Pular para o conteúdo
Publicidade

ਯੇਹੋਸ਼ੁਆ 12

ਹਾਰੇ ਹੋਏ ਰਾਜਿਆਂ ਦੀ ਸੂਚੀ

1 ਇਹ ਉਸ ਦੇਸ਼ ਦੇ ਰਾਜੇ ਹਨ ਜਿਨ੍ਹਾਂ ਨੂੰ ਇਸਰਾਏਲੀਆਂ ਨੇ ਹਰਾਇਆ ਸੀ ਅਤੇ ਜਿਨ੍ਹਾਂ ਦਾ ਇਲਾਕਾ ਉਨ੍ਹਾਂ ਨੇ ਯਰਦਨ ਦੇ ਪੂਰਬ ਵੱਲ ਅਰਨੋਨ ਘਾਟੀ ਤੋਂ ਲੈ ਕੇ ਹਰਮੋਨ ਪਰਬਤ ਤੱਕ, ਅਰਾਬਾਹ ਦੇ ਸਾਰੇ ਪੂਰਬੀ ਪਾਸੇ ਸਮੇਤ ਲੈ ਲਿਆ ਸੀ।

2 ਅਮੋਰੀਆਂ ਦਾ ਰਾਜਾ ਸੀਹੋਨ, ਜੋ ਹੇਸ਼ਬੋਨ ਵਿੱਚ ਰਾਜ ਕਰਦਾ ਸੀ।

ਜਿਹੜਾ ਅਰਨੋਨ ਦੀ ਵਾਦੀ ਦੇ ਕੰਢੇ ਉੱਤੇ ਹੈ ਅਤੇ ਉਸ ਵਾਦੀ ਵਿੱਚ ਹੈ ਅਤੇ ਗਿਲਆਦ ਤੋਂ ਅੱਧ ਯਬੋਕ ਨਦੀ ਤੱਕ ਜਿਹੜੀ ਅੰਮੋਨੀਆਂ ਦੀ ਹੱਦ ਹੈ

3 ਉਸਦਾ ਰਾਜ ਪੂਰਬੀ ਅਰਾਬਾਹ ਖੇਤਰ ਤੋਂ ਲੈ ਕੇ, ਕਿਨਰੇਥ ਝੀਲ12:3 ਕਿਨਰੇਥ ਝੀਲ ਮਤਲਬ ਗਲੀਲ ਦੀ ਝੀਲ ਤੋਂ ਅਰਬ ਸਾਗਰ ਤੱਕ ਅਤੇ ਪੂਰਬ ਵਿੱਚ ਬੈਤ ਯਸ਼ੀਮੋਥ ਤੱਕ ਅਤੇ ਦੱਖਣ ਵਿੱਚ ਪਿਸਗਾਹ ਦੀਆਂ ਢਲਾਣਾਂ ਦੇ ਪੈਰਾਂ ਤੱਕ ਫੈਲਿਆ ਹੋਇਆ ਸੀ।

4 ਅਤੇ ਬਾਸ਼ਾਨ ਦੇ ਰਾਜੇ ਓਗ ਦਾ ਇਲਾਕਾ, ਰਫ਼ਾਈ ਲੋਕਾਂ ਵਿੱਚੋਂ ਇੱਕ ਸੀ, ਜਿਸ ਨੇ ਅਸ਼ਤਾਰੋਥ ਅਤੇ ਅਦਰਈ ਵਿੱਚ ਰਾਜ ਕੀਤਾ।

5 ਉਸ ਨੇ ਹਰਮੋਨ ਪਰਬਤ ਉੱਤੇ, ਸਲੇਕਾਹ, ਗੇਸ਼ੂਰ ਅਤੇ ਮਕਾਹ ਦੇ ਲੋਕਾਂ ਦੀ ਹੱਦ ਤੱਕ ਸਾਰੇ ਬਾਸ਼ਾਨ ਤੱਕ ਅਤੇ ਹੇਸ਼ਬੋਨ ਦੇ ਰਾਜੇ ਸੀਹੋਨ ਦੀ ਹੱਦ ਤੱਕ ਅੱਧੇ ਗਿਲਆਦ ਉੱਤੇ ਰਾਜ ਕੀਤਾ।

6 ਯਾਹਵੇਹ ਦੇ ਸੇਵਕ ਮੋਸ਼ੇਹ, ਅਤੇ ਇਸਰਾਏਲੀਆਂ ਨੇ ਉਨ੍ਹਾਂ ਨੂੰ ਜਿੱਤ ਲਿਆ ਅਤੇ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਉਨ੍ਹਾਂ ਦੀ ਜ਼ਮੀਨ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਕਬਜ਼ਾ ਕਰਨ ਨੂੰ ਦਿੱਤੀ।

