Publicidade

Deuteronômio 32

1 ਹੇ ਅਕਾਸ਼, ਸੁਣ ਅਤੇ ਮੈਂ ਬੋਲਾਂਗਾ,

ਹੇ ਧਰਤੀ, ਮੇਰੇ ਮੂੰਹ ਦੇ ਬਚਨ ਸੁਣ,

2 ਮੇਰੀ ਸਿੱਖਿਆ ਮੀਂਹ ਵਾਂਗ ਵਰ੍ਹੇਗੀ,

ਅਤੇ ਮੇਰੇ ਸ਼ਬਦ ਤ੍ਰੇਲ ਵਾਂਗ ਡਿੱਗਣਗੇ,

ਨਵੇਂ ਘਾਹ ਉੱਤੇ ਫੁਹਾਰ ਵਾਂਗੂੰ,

ਕੋਮਲ ਬੂਟਿਆਂ ਉੱਤੇ ਬਹੁਤੀ ਵਰਖਾ ਵਾਂਗੂੰ।

3 ਮੈਂ ਯਾਹਵੇਹ ਦੇ ਨਾਮ ਦਾ ਐਲਾਨ ਕਰਾਂਗਾ।

ਸਾਡੇ ਪਰਮੇਸ਼ਵਰ ਦੀ ਮਹਾਨਤਾ ਦੀ ਉਸਤਤ ਕਰੋ!

4 ਉਹ ਚੱਟਾਨ ਹੈ, ਉਹ ਦੇ ਕੰਮ ਸਿੱਧ ਹਨ,

ਅਤੇ ਉਹ ਦੇ ਸਾਰੇ ਮਾਰਗ ਨਿਆਂ ਦੇ ਹਨ।

ਇੱਕ ਵਫ਼ਾਦਾਰ ਪਰਮੇਸ਼ਵਰ ਜੋ ਕੋਈ ਗਲਤੀ ਨਹੀਂ ਕਰਦਾ,

ਉਹ ਸੱਚਾ ਅਤੇ ਧਰਮੀ ਹੈ।

5 ਉਹ ਭ੍ਰਿਸ਼ਟ ਹਨ ਅਤੇ ਉਸਦੇ ਬੱਚੇ ਨਹੀਂ ਹਨ,

ਸਗੋਂ ਉਹ ਕਲੰਕੀ ਹਨ ਕਿ ਉਹ ਇੱਕ ਵਿਗੜੀ ਅਤੇ ਟੇਢੀ ਪੀੜ੍ਹੀ ਹੈ।

6 ਹੇ ਮੂਰਖ ਅਤੇ ਮੱਤਹੀਣ ਲੋਕੋ, ਕੀ ਤੁਸੀਂ ਯਾਹਵੇਹ ਨੂੰ ਇਸ ਤਰ੍ਹਾਂ ਬਦਲਾ ਦਿੰਦੇ ਹੋ?

ਕੀ ਉਹ ਤੁਹਾਡਾ ਪਿਤਾ, ਤੁਹਾਡਾ ਸਿਰਜਣਹਾਰ ਨਹੀਂ,

ਜਿਸ ਨੇ ਤੁਹਾਨੂੰ ਬਣਾਇਆ ਅਤੇ ਕਾਇਮ ਕੀਤਾ?

