Publicidade

Josué 15

ਯਹੂਦਾਹ ਲਈ ਹਿੱਸਾ

1 ਯਹੂਦਾਹ ਦੇ ਗੋਤ ਦਾ ਹਿੱਸਾ, ਇਸਦੇ ਗੋਤਾਂ ਦੇ ਅਨੁਸਾਰ, ਅਦੋਮ ਦੇ ਖੇਤਰ ਤੋਂ ਹੇਠਾਂ ਦੱਖਣ ਵਿੱਚ ਜ਼ੀਨ ਦੇ ਮਾਰੂਥਲ ਤੱਕ ਸੀਮਾ ਉੱਤੇ ਹੈ।

2 ਇਨ੍ਹਾਂ ਦੀ ਦੱਖਣੀ ਸੀਮਾ ਖਾਰੇ ਸਾਗਰ ਦੇ ਦੱਖਣੀ ਸਿਰੇ ਤੋਂ, ਉਸ ਖਾੜੀ ਤੋਂ ਹੈ ਜੋ ਦੱਖਣ ਵੱਲ ਮੁੜਦੀ ਹੈ, 3 ਅਤੇ ਉਹ ਦੱਖਣ ਵੱਲ ਅਕਰਾਬੀਮ ਦੀ ਚੜ੍ਹਾਈ ਤੱਕ ਪਹੁੰਚਦੀ ਹੈ ਅਤੇ ਜ਼ੀਨ ਵੱਲ ਜਾਂਦੀ ਹੈ ਅਤੇ ਕਾਦੇਸ਼ ਬਰਨੇਆ ਦੇ ਦੱਖਣ ਤੋਂ ਉਤਾਹਾਂ ਜਾ ਕੇ ਹਸਰੋਨ ਕੋਲੋ ਦੀ ਲੰਘ ਕੇ ਅੱਦਾਰ ਵੱਲ ਚੜ੍ਹਦੀ ਹੈ ਅਤੇ ਕਰਕਾ ਵੱਲ ਮੁੜਦੀ ਹੈ। 4 ਇਹ ਅਜ਼ਮੋਨ ਦੇ ਪਾਸਿਓਂ ਮਿਸਰ ਦੀ ਨਦੀ ਵੱਲ ਵਧਦਾ ਹੈ ਅਤੇ ਸਮੁੰਦਰ ਵਿੱਚ ਜਾ ਮਿਲਦਾ ਹੈ, ਇਹ ਉਨ੍ਹਾਂ ਦੀ ਦੱਖਣੀ ਸਰਹੱਦ ਹੈ।

5 ਪੂਰਬੀ ਸੀਮਾ ਯਰਦਨ ਦੇ ਮੂੰਹ ਤੱਕ ਖਾਰੇ ਸਾਗਰ ਹਨ ਅਤੇ ਪੂਰਬੀ ਹੱਦ ਯਰਦਨ ਦੇ ਖਾਰੇ ਸਮੁੰਦਰ ਦੇ ਸਿਰੇ ਤੱਕ ਸੀ

