Pular para o conteúdo
Publicidade

ਬਿਵਸਥਾ 29

ਨੇਮ ਦਾ ਨਵੀਨੀਕਰਨ

1 ਇਹ ਨੇਮ ਦੀਆਂ ਗੱਲਾਂ ਹਨ ਜੋ ਯਾਹਵੇਹ ਨੇ ਮੋਸ਼ੇਹ ਨੂੰ ਮੋਆਬ ਵਿੱਚ ਇਸਰਾਏਲੀਆਂ ਨਾਲ ਕਰਨ ਦਾ ਹੁਕਮ ਦਿੱਤਾ ਸੀ, ਉਸ ਨੇਮ ਤੋਂ ਵੱਖਰਾ ਹੈ ਜੋ ਉਸਨੇ ਹੋਰੇਬ ਵਿੱਚ ਉਹਨਾਂ ਨਾਲ ਕੀਤਾ ਸੀ।

2 ਮੋਸ਼ੇਹ ਨੇ ਸਾਰੇ ਇਸਰਾਏਲੀਆਂ ਨੂੰ ਸੱਦ ਕੇ ਕਿਹਾ:

ਤੁਹਾਡੀਆਂ ਅੱਖਾਂ ਨੇ ਉਹ ਸਭ ਕੁਝ ਦੇਖਿਆ ਹੈ ਜੋ ਯਾਹਵੇਹ ਨੇ ਮਿਸਰ ਵਿੱਚ ਫ਼ਿਰਾਊਨ, ਉਸਦੇ ਸਾਰੇ ਅਧਿਕਾਰੀਆਂ ਅਤੇ ਉਸਦੇ ਸਾਰੇ ਦੇਸ਼ ਨਾਲ ਕੀਤਾ ਸੀ। 3 ਤੁਸੀਂ ਆਪਣੀਆਂ ਅੱਖਾਂ ਨਾਲ ਉਹ ਵੱਡੇ ਪਰਤਾਵੇ, ਉਹ ਨਿਸ਼ਾਨ ਅਤੇ ਮਹਾਨ ਅਚੰਭੇ ਵੇਖੇ ਸਨ। 4 ਪਰ ਅੱਜ ਤੱਕ ਯਾਹਵੇਹ ਨੇ ਤੁਹਾਨੂੰ ਨਾ ਤਾਂ ਸਮਝਣ ਵਾਲਾ ਮਨ, ਨਾ ਵੇਖਣ ਵਾਲੀਆਂ ਅੱਖਾਂ ਅਤੇ ਨਾ ਸੁਣਨ ਵਾਲੇ ਕੰਨ ਦਿੱਤੇ। 5 ਫਿਰ ਵੀ ਯਾਹਵੇਹ ਆਖਦਾ ਹੈ, "ਉਹਨਾਂ ਚਾਲੀ ਸਾਲਾਂ ਦੌਰਾਨ ਜਦੋਂ ਮੈਂ ਤੁਹਾਨੂੰ ਉਜਾੜ ਵਿੱਚ ਲੈ ਗਿਆ, ਨਾ ਤੁਹਾਡੇ ਸਰੀਰ ਤੋਂ ਕੱਪੜੇ ਫਟੇ ਅਤੇ ਨਾ ਹੀ ਤੁਹਾਡੇ ਪੈਰਾਂ ਦੀਆਂ ਜੁੱਤੀਆਂ ਪੁਰਾਣੀਆਂ ਹੋਈਆਂ। 6 ਤੁਹਾਨੂੰ ਖਾਣ ਲਈ ਰੋਟੀ ਨਹੀਂ ਮਿਲੀ, ਨਾ ਅੰਗੂਰਾਂ ਦਾ ਰਸ ਅਤੇ ਪੀਣ ਲਈ ਦਾਖ਼ਰਸ, ਤਾਂ ਜੋ ਤੁਸੀਂ ਸਮਝ ਸਕੋ ਕਿ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।"

