Pular para o conteúdo
Publicidade

ਯੇਹੋਸ਼ੁਆ 20

ਪਨਾਹ ਦੇ ਸ਼ਹਿਰ

1 ਫਿਰ ਯਾਹਵੇਹ ਨੇ ਯੇਹੋਸ਼ੁਆ ਨੂੰ ਆਖਿਆ, 2 "ਇਸਰਾਏਲ ਦੇ ਲੋਕਾਂ ਨੂੰ ਆਖ ਕਿ ਉਹ ਪਨਾਹ ਦੇ ਸ਼ਹਿਰਾਂ ਨੂੰ ਨਿਸ਼ਚਿਤ ਕਰਨ, ਜਿਵੇਂ ਮੈਂ ਤੁਹਾਨੂੰ ਮੋਸ਼ੇਹ ਰਾਹੀਂ ਕਿਹਾ ਸੀ। 3 ਤਾਂ ਜੋ ਕੋਈ ਵੀ ਵਿਅਕਤੀ ਜੋ ਗਲਤੀ ਨਾਲ ਅਤੇ ਅਣਜਾਣੇ ਵਿੱਚ ਕਿਸੇ ਵਿਅਕਤੀ ਨੂੰ ਮਾਰਦਾ ਹੈ ਉਹ ਉੱਥੋਂ ਭੱਜ ਕੇ ਚਲਾ ਜਾਵੇ ਅਤੇ ਉਹ ਤੁਹਾਡੇ ਲਈ ਖੂਨ ਦਾ ਬਦਲਾ ਲੈਣ ਵਾਲੇ ਤੋਂ ਪਨਾਹ ਲਈ ਹੋਣਗੇ। 4 ਜਦੋਂ ਉਹ ਇਨ੍ਹਾਂ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ ਭੱਜ ਜਾਂਦੇ ਹਨ, ਤਾਂ ਉਨ੍ਹਾਂ ਨੂੰ ਸ਼ਹਿਰ ਦੇ ਮੁੱਖ ਦਰਵਾਜ਼ੇ ਵਿੱਚ ਖਲੋਣਾ ਚਾਹੀਦਾ ਹੈ ਅਤੇ ਉਸ ਸ਼ਹਿਰ ਦੇ ਬਜ਼ੁਰਗਾਂ ਦੇ ਸਾਹਮਣੇ ਆਪਣਾ ਮਾਮਲਾ ਦੱਸਣਾ ਚਾਹੀਦਾ ਹੈ। ਫਿਰ ਬਜ਼ੁਰਗਾਂ ਨੂੰ ਭਗੌੜਿਆਂ ਨੂੰ ਆਪਣੇ ਸ਼ਹਿਰ ਵਿੱਚ ਦਾਖਲ ਕਰਵਾਉਣਾ ਚਾਹੀਦਾ ਹੈ ਅਤੇ ਉਹ ਉਸਨੂੰ ਸ਼ਹਿਰ ਵਿੱਚ ਆਪਣੇ ਕੋਲ ਲੈ ਜਾਣ ਅਤੇ ਉਹ ਉਹਨਾਂ ਦੇ ਵਿੱਚ ਵੱਸ ਜਾਵੇ। 5 ਜੇ ਖੂਨ ਦਾ ਬਦਲਾ ਲੈਣ ਵਾਲਾ ਪਿੱਛਾ ਕਰਦਾ ਹੈ, ਤਾਂ ਉਹ ਖੂਨੀ ਨੂੰ ਉਸ ਦੇ ਹੱਥ ਵਿੱਚ ਨਾ ਦੇਣ ਕਿਉ ਜੋ ਉਸ ਆਪਣੇ ਗੁਆਂਢੀ ਨੂੰ ਗਲਤੀ ਨਾਲ ਮਾਰਿਆ ਸੀ ਅਤੇ ਉਹ ਪਹਿਲਾ ਤੋਂ ਉਸ ਦਾ ਵੈਰੀ ਨਹੀਂ ਸੀ। 6 ਕਾਤਲ ਉਸ ਸ਼ਹਿਰ ਵਿੱਚ ਉਦੋਂ ਤੱਕ ਰਹਿ ਸਕਦਾ ਹੈ ਜਦੋਂ ਤੱਕ ਉਹ ਸਭਾ ਵਿੱਚ ਇਨਸਾਫ਼ ਲਈ ਖੜ੍ਹਾ ਨਹੀਂ ਹੁੰਦਾ, ਜਾਂ ਉਸ ਸਮੇਂ ਦੇ ਪ੍ਰਧਾਨ ਜਾਜਕ ਦੀ ਮੌਤ ਤੱਕ। ਉਸ ਤੋਂ ਬਾਅਦ ਹੀ ਉਹ ਕਾਤਲ ਆਪਣੇ ਘਰ ਜਾ ਸਕਦਾ ਹੈ।"

