Pular para o conteúdo
Publicidade

ਬਿਵਸਥਾ 10

ਪਹਿਲੀਆਂ ਵਰਗੀਆਂ ਫੱਟੀਆਂ

1 ਉਸ ਸਮੇਂ ਯਾਹਵੇਹ ਨੇ ਮੈਨੂੰ ਕਿਹਾ, "ਪਹਿਲਾਂ ਵਾਂਗ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਕੇ ਬਣਾ ਅਤੇ ਪਹਾੜ ਉੱਤੇ ਮੇਰੇ ਕੋਲ ਆ, ਨਾਲੇ ਇੱਕ ਲੱਕੜੀ ਦਾ ਸੰਦੂਕ ਬਣਾ। 2 ਮੈਂ ਉਹਨਾਂ ਫੱਟੀਆਂ ਉੱਤੇ ਉਹ ਸ਼ਬਦ ਲਿਖਾਂਗਾ ਜੋ ਪਹਿਲੀਆਂ ਫੱਟੀਆਂ ਉੱਤੇ ਸਨ, ਜਿਨ੍ਹਾਂ ਨੂੰ ਤੂੰ ਤੋੜਿਆ ਸੀ। ਤੂੰ ਫਿਰ ਉਹਨਾਂ ਨੂੰ ਸੰਦੂਕ ਵਿੱਚ ਰੱਖ ਲਵੀਂ।"

3 ਸੋ ਮੈਂ ਕਿੱਕਰ ਦੀ ਲੱਕੜੀ ਦਾ ਸੰਦੂਕ ਬਣਾਇਆ ਅਤੇ ਪਹਿਲੀਆਂ ਵਾਂਗੂੰ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਕੇ ਬਣਾਈਆਂ ਅਤੇ ਦੋ ਫੱਟੀਆਂ ਆਪਣੇ ਹੱਥਾਂ ਵਿੱਚ ਲੈ ਕੇ ਪਹਾੜ ਉੱਤੇ ਚੜ੍ਹ ਗਿਆ। 4 ਯਾਹਵੇਹ ਨੇ ਇਨ੍ਹਾਂ ਫੱਟੀਆਂ ਉੱਤੇ ਉਹ ਲਿਖਿਆ ਜੋ ਉਸ ਨੇ ਪਹਿਲਾਂ ਲਿਖਿਆ ਸੀ, ਉਹ ਦਸ ਹੁਕਮ ਜਿਹੜੇ ਉਸ ਨੇ ਤੁਹਾਨੂੰ ਪਹਾੜ ਉੱਤੇ, ਅੱਗ ਵਿੱਚੋਂ, ਸਭਾ ਦੇ ਦਿਨ ਸੁਣਾਏ ਸਨ ਅਤੇ ਯਾਹਵੇਹ ਨੇ ਮੈਨੂੰ ਦਿੱਤੇ। 5 ਤਦ ਮੈਂ ਪਹਾੜ ਤੋਂ ਹੇਠਾਂ ਆ ਕੇ ਫੱਟੀਆਂ ਨੂੰ ਆਪਣੇ ਬਣਾਏ ਹੋਏ ਸੰਦੂਕ ਵਿੱਚ ਰੱਖ ਦਿੱਤਾ, ਜਿਵੇਂ ਕਿ ਯਾਹਵੇਹ ਦੇ ਹੁਕਮ ਅਨੁਸਾਰ ਉਹ ਉੱਥੇ ਹੀ ਹਨ।