7 ਜਦੋਂ ਤੁਸੀਂ ਇਸ ਥਾਂ ਪਹੁੰਚੇ ਤਾਂ ਹੇਸ਼ਬੋਨ ਦਾ ਰਾਜਾ ਸੀਹੋਨ ਅਤੇ ਬਾਸ਼ਾਨ ਦਾ ਰਾਜਾ ਓਗ ਸਾਡੇ ਨਾਲ ਲੜਨ ਲਈ ਨਿੱਕਲਿਆ ਪਰ ਅਸੀਂ ਉਹਨਾਂ ਨੂੰ ਹਰਾ ਦਿੱਤਾ। 8 ਅਸੀਂ ਉਹਨਾਂ ਦੀ ਧਰਤੀ ਲੈ ਲਈ ਅਤੇ ਉਹ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਵਿਰਾਸਤ ਵਿੱਚ ਦੇ ਦਿੱਤੀ।

9 ਇਸ ਨੇਮ ਦੀਆਂ ਸ਼ਰਤਾਂ ਨੂੰ ਧਿਆਨ ਨਾਲ ਮੰਨੋ, ਤਾਂ ਜੋ ਤੁਸੀਂ ਹਰ ਕੰਮ ਵਿੱਚ ਸਫ਼ਲ ਹੋ ਸਕੋ। 10 ਅੱਜ ਤੁਸੀਂ ਸਾਰੇ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਖੜ੍ਹੇ ਹੋ, ਤੁਹਾਡੇ ਆਗੂ ਅਤੇ ਸਰਦਾਰ, ਤੁਹਾਡੇ ਬਜ਼ੁਰਗਾਂ ਅਤੇ ਅਧਿਕਾਰੀਆਂ ਅਤੇ ਇਸਰਾਏਲ ਦੇ ਸਾਰੇ ਮਨੁੱਖ। 11 ਤੁਹਾਡੇ ਬੱਚਿਆਂ ਅਤੇ ਤੁਹਾਡੀਆਂ ਪਤਨੀਆਂ ਅਤੇ ਤੁਹਾਡੇ ਡੇਰਿਆਂ ਵਿੱਚ ਰਹਿਣ ਵਾਲੇ ਪਰਦੇਸੀਆਂ ਦੇ ਨਾਲ ਜੋ ਤੁਹਾਡੀਆਂ ਲੱਕੜਾਂ ਕੱਟਦੇ ਹਨ ਅਤੇ ਤੁਹਾਡਾ ਪਾਣੀ ਚੁੱਕਦੇ ਹਨ। 12 ਤੁਸੀਂ ਇੱਥੇ ਖੜ੍ਹੇ ਹੋ ਤਾਂ ਜੋ ਯਾਹਵੇਹ ਪਰਮੇਸ਼ਵਰ ਅੱਜ ਤੁਹਾਡੇ ਨਾਲ ਨੇਮ ਬੰਨ੍ਹਦਾ ਹੈ, ਇੱਕ ਨੇਮ ਜੋ ਯਾਹਵੇਹ ਅੱਜ ਤੁਹਾਡੇ ਨਾਲ ਬੰਨ੍ਹ ਰਿਹਾ ਹੈ ਅਤੇ ਸਹੁੰ ਨਾਲ ਮੁਹਰ ਲਗਾ ਰਿਹਾ ਹੈ। 13 ਤਾਂ ਜੋ ਅੱਜ ਦੇ ਦਿਨ ਤੁਹਾਨੂੰ ਉਹ ਦੀ ਪਰਜਾ ਹੋਣ ਕਰਕੇ ਕਾਇਮ ਕਰੇ ਭਈ ਉਹ ਤੁਹਾਡਾ ਪਰਮੇਸ਼ਵਰ ਹੋਵੇ ਜਿਵੇਂ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਅਤੇ ਜਿਵੇਂ ਉਸ ਨੇ ਤੁਹਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਸਹੁੰ ਖਾਧੀ ਸੀ। 14 ਮੈਂ ਇਹ ਨੇਮ ਇਸ ਦੀ ਸਹੁੰ ਨੂੰ ਸਿਰਫ ਤੁਹਾਡੇ ਨਾਲ ਨਹੀਂ ਬੰਨ੍ਹ ਰਿਹਾ ਹਾਂ। 15 ਜਿਹੜੇ ਅੱਜ ਇੱਥੇ ਸਾਡੇ ਨਾਲ ਸਾਡੇ ਯਾਹਵੇਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖੜ੍ਹੇ ਹਨ ਪਰ ਉਹਨਾਂ ਦੇ ਨਾਲ ਵੀ ਜਿਹੜੇ ਅੱਜ ਇੱਥੇ ਨਹੀਂ ਹਨ।