7 ਪੁਰਾਣੇ ਦਿਨਾਂ ਨੂੰ ਚੇਤੇ ਰੱਖੋ,

ਪੁਰਾਣੀਆਂ ਪੀੜ੍ਹੀਆਂ ਤੇ ਗੌਰ ਕਰੋ।

ਆਪਣੇ ਪਿਤਾ ਨੂੰ ਪੁੱਛੋ ਅਤੇ ਉਹ ਤੁਹਾਨੂੰ ਦੱਸੇਗਾ,

ਆਪਣੇ ਬਜ਼ੁਰਗਾਂ ਤੋਂ, ਅਤੇ ਉਹ ਤੁਹਾਨੂੰ ਦੱਸਣਗੇ।

8 ਜਦੋਂ ਅੱਤ ਮਹਾਨ ਨੇ ਕੌਮਾਂ ਨੂੰ ਉਹਨਾਂ ਦੀ ਵਿਰਾਸਤ ਦਿੱਤੀ,

ਜਦੋਂ ਉਸਨੇ ਸਾਰੀ ਮਨੁੱਖਜਾਤੀ ਨੂੰ ਵੰਡਿਆ,

ਉਸਨੇ ਇਸਰਾਏਲ ਦੇ ਪੁੱਤਰਾਂ ਦੀ ਗਿਣਤੀ ਦੇ ਅਨੁਸਾਰ ਲੋਕਾਂ ਲਈ ਹੱਦਾਂ ਬਣਾਈਆਂ।

9 ਕਿਉਂ ਜੋ ਯਾਹਵੇਹ ਦਾ ਹਿੱਸਾ ਉਹ ਦੀ ਪਰਜਾ ਹੈ,

ਯਾਕੋਬ ਉਸਦੀ ਵਿਰਾਸਤ ਦਾ ਭਾਗ ਹੈ।

10 ਉਸਨੇ ਉਹਨਾਂ ਨੂੰ ਮਾਰੂਥਲ ਵਿੱਚੋਂ,

ਅਤੇ ਸੁੰਨਸਾਨ ਜੰਗਲ ਵਿੱਚੋਂ ਲੱਭਿਆ।

ਉਸ ਨੇ ਉਸਦੀ ਰੱਖਿਆ ਕੀਤੀ ਅਤੇ ਉਸਦੀ ਦੇਖਭਾਲ ਕੀਤੀ,

ਉਸ ਨੇ ਅੱਖ ਦੀ ਕਾਕੀ ਵਾਂਗ ਉਹ ਦੀ ਰਾਖੀ ਕੀਤੀ।

11 ਇੱਕ ਉਕਾਬ ਵਾਂਗ ਜੋ ਆਪਣੇ ਆਲ੍ਹਣੇ ਨੂੰ ਹਿਲਾਉਂਦਾ,

ਅਤੇ ਆਪਣੇ ਬੱਚਿਆਂ ਉੱਤੇ ਫੜ ਫੜ੍ਹਾਉਂਦਾ ਹੈ,

ਜੋ ਉਹਨਾਂ ਨੂੰ ਫੜਨ ਲਈ ਆਪਣੇ ਖੰਭ ਫੈਲਾਉਂਦਾ ਹੈ

ਅਤੇ ਉਹਨਾਂ ਨੂੰ ਉੱਚਾ ਚੁੱਕਦਾ ਹੈ।

12 ਕੇਵਲ ਯਾਹਵੇਹ ਹੀ ਉਸਦਾ ਮਾਰਗ ਦਰਸ਼ਕ ਸੀ,

ਯਾਹਵੇਹ ਨੂੰ ਕਿਸੇ ਵਿਦੇਸ਼ੀ ਦੇਵਤੇ ਦੀ ਲੋੜ ਨਹੀਂ ਸੀ।

13 ਉਸ ਨੇ ਉਸ ਨੂੰ ਧਰਤੀ ਦੀਆਂ ਉਚਾਈਆਂ ਉੱਤੇ ਚੜ੍ਹਾਇਆ

ਅਤੇ ਖੇਤਾਂ ਦੇ ਫਲਾਂ ਨਾਲ ਉਹ ਨੂੰ ਖੁਆਇਆ।

ਉਸ ਨੇ ਉਹਨਾਂ ਚੱਟਾਨ ਵਿੱਚੋਂ ਸ਼ਹਿਦ,

ਅਤੇ ਚਕਮਕ ਦੀ ਚੱਟਾਨ ਤੋਂ ਤੇਲ ਚੁਸਾਇਆ।

14 ਚੌਣੇ ਦਾ ਮੱਖਣ ਅਤੇ ਇੱਜੜ ਦੇ ਦੁੱਧ,

ਲੇਲਿਆਂ ਦੀ ਚਰਬੀ ਨਾਲ,

ਅਤੇ ਬਾਸ਼ਾਨ ਦੀ ਨਸਲ ਦੇ ਮੇਂਢੇ ਅਤੇ ਬੱਕਰੇ,

ਕਣਕ ਦੀ ਉੱਤਮ ਪੈਦਾਵਾਰ ਨਾਲ

ਤੂੰ ਅੰਗੂਰੀ ਰਸ ਦੀ ਦਾਖਰਸ ਪੀਤੀ।

15 ਪਰ ਯਸ਼ੁਰੂਨ ਠੀਕ ਹੋਣ ਤੋਂ ਬਾਅਦ ਬਾਗ਼ੀ ਹੋ ਗਿਆ;