6 (ਇਸਰਾਏਲੀਆਂ ਨੇ ਬਨੇ ਯਾਕਾਨ ਦੇ ਖੂਹਾਂ ਤੋਂ ਮੋਸੇਰਾਹ ਤੱਕ ਦਾ ਸਫ਼ਰ ਕੀਤਾ, ਉੱਥੇ ਹਾਰੋਨ ਦੀ ਮੌਤ ਹੋ ਗਈ ਅਤੇ ਉਸ ਨੂੰ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਅਲਆਜ਼ਾਰ ਉਸ ਤੋਂ ਬਾਅਦ ਜਾਜਕ ਬਣਿਆ। 7 ਉੱਥੋਂ ਉਹ ਗੁਦਗੋਦਾਹ ਅਤੇ ਯੋਤਬਥਾਹ ਨਾਮਕ ਇੱਕ ਦੇਸ਼ ਨੂੰ ਗਏ, ਜਿਹੜਾ ਪਾਣੀ ਦੀਆਂ ਨਦੀਆਂ ਦਾ ਦੇਸ਼ ਹੈ। 8 ਉਸ ਸਮੇਂ ਯਾਹਵੇਹ ਨੇ ਲੇਵੀ ਦੇ ਗੋਤ ਨੂੰ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਚੁੱਕਣ ਲਈ ਅਤੇ ਯਾਹਵੇਹ ਦੇ ਸਾਹਮਣੇ ਖੜ੍ਹੇ ਹੋਣ ਲਈ ਵੱਖਰਾ ਕੀਤਾ, ਤਾਂ ਕਿ ਉਸਦੀ ਸੇਵਾ ਕਰਨ ਲਈ ਅਤੇ ਉਸਦੇ ਨਾਮ ਉੱਤੇ ਅਸੀਸਾਂ ਦੇਣ, ਜਿਵੇਂ ਕਿ ਉਹ ਅੱਜ ਵੀ ਕਰਦੇ ਹਨ। 9 ਇਸ ਲਈ ਲੇਵੀਆਂ ਦਾ ਆਪਣੇ ਇਸਰਾਏਲੀਆਂ ਵਿੱਚ ਕੋਈ ਹਿੱਸਾ ਜਾਂ ਵਿਰਾਸਤ ਨਹੀਂ ਹੈ। ਯਾਹਵੇਹ ਹੀ ਉਸ ਦੀ ਵਿਰਾਸਤ ਹੈ, ਜਿਵੇਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਉਸ ਨੂੰ ਆਖਿਆ ਸੀ।)

10 ਹੁਣ ਮੈਂ ਪਹਾੜ ਉੱਤੇ ਚਾਲੀ ਦਿਨ ਅਤੇ ਚਾਲੀ ਰਾਤਾਂ ਠਹਿਰਿਆ ਸੀ, ਜਿਵੇਂ ਮੈਂ ਪਹਿਲਾ ਵੀ ਕੀਤਾ ਸੀ ਅਤੇ ਯਾਹਵੇਹ ਨੇ ਇਸ ਸਮੇਂ ਵੀ ਮੇਰੀ ਗੱਲ ਸੁਣੀ ਅਤੇ ਤੁਹਾਨੂੰ ਤਬਾਹ ਕਰਨਾ ਨਾ ਚਾਹਿਆ। 11 ਯਾਹਵੇਹ ਨੇ ਮੈਨੂੰ ਆਖਿਆ, "ਜਾਹ ਅਤੇ ਲੋਕਾਂ ਨੂੰ ਉਹਨਾਂ ਦੇ ਰਾਹ ਤੇ ਲੈ ਜਾ, ਤਾਂ ਜੋ ਉਹ ਉਸ ਧਰਤੀ ਵਿੱਚ ਵੜਨ ਅਤੇ ਉਸ ਉੱਤੇ ਕਬਜ਼ਾ ਕਰ ਲੈਣ ਜਿਹੜੀ ਮੈਂ ਉਹਨਾਂ ਦੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ।"

ਯਾਹਵੇਹ ਤੋਂ ਡਰੋ

12 ਹੇ ਇਸਰਾਏਲ, ਹੁਣ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਤੋਂ ਕੀ ਮੰਗਦਾ ਹੈ ਪਰ ਸਿਰਫ ਇਹ ਕਿ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਤੋਂ ਡਰੋ, ਉਸਦੇ ਹੁਕਮਾ ਅਨੁਸਾਰ ਚੱਲੋ, ਉਸ ਨੂੰ ਪਿਆਰ ਕਰੋ, ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਦੀ ਉਪਾਸਨਾ ਕਰੋ, 13 ਅਤੇ ਯਾਹਵੇਹ ਦੇ ਹੁਕਮਾਂ ਅਤੇ ਫ਼ਰਮਾਨਾਂ ਦੀ ਪਾਲਣਾ ਕਰਨਾ ਜੋ ਮੈਂ ਅੱਜ ਤੁਹਾਨੂੰ ਤੁਹਾਡੇ ਭਲੇ ਲਈ ਦਿੰਦਾ ਹਾਂ?

