Pular para o conteúdo
Publicidade

ਯੇਹੋਸ਼ੁਆ 1

ਯੇਹੋਸ਼ੁਆ ਨੂੰ ਆਗੂ ਵਜੋਂ ਸਥਾਪਿਤ ਕਰਨਾ

1 ਯਾਹਵੇਹ ਦੇ ਸੇਵਕ ਮੋਸ਼ੇਹ ਦੀ ਮੌਤ ਤੋਂ ਬਾਅਦ, ਯਾਹਵੇਹ ਨੇ ਮੋਸ਼ੇਹ ਦੇ ਸਹਾਇਕ ਨੂਨ ਦੇ ਪੁੱਤਰ ਯੇਹੋਸ਼ੁਆ ਨੂੰ ਕਿਹਾ, 2 "ਮੇਰਾ ਸੇਵਕ ਮੋਸ਼ੇਹ ਮਰ ਗਿਆ ਹੈ। ਹੁਣ ਤੂੰ ਅਤੇ ਇਹ ਸਾਰੇ ਲੋਕ, ਉਸ ਦੇਸ਼ ਦੀ ਯਰਦਨ ਨਦੀ ਨੂੰ ਪਾਰ ਕਰਨ ਲਈ ਤਿਆਰ ਹੋ ਜਾਓ, ਜੋ ਮੈਂ ਉਹਨਾਂ ਇਸਰਾਏਲੀਆਂ ਨੂੰ ਦੇਣ ਵਾਲਾ ਹਾਂ। 3 ਜਿਵੇਂ ਮੈਂ ਮੋਸ਼ੇਹ ਨਾਲ ਬਚਨ ਕੀਤਾ ਸੀ, ਮੈਂ ਤੈਨੂੰ ਹਰ ਉਹ ਥਾਂ ਦੇਵਾਂਗਾ ਜਿੱਥੇ ਤੂੰ ਪੈਰ ਰੱਖੇਗਾ। 4 ਤੁਹਾਡਾ ਇਲਾਕਾ ਇਸ ਮਾਰੂਥਲ ਤੋਂ ਲਬਾਨੋਨ ਤੱਕ, ਅਤੇ ਮਹਾਨ ਨਦੀ ਜੋ ਫ਼ਰਾਤ ਦੀ ਨਦੀ ਹੈ, ਸਾਰੇ ਹਿੱਤੀ ਦੇਸ਼ ਪੱਛਮ ਵਿੱਚ ਮਹਾ ਸਾਗਰ1:4 ਮਹਾ ਸਾਗਰ ਅਰਥਾਤ ਭੁਮੱਧ ਸਾਗਰ ਤੱਕ ਫੈਲੇਗਾ। 5 ਕੋਈ ਵੀ ਤੇਰੇ ਜੀਵਨ ਦੇ ਸਾਰੇ ਦਿਨ ਵਿੱਚ ਤੇਰੇ ਵਿਰੁੱਧ ਖੜਾ ਨਹੀਂ ਹੋ ਸਕੇਗਾ। ਜਿਵੇਂ ਮੈਂ ਮੋਸ਼ੇਹ ਦੇ ਨਾਲ ਸੀ, ਉਸੇ ਤਰ੍ਹਾਂ ਮੈਂ ਤੇਰੇ ਨਾਲ ਰਹਾਂਗਾ, ਮੈਂ ਤੈਨੂੰ ਕਦੇ ਨਹੀਂ ਛੱਡਾਂਗਾ ਅਤੇ ਨਾ ਹੀ ਤਿਆਗਾਂਗਾ। 6 ਤਕੜਾ ਹੋ ਅਤੇ ਹੌਂਸਲਾ ਰੱਖ, ਕਿਉਂਕਿ ਤੂੰ ਇਨ੍ਹਾਂ ਲੋਕਾਂ ਨੂੰ ਉਸ ਧਰਤੀ ਦੇ ਵਾਰਸ ਬਣਾਉਣ ਲਈ ਅਗਵਾਈ ਕਰੇਗਾ ਜੋ ਮੈਂ ਉਹਨਾਂ ਦੇ ਪਿਉ ਦਾਦਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ।