ਉਹ ਤਕੜਾ ਅਤੇ ਸੁੰਦਰ ਬਣ ਗਿਆ ਸੀ।

ਫਿਰ ਉਸਨੇ ਆਪਣੇ ਸਿਰਜਣਹਾਰ ਪਰਮੇਸ਼ਵਰ ਨੂੰ ਤਿਆਗ ਦਿੱਤਾ,

ਉਸਨੇ ਆਪਣੀ ਮੁਕਤੀ ਦੀ ਚੱਟਾਨ ਨਾਲ ਵੈਰ ਕੀਤਾ।

16 ਉਹਨਾਂ ਨੇ ਪਰਾਏ ਦੇਵਤਿਆਂ ਨੂੰ ਮੰਨਣ ਨਾਲ ਉਸ ਨੂੰ ਈਰਖਾਲੂ ਬਣਾਇਆ

ਅਤੇ ਆਪਣੀਆਂ ਘਿਣਾਉਣੀਆਂ ਮੂਰਤੀਆਂ ਨਾਲ ਉਸ ਨੂੰ ਕ੍ਰੋਧਿਤ ਕੀਤਾ।

17 ਉਹਨਾਂ ਨੇ ਝੂਠੇ ਦੇਵਤਿਆਂ ਨੂੰ ਬਲੀਆਂ ਚੜ੍ਹਾਈਆਂ,

ਜਿਹੜੇ ਪਰਮੇਸ਼ਵਰ ਨਹੀਂ ਸਨ,

ਉਹ ਦੇਵਤੇ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਸਨ,

ਨਵੇਂ-ਨਵੇਂ ਦੇਵਤੇ ਜਿਹੜੇ ਹੁਣੇ ਹੀ ਨਿੱਕਲੇ ਸਨ,

ਉਹ ਦੇਵਤੇ ਜਿਨ੍ਹਾਂ ਤੋਂ ਤੁਹਾਡੇ ਪੁਰਖੇ ਨਹੀਂ ਡਰਦੇ ਸਨ।

18 ਤੁਸੀਂ ਚੱਟਾਨ ਨੂੰ ਛੱਡ ਦਿੱਤਾ, ਜਿਸ ਨੇ ਤੁਹਾਨੂੰ ਜਨਮ ਦਿੱਤਾ ਹੈ।

ਤੁਸੀਂ ਉਸ ਪਰਮੇਸ਼ਵਰ ਨੂੰ ਭੁੱਲ ਗਏ ਜਿਸਨੇ ਤੁਹਾਨੂੰ ਜਨਮ ਦਿੱਤਾ।

19 ਯਾਹਵੇਹ ਨੇ ਇਹ ਵੇਖਿਆ ਅਤੇ ਉਹਨਾਂ ਨੂੰ ਰੱਦ ਕਰ ਦਿੱਤਾ

ਕਿਉਂਕਿ ਉਸਦੇ ਪੁੱਤਰ-ਧੀਆਂ ਨੇ ਉਸ ਨੂੰ ਉਕਸਾਇਆ।

20 ਉਸ ਨੇ ਕਿਹਾ, "ਮੈਂ ਆਪਣਾ ਮੂੰਹ ਉਹਨਾਂ ਤੋਂ ਲੁਕਾ ਲਵਾਂਗਾ,

ਅਤੇ ਦੇਖਾਂਗਾ ਕਿ ਉਹਨਾਂ ਦਾ ਅੰਤ ਕੀ ਹੋਵੇਗਾ।

ਕਿਉਂਕਿ ਇਹ ਇੱਕ ਭ੍ਰਿਸ਼ਟ ਪੀੜ੍ਹੀ ਹੈ,

ਇਹ ਉਹ ਪੁੱਤਰ ਹਨ ਜਿਨ੍ਹਾਂ ਵਿੱਚ ਵਫ਼ਾਦਾਰੀ ਨਹੀਂ ਹੈ।

21 ਇਨ੍ਹਾਂ ਨੇ ਮੈਨੂੰ ਉਸ ਵਸਤੂ ਤੋਂ ਈਰਖਾਲੂ ਕੀਤਾ ਜੋ ਪਰਮੇਸ਼ਵਰ ਹੈ ਹੀ ਨਹੀਂ;

ਅਤੇ ਆਪਣੀਆਂ ਨਿਕੰਮੀਆਂ ਮੂਰਤੀਆਂ ਨਾਲ ਮੈਨੂੰ ਗੁੱਸਾ ਦੁਆਇਆ।

ਮੈਂ ਉਹਨਾਂ ਨੂੰ ਉਹਨਾਂ ਤੋਂ ਈਰਖਾ ਕਰਾਵਾਂਗਾ ਜੋ ਅਸਲ ਵਿੱਚ ਲੋਕ ਨਹੀਂ ਹਨ,

ਮੈਂ ਉਹਨਾਂ ਨੂੰ ਇੱਕ ਕੌਮ ਦੇ ਦੁਆਰਾ ਗੁੱਸਾ ਦੁਆਵਾਂਗਾ ਜਿਸਦੀ ਕੋਈ ਸਮਝ ਨਹੀਂ ਹੈ;