ਉੱਤਰੀ ਹੱਦ ਯਰਦਨ ਨਦੀ ਦੇ ਮੂੰਹ ਤੋਂ ਸਮੁੰਦਰ ਦੀ ਖਾੜੀ ਤੋਂ ਸ਼ੁਰੂ ਹੁੰਦੀ ਸੀ, 6 ਉਹ ਹੱਦ ਬੈਤ-ਹੋਗਲਾਹ ਤੱਕ ਚੜ੍ਹ ਕੇ ਬੈਤ-ਅਰਾਬਾਹ ਦੇ ਉਤਰ ਦੇ ਪਾਸੇ ਦੀ ਲੰਘੀ ਅਤੇ ਉਹ ਹੱਦ ਰਊਬੇਨ ਦੇ ਪੁੱਤਰ ਬੋਹਾਨ ਦੇ ਪੱਥਰ ਤੱਕ ਚੜ੍ਹੀ। 7 ਫਿਰ ਇਹ ਸੀਮਾ ਆਕੋਰ ਦੀ ਵਾਦੀ ਤੋਂ ਦਬੀਰ ਤੱਕ ਚੜ੍ਹ ਗਈ ਅਤੇ ਉੱਤਰ ਵੱਲ ਗਿਲਗਾਲ ਵੱਲ ਮੁੜ ਗਈ, ਜੋ ਕਿ ਖੱਡ ਦੇ ਦੱਖਣ ਵੱਲ ਅਦੁੰਮੀਮ ਦੇ ਦਰੇ ਦਾ ਸਾਹਮਣਾ ਕਰਦੀ ਹੈ ਅਤੇ ਉਹ ਹੱਦ ਏਨ-ਸ਼ਮੇਸ਼ ਦੇ ਪਾਣੀਆਂ ਤੱਕ ਲੰਘੀ ਅਤੇ ਉਸ ਦਾ ਫੈਲਾਓ ਏਨ-ਰੋਗੇਲ ਤੱਕ ਸੀ। 8 ਫਿਰ ਇਸ ਤੋਂ ਬਾਅਦ ਸਰਹੱਦ ਬੇਨ-ਹਿੰਨੋਮ ਦੀ ਘਾਟੀ ਵਿੱਚ ਯਬੂਸੀ ਢਲਾਨ ਤੱਕ ਪਹੁੰਚ ਗਈ। ਜੋ ਦੱਖਣ ਵਿੱਚ ਹੈ, ਯਾਨੀ ਯੇਰੂਸ਼ਲੇਮ ਵਿੱਚ ਹੈ ਅਤੇ ਇਹ ਸਰਹੱਦ ਪੱਛਮ ਵਿੱਚ ਹਿੰਨੋਮ ਦੀ ਘਾਟੀ ਦੇ ਨੇੜੇ ਪਹਾੜ ਦੀ ਚੋਟੀ ਤੱਕ ਪਹੁੰਚ ਗਈ ਹੈ। ਹਿਨੋਮ ਦੀ ਘਾਟੀ ਦੇ ਪੱਛਮ ਵੱਲ ਹੈ ਜੋ ਕਿ ਰਫ਼ਾਈ ਦੀ ਵਾਦੀ ਦੇ ਉੱਤਰੀ ਸਿਰੇ ਉੱਤੇ ਹੈ। 9 ਪਰਬਤ ਦੀ ਚੋਟੀ ਤੋਂ, ਸਰਹੱਦ ਨਫ਼ਟੋਆਹ ਦੇ ਝਰਨੇ ਵੱਲ, ਇਫ਼ਰੋਨ ਪਹਾੜ ਦੇ ਸ਼ਹਿਰਾਂ ਵੱਲ ਮੁੜਦੀ ਹੈ, ਫਿਰ ਸਰਹੱਦ ਬਆਲਾਹ ਵੱਲ ਮੁੜਦੀ ਹੈ, ਜੋ ਕਿ ਕਿਰਯਥ-ਯਾਰੀਮ ਹੈ। 10 ਫਿਰ ਇਹ ਬਆਲਾਹ ਤੋਂ ਸੇਈਰ ਪਰਬਤ ਤੱਕ ਪੱਛਮ ਵੱਲ ਮੁੜਦਾ ਹੈ, ਯਰੀਮ ਪਹਾੜ ਦੀ ਉੱਤਰੀ ਢਲਾਣ (ਅਰਥਾਤ ਕੇਸਲੋਨ) ਦੇ ਨਾਲ-ਨਾਲ ਚੱਲਦੀ ਹੈ, ਬੈਥ-ਸ਼ੇਮੇਸ਼ ਤੱਕ ਚੱਲ ਕੇ ਅਤੇ ਤਿਮਨਾਹ ਨੂੰ ਪਾਰ ਹੁੰਦਾ ਸੀ। 11 ਇਹ ਏਕਰੋਨ ਦੀ ਉੱਤਰੀ ਢਲਾਨ ਵੱਲ ਗਈ, ਸ਼ਿਕਰੋਨ ਵੱਲ ਮੁੜੀ, ਬਆਲਾਹ ਪਹਾੜ ਦੇ ਨਾਲ-ਨਾਲ ਲੰਘੀ ਅਤੇ ਯਬਨੇਲ ਤੱਕ ਪਹੁੰਚੀ। ਇਹ ਸੀਮਾ ਸਮੁੰਦਰ ਤੇ ਖਤਮ ਹੋ ਗਈ।

