1 ਹੁਣ ਲੇਵੀਆਂ ਦੇ ਘਰਾਣਿਆਂ ਦੇ ਮੁਖੀਏ ਅਲਆਜ਼ਾਰ ਜਾਜਕ, ਨੂਨ ਦੇ ਪੁੱਤਰ ਯੇਹੋਸ਼ੁਆ ਅਤੇ ਇਸਰਾਏਲ ਦੀਆਂ ਗੋਤਾਂ ਦੇ ਮੁਖੀਆਂ ਕੋਲ ਆਏ। 2 ਕਨਾਨ ਦੇਸ਼ ਦੇ ਸ਼ੀਲੋਹ ਵਿੱਚ ਉਨ੍ਹਾਂ ਨੂੰ ਆਖਿਆ, "ਯਾਹਵੇਹ ਨੇ ਮੋਸ਼ੇਹ ਦੇ ਰਾਹੀਂ ਹੁਕਮ ਦਿੱਤਾ ਸੀ ਕਿ ਤੁਸੀਂ ਸਾਨੂੰ ਰਹਿਣ ਲਈ ਕਸਬੇ ਅਤੇ ਸਾਡੇ ਪਸ਼ੂਆਂ ਲਈ ਚਰਾਗਾਹਾਂ ਦੇ ਦਿਓ।"
3 ਇਸ ਲਈ, ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਸੀ, ਇਸਰਾਏਲੀਆਂ ਨੇ ਲੇਵੀਆਂ ਨੂੰ ਉਹਨਾਂ ਦੀ ਆਪਣੀ ਵਿਰਾਸਤ ਵਿੱਚੋਂ ਹੇਠ ਲਿਖੇ ਕਸਬੇ ਅਤੇ ਚਰਾਗਾਹਾਂ ਦਿੱਤੀਆਂ:
4 ਕੋਹਾਥੀਆਂ ਦੇ ਪਰਿਵਾਰ-ਸਮੂਹਾਂ ਦੇ ਅਨੁਸਾਰ ਪਹਿਲਾ ਹਿੱਸਾ ਨਿੱਕਲਿਆ। ਲੇਵੀਆਂ ਨੂੰ ਜੋ ਹਾਰੋਨ ਜਾਜਕ ਦੇ ਉੱਤਰਾਧਿਕਾਰੀ ਸਨ, ਯਹੂਦਾਹ, ਸ਼ਿਮਓਨ ਅਤੇ ਬਿਨਯਾਮੀਨ ਦੇ ਗੋਤਾਂ ਵਿੱਚੋਂ ਤੇਰ੍ਹਾਂ ਕਸਬੇ ਦਿੱਤੇ ਗਏ ਸਨ।
5 ਬਾਕੀ ਕੋਹਾਥ ਦੇ ਉੱਤਰਾਧਿਕਾਰੀਆਂ ਨੂੰ ਇਫ਼ਰਾਈਮ, ਦਾਨ ਅਤੇ ਮਨੱਸ਼ੇਹ ਦੇ ਅੱਧੇ ਗੋਤਾਂ ਦੇ ਗੋਤਾਂ ਵਿੱਚੋਂ ਦਸ ਨਗਰ ਦਿੱਤੇ ਗਏ।
6 ਗੇਰਸ਼ੋਨ ਦੇ ਉੱਤਰਾਧਿਕਾਰੀਆਂ ਨੂੰ ਬਾਸ਼ਾਨ ਵਿੱਚ ਯਿੱਸਾਕਾਰ, ਆਸ਼ੇਰ, ਨਫ਼ਤਾਲੀ ਅਤੇ ਮਨੱਸ਼ੇਹ ਦੇ ਅੱਧੇ ਗੋਤ ਦੇ ਗੋਤਾਂ ਵਿੱਚੋਂ ਤੇਰ੍ਹਾਂ ਕਸਬੇ ਦਿੱਤੇ ਗਏ ਸਨ।
7 ਰਊਬੇਨ, ਗਾਦ ਅਤੇ ਜ਼ਬੂਲੁਨ ਦੇ ਗੋਤਾਂ ਤੋਂ ਮੇਰਾਰੀ ਦੇ ਉੱਤਰਾਧਿਕਾਰੀਆਂ ਨੂੰ ਉਨ੍ਹਾਂ ਦੇ ਗੋਤਾਂ ਅਨੁਸਾਰ ਬਾਰਾਂ ਕਸਬੇ ਮਿਲੇ।