7 ਇੱਥੇ ਉਸ ਦੇਸ਼ ਦੇ ਰਾਜਿਆਂ ਦੀ ਸੂਚੀ ਹੈ ਜਿਨ੍ਹਾਂ ਨੂੰ ਯੇਹੋਸ਼ੁਆ ਅਤੇ ਇਸਰਾਏਲੀਆਂ ਨੇ ਯਰਦਨ ਦੇ ਪੱਛਮ ਵਾਲੇ ਪਾਸੇ, ਲਬਾਨੋਨ ਦੀ ਘਾਟੀ ਵਿੱਚ ਬਆਲ ਗਾਦ ਤੋਂ ਲੈ ਕੇ ਹਲਾਕ ਪਹਾੜ ਤੱਕ, ਜੋ ਸੇਈਰ ਵੱਲ ਚੜਦਾ ਹੈ, ਜਿੱਤਿਆ ਸੀ। ਯੇਹੋਸ਼ੁਆ ਨੇ ਉਨ੍ਹਾਂ ਦੀਆਂ ਜ਼ਮੀਨਾਂ ਇਸਰਾਏਲ ਦੇ ਗੋਤਾਂ ਨੂੰ ਉਨ੍ਹਾਂ ਦੇ ਕਬੀਲਿਆਂ ਦੇ ਭਾਗਾਂ ਅਨੁਸਾਰ ਕਬਜ਼ਾ ਕਰਨ ਲਈ ਦਿੱਤੀ। 8 ਇਨ੍ਹਾਂ ਜ਼ਮੀਨਾਂ ਵਿੱਚ ਪਹਾੜੀ ਦੇਸ਼, ਪੱਛਮੀ ਤਲਹਟੀ, ਅਰਾਬਾਹ, ਪਹਾੜੀ ਢਲਾਣ, ਉਜਾੜ ਅਤੇ ਨੇਗੇਵ ਸ਼ਾਮਲ ਸਨ। ਇਹ ਹਿੱਤੀਆਂ, ਅਮੋਰੀਆਂ, ਕਨਾਨੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੀਆਂ ਧਰਤੀ ਸਨ।

ਮਾਰੇ ਗਏ ਰਾਜੇ ਸਨ:

9 ਯਰੀਹੋ ਦਾ ਰਾਜਾ ਇੱਕ,

ਅਈ ਦਾ ਰਾਜਾ (ਬੈਤਏਲ ਦੇ ਨੇੜੇ) ਇੱਕ,

10 ਯੇਰੂਸ਼ਲੇਮ ਦਾ ਰਾਜਾ ਇੱਕ,

ਹੇਬਰੋਨ ਦਾ ਰਾਜਾ ਇੱਕ,

11 ਯਰਮੂਥ ਦਾ ਰਾਜਾ ਇੱਕ,

ਲਾਕੀਸ਼ ਦਾ ਰਾਜਾ ਇੱਕ,

12 ਅਗਲੋਨ ਦਾ ਰਾਜਾ ਇੱਕ,

ਗੇਜ਼ੇਰ ਦਾ ਰਾਜਾ ਇੱਕ,

13 ਦਬੀਰ ਦਾ ਰਾਜਾ ਇੱਕ,

ਗੇਦੇਰ ਦਾ ਰਾਜਾ ਇੱਕ,

14 ਹੋਰਮਾਹ ਦਾ ਰਾਜਾ ਇੱਕ,

ਅਰਾਦ ਦਾ ਰਾਜਾ ਇੱਕ,

15 ਲਿਬਨਾਹ ਦਾ ਰਾਜਾ ਇੱਕ,

ਅਦੁੱਲਾਮ ਦਾ ਰਾਜਾ ਇੱਕ,

16 ਮੱਕੇਦਾਹ ਦਾ ਰਾਜਾ ਇੱਕ,

ਬੈਤਏਲ ਦਾ ਰਾਜਾ ਇੱਕ,

17 ਤਪੂਆਹ ਦਾ ਰਾਜਾ ਇੱਕ,

ਹੇਫਰ ਦਾ ਰਾਜਾ ਇੱਕ,

18 ਅਫ਼ੇਕ ਦਾ ਰਾਜਾ ਇੱਕ,

ਸ਼ਰੋਨ ਦਾ ਰਾਜਾ ਇੱਕ,

19 ਮਾਦੋਨ ਦਾ ਰਾਜਾ ਇੱਕ,

ਹਾਜ਼ੋਰ ਦਾ ਰਾਜਾ ਇੱਕ,

20 ਸ਼ਿਮਰੋਨ ਮੇਰੋਨ ਦਾ ਰਾਜਾ ਇੱਕ,

ਅਕਸ਼ਫ਼ ਦਾ ਰਾਜਾ ਇੱਕ,

21 ਤਾਨਾਖ ਦਾ ਰਾਜਾ ਇੱਕ,

ਮਗਿੱਦੋ ਦਾ ਰਾਜਾ ਇੱਕ,

22 ਕਾਦੇਸ਼ ਦਾ ਰਾਜਾ ਇੱਕ,

ਕਰਮਲ ਵਿੱਚ ਯਾਕਨੁਆਮ ਦਾ ਰਾਜਾ ਇੱਕ,

23 ਦੋਰ ਦਾ ਰਾਜਾ (ਨਾਫੋਥ ਦੋਰ ਵਿੱਚ) ਇੱਕ,

ਗਿਲਗਾਲ ਵਿੱਚ ਗੋਇਮ ਦਾ ਰਾਜਾ ਇੱਕ,

24 ਤਿਰਜ਼ਾਹ ਦਾ ਰਾਜਾ ਇੱਕ,

ਕੁੱਲ ਮਿਲਾ ਕੇ ਇਕੱਤੀ ਰਾਜੇ।

Estes versículos te tocaram? Ore agora!

+581 estão orando agora.

Junte-se à corrente de oração.