਯਹੂਦਾਹ ਦਾ ਹਿੱਸਾ ਉਨ੍ਹਾਂ ਦੀ ਲੋੜ ਨਾਲੋਂ ਵੱਧ ਸੀ। ਇਸ ਲਈ ਸ਼ਿਮਓਨੀਆਂ ਨੂੰ ਯਹੂਦਾਹ ਦੇ ਇਲਾਕੇ ਵਿੱਚ ਆਪਣੀ ਵਿਰਾਸਤ ਪ੍ਰਾਪਤ ਹੋਈ।

ਜ਼ਬੂਲੁਨ ਲਈ ਵੰਡ

10 ਤੀਸਰੀ ਪਰਚੀ ਜ਼ਬੂਲੁਨੀਆਂ ਦੀ ਉਹਨਾਂ ਦੇ ਘਰਾਣਿਆਂ ਅਨੁਸਾਰ ਨਿੱਕਲੀ:

ਅਤੇ ਉਹਨਾਂ ਦੀ ਮਿਲਖ਼ ਦੀ ਹੱਦ ਸਾਰੀਦ ਤੱਕ ਸੀ। 11 ਉਹਨਾਂ ਦੀ ਹੱਦ ਲਹਿੰਦੇ ਵੱਲ ਮਰਾਲਾਹ ਨੂੰ ਚੜ੍ਹੀ ਅਤੇ ਦੱਬੇਸ਼ਥ ਪਹੁੰਚ ਕੇ ਉਹ ਵਾਦੀ ਨੂੰ ਜਾ ਪਹੁੰਚੀ ਜਿਹੜੀ ਯਾਕਨੁਆਮ ਦੇ ਸਾਹਮਣੇ ਹੈ। 12 ਇਹ ਸਾਰੀਦ ਤੋਂ ਪੂਰਬ ਵੱਲ ਸੂਰਜ ਚੜ੍ਹਨ ਤੱਕ ਕਿਸਲੋਥ ਤਾਬੋਰ ਦੇ ਇਲਾਕੇ ਵੱਲ ਮੁੜੀ ਅਤੇ ਉੱਥੋਂ ਦਾਬਰਥ ਅਤੇ ਯਾਫ਼ੀਆ ਤੱਕ ਗਈ। 13 ਫ਼ੇਰ ਇਹ ਪੂਰਬ ਵੱਲ ਗਾਥ ਹੇਫ਼ਰ ਅਤੇ ਏਥ ਕਾਜ਼ੀਨ ਤੱਕ ਚੱਲਿਆ, ਇਹ ਰਿੰਮੋਨ ਤੋਂ ਬਾਹਰ ਨਿੱਕਲਿਆ ਅਤੇ ਨੇਆਹ ਵੱਲ ਮੁੜਿਆ। 14 ਉੱਥੇ ਸੀਮਾ ਉੱਤਰ ਵੱਲ ਹੰਨਾਥੋਨ ਤੱਕ ਜਾਂਦੀ ਸੀ ਅਤੇ ਇਫ਼ਤਾਹ ਏਲ ਦੀ ਵਾਦੀ ਵਿੱਚ ਮੁੱਕਦੀ ਸੀ।

15 ਕੱਟਾਥ, ਨਹਲਾਲ, ਸ਼ਿਮਰੋਨ, ਯਿਦਲਾਹ ਅਤੇ ਬੈਤਲਹਮ ਸ਼ਾਮਲ ਸਨ। ਬਾਰਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ ਸਨ।

16 ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਜ਼ਬੂਲੁਨ ਉਹਨਾਂ ਦੀਆਂ ਗੋਤਾਂ ਅਨੁਸਾਰ ਮਿਰਾਸ ਸਨ।

ਯਿੱਸਾਕਾਰ ਦੀ ਵੰਡ

17 ਚੌਥੀ ਪਰਚੀ ਯਿੱਸਾਕਾਰ ਲਈ ਉਸ ਦੇ ਗੋਤਾਂ ਅਨੁਸਾਰ ਨਿਕਲੀ। 18 ਉਨ੍ਹਾਂ ਦਾ ਇਲਾਕਾ ਸੀ: ਯਿਜ਼ਰਏਲ, ਕਸੂਲੋਥ ਅਤੇ ਸ਼ੂਨੇਮ ਤੱਕ ਸੀ, 19 ਹਫ਼ਰਾਈਮ, ਸ਼ੀਓਨ, ਅਤੇ ਅਨਾਹਰਾਥ, 20 ਰੱਬੀਥ, ਕੀਸ਼ਯੋਨ, ਅਤੇ ਆਬਸ, 21 ਰੇਮੇਥ, ਏਨ ਗਨੀਮ, ਏਨ-ਹਦਾਹ ਅਤੇ ਬੈਥ ਪੱਸੇਸ ਤੱਕ ਸੀ।