22 ਕਿਉਂ ਜੋ ਮੇਰੇ ਕ੍ਰੋਧ ਦੀ ਅੱਗ ਭੜਕ ਉੱਠੇਗੀ,

ਜਿਹੜੀ ਸਭ ਤੋਂ ਹੇਠਲੇ ਪਤਾਲ ਤੱਕ ਬਲਦੀ ਜਾਂਦੀ ਹੈ।

ਇਹ ਧਰਤੀ ਅਤੇ ਉਸ ਦੀਆਂ ਫ਼ਸਲਾਂ ਨੂੰ ਖਾ ਜਾਵੇਗਾ

ਅਤੇ ਪਹਾੜਾਂ ਦੀਆਂ ਨੀਹਾਂ ਨੂੰ ਅੱਗ ਲਾ ਦੇਵੇਗੀ।

23 "ਮੈਂ ਉਹਨਾਂ ਉੱਤੇ ਬਿਪਤਾਵਾਂ ਦਾ ਢੇਰ ਲਾਵਾਂਗਾ

ਅਤੇ ਆਪਣੇ ਤੀਰ ਉਹਨਾਂ ਉੱਤੇ ਚਲਾਵਾਂਗਾ।

24 ਮੈਂ ਉਹਨਾਂ ਦੇ ਵਿਰੁੱਧ ਕਾਲ ਨੂੰ ਬਰਬਾਦ ਕਰਾਂਗਾ,

ਮਹਾਂਮਾਰੀ ਅਤੇ ਮਾਰੂ ਬਵਾ।

ਮੈਂ ਉਹਨਾਂ ਦੇ ਵਿਰੁੱਧ ਵਹਿਸ਼ੀ ਦਰਿੰਦਿਆਂ ਨੂੰ ਭੇਜਾਂਗਾ,

ਸੱਪਾਂ ਦਾ ਜ਼ਹਿਰ ਜੋ ਮਿੱਟੀ ਵਿੱਚ ਉੱਡਦੇ ਹਨ।

25 ਬਾਹਰ ਤਲਵਾਰ ਨਾਲ ਮਰਨਗੇ,

ਅਤੇ ਕੋਠੜੀਆਂ ਵਿੱਚ ਡਰ ਹੋਵੇਗਾ,

ਜਿਸ ਨਾਲ ਜੁਆਨਾਂ ਅਤੇ ਕੁਆਰੀਆਂ ਦਾ,

ਅਤੇ ਦੁੱਧ ਚੁੰਘਦੇ ਬੱਚੇ ਅਤੇ ਧੌਲਿਆਂ ਵਾਲੇ ਮਨੁੱਖਾਂ ਦਾ ਵੀ ਨਾਸ ਹੋ ਜਾਵੇਗਾ।

26 ਮੈਂ ਆਖਿਆ ਕਿ ਮੈਂ ਉਹਨਾਂ ਨੂੰ ਦੂਰ-ਦੂਰ ਤੱਕ ਖਿਲਾਰ ਦਿਆਂਗਾ

ਅਤੇ ਉਹਨਾਂ ਦਾ ਨਾਮ ਮਨੁੱਖਾਂ ਦੀ ਯਾਦ ਵਿੱਚੋਂ ਮਿਟਾ ਦਿਆਂਗਾ,

27 ਪਰ ਮੈਂ ਵੈਰੀ ਦੇ ਤਾਅਨੇ ਤੋਂ ਡਰਦਾ ਸੀ,

ਅਜਿਹਾ ਨਾ ਹੋਵੇ ਉਹਨਾਂ ਦਾ ਵਿਰੋਧੀ ਗਲਤ ਸਮਝੇ

ਅਤੇ ਆਖੇ, ‘ਸਾਡਾ ਹੱਥ ਜਿੱਤ ਗਿਆ ਹੈ,

ਯਾਹਵੇਹ ਨੇ ਇਹ ਸਭ ਕੁਝ ਨਹੀਂ ਕੀਤਾ ਹੈ।’ "

28 ਉਹ ਇੱਕ ਨਿਰਬੁੱਧ ਕੌਮ ਹੈ,

ਇਨ੍ਹਾਂ ਵਿੱਚ ਕੋਈ ਸਮਝ ਨਹੀਂ ਹੈ।

29 ਕਾਸ਼ ਕਿ ਉਹ ਬੁੱਧਵਾਨ ਹੁੰਦੇ ਅਤੇ ਇਸ ਗੱਲ ਨੂੰ ਸਮਝਦੇ

ਅਤੇ ਉਹਨਾਂ ਦਾ ਅੰਤ ਕੀ ਹੁੰਦਾ ਹੈ!

30 ਜੇ ਉਹਨਾਂ ਦੀ ਚੱਟਾਨ ਹੀ ਉਹਨਾਂ ਨੂੰ ਨਾ ਵੇਚ ਦਿੰਦੀ,

ਅਤੇ ਯਾਹਵੇਹ ਉਹਨਾਂ ਨੂੰ ਨਾ ਫੜ੍ਹਾ ਦਿੰਦਾ?