12 ਪੱਛਮੀ ਸਰਹੱਦ ਮਹਾ ਸਾਗਰ ਸੀ।

ਇਹ ਯਹੂਦੀ ਲੋਕਾਂ ਦੇ ਆਲੇ-ਦੁਆਲੇ ਦੀ ਹੱਦ ਉਨ੍ਹਾਂ ਦੇ ਗੋਤਾਂ ਅਨੁਸਾਰ ਹੈ।

13 ਯਾਹਵੇਹ ਦੇ ਹੁਕਮ ਦੇ ਅਨੁਸਾਰ, ਯੇਹੋਸ਼ੁਆ ਨੇ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੂੰ ਯਹੂਦਾਹ ਵਿੱਚ ਇੱਕ ਹਿੱਸਾ ਦਿੱਤਾ ਅਰਥਾਤ ਕਿਰਯਥ ਅਰਬਾ, ਜਿਹੜਾ ਹੇਬਰੋਨ ਹੈ। (ਅਰਬਾ ਅਨਾਕ ਦਾ ਪਿਤਾ ਸੀ।) 14 ਹੇਬਰੋਨ ਤੋਂ ਕਾਲੇਬ ਨੇ ਤਿੰਨ ਅਨਾਕੀਆਂ, ਸ਼ੇਸ਼ਈ, ਅਹੀਮਾਨ ਅਤੇ ਤਲਮਈ, ਅਨਾਕ ਦੇ ਪੁੱਤਰਾਂ ਨੂੰ ਬਾਹਰ ਕੱਢ ਦਿੱਤਾ। 15 ਉੱਥੋਂ ਉਸਨੇ ਦਬੀਰ (ਪਹਿਲਾਂ ਕਿਰਯਥ-ਸੇਫਰ) ਵਿੱਚ ਰਹਿਣ ਵਾਲੇ ਲੋਕਾਂ ਦੇ ਵਿਰੁੱਧ ਚੜ੍ਹਾਈ ਕੀਤੀ। 16 ਅਤੇ ਕਾਲੇਬ ਨੇ ਕਿਹਾ, "ਮੈਂ ਆਪਣੀ ਧੀ ਅਕਸਾਹ ਨੂੰ ਉਸ ਆਦਮੀ ਨਾਲ ਵਿਆਹ ਦੇਵਾਂਗਾ ਜੋ ਕਿਰਯਥ-ਸੇਫਰ ਉੱਤੇ ਹਮਲਾ ਕਰਕੇ ਉਸ ਉੱਤੇ ਕਬਜ਼ਾ ਕਰੇ।" 17 ਕਾਲੇਬ ਦੇ ਭਰਾ, ਕੇਨਜ਼ ਦੇ ਪੁੱਤਰ ਆਥਨੀਏਲ ਨੇ ਇਸਨੂੰ ਜਿੱਤ ਲਿਆ। ਇਸ ਲਈ ਕਾਲੇਬ ਨੇ ਆਪਣੀ ਧੀ ਅਕਸਾਹ ਦਾ ਵਿਆਹ ਉਸ ਨਾਲ ਕਰ ਦਿੱਤਾ।

