Pular para o conteúdo
Publicidade

ਯੇਹੋਸ਼ੁਆ 18

ਬਾਕੀ ਜ਼ਮੀਨ ਦੀ ਵੰਡ

1 ਇਸਰਾਏਲੀਆਂ ਦੀ ਸਾਰੀ ਸਭਾ ਸ਼ੀਲੋਹ ਵਿੱਚ ਇਕੱਠੀ ਹੋਈ ਅਤੇ ਉੱਥੇ ਮੰਡਲੀ ਦਾ ਤੰਬੂ ਲਾਇਆ। ਦੇਸ਼ ਨੂੰ ਉਨ੍ਹਾਂ ਦੇ ਅਧੀਨ ਕਰ ਲਿਆ ਗਿਆ ਸੀ, 2 ਪਰ ਅਜੇ ਵੀ ਇਸਰਾਏਲ ਦੇ ਸੱਤ ਗੋਤ ਸਨ ਜਿਨ੍ਹਾਂ ਨੂੰ ਅਜੇ ਤੱਕ ਆਪਣੀ ਵਿਰਾਸਤ ਨਹੀਂ ਮਿਲੀ ਸੀ।

3 ਇਸ ਲਈ ਯੇਹੋਸ਼ੁਆ ਨੇ ਇਸਰਾਏਲੀਆਂ ਨੂੰ ਕਿਹਾ, "ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰਨ ਲਈ ਕਿੰਨਾ ਚਿਰ ਇੰਤਜ਼ਾਰ ਕਰੋਗੇ ਜੋ ਤੁਹਾਡੇ ਪੁਰਖਿਆਂ ਦੇ ਪਰਮੇਸ਼ਵਰ ਨੇ ਤੁਹਾਨੂੰ ਦਿੱਤੀ ਹੈ? 4 ਹਰੇਕ ਗੋਤ ਵਿੱਚੋਂ ਤਿੰਨ ਆਦਮੀਆਂ ਨੂੰ ਨਿਯੁਕਤ ਕਰੋ। ਮੈਂ ਉਨ੍ਹਾਂ ਨੂੰ ਧਰਤੀ ਦੀ ਜਾਂਚ ਕਰਨ ਲਈ ਅਤੇ ਹਰੇਕ ਦੀ ਵਿਰਾਸਤ ਦੇ ਅਨੁਸਾਰ ਉਸ ਦਾ ਵੇਰਵਾ ਲਿਖਣ ਲਈ ਭੇਜਾਂਗਾ। ਫ਼ੇਰ ਉਹ ਮੇਰੇ ਕੋਲ ਵਾਪਸ ਆ ਜਾਣਗੇ। 5 ਤੁਹਾਨੂੰ ਜ਼ਮੀਨ ਨੂੰ ਸੱਤ ਹਿੱਸਿਆਂ ਵਿੱਚ ਵੰਡਣਾ ਚਾਹੀਦਾ ਹੈ। ਯਹੂਦਾਹ ਨੂੰ ਦੱਖਣ ਵੱਲ ਆਪਣੇ ਇਲਾਕੇ ਵਿੱਚ ਅਤੇ ਯੋਸੇਫ਼ ਦੇ ਗੋਤ ਉੱਤਰ ਵੱਲ ਆਪਣੇ ਇਲਾਕੇ ਵਿੱਚ ਰਹਿਣਗੇ। 6 ਜਦੋਂ ਤੁਸੀਂ ਦੇਸ਼ ਦੇ ਸੱਤ ਭਾਗਾਂ ਦਾ ਵਰਣਨ ਲਿਖ ਲਿਆ ਹੈ, ਤਾਂ ਉਨ੍ਹਾਂ ਨੂੰ ਇੱਥੇ ਮੇਰੇ ਕੋਲ ਲਿਆਓ ਅਤੇ ਮੈਂ ਤੁਹਾਡੇ ਲਈ ਸਾਡੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਗੁਣਾ ਪਾਵਾਂਗਾ। 7 ਹਾਲਾਂਕਿ, ਲੇਵੀਆਂ ਨੂੰ ਤੁਹਾਡੇ ਵਿੱਚ ਕੋਈ ਹਿੱਸਾ ਨਹੀਂ ਹੈ, ਕਿਉਂਕਿ ਯਾਹਵੇਹ ਦੀ ਜਾਜਕਾਈ ਦੀ ਸੇਵਾ ਉਨ੍ਹਾਂ ਦੀ ਵਿਰਾਸਤ ਹੈ ਅਤੇ ਗਾਦ, ਰਊਬੇਨ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਪਹਿਲਾਂ ਹੀ ਯਰਦਨ ਦੇ ਪੂਰਬ ਵਾਲੇ ਪਾਸੇ ਆਪਣੀ ਮਿਰਾਸ ਮਿਲ ਚੁੱਕੀ ਹੈ। ਯਾਹਵੇਹ ਦੇ ਸੇਵਕ ਮੋਸ਼ੇਹ ਨੇ ਇਹ ਉਨ੍ਹਾਂ ਨੂੰ ਦਿੱਤਾ।"