ਤਾਂ ਕਿਵੇਂ ਹੋ ਸਕਦਾ ਸੀ ਕਿ ਇੱਕ ਜਣਾ ਹਜ਼ਾਰ ਦੇ ਪਿੱਛੇ ਪੈਂਦਾ,

ਅਤੇ ਦੋ ਜਣੇ ਦਸ ਹਜ਼ਾਰ ਨੂੰ ਭਜਾ ਸਕਦੇ,

31 ਕਿਉਂਕਿ ਉਹਨਾਂ ਦੀ ਚੱਟਾਨ ਸਾਡੀ ਚੱਟਾਨ ਵਰਗੀ ਨਹੀਂ ਹੈ,

ਭਾਵੇਂ ਸਾਡੇ ਵੈਰੀ ਹੀ ਨਿਆਂ ਕਰਨ।

32 ਉਹਨਾਂ ਦੀ ਵੇਲ ਸੋਦੋਮ ਦੀ ਵੇਲ ਅਤੇ ਗਾਮੂਰਾਹ ਦੇ ਖੇਤਾਂ ਤੋਂ ਨਿਕਲਦੀ ਹੈ।

ਉਹਨਾਂ ਦੇ ਅੰਗੂਰ ਜ਼ਹਿਰ ਨਾਲ ਭਰੇ ਹੋਏ ਹਨ,

ਅਤੇ ਉਹਨਾਂ ਦੇ ਗੁੱਛੇ ਕੁੜੱਤਣ ਨਾਲ ਭਰੇ ਹੋਏ ਹਨ।

33 ਉਹਨਾਂ ਦੀ ਦਾਖ਼ਰਸ ਨਾਗਾਂ ਦਾ ਜ਼ਹਿਰ ਹੈ,

ਸੱਪਾਂ ਦੀ ਵਿੱਸ ਹੈ।

34 "ਕਿ ਇਹ ਗੱਲ ਮੇਰੇ ਮਨ ਵਿੱਚ,

ਅਤੇ ਮੋਹਰ ਲਗਾ ਕੇ ਮੇਰੇ ਭੰਡਾਰ ਵਿੱਚ ਰੱਖੀ ਹੋਈ ਨਹੀਂ ਹੈ?

35 ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਬਦਲਾ ਲਵਾਂਗਾ,

ਇਹ ਉਸ ਵੇਲੇ ਪ੍ਰਗਟ ਹੋਵੇਗਾ, ਜਦ ਉਹਨਾਂ ਦੇ ਪੈਰ ਤਿਲਕੇ,

ਉਹਨਾਂ ਦੀ ਬਿਪਤਾ ਦਾ ਦਿਨ ਨੇੜੇ ਹੈ

ਅਤੇ ਉਹਨਾਂ ਦੀ ਤਬਾਹੀ ਜਲਦੀ ਉਹਨਾਂ ਉੱਤੇ ਆ ਰਹੀ ਹੈ।"

36 ਯਾਹਵੇਹ ਆਪਣੇ ਲੋਕਾਂ ਦਾ ਨਿਆਂ ਕਰੇਗਾ,

ਅਤੇ ਆਪਣੇ ਸੇਵਕਾਂ ਉੱਤੇ ਤਰਸ ਖਾਵੇਗਾ,

ਜਦੋਂ ਉਹ ਦੇਖਦਾ ਹੈ ਕਿ ਉਹਨਾਂ ਦੀ ਤਾਕਤ ਖਤਮ ਹੋ ਗਈ ਹੈ,

ਅਤੇ ਕੋਈ ਵੀ ਨਹੀਂ ਬਚਿਆ, ਨਾ ਗੁਲਾਮ ਨਾ ਅਜ਼ਾਦ।

37 ਉਹ ਆਖੇਗਾ, ਹੁਣ ਉਹਨਾਂ ਦੇ ਦੇਵਤੇ ਕਿੱਥੇ ਹਨ,

ਜਿਸ ਚੱਟਾਨ ਵਿੱਚ ਉਹਨਾਂ ਨੇ ਪਨਾਹ ਲਈ ਸੀ?

38 ਉਹ ਦੇਵਤੇ ਜਿਨ੍ਹਾਂ ਨੇ ਉਹਨਾਂ ਦੀਆਂ ਬਲੀਆਂ ਦੀ ਚਰਬੀ ਖਾਧੀ

ਅਤੇ ਉਹਨਾਂ ਦੇ ਪੀਣ ਦੀਆਂ ਭੇਟਾਂ ਦੀ ਦਾਖ਼ਰਸ ਪੀਤੀ?

ਉਹ ਉੱਠਣ ਅਤੇ ਤੁਹਾਡੀ ਮਦਦ ਕਰਨ,

ਉਹ ਤੁਹਾਨੂੰ ਪਨਾਹ ਦੇਣ!

39 "ਹੁਣ ਵੇਖੋ ਕਿ ਉਹ ਮੈਂ ਹੀ ਹਾਂ!