22 ਇਹ ਸੀਮਾ ਤਾਬੋਰ, ਸ਼ਾਹਸੀਮਾਹ ਅਤੇ ਬੈਥ ਸ਼ੇਮੇਸ਼ ਨੂੰ ਛੂਹਦੀ ਸੀ ਅਤੇ ਯਰਦਨ ਉੱਤੇ ਖ਼ਤਮ ਹੁੰਦੀ ਸੀ।

ਸੋਲਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ।

23 ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਯਿੱਸਾਕਾਰ ਦੇ ਗੋਤ ਦੇ ਪਰਿਵਾਰ-ਸਮੂਹਾਂ ਦੇ ਅਨੁਸਾਰ ਮਿਰਾਸ ਸਨ।

ਆਸ਼ੇਰ ਦੀ ਵੰਡ

24 ਪੰਜਵੀਂ ਪਰਚੀ ਆਸ਼ੇਰ ਦੇ ਪਰਿਵਾਰ-ਸਮੂਹ ਲਈ ਉਸ ਦੇ ਗੋਤਾਂ ਅਨੁਸਾਰ ਨਿੱਕਲੀ। 25 ਉਨ੍ਹਾਂ ਦੀ ਹੱਦ ਇਹ ਸੀ, ਹੇਲਕਥ, ਹਾਲੀ, ਬੇਤੇਨ ਅਤੇ ਅਕਸ਼ਫ਼, 26 ਅਲਮੰਲਕ, ਆਮਦ ਅਤੇ ਮਿਸ਼ਾਲ ਅਤੇ ਪੱਛਮ ਵੱਲ ਸੀਮਾ ਕਰਮਲ ਅਤੇ ਸ਼ੀਹੋਰ ਲਿਬਨਾਥ ਨੂੰ ਛੂੰਹਦੀ ਸੀ। 27 ਫਿਰ ਇਹ ਪੂਰਬ ਵੱਲ ਬੈਤ ਦਾਗੋਨ ਵੱਲ ਮੁੜੀ, ਜ਼ਬੂਲੁਨ ਅਤੇ ਇਫ਼ਤਾਹ ਏਲ ਦੀ ਘਾਟੀ ਨੂੰ ਛੂਹਿਆ, ਅਤੇ ਉੱਤਰ ਵੱਲ ਬੈਤ ਏਮੇਕ ਅਤੇ ਨਈਏਲ ਵੱਲ ਗਈ, ਖੱਬੇ ਪਾਸੇ ਕਾਬੂਲ ਨੂੰ ਨਿੱਕਲੀ। 28 ਇਹ ਅਬਦੋਨ, ਰਹੋਬ, ਹਾਮੋਨ ਅਤੇ ਕਾਨਾਹ ਤੱਕ ਵੱਡੇ ਸੀਦੋਨ ਤੱਕ। 29 ਫਿਰ ਸੀਮਾ ਰਾਮਾਹ ਵੱਲ ਮੁੜ ਗਈ ਅਤੇ ਸੂਰ ਦੇ ਕਿਲ੍ਹੇ ਵਾਲੇ ਸ਼ਹਿਰ ਨੂੰ ਗਈ, ਹੋਸਾਹ ਵੱਲ ਮੁੜੀ ਅਤੇ ਅਕਜ਼ੀਬ ਦੇ ਇਲਾਕੇ ਵਿੱਚ ਮਹਾ ਸਾਗਰ ਦੇ ਕੋਲ ਆਈ। 30 ਉਮਾਹ, ਅਫ਼ੇਕ ਅਤੇ ਰੇਹੋਬ। ਇੱਥੇ ਬਾਈ ਨਗਰ ਅਤੇ ਉਨ੍ਹਾਂ ਦੇ ਪਿੰਡ। 31 ਇਹ ਆਸ਼ੇਰ ਦੇ ਗੋਤ ਦੀ ਮਿਰਾਸ ਉਹਨਾਂ ਦੇ ਪਰਿਵਾਰ-ਸਮੂਹਾਂ ਦੇ ਅਨੁਸਾਰ ਸੀ ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ ਸਨ।

