Pular para o conteúdo
Publicidade

ਬਿਵਸਥਾ 34

ਮੋਸ਼ੇਹ ਦੀ ਮੌਤ

1 ਤਦ ਮੋਸ਼ੇਹ ਮੋਆਬ ਦੇ ਮੈਦਾਨਾਂ ਤੋਂ ਯਰੀਹੋ ਦੇ ਪਾਰ ਪਿਸਗਾਹ ਦੀ ਚੋਟੀ ਤੋਂ ਨਬੋ ਪਹਾੜ ਉੱਤੇ ਚੜ੍ਹਿਆ। ਉੱਥੇ ਯਾਹਵੇਹ ਨੇ ਉਸ ਨੂੰ ਗਿਲਿਆਦ ਤੋਂ ਲੈ ਕੇ ਦਾਨ ਤੱਕ ਸਾਰਾ ਦੇਸ਼ ਦਿਖਾਇਆ। 2 ਸਾਰਾ ਨਫ਼ਤਾਲੀ, ਇਫ਼ਰਾਈਮ ਅਤੇ ਮਨੱਸ਼ੇਹ ਦਾ ਇਲਾਕਾ, ਯਹੂਦਾਹ ਦਾ ਸਾਰਾ ਦੇਸ਼ ਮਹਾ ਸਾਗਰ34:2 ਮਹਾ ਸਾਗਰ ਅਰਥਾਤ ਭੁਮੱਧ ਸਾਗਰ ਤੱਕ, 3 ਅਤੇ ਦੱਖਣ ਦਾ ਦੇਸ਼ ਅਤੇ ਸੋਆਰ ਤੱਕ ਯਰੀਹੋ ਦੀ ਘਾਟੀ ਦੇ ਮੈਦਾਨ ਜਿਹੜਾ ਖਜ਼ੂਰ ਦੇ ਰੁੱਖਾਂ ਦਾ ਸ਼ਹਿਰ। 4 ਤਦ ਯਾਹਵੇਹ ਨੇ ਉਸ ਨੂੰ ਆਖਿਆ, "ਇਹ ਉਹ ਧਰਤੀ ਹੈ ਜਿਸ ਦੀ ਸਹੁੰ ਮੈਂ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਖਾਧੀ ਸੀ ਜਦੋਂ ਮੈਂ ਕਿਹਾ ਸੀ, ‘ਮੈਂ ਇਹ ਤੇਰੇ ਉੱਤਰਾਧਿਕਾਰੀਆਂ ਨੂੰ ਦਿਆਂਗਾ।’ ਮੈਂ ਤੈਨੂੰ ਤੇਰੀਆਂ ਅੱਖਾਂ ਨਾਲ ਇਹ ਦੇਸ਼ ਵਿਖਾ ਦਿੱਤਾ ਹੈ ਪਰ ਤੂੰ ਪਾਰ ਲੱਘ ਕੇ ਉੱਥੇ ਨਹੀਂ ਜਾਵੇਗਾ।"

5 ਅਤੇ ਯਾਹਵੇਹ ਦਾ ਦਾਸ ਮੋਸ਼ੇਹ ਉੱਥੇ ਮੋਆਬ ਵਿੱਚ ਮਰ ਗਿਆ, ਜਿਵੇਂ ਯਾਹਵੇਹ ਨੇ ਆਖਿਆ ਸੀ। 6 ਉਸ ਨੇ ਉਸ ਨੂੰ ਮੋਆਬ ਵਿੱਚ ਬੈਥ ਪਓਰ ਦੇ ਸਾਹਮਣੇ ਵਾਲੀ ਵਾਦੀ ਵਿੱਚ ਦੱਬ ਦਿੱਤਾ ਪਰ ਅੱਜ ਤੱਕ ਕੋਈ ਨਹੀਂ ਜਾਣਦਾ ਕਿ ਉਸ ਦੀ ਕਬਰ ਕਿੱਥੇ ਹੈ। 7 ਜਦੋਂ ਮੋਸ਼ੇਹ ਮਰਿਆ ਤਾਂ ਉਹ ਇੱਕ ਸੌ ਵੀਹ ਸਾਲਾਂ ਦਾ ਸੀ, ਪਰ ਨਾ ਉਸ ਦੀਆਂ ਅੱਖਾਂ ਕਮਜ਼ੋਰ ਹੋਈਆਂ ਅਤੇ ਨਾ ਹੀ ਉਸ ਦਾ ਬਲ ਘਟਿਆ। 8 ਇਸਰਾਏਲੀਆਂ ਨੇ ਮੋਆਬ ਦੇ ਮੈਦਾਨ ਵਿੱਚ ਤੀਹ ਦਿਨ ਤੱਕ ਮੋਸ਼ੇਹ ਲਈ ਸੋਗ ਕੀਤਾ, ਇਸ ਤਰ੍ਹਾਂ ਮੋਸ਼ੇਹ ਦੇ ਸੋਗ ਅਤੇ ਵਿਰਲਾਪ ਦੇ ਦਿਨ ਪੂਰੇ ਹੋਏ।

9 ਹੁਣ ਨੂਨ ਦਾ ਪੁੱਤਰ ਯੇਹੋਸ਼ੁਆ ਬੁੱਧ ਦੇ ਆਤਮਾ ਨਾਲ ਭਰਪੂਰ ਸੀ ਕਿਉਂਕਿ ਮੋਸ਼ੇਹ ਨੇ ਉਸ ਉੱਤੇ ਹੱਥ ਰੱਖੇ ਸਨ। ਇਸ ਲਈ ਇਸਰਾਏਲੀ ਉਸਦੀ ਗੱਲ ਸੁਣਦੇ ਸਨ ਅਤੇ ਉਸੇ ਤਰ੍ਹਾਂ ਕਰਦੇ ਸਨ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

10 ਇਸ ਤੋਂ ਬਾਅਦ ਹੁਣ ਤੱਕ ਇਸਰਾਏਲ ਵਿੱਚ ਮੋਸ਼ੇਹ ਵਰਗਾ ਕੋਈ ਵੀ ਨਬੀ ਨਹੀਂ ਉੱਠਿਆ, ਜਿਸ ਨੂੰ ਯਾਹਵੇਹ ਆਹਮੋ-ਸਾਹਮਣੇ ਜਾਣਦਾ ਸੀ, 11 ਅਤੇ ਯਾਹਵੇਹ ਨੇ ਉਸਨੂੰ ਮਿਸਰ ਦੇ ਫ਼ਿਰਾਊਨ ਅਤੇ ਉਸ ਦੇ ਸਾਰੇ ਕਰਮਚਾਰੀਆਂ ਦੇ ਸਾਹਮਣੇ ਅਤੇ ਉਸ ਦੇ ਸਾਰੇ ਦੇਸ਼ ਵਿੱਚ ਨਿਸ਼ਾਨ ਅਤੇ ਅਚਰਜ਼ ਕੰਮ ਵਿਖਾਲਣ ਲਈ ਭੇਜਿਆ ਸੀ। 12 ਕਿਉਂ ਜੋ ਮੋਸ਼ੇਹ ਨੇ ਸਾਰੇ ਇਸਰਾਏਲੀਆਂ ਦੇ ਵੇਖਦਿਆਂ ਬਲਵੰਤ ਹੱਥ ਅਤੇ ਵੱਡੇ ਡਰ ਦੇ ਕੰਮ ਕਰਕੇ ਵਿਖਾਏ।

Estes versículos te tocaram? Ore agora!

+581 estão orando agora.

Junte-se à corrente de oração.