8 ਇਸ ਲਈ ਇਸਰਾਏਲੀਆਂ ਨੇ ਲੇਵੀਆਂ ਨੂੰ ਇਹ ਕਸਬੇ ਅਤੇ ਉਨ੍ਹਾਂ ਦੀਆਂ ਚਰਾਂਦਾਂ ਦੇ ਦਿੱਤੀਆਂ, ਜਿਵੇਂ ਯਾਹਵੇਹ ਨੇ ਮੋਸ਼ੇਹ ਦੇ ਰਾਹੀਂ ਹੁਕਮ ਦਿੱਤਾ ਸੀ।
9 ਉਨ੍ਹਾਂ ਨੇ ਯਹੂਦਾਹ ਅਤੇ ਸ਼ਿਮਓਨ ਦੇ ਗੋਤਾਂ ਵਿੱਚੋਂ ਨਾਮ ਦੇ ਕੇ ਕਸਬੇ ਵੰਡ ਦਿੱਤੇ। 10 ਹੇਠ ਲਿਖੇ ਕਸਬੇ ਹਾਰੋਨ ਦੇ ਉੱਤਰਾਧਿਕਾਰੀਆਂ ਨੂੰ ਦਿੱਤੇ ਗਏ ਸਨ ਜੋ ਲੇਵੀਆਂ ਦੇ ਕਹਾਥੀ ਪਰਿਵਾਰ-ਸਮੂਹਾਂ ਵਿੱਚੋਂ ਸਨ, ਕਿਉਂਕਿ ਪਹਿਲੀ ਪਰਚੀ ਉਨ੍ਹਾਂ ਨੂੰ ਪਈ ਸੀ: 11 ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਕਿਰਯਥ ਅਰਬਾ ਦਾ ਸ਼ਹਿਰ ਦਿੱਤਾ ਅਤੇ ਉਨ੍ਹਾਂ ਦੇ ਆਲੇ-ਦੁਆਲੇ ਚਰਾਂਦਾਂ ਸਮੇਤ ਯਹੂਦਿਯਾ ਦੇ ਪਹਾੜੀ ਖੇਤਰ ਵਿੱਚ ਅਰਬਾ ਨਾਮ ਦਾ ਇੱਕ ਆਦਮੀ ਅਨਾਕ ਦਾ ਪਿਤਾ ਸੀ, ਅਰਥਾਤ ਹੇਬਰੋਨ। 12 ਪਰ ਸ਼ਹਿਰ ਦੇ ਆਲੇ-ਦੁਆਲੇ ਦੇ ਖੇਤ ਅਤੇ ਪਿੰਡ ਉਨ੍ਹਾਂ ਨੇ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੂੰ ਆਪਣੀ ਮਲਕੀਅਤ ਵਜੋਂ ਦਿੱਤੇ ਸਨ। 13 ਇਸ ਲਈ ਉਨ੍ਹਾਂ ਨੇ ਹਾਰੋਨ ਜਾਜਕ ਦੇ ਉੱਤਰਾਧਿਕਾਰੀਆਂ ਨੂੰ ਹੇਬਰੋਨ ਲਿਬਨਾਹ ਦਿੱਤਾ ਜੋ ਇੱਕ ਕਤਲ ਦੇ ਦੋਸ਼ੀ ਲਈ ਪਨਾਹ ਦਾ ਸ਼ਹਿਰ ਸੀ। 14 ਯੱਤੀਰ, ਅਸ਼ਤਮੋਆ, 15 ਹੋਲੋਨ, ਦਬੀਰ, 16 ਆਇਨ, ਜੂਤਾਹ ਅਤੇ ਬੈਥ-ਸ਼ੇਮੇਸ਼, ਉਨ੍ਹਾਂ ਦੀਆਂ ਚਰਾਂਦਾਂ ਸਮੇਤ ਇਨ੍ਹਾਂ ਦੋਹਾਂ ਗੋਤਾਂ ਨੂੰ ਨੌਂ ਕਸਬੇ ਦਿੱਤੇ ਗਏ।