8 ਉਹ ਮਨੁੱਖ ਉੱਠ ਕੇ ਤੁਰ ਪਏ ਅਤੇ ਯੇਹੋਸ਼ੁਆ ਨੇ ਉਹਨਾਂ ਜਾਣ ਵਾਲਿਆ ਨੂੰ ਦੇਸ ਦੇ ਦੱਸਣ ਦਾ ਹੁਕਮ ਦਿੱਤਾ ਕਿ, "ਜਾਓ ਅਤੇ ਉਸ ਦੇਸ਼ ਵਿੱਚ ਫਿਰੋ ਅਤੇ ਉਹ ਨੂੰ ਦੱਸੋ, ਫਿਰ ਮੇਰੇ ਕੋਲ ਮੁੜ ਆਓ ਅਤੇ ਮੈ ਤੁਹਾਡੇ ਲਈ ਇੱਥੇ ਸ਼ੀਲੋਹ ਵਿੱਚ ਯਾਹਵੇਹ ਦੇ ਅੱਗੇ ਹਿੱਸਾ ਪਾਵਾਂਗਾ।" 9 ਇਸ ਲਈ ਆਦਮੀ ਉੱਥੋਂ ਚਲੇ ਗਏ ਅਤੇ ਦੇਸ਼ ਵਿੱਚੋਂ ਦੀ ਲੰਘ ਗਏ। ਉਨ੍ਹਾਂ ਨੇ ਇਸ ਦਾ ਵਰਣਨ ਇੱਕ ਪੋਥੀ ਉੱਤੇ, ਇੱਕ ਕਸਬੇ ਵਿੱਚ, ਸੱਤ ਹਿੱਸਿਆਂ ਵਿੱਚ ਲਿਖਿਆ, ਅਤੇ ਸ਼ੀਲੋਹ ਦੇ ਡੇਰੇ ਵਿੱਚ ਯੇਹੋਸ਼ੁਆ ਕੋਲ ਵਾਪਸ ਆ ਗਏ।

10 ਫਿਰ ਯੇਹੋਸ਼ੁਆ ਨੇ ਸ਼ੀਲੋਹ ਵਿੱਚ ਯਾਹਵੇਹ ਦੀ ਹਜ਼ੂਰੀ ਵਿੱਚ ਉਨ੍ਹਾਂ ਲਈ ਗੁਣਾ ਪਾਇਆ ਅਤੇ ਉੱਥੇ ਉਸ ਨੇ ਇਸਰਾਏਲੀਆਂ ਨੂੰ ਉਨ੍ਹਾਂ ਦੇ ਕਬੀਲਿਆਂ ਦੇ ਅਨੁਸਾਰ ਜ਼ਮੀਨ ਵੰਡ ਦਿੱਤੀ।

ਬਿਨਯਾਮੀਨ ਦਾ ਹਿੱਸਾ

11 ਬਿਨਯਾਮੀਨੀਆਂ ਦੇ ਗੋਤ ਦਾ ਭਾਗ ਉਹਨਾਂ ਦੇ ਘਰਾਣਿਆਂ ਅਨੁਸਾਰ ਪਿਆ ਅਤੇ ਉਹਨਾਂ ਦੇ ਹਿੱਸਾ ਦੀ ਹੱਦ ਯਹੂਦੀਆਂ ਅਤੇ ਯੋਸੇਫ਼ ਦੀ ਅੰਸ ਦੇ ਵਿੱਚਕਾਰ ਨਿੱਕਲੀ:

12 ਉੱਤਰ ਵਾਲੇ ਪਾਸੇ ਉਨ੍ਹਾਂ ਦੀ ਸੀਮਾ ਯਰਦਨ ਤੋਂ ਸ਼ੁਰੂ ਹੁੰਦੀ ਸੀ, ਯਰੀਹੋ ਦੀ ਉੱਤਰੀ ਢਲਾਣ ਤੋਂ ਲੰਘਦੀ ਸੀ ਅਤੇ ਪੱਛਮ ਵੱਲ ਪਹਾੜੀ ਦੇਸ਼ ਵਿੱਚ ਜਾਂਦੀ ਸੀ, ਬੈਤ-ਆਵਨ ਦੇ ਉਜਾੜ ਵਿੱਚ ਆਉਂਦੀ ਸੀ। 13 ਉੱਥੋਂ ਉਹ ਹੱਦ ਲੂਜ਼ ਤੋਂ ਲੈ ਕੇ ਦੱਖਣ ਵੱਲ ਗਈ ਜਿਹੜਾ ਬੈਤਏਲ ਹੈ, ਫਿਰ ਉਹ ਹੱਦ ਅਟਾਰੋਥ ਅੱਦਾਰ ਨੂੰ ਉਹ ਪਰਬਤ ਦੇ ਉੱਤੋਂ ਦੀ ਉਤਰੀ ਜਿਹੜਾ ਹੇਠਲੇ ਬੈਥ-ਹੋਰੋਨ ਦੇ ਦੱਖਣ ਦੀ ਵੱਲ ਹੈ।

14 ਦੱਖਣ ਵੱਲ ਬੈਥ-ਹੋਰੋਨ ਦੇ ਸਾਹਮਣੇ ਵਾਲੀ ਪਹਾੜੀ ਤੋਂ ਸੀਮਾ ਦੱਖਣ ਵੱਲ ਪੱਛਮ ਵੱਲ ਮੁੜੀ ਅਤੇ ਯਹੂਦਾਹ ਦੇ ਲੋਕਾਂ ਦੇ ਸ਼ਹਿਰ ਕਿਰਯਥ ਬਆਲ (ਅਰਥਾਤ ਕਿਰਯਥ-ਯਾਰੀਮ) ਤੱਕ ਨਿਕਲੀ। ਇਹ ਪੱਛਮੀ ਪਾਸੇ ਸੀ।

15 ਦੱਖਣ ਵੱਲ ਪੱਛਮ ਵੱਲ ਕਿਰਯਥ-ਯਾਰੀਮ ਦੇ ਬਾਹਰਵਾਰ ਤੋਂ ਸ਼ੁਰੂ ਹੁੰਦਾ ਸੀ, ਅਤੇ ਹੱਦ ਨਫ਼ਟੋਆਹ ਦੇ ਪਾਣੀ ਦੇ ਝਰਨੇ ਤੋਂ ਬਾਹਰ ਨਿਕਲਦੀ ਸੀ। 16 ਇਹ ਸੀਮਾ ਬੇਨ-ਹਿੰਨੋਮ ਘਾਟੀ ਵਿੱਚ ਪਹਾੜੀ ਤੱਕ ਚੜ੍ਹਦੀ ਹੈ, ਜੋ ਕਿ ਰਫ਼ਾਈ ਦੀ ਵਾਦੀ ਵਿੱਚ ਉੱਤਰ ਵਿੱਚ ਹੈ ਅਤੇ ਹਿੰਨੋਮ, ਦੱਖਣ ਵਿੱਚ ਯਬੂਸੀਆਂ ਦੀ ਢਾਲ, ਜੋ ਏਨ-ਰੋਗੇਲ ਵੱਲ ਜਾਂਦੀ ਹੈ। 17 ਇਹ ਫਿਰ ਉੱਤਰ ਵੱਲ ਮੁੜਿਆ, ਏਨ-ਸ਼ਮੇਸ਼ ਕੋਲ ਨਿੱਕਲੀ ਅਤੇ ਗਲੀਲੋਥ ਤੱਕ ਚੱਲ ਕੇ ਜੋ ਅਦੁੰਮੀਮ ਦੀ ਚੜ੍ਹਾਈ ਦੇ ਸਾਹਮਣੇ ਹੈ ਅਤੇ ਰਊਬੇਨ ਦੇ ਪੁੱਤਰ ਬੋਹਾਨ ਦੇ ਪੱਥਰ ਤੱਕ ਉਤਰੀ। 18 ਇਹ ਬੈਤ ਅਰਾਬਾਹਾ ਅੱਗੇ ਚੜ੍ਹਾਈ ਤੱਕ ਉਤਰ ਵੱਲ ਲੰਘੀ ਤਾਂ ਅਰਾਬਾਹ ਨੂੰ ਉਤਰੀ। 19 ਇਹ ਫਿਰ ਬੈਤ-ਹੋਗਲਾਹ ਦੀ ਉੱਤਰੀ ਢਲਾਨ ਤੱਕ ਪਹੁੰਚੀ ਅਤੇ ਮ੍ਰਿਤ ਸਾਗਰ ਦੀ ਉੱਤਰੀ ਖਾੜੀ ਤੱਕ, ਅਰਥਾਤ ਦੱਖਣ ਵਿੱਚ ਯਰਦਨ ਦੇ ਮੂੰਹ ਉੱਤੇ ਨਿੱਕਲਿਆ। ਇਹ ਦੱਖਣ ਦੀ ਸੀਮਾ ਸੀ।