16 ਤੁਸੀਂ ਆਪ ਜਾਣਦੇ ਹੋ ਕਿ ਅਸੀਂ ਮਿਸਰ ਵਿੱਚ ਕਿਵੇਂ ਰਹਿੰਦੇ ਸੀ ਅਤੇ ਇੱਥੋਂ ਦੇ ਰਾਹ ਵਿੱਚ ਅਸੀਂ ਕਿਵੇਂ ਉਹਨਾਂ ਕੌਮਾਂ ਵਿੱਚੋਂ ਹੋ ਕੇ ਲੰਘੇ ਸੀ। 17 ਤੁਸੀਂ ਉਹਨਾਂ ਵਿੱਚ ਉਹਨਾਂ ਦੀਆਂ ਘਿਣਾਉਣੀਆਂ ਚੀਜ਼ਾਂ ਲੱਕੜ ਅਤੇ ਪੱਥਰ, ਚਾਂਦੀ ਅਤੇ ਸੋਨੇ ਦੀਆਂ ਮੂਰਤੀਆਂ ਵੇਖੀਆਂ। 18 ਇਹ ਨਿਸ਼ਚਿਤ ਕਰੋ ਕਿ ਅੱਜ ਤੁਹਾਡੇ ਵਿੱਚ ਕੋਈ ਅਜਿਹਾ ਆਦਮੀ ਜਾਂ ਔਰਤ, ਕਬੀਲਾ ਜਾਂ ਗੋਤ ਨਹੀਂ ਹੈ ਜਿਸਦਾ ਮਨ ਸਾਡੇ ਪਰਮੇਸ਼ਵਰ ਤੋਂ ਦੂਰ ਹੋਵੇ ਅਤੇ ਜਾ ਕੇ ਉਹਨਾਂ ਕੌਮਾਂ ਦੇ ਦੇਵਤਿਆਂ ਦੀ ਪੂਜਾ ਕਰੇ। ਫਿਰ ਕਿਤੇ ਅਜਿਹਾ ਵੀ ਨਾ ਹੋਵੇ ਕਿ ਤੁਹਾਡੇ ਵਿੱਚੋਂ ਕੋਈ ਕੁੜੱਤਣ ਅਤੇ ਅੱਕ ਦੀ ਜੜ੍ਹ ਫੁੱਟ ਨਿੱਕਲੇ।