7 "ਤੂੰ ਤਕੜਾ ਹੋ ਤੇ ਹੌਸਲਾ ਰੱਖ, ਮੇਰੇ ਸੇਵਕ ਮੋਸ਼ੇਹ ਦੁਆਰਾ ਦਿੱਤੇ ਗਏ ਸਾਰੇ ਕਾਨੂੰਨ ਦੀ ਪਾਲਣਾ ਕਰਨ ਲਈ ਸਾਵਧਾਨ ਰਹੋ, ਇਸ ਤੋਂ ਸੱਜੇ ਜਾਂ ਖੱਬੇ ਨਾ ਮੁੜੀ, ਤਾਂ ਜੋ ਤੂੰ ਜਿੱਥੇ ਵੀ ਜਾਵੇਗਾ ਸਫਲ ਹੋਵੇਗਾ। 8 ਇਹ ਬਿਵਸਥਾ ਦੀ ਪੋਥੀ ਤੇਰੇ ਮਨ ਤੋਂ ਕਦੇ ਵੱਖਰੀ ਨਾ ਹੋਵੇ, ਦਿਨ ਰਾਤ ਇਸ ਦਾ ਸਿਮਰਨ ਕਰ, ਤਾਂ ਜੋ ਤੂੰ ਇਸ ਵਿੱਚ ਲਿਖੀਆਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਸਕੇ। ਫਿਰ ਤੂੰ ਖੁਸ਼ਹਾਲ ਅਤੇ ਸਫਲ ਹੋਵੋਗੇ। 9 ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ? ਤਕੜਾ ਹੋ ਤੇ ਹੌਸਲਾ ਰੱਖ, ਨਾ ਡਰ ਅਤੇ ਨਾ ਹੀ ਨਿਰਾਸ਼ ਹੋ, ਕਿਉਂਕਿ ਯਾਹਵੇਹ ਜਿੱਥੇ ਵੀ ਤੂੰ ਜਾਏਗਾ ਤੇਰਾ ਪਰਮੇਸ਼ਵਰ ਤੇਰੇ ਨਾਲ ਹੋਵੇਗਾ।"

10 ਇਸ ਲਈ ਯੇਹੋਸ਼ੁਆ ਨੇ ਲੋਕਾਂ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ, 11 "ਡੇਰੇ ਵਿੱਚੋਂ ਲੰਘੋ ਅਤੇ ਲੋਕਾਂ ਨੂੰ ਆਖੋ, ‘ਆਪਣੇ ਲਈ ਭੋਜਨ ਤਿਆਰ ਕਰੋ। ਹੁਣ ਤੋਂ ਤਿੰਨ ਦਿਨ ਬਾਅਦ ਤੁਸੀਂ ਇੱਥੇ ਯਰਦਨ ਪਾਰ ਕਰੋਗੇ ਅਤੇ ਉਸ ਧਰਤੀ ਉੱਤੇ ਕਬਜ਼ਾ ਕਰ ਲਓਗੇ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਕਬਜ਼ਾ ਕਰਨ ਲਈ ਦੇ ਰਿਹਾ ਹੈ।’ "