14 ਅਕਾਸ਼ ਸਗੋਂ ਅਕਾਸ਼ਾਂ ਦਾ ਅਕਾਸ਼ ਅਤੇ ਧਰਤੀ ਅਤੇ ਜੋ ਕੁਝ ਉਸ ਵਿੱਚ ਹੈ ਉਹ ਸਭ ਕੁਝ ਯਾਹਵੇਹ ਤੁਹਾਡੇ ਪਰਮੇਸ਼ਵਰ ਦਾ ਹੈ 15 ਫਿਰ ਵੀ ਯਾਹਵੇਹ ਨੇ ਤੁਹਾਡੇ ਪੁਰਖਿਆਂ ਉੱਤੇ ਆਪਣਾ ਪਿਆਰ ਦੇਖਿਆ ਅਤੇ ਉਹਨਾਂ ਨੂੰ ਪਿਆਰ ਕੀਤਾ ਅਤੇ ਉਸਨੇ ਤੁਹਾਨੂੰ ਆਪਣੇ ਉੱਤਰਾਧਿਕਾਰੀਆਂ ਵਜੋਂ, ਸਾਰੀਆਂ ਕੌਮਾਂ ਵਿੱਚੋਂ ਚੁਣਿਆ, ਜਿਵੇਂ ਕਿ ਅੱਜ ਹੈ। 16 ਇਸ ਲਈ ਆਪਣੇ ਮਨਾਂ ਦੀ ਸੁੰਨਤ ਕਰੋ ਅਤੇ ਅੱਗੇ ਤੋਂ ਹਠੀਲੇ ਨਾ ਬਣੋ। 17 ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਦੇਵਤਿਆਂ ਦਾ ਪਰਮੇਸ਼ਵਰ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਉਹ ਮਹਾਨ ਪਰਮੇਸ਼ਵਰ, ਸ਼ਕਤੀਸ਼ਾਲੀ ਅਤੇ ਅਚਰਜ ਹੈ, ਜੋ ਕੋਈ ਪੱਖਪਾਤ ਨਹੀਂ ਕਰਦਾ ਅਤੇ ਕਿਸੇ ਤੋਂ ਰਿਸ਼ਵਤ ਨਹੀਂ ਲੈਂਦਾ। 18 ਉਹ ਯਤੀਮਾਂ ਅਤੇ ਵਿਧਵਾਵਾਂ ਦਾ ਨਿਆਂ ਕਰਦਾ ਹੈ ਅਤੇ ਤੁਹਾਡੇ ਵਿੱਚ ਵੱਸਣ ਵਾਲੇ ਪਰਦੇਸੀਆਂ ਨੂੰ ਭੋਜਨ ਅਤੇ ਕੱਪੜੇ ਦਿੰਦਾ ਹੈ। 19 ਅਤੇ ਤੁਸੀਂ ਪਰਦੇਸੀਆਂ ਨੂੰ ਪਿਆਰ ਕਰੋ ਕਿਉਂ ਜੋ ਤੁਸੀਂ ਆਪ ਮਿਸਰ ਵਿੱਚ ਪਰਦੇਸੀ ਸੀ। 20 ਆਪਣੇ ਪਰਮੇਸ਼ਵਰ ਤੋਂ ਡਰੋ ਅਤੇ ਉਸਦੀ ਸੇਵਾ ਕਰੋ, ਉਸ ਨੂੰ ਫੜੀ ਰੱਖੋ ਅਤੇ ਉਸੇ ਦੇ ਨਾਮ ਉੱਤੇ ਸਹੁੰ ਖਾਓ। 21 ਉਹ ਹੀ ਤੁਹਾਡੀ ਮਹਿਮਾ ਦੇ ਯੋਗ ਹੈ, ਉਹ ਤੁਹਾਡਾ ਪਰਮੇਸ਼ਵਰ ਹੈ ਜਿਸ ਨੇ ਤੁਹਾਡੇ ਲਈ ਉਹ ਮਹਾਨ ਅਤੇ ਸ਼ਾਨਦਾਰ ਅਚੰਭੇ ਕੰਮ ਕੀਤੇ ਹਨ, ਜੋ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੇ ਸਨ। 22 ਤੁਹਾਡੇ ਪੂਰਵਜ ਜਦੋਂ ਮਿਸਰ ਵਿੱਚ ਗਏ ਸਨ ਕੁੱਲ ਸੱਤਰ ਪ੍ਰਾਣੀ ਸਨ ਅਤੇ ਹੁਣ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਅਕਾਸ਼ ਦੇ ਤਾਰਿਆਂ ਦੇ ਬਰਾਬਰ ਕਰ ਦਿੱਤਾ ਹੈ।

Estes versículos te tocaram? Ore agora!

+581 estão orando agora.

Junte-se à corrente de oração.