19 ਜਦੋਂ ਅਜਿਹਾ ਵਿਅਕਤੀ ਇਸ ਸਰਾਪ ਦੇ ਵੇਰਵਿਆਂ ਬਾਰੇ ਸੋਚਦਾ ਹੈ, ਤਾਂ ਉਹ ਆਪਣੇ ਮਨ ਵਿੱਚ ਆਪਣੇ ਆਪ ਨੂੰ ਵਧਾਈ ਦੇਵੇਗਾ ਅਤੇ ਸੋਚੇਗਾ, "ਮੈਂ ਸੁਰੱਖਿਅਤ ਰਹਾਂਗਾ ਭਾਵੇਂ ਮੈਂ ਜੋ ਚਾਹਾਂਗਾ!" ਇਸ ਦੁਆਰਾ, ਉਹ ਵਿਅਕਤੀ ਸਿੰਚਾਈ ਵਾਲੀ ਜ਼ਮੀਨ ਅਤੇ ਸੁੱਕੀ ਜ਼ਮੀਨ ਦੋਵਾਂ ਉੱਤੇ ਤਬਾਹੀ ਲਿਆਵੇਗਾ। 20 ਯਾਹਵੇਹ ਕਦੇ ਵੀ ਉਹਨਾਂ ਨੂੰ ਮਾਫ਼ ਕਰਨ ਲਈ ਤਿਆਰ ਨਹੀਂ ਹੋਵੇਗਾ; ਉਸਦਾ ਕ੍ਰੋਧ ਅਤੇ ਜੋਸ਼ ਉਹਨਾਂ ਦੇ ਵਿਰੁੱਧ ਭੜਕੇਗਾ। ਇਸ ਪੁਸਤਕ ਵਿੱਚ ਲਿਖੇ ਸਾਰੇ ਸਰਾਪ ਉਹਨਾਂ ਉੱਤੇ ਪੈਣਗੇ, ਅਤੇ ਯਾਹਵੇਹ ਉਹਨਾਂ ਦੇ ਨਾਮ ਨੂੰ ਅਕਾਸ਼ ਦੇ ਹੇਠਾਂ ਤੋਂ ਮਿਟਾ ਦੇਵੇਗਾ। 21 ਬਿਵਸਥਾ ਦੀ ਇਸ ਪੋਥੀ ਵਿੱਚ ਲਿਖੇ ਨੇਮ ਦੇ ਸਾਰੇ ਸਰਾਪਾਂ ਦੇ ਅਨੁਸਾਰ, ਯਾਹਵੇਹ ਉਹਨਾਂ ਨੂੰ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਬਿਪਤਾ ਲਈ ਵੱਖਰਾ ਕਰੇਗਾ।

22 ਅਤੇ ਆਉਣ ਵਾਲੀ ਪੀੜ੍ਹੀ ਵਿੱਚ ਤੁਹਾਡੇ ਬੱਚੇ ਜਿਹੜੇ ਤੁਹਾਡੇ ਬਾਅਦ ਪੈਦਾ ਹੋਣਗੇ ਅਤੇ ਦੂਰ-ਦੁਰਾਡੇ ਦੇ ਦੇਸ਼ਾਂ ਤੋਂ ਆਉਣ ਵਾਲੇ ਪਰਦੇਸੀ ਵੀ, ਜਦ ਉਹ ਉਸ ਦੇਸ਼ ਦੀਆਂ ਬਵਾਂ ਅਤੇ ਉਸ ਵਿੱਚ ਯਾਹਵੇਹ ਦੀਆਂ ਫੈਲਾਈਆਂ ਹੋਈਆਂ ਬਿਮਾਰੀਆਂ ਨੂੰ ਵੇਖਣਗੇ ਤਾਂ ਆਖਣਗੇ। 23 ਸਾਰੀ ਧਰਤੀ ਲੂਣ ਅਤੇ ਗੰਧਕ ਦੀ ਬਲਦੀ ਰਹਿੰਦ-ਖੂੰਹਦ ਦੀ ਹੋ ਜਾਵੇਗੀ, ਕੁਝ ਵੀ ਨਹੀਂ ਬੀਜਿਆ ਜਾਵੇਗਾ, ਨਾ ਕੁਝ ਉੱਗੇਗਾ, ਨਾ ਕੋਈ ਬਨਸਪਤੀ ਉੱਗੇਗੀ। ਇਹ ਸੋਦੋਮ ਅਤੇ ਗਾਮੂਰਾਹ, ਅਦਮਾਹ ਅਤੇ ਜ਼ਬੋਯੀਮ ਦੀ ਤਬਾਹੀ ਵਰਗਾ ਹੋਵੇਗਾ, ਜਿਸ ਨੂੰ ਯਾਹਵੇਹ ਨੇ ਭਿਆਨਕ ਕ੍ਰੋਧ ਵਿੱਚ ਉਖਾੜ ਦਿੱਤਾ ਸੀ। 24 ਸਾਰੀਆਂ ਕੌਮਾਂ ਪੁੱਛਣਗੀਆਂ, "ਯਾਹਵੇਹ ਨੇ ਇਸ ਧਰਤੀ ਨਾਲ ਅਜਿਹਾ ਕਿਉਂ ਕੀਤਾ ਹੈ? ਇਹ ਭਿਆਨਕ, ਭੜਕਦਾ ਗੁੱਸਾ ਕਿਉਂ?"