12 ਪਰ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਯੇਹੋਸ਼ੁਆ ਨੇ ਆਖਿਆ, 13 "ਯਾਹਵੇਹ ਦੇ ਦਾਸ ਮੋਸ਼ੇਹ ਦੇ ਹੁਕਮ ਨੂੰ ਯਾਦ ਰੱਖੋ ਜਦੋਂ ਉਸਨੇ ਕਿਹਾ ਸੀ, ‘ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਅਰਾਮ ਵੀ ਅਤੇ ਇਹ ਧਰਤੀ ਦੇਵੇਗਾ।’ 14 ਤੁਹਾਡੀਆਂ ਪਤਨੀਆਂ, ਤੁਹਾਡੇ ਬੱਚੇ ਅਤੇ ਤੁਹਾਡੇ ਪਸ਼ੂ ਉਸ ਧਰਤੀ ਵਿੱਚ ਰਹਿ ਸਕਦੇ ਹਨ ਜੋ ਮੋਸ਼ੇਹ ਨੇ ਤੁਹਾਨੂੰ ਯਰਦਨ ਦੇ ਪੂਰਬ ਵੱਲ ਦਿੱਤੀ ਸੀ, ਪਰ ਤੁਹਾਡੇ ਸਾਰੇ ਲੜਾਕੂ ਆਦਮੀ, ਜੋ ਲੜਾਈ ਲਈ ਤਿਆਰ ਹਨ, ਤੁਹਾਡੇ ਸੰਗੀ ਇਸਰਾਏਲੀਆਂ ਦੇ ਅੱਗੇ ਪਾਰ ਲੰਘ ਜਾਣ। ਤੁਸੀਂ ਉਹਨਾਂ ਦੀ ਮਦਦ ਕਰਨੀ ਹੈ 15 ਜਦੋਂ ਤੱਕ ਯਾਹਵੇਹ ਉਹਨਾਂ ਨੂੰ ਅਰਾਮ ਨਹੀਂ ਦਿੰਦਾ, ਜਿਵੇਂ ਉਸਨੇ ਤੁਹਾਡੇ ਲਈ ਕੀਤਾ ਹੈ ਅਤੇ ਜਦੋਂ ਤੱਕ ਉਹ ਵੀ ਧਰਤੀ ਤੇ ਕਬਜ਼ਾ ਨਹੀਂ ਕਰ ਲੈਂਦੇ, ਜੋ ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਦੇ ਰਿਹਾ ਹੈ। ਉਸ ਤੋਂ ਬਾਅਦ, ਤੁਸੀਂ ਵਾਪਸ ਜਾ ਸਕਦੇ ਹੋ ਅਤੇ ਆਪਣੀ ਜ਼ਮੀਨ ਤੇ ਕਬਜ਼ਾ ਕਰ ਸਕਦੇ ਹੋ, ਜੋ ਕਿ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਤੁਹਾਨੂੰ ਯਰਦਨ ਦੇ ਪੂਰਬ ਵੱਲ ਸੂਰਜ ਦੇ ਚੜ੍ਹਦੇ ਪਾਸੇ ਵੱਲ ਦਿੱਤੀ ਸੀ।"

16 ਤਦ ਉਹਨਾਂ ਨੇ ਯੇਹੋਸ਼ੁਆ ਨੂੰ ਉੱਤਰ ਦਿੱਤਾ, "ਜੋ ਕੁਝ ਤੁਸੀਂ ਸਾਨੂੰ ਹੁਕਮ ਦਿੱਤਾ ਹੈ ਅਸੀਂ ਉਹੀ ਕਰਾਂਗੇ ਅਤੇ ਜਿੱਥੇ ਵੀ ਤੁਸੀਂ ਸਾਨੂੰ ਭੇਜੋਂਗੇ ਅਸੀਂ ਜਾਵਾਂਗੇ। 17 ਜਿਵੇਂ ਅਸੀਂ ਮੋਸ਼ੇਹ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਸੀ, ਉਸੇ ਤਰ੍ਹਾਂ ਅਸੀਂ ਤੁਹਾਡਾ ਵੀ ਕਹਿਣਾ ਮੰਨਾਂਗੇ। ਕੇਵਲ ਯਾਹਵੇਹ ਤੁਹਾਡੇ ਨਾਲ ਹੋਵੇ ਜਿਵੇਂ ਉਹ ਮੋਸ਼ੇਹ ਦੇ ਨਾਲ ਸੀ। 18 ਜੋ ਕੋਈ ਤੁਹਾਡੇ ਬਚਨ ਦੇ ਵਿਰੁੱਧ ਬਗਾਵਤ ਕਰਦਾ ਹੈ ਅਤੇ ਉਸ ਨੂੰ ਨਹੀਂ ਮੰਨਦਾ, ਤੁਸੀਂ ਉਹਨਾਂ ਨੂੰ ਜੋ ਵੀ ਹੁਕਮ ਦਿਓਗੇ, ਉਹ ਮਾਰਿਆ ਜਾਵੇਗਾ। ਤੂੰ ਸਿਰਫ ਤਕੜਾ ਹੋ ਅਤੇ ਹੌਂਸਲਾ ਰੱਖ!"

Estes versículos te tocaram? Ore agora!

+581 estão orando agora.

Junte-se à corrente de oração.