20 ਪੂਰਬ ਦੇ ਪਾਸੇ ਉਸ ਦੀ ਹੱਦ ਯਰਦਨ ਸੀ।

ਉਹ ਬਿਨਯਾਮੀਨੀਆਮ ਦੀ ਮਿਲਖ਼ ਦੀਆਂ ਆਲੇ-ਦੁਆਲੇ ਦੀਆਂ ਹੱਦਾਂ ਉਹਨਾਂ ਦੇ ਘਰਾਣਿਆਂ ਅਨੁਸਾਰ ਸਨ।

21 ਬਿਨਯਾਮੀਨ ਦੇ ਗੋਤ ਦੇ ਆਪਣੇ ਗੋਤਾਂ ਅਨੁਸਾਰ ਹੇਠ ਲਿਖੇ ਕਸਬੇ ਸਨ:

ਯਰੀਹੋ, ਬੈਤ-ਹੋਗਲਾਹ, ਏਮੇਕ ਕਸੀਸ, 22 ਬੈਤ-ਅਰਾਬਾਹ, ਜ਼ਮਰਾਈਮ, ਬੈਤਏਲ, 23 ਅੱਵੀਮ, ਪਾਰਾਹ, ਓਫਰਾਹ, 24 ਕਫ਼ਰ ਅੰਮੋਨੀ, ਆਫਨੀ ਅਤੇ ਗੇਬਾ, ਬਾਰਾਂ ਨਗਰ ਅਤੇ ਉਨ੍ਹਾਂ ਦੇ ਪਿੰਡ।

25 ਗਿਬਓਨ, ਰਾਮਾਹ, ਬੇਰੋਥ, 26 ਮਿਸਪਾਹ, ਅਤੇ ਕਫੀਰਾਹ, ਮੋਜ਼ਾਹ, 27 ਰੇਕੇਮ, ਯਿਰਪਏਲ ਅਤੇ ਤਰਾਲਹ, 28 ਜ਼ੇਲਾਹ, ਹਲੇਫ਼, ਯਬੂਸੀ ਸ਼ਹਿਰ (ਅਰਥਾਤ ਯੇਰੂਸ਼ਲੇਮ), ਗਿਬਆਹ ਅਤੇ ਕਿਰਯਥ, ਚੌਦਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ।

ਇਹ ਬਿਨਯਾਮੀਨ ਦੀ ਵਿਰਾਸਤ ਉਸਦੇ ਗੋਤਾਂ ਅਨੁਸਾਰ ਸੀ।

Estes versículos te tocaram? Ore agora!

+581 estão orando agora.

Junte-se à corrente de oração.