17 ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਉਨ੍ਹਾਂ ਨੂੰ ਇਹ ਨਗਰ ਦਿੱਤੇ: ਗਿਬਓਨ, ਗੇਬਾ, 18 ਅਨਾਥੋਥ ਅਤੇ ਅਲਮੋਨ, ਉਨ੍ਹਾਂ ਦੇ ਚਰਾਂਦਾਂ ਸਮੇਤ ਚਾਰ ਨਗਰ ਸਨ।
19 ਜਾਜਕਾਂ ਲਈ ਕਸਬਿਆਂ ਦੀ ਕੁੱਲ ਗਿਣਤੀ, ਹਾਰੋਨ ਦੇ ਉੱਤਰਾਧਿਕਾਰੀ, ਉਨ੍ਹਾਂ ਦੀਆਂ ਚਰਾਂਦਾਂ ਸਮੇਤ ਤੇਰ੍ਹਾਂ ਹੋ ਗਏ।
20 ਲੇਵੀਆਂ ਦੇ ਬਾਕੀ ਕੋਹਾਥੀ ਗੋਤਾਂ ਨੂੰ ਇਫ਼ਰਾਈਮ ਦੇ ਗੋਤ ਵਿੱਚੋਂ ਕਸਬੇ ਦਿੱਤੇ ਗਏ ਸਨ:
21 ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਉਨ੍ਹਾਂ ਨੂੰ ਇਹ ਨਗਰ ਦਿੱਤੇ ਗਏ ਸਨ: ਸ਼ੇਕੇਮ (ਇੱਕ ਕਤਲ ਦੇ ਦੋਸ਼ੀ ਲਈ ਪਨਾਹ ਦਾ ਸ਼ਹਿਰ) ਅਤੇ ਗੇਜ਼ੇਰ, 22 ਕਿਬਜ਼ਾਈਮ ਅਤੇ ਬੈਥ-ਹੋਰੋਨ, ਉਨ੍ਹਾਂ ਦੇ ਚਰਾਗਾਹਾਂ ਸਮੇਤ ਚਾਰ ਕਸਬੇ ਦਿੱਤੇ।
23 ਦਾਨ ਦੇ ਗੋਤ ਵਿੱਚੋਂ ਵੀ ਉਨ੍ਹਾਂ ਨੂੰ ਇਹ ਨਗਰ ਮਿਲੇ: ਅਲਤਕੇਹ, ਗਿਬਥੋਨ, 24 ਅੱਯਾਲੋਨ ਅਤੇ ਗਾਥ ਰਿੰਮੋਨ, ਉਨ੍ਹਾਂ ਦੇ ਚਰਾਂਦਾਂ ਸਮੇਤ ਚਾਰ ਕਸਬੇ ਦਿੱਤੇ।
25 ਮਨੱਸ਼ੇਹ ਦੇ ਅੱਧੇ ਗੋਤ ਤੋਂ ਉਨ੍ਹਾਂ ਨੂੰ ਇਹ ਨਗਰ ਮਿਲੇ: ਤਾਨਾਖ ਅਤੇ ਗਾਥ ਰਿੰਮੋਨ, ਉਨ੍ਹਾਂ ਦੀਆਂ ਚਰਾਂਦਾਂ ਦੇ ਨਾਲ-ਦੋ ਕਸਬੇ ਦਿੱਤੇ।
26 ਇਹ ਸਾਰੇ ਦਸ ਕਸਬੇ ਅਤੇ ਉਨ੍ਹਾਂ ਦੀਆਂ ਚਰਾਂਦਾਂ ਨੂੰ ਬਾਕੀ ਕੋਹਾਥੀ ਗੋਤਾਂ ਨੂੰ ਦੇ ਦਿੱਤਾ ਗਿਆ ਸੀ।