7 ਇਸ ਦੇ ਲਈ, ਉਨ੍ਹਾਂ ਨੇ ਨਫ਼ਤਾਲੀ ਦੇ ਪਹਾੜੀ ਖੇਤਰ ਵਿੱਚ ਗਲੀਲ ਵਿੱਚ ਕਾਦੇਸ਼, ਇਫ਼ਰਾਈਮ ਦੇ ਪਹਾੜੀ ਖੇਤਰ ਵਿੱਚ ਸ਼ੇਕੇਮ ਅਤੇ ਯਹੂਦਿਯਾ ਦੇ ਪਹਾੜੀ ਖੇਤਰ ਵਿੱਚ ਕਿਰਯਥ ਅਰਬਾ ਅਰਥਾਤ ਹੇਬਰੋਨ ਨੂੰ ਪਨਾਹ ਦੇ ਸ਼ਹਿਰਾਂ ਵਜੋਂ ਨਿਯੁਕਤ ਕੀਤਾ। 8 ਅਤੇ ਯਰਦਨ ਦੇ ਪਾਰ ਯਰੀਹੋ ਨੇ ਬੇਜ਼ਰ ਨੂੰ ਜਿਹੜਾ ਰਊਬੇਨ ਦੇ ਗੋਤ ਦੇ ਮੈਦਾਨ ਦੀ ਉਜਾੜ ਵਿੱਚ ਹੈ ਠਹਿਰਾਇਆ ਅਤੇ ਰਾਮੋਥ ਨੂੰ ਜਿਹੜਾ ਗਿਲਆਦ ਵਿੱਚ ਗਾਦ ਦੇ ਗੋਤ ਵਿੱਚ ਸੀ ਅਤੇ ਬਾਸ਼ਾਨ ਵਿੱਚ ਗੋਲਾਨ ਨੂੰ ਜਿਹੜਾ ਮਨੱਸ਼ੇਹ ਦੇ ਗੋਤ ਵਿੱਚ ਸੀ। 9 ਇਹ ਸਾਰੇ ਸ਼ਹਿਰ ਇਸਰਾਏਲੀਆਂ ਲਈ ਹਨ ਅਤੇ ਉਹ ਪਰਦੇਸੀ ਜੋ ਗਲਤੀ ਨਾਲ ਕਿਸੇ ਨੂੰ ਮਾਰ ਦਿੰਦਾ ਹੈ, ਇੱਥੇ ਆ ਸਕਦਾ ਹੈ ਅਤੇ ਸੁਰੱਖਿਅਤ ਹੋ ਸਕਦਾ ਹੈ ਤਾਂ ਜੋ ਦੁਸ਼ਮਣ ਉਸਨੂੰ ਮਾਰ ਨਾ ਸਕੇ, ਜਦੋਂ ਤੱਕ ਕਾਤਲ ਨੂੰ ਸਭਾ ਦੇ ਸਾਹਮਣੇ ਨਹੀਂ ਲਿਆਂਦਾ ਜਾਂਦਾ, ਉਹ ਸ਼ਹਿਰ ਵਿੱਚ ਪਨਾਹ ਲੈ ਸਕਦਾ ਹੈ।

Estes versículos te tocaram? Ore agora!

+581 estão orando agora.

Junte-se à corrente de oração.