ਨਫ਼ਤਾਲੀ ਲਈ ਵੰਡ

32 ਛੇਵੀਂ ਪਰਚੀ ਨਫ਼ਤਾਲੀ ਲਈ ਉਸ ਦੇ ਗੋਤਾਂ ਅਨੁਸਾਰ ਨਿੱਕਲੀ:

33 ਉਨ੍ਹਾਂ ਦੀ ਹੱਦ ਹੈਲਫ਼ ਤੋਂ ਅਤੇ ਸਅਨਇਮ ਦੇ ਵੱਡੇ ਰੁੱਖ ਤੋਂ, ਅਦਾਮੀ ਨੇਕੇਬ ਅਤੇ ਯਬਨੀਲ ਤੋਂ ਹੋ ਕੇ ਲਕੂਮ ਤੱਕ ਜਾਂਦੀ ਸੀ ਅਤੇ ਯਰਦਨ ਨਦੀ ਤੱਕ ਜਾਂਦੀ ਸੀ। 34 ਇਹ ਸੀਮਾ ਪੱਛਮ ਵੱਲ ਅਜ਼ਨੋਥ ਤਾਬੋਰ ਤੋਂ ਹੁੰਦੀ ਹੋਈ ਹੁੱਕੋਕ ਤੱਕ ਨਿਕਲਦੀ ਸੀ। ਇਹ ਦੱਖਣ ਵੱਲ ਜ਼ਬੂਲੁਨ, ਪੱਛਮ ਵੱਲ ਆਸ਼ੇਰ ਅਤੇ ਪੂਰਬ ਵੱਲ ਯਰਦਨ ਨਦੀ ਨੂੰ ਛੂਹਦੀ ਸੀ।

35 ਉਹ ਇਹ ਨਗਰ ਸਨ: ਸਿੱਦੀਮ, ਸੇਰ, ਹੰਮਥ, ਰੱਕਥ ਅਤੇ ਕਿੰਨਰਥ, 36 ਅਦਮਾਹ, ਰਾਮਾਹ, ਹਾਜ਼ੋਰ, 37 ਅਤੇ ਕਾਦੇਸ਼, ਅਦਰਈ ਅਤੇ ਏਨ-ਹਸੋਰ, 38 ਯਿਰੋਨ ਅਤੇ ਮਿਗਦਲ-ਏਲ, ਹਾਰੇਮ, ਬੈਥ ਅਨਾਥ ਅਤੇ ਬੈਥ ਸ਼ੇਮੇਸ਼।

ਉੱਨੀ ਕਸਬੇ ਅਤੇ ਉਨ੍ਹਾਂ ਦੇ ਪਿੰਡ ਸਨ।

39 ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਨਫ਼ਤਾਲੀ ਦੇ ਗੋਤ ਦੇ ਪਰਿਵਾਰ-ਸਮੂਹਾਂ ਅਨੁਸਾਰ ਮਿਰਾਸ ਸਨ।

ਦਾਨ ਗੋਤ ਲਈ ਵੰਡ

40 ਸੱਤਵੀ ਪਰਚੀ ਦਾਨ ਦੀ ਗੋਤ ਲਈ ਉਹਨਾਂ ਦੇ ਘਰਾਣਿਆ ਅਨੁਸਾਰ ਨਿੱਕਲੀ। 41 ਉਨ੍ਹਾਂ ਦੀ ਵਿਰਾਸਤ ਦਾ ਇਲਾਕਾ ਇਹ ਸੀ:

ਜ਼ੋਰਾਹ, ਅਸ਼ਤਾਓਲ ਅਤੇ ਈਰ-ਸ਼ਮਸ਼, 42 ਸ਼ਆਲੱਬੀਨ, ਅੱਯਾਲੋਨ, ਅਤੇ ਯਿਥਲਾਹ, 43 ਏਲੋਨ, ਤਿਮਨਾਹ, ਏਕਰੋਨ, 44 ਅਲਤਕੇਹ, ਗਿਬਥੋਨ, ਅਤੇ ਬਆਲਾਥ, 45 ਯਿਹੂਦ, ਬਨੇ-ਬਰਕ, ਗਾਥ ਰਿੰਮੋਨ, 46 ਮੇ-ਯਰਕੋਨ ਅਤੇ ਰੱਕੋਨ, ਯਾਫਾ ਦੇ ਸਾਹਮਣੇ ਵਾਲਾ ਇਲਾਕਾ।