27 ਗੇਰਸ਼ੋਨੀਆਂ ਦੇ ਲੇਵੀ ਗੋਤ ਨੂੰ ਇਹ ਨਗਰ ਦਿੱਤੇ ਗਏ ਸਨ: ਮਨੱਸ਼ੇਹ ਦੇ ਅੱਧੇ ਗੋਤ ਵਿੱਚੋਂ: ਬਾਸ਼ਾਨ ਵਿੱਚ ਗੋਲਾਨ (ਹੱਤਿਆ ਦੇ ਦੋਸ਼ੀ ਲਈ ਪਨਾਹ ਦਾ ਸ਼ਹਿਰ) ਅਤੇ ਬੇਅਸਤੇਰਾਹ, ਉਨ੍ਹਾਂ ਦੀਆਂ ਚਰਾਂਦਾਂ ਦੇ ਨਾਲ ਦੋ ਕਸਬੇ ਦਿੱਤੇ।
28 ਯਿੱਸਾਕਾਰ ਦੇ ਗੋਤ ਵਿੱਚੋਂ ਕੀਸ਼ਯੋਨ, ਦਾਬਰਥ, 29 ਯਰਮੂਥ ਅਤੇ ਏਨ ਗਨੀਮ, ਉਨ੍ਹਾਂ ਦੇ ਚਰਾਗਾਹਾਂ ਸਮੇਤ ਚਾਰ ਨਗਰ ਦਿੱਤੇ।
30 ਆਸ਼ੇਰ ਦੇ ਗੋਤ ਵਿੱਚੋਂ
ਮਿਸ਼ਾਲ, ਅਬਦੋਨ, 31 ਹੇਲਕਥ ਅਤੇ ਰੇਹੋਬ, ਉਨ੍ਹਾਂ ਦੀਆਂ ਚਰਾਂਦਾਂ ਦੇ ਨਾਲ ਚਾਰ ਕਸਬੇ ਦਿੱਤੇ।
32 ਨਫ਼ਤਾਲੀ ਦੀ ਗੋਤ ਦੇ ਕਬੀਲੇ ਵਿੱਚੋਂ: ਗਲੀਲ ਵਿੱਚ ਕਾਦੇਸ਼ (ਇੱਕ ਕਤਲ ਦੇ ਦੋਸ਼ੀ ਲਈ ਪਨਾਹ ਦਾ ਸ਼ਹਿਰ), ਹੈਮੋਥ ਡੋਰ ਅਤੇ ਕਰਤਾਨ, ਉਨ੍ਹਾਂ ਦੀਆਂ ਚਰਾਂਦਾਂ ਦੇ ਨਾਲ-ਤਿੰਨ ਕਸਬੇ ਦਿੱਤੇ।
33 ਗੇਰਸ਼ੋਨੀ ਗੋਤਾਂ ਦੇ ਕਸਬਿਆਂ ਦੀ ਕੁੱਲ ਗਿਣਤੀ ਉਨ੍ਹਾਂ ਦੇ ਚਰਾਂਦਾਂ ਸਮੇਤ ਤੇਰ੍ਹਾਂ ਹੋ ਗਈ।
34 ਮੇਰਾਰੀ ਗੋਤ (ਬਾਕੀ ਲੇਵੀਆਂ) ਨੂੰ ਦਿੱਤੇ ਗਏ ਸਨ:
ਜ਼ਬੂਲੁਨ ਦੇ ਗੋਤ ਵਿੱਚੋਂ:
ਯਾਕਨੁਆਮ, ਕਰਤਾਹ, 35 ਦੀਮਨਾਹ ਅਤੇ ਨਹਲਾਲ, ਉਨ੍ਹਾਂ ਦੇ ਚਰਾਗਾਹਾਂ ਦੇ ਨਾਲ-ਚਾਰ ਕਸਬੇ ਦੇ ਦਿੱਤੇ।
36 ਰਊਬੇਨ ਦੇ ਗੋਤ ਵਿੱਚੋਂ ਬੇਜ਼ਰ, ਯਹਜ਼ਾਹ, 37 ਕੇਦੇਮੋਥ ਅਤੇ ਮੇਫਾਅਥ, ਉਨ੍ਹਾਂ ਦੇ ਚਰਾਂਦਾਂ ਦੇ ਨਾਲ ਚਾਰ ਕਸਬੇ ਸਨ;
38 ਗਾਦ ਦੇ ਗੋਤ ਵਿੱਚੋਂ:
ਗਿਲਆਦ ਵਿੱਚ ਰਾਮੋਥ (ਇੱਕ ਕਤਲ ਦੇ ਦੋਸ਼ੀ ਲਈ ਪਨਾਹ ਦਾ ਸ਼ਹਿਰ), ਮਾਹਾਨਾਇਮ, 39 ਹੇਸ਼ਬੋਨ ਅਤੇ ਯਾਜ਼ਰ, ਉਨ੍ਹਾਂ ਦੀਆਂ ਚਰਾਂਦਾਂ ਸਮੇਤ ਕੁੱਲ ਚਾਰ ਕਸਬੇ ਸਨ।