25 ਅਤੇ ਜਵਾਬ ਇਹ ਹੋਵੇਗਾ, "ਇਹ ਇਸ ਲਈ ਹੈ ਕਿਉਂਕਿ ਇਨ੍ਹਾਂ ਲੋਕਾਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਦੇ ਨੇਮ ਨੂੰ ਛੱਡ ਦਿੱਤਾ, ਜਿਸ ਨੇਮ ਨੂੰ ਉਸ ਨੇ ਮਿਸਰ ਵਿੱਚੋਂ ਬਾਹਰ ਲਿਆਉਣ ਵੇਲੇ ਉਹਨਾਂ ਨਾਲ ਬੰਨ੍ਹਿਆ ਸੀ। 26 ਉਹਨਾਂ ਨੇ ਜਾ ਕੇ ਹੋਰਨਾਂ ਦੇਵਤਿਆਂ ਦੀ ਉਪਾਸਨਾ ਕੀਤੀ ਅਤੇ ਉਹਨਾਂ ਨੂੰ ਮੱਥਾ ਟੇਕਿਆ, ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਸਨ, ਉਹ ਦੇਵਤੇ ਜਿਨ੍ਹਾਂ ਨੂੰ ਉਹ ਨੇ ਉਹਨਾਂ ਲਈ ਨਹੀਂ ਠਹਿਰਾਇਆ ਸੀ। 27 ਇਸ ਲਈ ਯਾਹਵੇਹ ਦਾ ਕ੍ਰੋਧ ਇਸ ਧਰਤੀ ਉੱਤੇ ਭੜਕਿਆ ਅਤੇ ਉਹ ਇਸ ਪੁਸਤਕ ਵਿੱਚ ਲਿਖੇ ਸਾਰੇ ਸਰਾਪਾਂ ਨੂੰ ਇਸ ਉੱਤੇ ਲੈ ਆਇਆ। 28 ਗੁੱਸੇ ਵਿੱਚ ਅਤੇ ਵੱਡੇ ਕ੍ਰੋਧ ਵਿੱਚ ਯਾਹਵੇਹ ਨੇ ਉਹਨਾਂ ਨੂੰ ਉਹਨਾਂ ਦੀ ਧਰਤੀ ਤੋਂ ਉਖਾੜ ਸੁੱਟਿਆ ਅਤੇ ਉਹਨਾਂ ਨੂੰ ਕਿਸੇ ਹੋਰ ਦੇਸ਼ ਵਿੱਚ ਸੁੱਟ ਦਿੱਤਾ, ਜਿਵੇਂ ਕਿ ਹੁਣ ਹੈ।"

29 ਗੁਪਤ ਗੱਲਾਂ ਸਾਡੇ ਯਾਹਵੇਹ ਪਰਮੇਸ਼ਵਰ ਦੀਆਂ ਹਨ, ਪਰ ਜਿਹੜੀਆਂ ਗੱਲਾਂ ਪ੍ਰਗਟ ਕੀਤੀਆਂ ਗਈਆਂ ਹਨ ਉਹ ਸਾਡੇ ਅਤੇ ਸਾਡੇ ਬੱਚਿਆਂ ਲਈ ਹਨ, ਤਾਂ ਜੋ ਅਸੀਂ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਣਾ ਕਰਦੇ ਰਹੀਏ।

Estes versículos te tocaram? Ore agora!

+581 estão orando agora.

Junte-se à corrente de oração.