18 ਇੱਕ ਦਿਨ ਜਦੋਂ ਉਹ ਆਥਨੀਏਲ ਕੋਲ ਆਈ, ਤਾਂ ਉਸਨੇ ਉਸ ਨੂੰ ਆਪਣੇ ਪਿਤਾ ਤੋਂ ਖੇਤ ਮੰਗਣ ਲਈ ਕਿਹਾ। ਜਦੋਂ ਉਹ ਆਪਣੇ ਖੋਤੇ ਤੋਂ ਉਤਰੀ, ਕਾਲੇਬ ਨੇ ਉਸ ਨੂੰ ਪੁੱਛਿਆ, "ਮੈਂ ਤੇਰੇ ਲਈ ਕੀ ਕਰ ਸਕਦਾ ਹਾਂ?"

19 ਉਸ ਨੇ ਜਵਾਬ ਦਿੱਤਾ, "ਮੇਰੇ ਉੱਤੇ ਕੋਈ ਖਾਸ ਕਿਰਪਾ ਕਰੋ ਕਿਉਂਕਿ ਤੁਸੀਂ ਮੈਨੂੰ ਨੇਗੇਵ ਵਿੱਚ ਜ਼ਮੀਨ ਦਿੱਤੀ ਹੈ, ਇਸ ਲਈ ਮੈਨੂੰ ਪਾਣੀ ਦੇ ਚਸ਼ਮੇ ਵੀ ਦਿਓ।" ਇਸ ਲਈ ਕਾਲੇਬ ਨੇ ਉਸਨੂੰ ਉੱਪਰਲੇ ਅਤੇ ਹੇਠਲੇ ਚਸ਼ਮੇ ਦਿੱਤੇ।

20 ਇਹ ਯਹੂਦਾਹ ਦੇ ਗੋਤ ਦੀ ਮਿਲਖ਼ ਉਹਨਾਂ ਦੇ ਗੋਤਾਂ ਅਨੁਸਾਰ:

21 ਯਹੂਦਾਹ ਦੇ ਗੋਤ ਦੇ ਸਭ ਤੋਂ ਦੱਖਣੀ ਕਸਬੇ ਨੇਗੇਵ ਵਿੱਚ ਅਦੋਮ ਦੀ ਹੱਦ ਵੱਲ ਸਨ:

ਕਬਜ਼ੇਲ, ਏਦਰ, ਜਾਗੂਰ, 22 ਕਿਨਾਹ, ਦੀਮੋਨਾਹ, ਅਤੇ ਅਦਾਦਾਹ, 23 ਕਾਦੇਸ਼, ਹਾਸੋਰ, ਅਤੇ ਯਿਥਨਾਨ, 24 ਜੀਫ਼, ਤਲਮ, ਅਤੇ ਬਆਲੋਥ, 25 ਹਾਸੋਰ ਹਦੱਤਾਹ ਅਤੇ ਕਰੀਯੋਥ ਹਸਰੋਨ (ਜਿਹੜਾ ਹਾਸੋਰ ਹੈ), 26 ਅਮਾਮ, ਸ਼ੇਮਾ, ਅਤੇ ਮੋਲਾਦਾਹ, 27 ਹਾਸੋਰ ਗੱਦਾਹ, ਹਸ਼ਮੋਨ, ਬੈਥ-ਪਲੇਟ, 28 ਹਾਸੋਰ-ਸ਼ੂਆਲ, ਬੇਰਸ਼ੇਬਾ ਅਤੇ ਬਿਜ਼ਯੋਥਯਾਹ, 29 ਬਆਲਾਹ, ਇੱਯੀਮ ਅਤੇ ਆਸਮ, 30 ਅਲਤੋਲਦ, ਕਸੀਲ ਅਤੇ ਹੋਰਮਾਹ, 31 ਸਿਕਲਗ, ਮਦਮੰਨਾਹ ਅਤੇ ਸਨਸਨਾਹ, 32 ਲਬਾਓਥ, ਸ਼ਿਲਹੀਮ, ਆਇਨ ਅਤੇ ਰਿੰਮੋਨ, ਕੁੱਲ ਉਨੱਤੀ ਕਸਬੇ ਅਤੇ ਉਨ੍ਹਾਂ ਦੇ ਪਿੰਡ।