ਮੇਰੇ ਤੋਂ ਬਿਨਾਂ ਕੋਈ ਪਰਮੇਸ਼ਵਰ ਨਹੀਂ ਹੈ।

ਮੈਂ ਹੀ ਮਾਰਦਾ ਅਤੇ ਮੈਂ ਹੀ ਜੀਉਂਦਾ ਕਰਦਾ ਹਾਂ,

ਮੈਂ ਜ਼ਖਮੀ ਕਰਦਾ ਅਤੇ ਮੈਂ ਹੀ ਚੰਗਾ ਕਰਦਾ ਹਾਂ,

ਅਤੇ ਕੋਈ ਨਹੀਂ ਹੈ ਜਿਹੜਾ ਮੇਰੇ ਹੱਥੋਂ ਛੁਡਾ ਸਕੇ।

40 ਮੈਂ ਆਪਣਾ ਹੱਥ ਅਕਾਸ਼ ਵੱਲ ਚੁੱਕ ਕੇ ਸਹੁੰ ਖਾਂਦਾ ਹਾਂ,

ਮੈਂ ਸਦੀਪਕਾਲ ਲਈ ਜਿਉਂਦਾ ਹਾਂ।

41 ਜਦੋਂ ਮੈਂ ਆਪਣੀ ਚਮਕਦੀ ਤਲਵਾਰ ਨੂੰ ਤਿੱਖਾ ਕਰਾਂਗਾ,

ਅਤੇ ਨਿਆਂ ਨੂੰ ਆਪਣੇ ਹੱਥ ਵਿੱਚ ਲਵਾ,

ਮੈਂ ਆਪਣੇ ਵਿਰੋਧੀਆਂ ਤੋਂ ਬਦਲਾ ਲਵਾਂਗਾ

ਅਤੇ ਮੇਰੇ ਨਾਲ ਵੈਰ ਰੱਖਣ ਵਾਲਿਆਂ ਤੋਂ ਬਦਲਾ ਲਵਾਂਗਾ।

42 ਮੈਂ ਆਪਣੇ ਤੀਰਾਂ ਨੂੰ ਲਹੂ ਨਾਲ ਮਸਤ ਕਰ ਦਿਆਂਗਾ,

ਅਤੇ ਮੇਰੀ ਤਲਵਾਰ ਮਾਸ ਨੂੰ ਖਾਏਗੀ,

ਉਹ ਲਹੂ ਵੱਢਿਆਂ ਹੋਇਆਂ ਅਤੇ ਬੰਦੀਆਂ ਦਾ,

ਅਤੇ ਉਹ ਮਾਸ ਵੈਰੀਆਂ ਦੇ ਆਗੂਆਂ ਦੇ ਸਿਰਾਂ ਦਾ ਹੋਵੇਗਾ।"

43 ਹੇ ਕੌਮੋ, ਉਸਦੀ ਪਰਜਾ ਦੇ ਨਾਲ ਅਨੰਦ ਕਰੋ

ਕਿਉਂ ਜੋ ਉਹ ਆਪਣੇ ਸੇਵਕਾਂ ਦੇ ਲਹੂ ਦਾ ਬਦਲਾ ਲਵੇਗਾ।