40 ਮੇਰਾਰੀ ਪਰਿਵਾਰ ਸਮੂਹਾਂ ਵਿੱਚ ਜਿਹੜੇ ਬਾਕੀ ਲੇਵੀਆਂ ਦੇ ਸਨ, ਉਹਨਾਂ ਨੂੰ ਕੁੱਲ ਕਸਬੇ ਦਿੱਤੇ ਗਏ ਉਹਨਾਂ ਕਸਬਿਆਂ ਦੀ ਗਿਣਤੀ ਬਾਰਾਂ ਹੋ ਗਈ।
41 ਇਸਰਾਏਲੀਆਂ ਦੇ ਕਬਜ਼ੇ ਵਾਲੇ ਇਲਾਕੇ ਵਿੱਚ ਲੇਵੀਆਂ ਦੇ ਕਸਬੇ ਉਨ੍ਹਾਂ ਦੀਆਂ ਚਰਾਂਦਾਂ ਸਮੇਤ ਕੁੱਲ ਮਿਲਾ ਕੇ ਅੱਠਤਾਲੀ ਸਨ। 42 ਇਹਨਾਂ ਕਸਬਿਆਂ ਵਿੱਚੋਂ ਹਰ ਇੱਕ ਦੇ ਆਲੇ-ਦੁਆਲੇ ਚਰਾਗਾਹਾਂ ਸਨ, ਇਹ ਇਨ੍ਹਾਂ ਸਾਰੇ ਕਸਬਿਆਂ ਲਈ ਸੱਚ ਸੀ।
43 ਇਸ ਲਈ ਯਾਹਵੇਹ ਨੇ ਇਸਰਾਏਲ ਨੂੰ ਉਹ ਸਾਰੀ ਧਰਤੀ ਦਿੱਤੀ ਜੋ ਉਸ ਨੇ ਉਨ੍ਹਾਂ ਦੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ ਅਤੇ ਉਨ੍ਹਾਂ ਨੇ ਉਸ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਵੱਸ ਗਏ। 44 ਯਾਹਵੇਹ ਨੇ ਉਨ੍ਹਾਂ ਨੂੰ ਹਰ ਪਾਸਿਓਂ ਆਰਾਮ ਦਿੱਤਾ, ਜਿਵੇਂ ਉਸਨੇ ਉਨ੍ਹਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ। ਉਨ੍ਹਾਂ ਦੇ ਦੁਸ਼ਮਣਾਂ ਵਿੱਚੋਂ ਇੱਕ ਵੀ ਉਨ੍ਹਾਂ ਦਾ ਸਾਹਮਣਾ ਨਹੀਂ ਕਰ ਸਕਿਆ, ਯਾਹਵੇਹ ਨੇ ਉਨ੍ਹਾਂ ਦੇ ਸਾਰੇ ਦੁਸ਼ਮਣਾਂ ਨੂੰ ਉਨ੍ਹਾਂ ਦੇ ਹੱਥਾਂ ਵਿੱਚ ਦੇ ਦਿੱਤਾ। 45 ਇਸਰਾਏਲ ਨਾਲ ਯਾਹਵੇਹ ਦੇ ਸਾਰੇ ਚੰਗੇ ਵਾਅਦਿਆਂ ਵਿੱਚੋਂ ਇੱਕ ਵੀ ਅਸਫ਼ਲ ਨਹੀਂ ਹੋਇਆ ਹਰ ਇੱਕ ਨੂੰ ਪੂਰਾ ਕੀਤਾ ਗਿਆ ਸੀ।