33 ਪੱਛਮੀ ਤਲਹਟੀ ਵਿੱਚ:

ਅਸ਼ਤਾਓਲ, ਜ਼ੋਰਾਹ ਅਤੇ ਅਸ਼ਨਾਹ, 34 ਜ਼ਾਨੋਆਹ, ਏਨ ਗੱਨੀਮ, ਤਪੂਆਹ, ਏਨਾਮ, 35 ਯਰਮੂਥ, ਅਦੁੱਲਾਮ, ਸੋਕੋ, ਅਤੇ ਅਜ਼ੇਕਾਹ, 36 ਸ਼ਰਾਇਮ, ਅਦੀਯਮਿਥ ਅਤੇ ਗਦੇਰਾਹ (ਜਾਂ ਗਦੇਰੋਥਯਿਮ) ਚੌਦਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ।

37 ਸਨਾਨ, ਹਾਦਾਸ਼ਾਹ, ਅਤੇ ਮਿਗਦਲ ਗਾਦ, 38 ਦਿਲਾਨ, ਮਿਸਪਾਹ ਅਤੇ ਯਾਕਥਏਲ, 39 ਲਾਕੀਸ਼, ਬੋਜ਼ਕਾਥ ਅਤੇ ਅਗਲੋਨ, 40 ਕੱਬੋਨ, ਲਹਮਾਸ ਅਤੇ ਕਿਥਲੀਸ਼, 41 ਗਦੇਰੋਥ, ਬੈਤ ਦਾਗੋਨ, ਨਅਮਾਹ ਅਤੇ ਮੱਕੇਦਾਹ, ਸੋਲਾਂ ਨਗਰ ਅਤੇ ਉਨ੍ਹਾਂ ਦੇ ਪਿੰਡ।

42 ਲਿਬਨਾਹ, ਅਥਰ ਅਤੇ ਆਸ਼ਾਨ, 43 ਯਿਫ਼ਤਾਹ, ਅਸ਼ਨਾਹ ਅਤੇ ਨਸੀਬ, 44 ਕੇਲਾਹ, ਅਕਜ਼ੀਬ ਅਤੇ ਮਾਰੇਸ਼ਾਹ, ਨੌਂ ਕਸਬੇ ਅਤੇ ਉਨ੍ਹਾਂ ਦੇ ਪਿੰਡ।

45 ਏਕਰੋਨ, ਇਸਦੇ ਆਲੇ-ਦੁਆਲੇ ਦੀਆਂ ਬਸਤੀਆਂ ਅਤੇ ਪਿੰਡ; 46 ਏਕਰੋਨ ਦੇ ਪੱਛਮ ਵੱਲ, ਉਹ ਸਾਰੇ ਜਿਹੜੇ ਅਸ਼ਦੋਦ ਦੇ ਨੇੜੇ ਸਨ, ਉਨ੍ਹਾਂ ਦੇ ਪਿੰਡਾਂ ਸਮੇਤ; 47 ਅਸ਼ਦੋਦ, ਇਸਦੇ ਆਲੇ-ਦੁਆਲੇ ਦੀਆਂ ਬਸਤੀਆਂ ਅਤੇ ਪਿੰਡ; ਅਤੇ ਗਾਜ਼ਾ, ਇਸ ਦੀਆਂ ਬਸਤੀਆਂ ਅਤੇ ਪਿੰਡ, ਜਿੱਥੋਂ ਤੱਕ ਮਿਸਰ ਦੀ ਨਦੀ ਅਤੇ ਵੱਡੇ ਸਮੁੰਦਰ ਦੇ ਕਿਨਾਰੇ ਤੱਕ।