ਉਹ ਆਪਣੇ ਦੁਸ਼ਮਣਾਂ ਨੂੰ ਬਦਲਾ ਦੇਵੇਗਾ

ਅਤੇ ਆਪਣੀ ਧਰਤੀ ਅਤੇ ਲੋਕਾਂ ਲਈ ਮਾਫ਼ੀ ਕਰੇਗਾ।

44 ਮੋਸ਼ੇਹ ਨੂਨ ਦੇ ਪੁੱਤਰ ਹੋਸ਼ੇਆ (ਯੇਹੋਸ਼ੁਆ) ਦੇ ਨਾਲ ਆਇਆ ਅਤੇ ਇਸ ਗੀਤ ਦੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਸੁਣਾਈਆਂ। 45 ਜਦੋਂ ਮੋਸ਼ੇਹ ਨੇ ਸਾਰੇ ਇਸਰਾਏਲ ਨੂੰ ਇਹ ਸਾਰੀਆਂ ਗੱਲਾਂ ਸੁਣਾ ਕੇ ਸਮਾਪਤ ਕੀਤਾ। 46 ਉਸ ਨੇ ਉਹਨਾਂ ਨੂੰ ਆਖਿਆ, "ਆਪਣੇ ਮਨ ਇਨ੍ਹਾਂ ਸਾਰੀਆਂ ਗੱਲਾਂ ਉੱਤੇ ਲਗਾਓ, ਜਿਨ੍ਹਾਂ ਬਾਰੇ ਅੱਜ ਮੈਂ ਤੁਹਾਨੂੰ ਦੱਸਿਆ ਹੈ, ਤਾਂ ਜੋ ਤੁਸੀਂ ਆਪਣੇ ਬੱਚਿਆਂ ਨੂੰ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਮੰਨਣ ਦਾ ਹੁਕਮ ਦਿਓ। 47 ਉਹ ਤੁਹਾਡੇ ਲਈ ਸਿਰਫ ਵਿਅਰਥ ਸ਼ਬਦ ਨਹੀਂ ਹਨ, ਉਹ ਤੁਹਾਡੀ ਜ਼ਿੰਦਗੀ ਹਨ। ਉਹਨਾਂ ਦੁਆਰਾ ਤੁਸੀਂ ਉਸ ਦੇਸ਼ ਵਿੱਚ ਲੰਬੇ ਸਮੇਂ ਤੱਕ ਜੀਓਗੇ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਯਰਦਨ ਦੇ ਪਾਰ ਜਾ ਰਹੇ ਹੋ।"

