Pular para o conteúdo
Publicidade

ਯੇਹੋਸ਼ੁਆ 5

1 ਹੁਣ ਜਦੋਂ ਯਰਦਨ ਦੇ ਪੱਛਮ ਵੱਲ ਦੇ ਸਾਰੇ ਅਮੋਰੀ ਰਾਜਿਆਂ ਅਤੇ ਤੱਟ ਦੇ ਕੰਢੇ ਦੇ ਸਾਰੇ ਕਨਾਨੀ ਰਾਜਿਆਂ ਨੇ ਸੁਣਿਆ ਕਿ ਕਿਵੇਂ ਯਾਹਵੇਹ ਨੇ ਇਸਰਾਏਲੀਆਂ ਦੇ ਅੱਗੇ ਯਰਦਨ ਨਦੀ ਨੂੰ ਸੁਕਾ ਦਿੱਤਾ ਸੀ ਜਦੋਂ ਤੱਕ ਉਹ ਪਾਰ ਨਹੀਂ ਹੋ ਗਏ ਸਨ, ਤਾਂ ਉਨ੍ਹਾਂ ਦੇ ਦਿਲ ਡਰ ਨਾਲ ਪਿਘਲ ਗਏ ਅਤੇ ਉਹਨਾਂ ਵਿੱਚ ਇਸਰਾਏਲੀਆਂ ਦਾ ਸਾਹਮਣਾ ਕਰਨ ਦੀ ਹਿੰਮਤ ਨਾ ਰਹੀ।

ਗਿਲਗਾਲ ਵਿੱਚ ਸੁੰਨਤ ਅਤੇ ਪਸਾਹ

2 ਉਸ ਸਮੇਂ, ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ, "ਚਮਕਦਾਰ ਪੱਥਰ ਦੇ ਚਾਕੂ ਬਣਾ ਅਤੇ ਇਸਰਾਏਲੀਆਂ ਦੀ ਦੁਬਾਰਾ ਸੁੰਨਤ ਕਰ।" 3 ਇਸ ਲਈ ਯੇਹੋਸ਼ੁਆ ਨੇ ਚਕਮਕ ਵਾਲੇ ਚਾਕੂ ਬਣਾਏ ਅਤੇ ਗਿਬਿਯਾਥ ਹਾਰਾਲੋਥ5:3 ਗਿਬਿਯਾਥ ਹਾਰਾਲੋਥ ਅਰਥ ਖੱਲੜੀ ਦੀ ਪਹਾੜੀ ਵਿੱਚ ਇਸਰਾਏਲੀਆਂ ਦੀ ਸੁੰਨਤ ਕੀਤੀ।