48 ਪਹਾੜੀ ਦੇਸ਼ ਵਿੱਚ:

ਸ਼ਾਮੀਰ, ਯੱਤੀਰ ਅਤੇ ਸੋਕੋਹ, 49 ਦਾਨਾਹ, ਕਿਰਯਥ-ਸਨਾਹ (ਅਰਥਾਤ ਦਬੀਰ), 50 ਅਨਾਬ, ਅਸ਼ਤਮੋਹ ਅਤੇ ਅਨੀਮ, 51 ਗੋਸ਼ਨ, ਹੋਲੋਨ ਅਤੇ ਗਿਲੋਹ, ਗਿਆਰਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ।

52 ਅਰਬ, ਦੂਮਾਹ, ਆਸ਼ਾਨ, 53 ਅਤੇ ਯਾਨੀਮ, ਬੈਥ ਤਪੂਆਹ ਅਤੇ ਅਫੇਕਾਹ, 54 ਹੁਮਤਾਹ, ਕਿਰਯਥ ਅਰਬਾ (ਅਰਥਾਤ ਹੇਬਰੋਨ) ਅਤੇ ਸੀਓਰ, ਨੌਂ ਕਸਬੇ ਅਤੇ ਉਨ੍ਹਾਂ ਦੇ ਪਿੰਡ।

55 ਮਾਓਨ, ਕਰਮਲ, ਜ਼ੀਫ਼ ਅਤੇ ਜੂਤਾਹ, 56 ਯਿਜ਼ਰਏਲ, ਯੋਕਦਾਮ ਅਤੇ ਜ਼ਾਨੋਆਹ, 57 ਕਾਯਿਨ, ਗਿਬਆਹ ਅਤੇ ਤਿਮਨਾਹ, ਦਸ ਨਗਰ ਅਤੇ ਉਨ੍ਹਾਂ ਦੇ ਪਿੰਡ।

58 ਹਲਹੂਲ, ਬੈਥ-ਸੂਰ, ਅਤੇ ਗਦੋਰ, 59 ਮਅਰਾਥ, ਬੈਥ ਅਨੋਥ ਅਤੇ ਅਲਤਕੋਨ ਇਸਦੇ ਛੇ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।

60 ਕਿਰਯਥ ਬਆਲ (ਅਰਥਾਤ ਕਿਰਯਥ-ਯਾਰੀਮ) ਅਤੇ ਰਬਾਹ, ਦੋ ਕਸਬੇ ਅਤੇ ਉਨ੍ਹਾਂ ਦੇ ਪਿੰਡ।

61 ਉਜਾੜ ਵਿੱਚ:

ਬੈਤ-ਅਰਾਬਾਹ, ਮਿੱਦੀਨ, ਅਤੇ ਸਕਾਕਾਹ, 62 ਨਿਬਸ਼ਾਨ, ਲੂਣ ਦਾ ਸ਼ਹਿਰ ਅਤੇ ਏਨ ਗੇਦੀ; ਛੇ ਕਸਬੇ ਅਤੇ ਉਨ੍ਹਾਂ ਦੇ ਪਿੰਡ।

63 ਯਹੂਦਾਹ ਯਬੂਸੀਆਂ ਨੂੰ ਨਹੀਂ ਕੱਢ ਸਕੇ, ਜੋ ਯੇਰੂਸ਼ਲੇਮ ਵਿੱਚ ਰਹਿ ਰਹੇ ਸਨ ਅਤੇ ਅੱਜ ਤੱਕ ਯਬੂਸੀ ਉੱਥੇ ਯਹੂਦਾਹ ਦੇ ਲੋਕਾਂ ਨਾਲ ਰਹਿੰਦੇ ਹਨ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-