ਮੋਸ਼ੇਹ ਦਾ ਨਬੋ ਪਰਬਤ ਉੱਤੇ ਮਰਨਾ

48 ਉਸੇ ਦਿਨ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 49 "ਯਰੀਹੋ ਤੋਂ ਪਾਰ ਮੋਆਬ ਵਿੱਚ ਨਬੋ ਪਰਬਤ ਤੱਕ ਅਬਾਰੀਮ ਪਰਬਤ ਵਿੱਚ ਜਾਓ ਅਤੇ ਕਨਾਨ ਨੂੰ ਵੇਖੋ, ਜਿਹੜੀ ਧਰਤੀ ਮੈਂ ਇਸਰਾਏਲੀਆਂ ਨੂੰ ਉਹਨਾਂ ਦੀ ਆਪਣੀ ਮਲਕੀਅਤ ਵਜੋਂ ਦੇ ਰਿਹਾ ਹਾਂ। 50 ਉਸੇ ਪਹਾੜ ਉੱਤੇ ਜਿਸ ਉੱਤੇ ਤੂੰ ਚੜ੍ਹਿਆ ਹੈ, ਤੂੰ ਮਰ ਜਾਵੇਗਾ ਅਤੇ ਆਪਣੇ ਲੋਕਾਂ ਵਿੱਚ ਜਾ ਮਿਲੇਗਾ, ਜਿਵੇਂ ਤੇਰਾ ਭਰਾ ਹਾਰੋਨ ਹੋਰ ਪਰਬਤ ਉੱਤੇ ਮਰ ਕੇ ਆਪਣੇ ਲੋਕਾਂ ਵਿੱਚ ਜਾ ਮਿਲਿਆ ਹੈ। 51 ਇਸ ਦਾ ਕਾਰਨ ਇਹ ਹੈ ਕਿ ਜ਼ੀਨ ਦੇ ਮਾਰੂਥਲ ਵਿੱਚ, ਕਾਦੇਸ਼ ਕੋਲ ਮਰੀਬਾਹ ਨਾਮ ਦੇ ਸੋਤੇ ਉੱਤੇ ਤੁਸੀਂ ਮੇਰੀ ਉਲੰਘਣਾ ਕੀਤੀ ਅਰਥਾਤ ਤੁਸੀਂ ਇਸਰਾਏਲੀਆਂ ਦੇ ਵਿੱਚ ਮੈਨੂੰ ਪਵਿੱਤਰ ਨਾ ਠਹਿਰਾਇਆ 52 ਇਸ ਲਈ ਤੁਸੀਂ ਜ਼ਮੀਨ ਨੂੰ ਦੂਰੋਂ ਹੀ ਵੇਖੋਂਗੇ। ਤੁਸੀਂ ਉਸ ਧਰਤੀ ਵਿੱਚ ਨਹੀਂ ਜਾਵੋਂਗੇ ਜੋ ਮੈਂ ਇਸਰਾਏਲ ਦੇ ਲੋਕਾਂ ਨੂੰ ਦੇ ਰਿਹਾ ਹਾਂ।"

Veja também

Publicidade
Bíblia Online Bíblia Online

Bíblia Online • Versão: 2026-06-15_21-32-39-