47 (ਜਦੋਂ ਦਾਨੀਆਂ ਦਾ ਇਲਾਕਾ ਉਨ੍ਹਾਂ ਦੇ ਹੱਥੋਂ ਨਿਕਲ ਗਿਆ, ਤਾਂ ਉਨ੍ਹਾਂ ਨੇ ਚੜ੍ਹ ਕੇ ਲੇਸ਼ਮ ਉੱਤੇ ਹਮਲਾ ਕੀਤਾ, ਉਸ ਨੂੰ ਲੈ ਲਿਆ, ਤਲਵਾਰ ਨਾਲ ਮਾਰਿਆ ਅਤੇ ਇਸ ਉੱਤੇ ਕਬਜ਼ਾ ਕਰ ਲਿਆ। ਉਹ ਲੇਸ਼ਮ ਵਿੱਚ ਵੱਸ ਗਏ ਅਤੇ ਆਪਣੇ ਪੁਰਖਿਆਂ ਦੇ ਨਾਮ ਉੱਤੇ ਇਸ ਦਾ ਨਾਮ ਦਾਨ ਰੱਖਿਆ।)

48 ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਦਾਨ ਦੇ ਗੋਤ ਦੇ ਪਰਿਵਾਰ-ਸਮੂਹ ਦੇ ਅਨੁਸਾਰ ਮਿਰਾਸ ਸਨ।

ਯੇਹੋਸ਼ੁਆ ਲਈ ਵੰਡ

49 ਜਦੋਂ ਉਨ੍ਹਾਂ ਨੇ ਧਰਤੀ ਨੂੰ ਉਸ ਦੇ ਭਾਗਾਂ ਵਿੱਚ ਵੰਡਣਾ ਪੂਰਾ ਕੀਤਾ, ਤਾਂ ਇਸਰਾਏਲੀਆਂ ਨੇ ਨੂਨ ਦੇ ਪੁੱਤਰ ਯੇਹੋਸ਼ੁਆ ਨੂੰ ਉਨ੍ਹਾਂ ਵਿੱਚ ਮਿਰਾਸ ਦਿੱਤੀ। 50 ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਸੀ। ਉਨ੍ਹਾਂ ਨੇ ਉਸਨੂੰ ਉਹ ਸ਼ਹਿਰ ਦਿੱਤਾ ਜੋ ਉਸਨੇ ਮੰਗਿਆ ਸੀ। ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਤਿਮਨਾਥ-ਸਰਹ19:50 ਤਿਮਨਾਥ ਸਰਹ ਦੂਸਰਾ ਨਾਮ ਤਿਮਨਥ-ਹਰੇਸ (ਪ੍ਰਕਾ 2:9) ਅਤੇ ਉਸ ਨੇ ਨਗਰ ਵਸਾਇਆ ਅਤੇ ਉੱਥੇ ਵੱਸ ਗਿਆ।

51 ਇਹ ਉਹ ਇਲਾਕੇ ਹਨ ਜੋ ਅਲਆਜ਼ਾਰ ਜਾਜਕ, ਨੂਨ ਦੇ ਪੁੱਤਰ ਯੇਹੋਸ਼ੁਆ ਅਤੇ ਇਸਰਾਏਲ ਦੇ ਗੋਤਾਂ ਦੇ ਮੁਖੀਆਂ ਨੇ ਸ਼ੀਲੋਹ ਵਿੱਚ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਯਾਹਵੇਹ ਦੀ ਹਜ਼ੂਰੀ ਵਿੱਚ ਗੁਣਾ ਪਾ ਕੇ ਦਿੱਤੇ ਸਨ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਜ਼ਮੀਨ ਦੀ ਵੰਡ ਪੂਰੀ ਕਰ ਲਈ।

Estes versículos te tocaram? Ore agora!

+581 estão orando agora.

Junte-se à corrente de oração.