4 ਯੇਹੋਸ਼ੁਆ ਦੁਆਰਾ ਉਨ੍ਹਾਂ ਦੀ ਸੁੰਨਤ ਕਰਨ ਦਾ ਕਾਰਨ ਇਹ ਸੀ ਕਿ ਉਹ ਸਾਰੇ ਜੋ ਮਿਸਰ ਤੋਂ ਆਏ ਸਨ, ਸਾਰੇ ਆਦਮੀ ਅਤੇ ਸਾਰੇ ਸੂਰਮੇ ਮਿਸਰ ਤੋਂ ਆਉਣ ਤੋਂ ਬਾਅਦ ਉਜਾੜ ਵਿੱਚ ਰਸਤੇ ਵਿੱਚ ਮਰ ਗਏ ਸਨ। 5 ਜਿਹੜੇ ਲੋਕ ਬਾਹਰ ਆਏ ਸਨ ਉਨ੍ਹਾਂ ਦੀ ਸੁੰਨਤ ਹੋ ਚੁੱਕੀ ਸੀ, ਪਰ ਮਿਸਰ ਤੋਂ ਯਾਤਰਾ ਦੌਰਾਨ ਉਜਾੜ ਵਿੱਚ ਪੈਦਾ ਹੋਏ ਸਾਰੇ ਲੋਕਾਂ ਦੀ ਸੁੰਨਤ ਨਹੀਂ ਹੋਈ ਸੀ। 6 ਇਸਰਾਏਲੀ ਚਾਲੀ ਸਾਲਾਂ ਤੱਕ ਉਜਾੜ ਵਿੱਚ ਘੁੰਮਦੇ ਰਹੇ ਸਨ ਜਦੋਂ ਤੱਕ ਮਿਸਰ ਛੱਡਣ ਵਾਲੇ ਸਾਰੇ ਯੋਧੇ ਮਰ ਨਾ ਗਏ, ਕਿਉਂਕਿ ਉਨ੍ਹਾਂ ਨੇ ਯਾਹਵੇਹ ਦਾ ਹੁਕਮ ਨਹੀਂ ਮੰਨਿਆ ਸੀ। ਯਾਹਵੇਹ ਨੇ ਉਨ੍ਹਾਂ ਨਾਲ ਸਹੁੰ ਖਾਧੀ ਸੀ ਕਿ ਉਹ ਉਸ ਧਰਤੀ ਨੂੰ ਨਹੀਂ ਦੇਖਣਗੇ ਜਿਸਦਾ ਉਸ ਨੇ ਆਪਣੇ ਪੁਰਖਿਆਂ ਨਾਲ ਸਾਨੂੰ ਦੇਣ ਦਾ ਵਾਅਦਾ ਕੀਤਾ ਸੀ, ਇੱਕ ਧਰਤੀ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ। 7 ਇਸ ਲਈ ਉਸ ਨੇ ਉਨ੍ਹਾਂ ਦੇ ਪੁੱਤਰਾਂ ਨੂੰ ਉਨ੍ਹਾਂ ਦੇ ਸਥਾਨ ਉੱਤੇ ਖੜ੍ਹਾ ਕੀਤਾ ਅਤੇ ਇਹ ਉਹ ਸਨ ਜਿਨ੍ਹਾਂ ਦੀ ਸੁੰਨਤ ਯੇਹੋਸ਼ੁਆ ਨੇ ਕੀਤੀ ਸੀ, ਉਹ ਅਜੇ ਵੀ ਅਸੁੰਨਤੀ ਸਨ ਕਿਉਂਕਿ ਰਸਤੇ ਵਿੱਚ ਉਨ੍ਹਾਂ ਦੀ ਸੁੰਨਤ ਨਹੀਂ ਹੋਈ ਸੀ। 8 ਅਤੇ ਸਾਰੀ ਕੌਮ ਦੀ ਸੁੰਨਤ ਹੋਣ ਤੋਂ ਬਾਅਦ, ਜਦੋਂ ਤੱਕ ਉਹ ਠੀਕ ਨਾ ਹੋ ਗਏ, ਉਹ ਉੱਥੇ ਹੀ ਡੇਰੇ ਵਿੱਚ ਰਹੇ ਸਨ।

9 ਤਦ ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ, "ਅੱਜ ਮੈਂ ਮਿਸਰ ਦੀ ਬਦਨਾਮੀ ਤੇਰੇ ਤੋਂ ਦੂਰ ਕਰ ਦਿੱਤੀ ਹੈ।" ਇਸ ਲਈ ਇਸ ਸਥਾਨ ਨੂੰ ਅੱਜ ਤੱਕ ਗਿਲਗਾਲ ਕਿਹਾ ਜਾਂਦਾ ਹੈ।

10 ਮਹੀਨੇ ਦੇ ਚੌਦ੍ਹਵੇਂ ਦਿਨ ਦੀ ਸ਼ਾਮ ਨੂੰ, ਜਦੋਂ ਯਰੀਹੋ ਦੇ ਮੈਦਾਨ ਗਿਲਗਾਲ ਵਿੱਚ ਡੇਰੇ ਲਾਏ, ਇਸਰਾਏਲੀਆਂ ਨੇ ਪਸਾਹ ਦਾ ਤਿਉਹਾਰ ਮਨਾਇਆ। 11 ਪਸਾਹ ਦੇ ਅਗਲੇ ਦਿਨ ਹੀ ਉਨ੍ਹਾਂ ਨੇ ਜ਼ਮੀਨ ਦੀ ਕੁਝ ਉਪਜ ਤੋਂ ਪਤੀਰੀ ਰੋਟੀ ਅਤੇ ਭੁੰਨਿਆ ਅਨਾਜ ਖਾਧਾ। 12 ਜਦ ਉਹਨਾਂ ਨੇ ਉਸ ਦੇਸ਼ ਦੀ ਪੈਦਾਵਾਰ ਤੋਂ ਖਾਧਾ ਤਾਂ ਅਗਲੇ ਦਿਨ ਹੀ ਮੰਨਾ ਬੰਦ ਹੋ ਗਿਆ ਅਤੇ ਫਿਰ ਇਸਰਾਏਲੀਆਂ ਨੇ ਕਦੇ ਮੰਨਾ ਨਾ ਖਾਧਾ, ਪਰ ਉਹਨਾਂ ਨੇ ਉਸ ਸਾਲ ਕਨਾਨ ਦੇਸ਼ ਦੀ ਪੈਦਾਵਾਰ ਤੋਂ ਖਾਧਾ ਸੀ।

ਯਰੀਹੋ ਤੇ ਜਿੱਤ

13 ਹੁਣ ਜਦੋਂ ਯੇਹੋਸ਼ੁਆ ਯਰੀਹੋ ਦੇ ਨੇੜੇ ਸੀ, ਉਸਨੇ ਉੱਪਰ ਤੱਕਿਆ ਅਤੇ ਇੱਕ ਆਦਮੀ ਨੂੰ ਆਪਣੇ ਹੱਥ ਵਿੱਚ ਖਿੱਚੀ ਹੋਈ ਤਲਵਾਰ ਨਾਲ ਉਸਦੇ ਸਾਹਮਣੇ ਖਲੋਤਾ ਵੇਖਿਆ ਤਾਂ ਯੇਹੋਸ਼ੁਆ ਉਸ ਕੋਲ ਗਿਆ ਅਤੇ ਪੁੱਛਿਆ, "ਤੁਸੀਂ ਸਾਡੇ ਵੱਲ ਹੋ ਜਾਂ ਸਾਡੇ ਦੁਸ਼ਮਣਾਂ ਵੱਲ?"

14 ਉਸਨੇ ਜਵਾਬ ਦਿੱਤਾ, "ਕਿਸੇ ਵਲੋਂ ਨਹੀਂ, ਪਰ ਮੈਂ ਹੁਣ ਯਾਹਵੇਹ ਦੇ ਸੈਨਾਪਤੀ ਵਜੋਂ ਆਇਆ ਹਾਂ।" ਤਦ ਯੇਹੋਸ਼ੁਆ ਨੇ ਆਦਰ ਨਾਲ ਧਰਤੀ ਤੱਕ ਝੁਕ ਕੇ ਉਸਨੂੰ ਪੁੱਛਿਆ, "ਮੇਰੇ ਯਾਹਵੇਹ ਦਾ ਆਪਣੇ ਸੇਵਕ ਲਈ ਕੀ ਸੰਦੇਸ਼ ਹੈ?"

15 ਯਾਹਵੇਹ ਦੇ ਸੈਨਾਪਤੀ ਨੇ ਜਵਾਬ ਦਿੱਤਾ, "ਆਪਣੀ ਜੁੱਤੀ ਲਾਹ ਦੇ ਕਿਉਂ ਜੋ ਉਹ ਥਾਂ ਜਿੱਥੇ ਤੂੰ ਖੜ੍ਹਾ ਹੈਂ ਉਹ ਪਵਿੱਤਰ ਹੈ।" ਅਤੇ ਯੇਹੋਸ਼ੁਆ ਨੇ ਅਜਿਹਾ ਹੀ ਕੀਤਾ।

Estes versículos te tocaram? Ore agora!

+581 estão orando agora.

Junte-se à corrente de oração.