Pular para o conteúdo
Publicidade

ਬਿਵਸਥਾ 26

ਪਹਿਲਾ ਫਲ ਅਤੇ ਦਸਵੰਧ

1 ਜਦੋਂ ਤੁਸੀਂ ਉਸ ਧਰਤੀ ਵਿੱਚ ਦਾਖਲ ਹੋ ਜਾਓ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਵਜੋਂ ਦੇ ਰਿਹਾ ਹੈ ਅਤੇ ਤੁਸੀਂ ਉਸ ਉੱਤੇ ਕਬਜ਼ਾ ਕਰਕੇ ਉਸ ਵਿੱਚ ਵੱਸ ਜਾਓ, 2 ਜਿਹੜੀ ਧਰਤੀ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇਣ ਵਾਲਾ ਹੈ, ਉਸਦੇ ਸਾਰੇ ਫਲਾਂ ਵਿੱਚ ਜਿਹੜੇ ਤੂੰ ਆਪਣੇ ਘਰ ਲੈ ਆਵੇਗਾ, ਉਹਨਾਂ ਵਿੱਚੋਂ ਕੁਝ ਲੈ ਕੇ ਟੋਕਰੀ ਵਿੱਚ ਰੱਖੀ ਫਿਰ ਉਸ ਥਾਂ ਉੱਤੇ ਜਾਓ ਜਿੱਥੇ ਤੁਹਾਡਾ ਪਰਮੇਸ਼ਵਰ ਆਪਣੇ ਨਾਮ ਲਈ ਨਿਵਾਸ ਸਥਾਨ ਚੁਣੇਗਾ। 3 ਅਤੇ ਉਸ ਸਮੇਂ ਦੇ ਜਾਜਕਾਂ ਨੂੰ ਆਖਣਾ, "ਮੈਂ ਅੱਜ ਤੁਹਾਡੇ ਪਰਮੇਸ਼ਵਰ ਦੇ ਅੱਗੇ ਇਹ ਐਲਾਨ ਕਰਦਾ ਹਾਂ ਕਿ ਮੈਂ ਉਸ ਧਰਤੀ ਉੱਤੇ ਆ ਗਿਆ ਹਾਂ ਜਿਸ ਨੂੰ ਸਾਨੂੰ ਦੇਣ ਦੀ ਯਾਹਵੇਹ ਨੇ ਸਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ।" 4 ਜਾਜਕ ਤੁਹਾਡੇ ਹੱਥਾਂ ਵਿੱਚੋਂ ਟੋਕਰੀ ਲੈ ਲਵੇ ਅਤੇ ਇਸ ਨੂੰ ਤੁਹਾਡੇ ਪਰਮੇਸ਼ਵਰ ਯਾਹਵੇਹ ਦੀ ਜਗਵੇਦੀ ਦੇ ਅੱਗੇ ਰੱਖ ਦੇਵੇ। 5 ਤਦ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਇਹ ਆਖਣਾ, "ਮੇਰਾ ਪਿਤਾ ਇੱਕ ਭਟਕਦਾ ਅਰਾਮੀ ਸੀ ਅਤੇ ਉਹ ਕੁਝ ਲੋਕਾਂ ਨਾਲ ਮਿਸਰ ਵਿੱਚ ਗਿਆ ਅਤੇ ਉੱਥੇ ਰਹਿ ਕੇ ਇੱਕ ਮਹਾਨ ਕੌਮ ਬਣ ਗਿਆ, ਸ਼ਕਤੀਸ਼ਾਲੀ ਅਤੇ ਅਨੇਕ। 6 ਪਰ ਮਿਸਰੀਆਂ ਨੇ ਸਾਡੇ ਨਾਲ ਦੁਰਵਿਵਹਾਰ ਕੀਤਾ ਅਤੇ ਸਾਡੇ ਕੋਲੋ ਕਠੋਰ ਮਿਹਨਤ ਕਰਵਾਈ। 7 ਤਦ ਅਸੀਂ ਆਪਣੇ ਪੁਰਖਿਆਂ ਦੇ ਯਾਹਵੇਹ ਪਰਮੇਸ਼ਵਰ ਨੂੰ ਪੁਕਾਰਿਆ, ਅਤੇ ਯਾਹਵੇਹ ਨੇ ਸਾਡੀ ਆਵਾਜ਼ ਸੁਣੀ ਅਤੇ ਸਾਡੇ ਦੁੱਖ, ਮਿਹਨਤ ਅਤੇ ਜ਼ੁਲਮ ਨੂੰ ਵੇਖਿਆ। 8 ਸੋ ਯਾਹਵੇਹ ਨੇ ਸਾਨੂੰ ਮਿਸਰ ਵਿੱਚੋਂ ਇੱਕ ਬਲਵੰਤ ਹੱਥ ਅਤੇ ਫੈਲੀ ਹੋਈ ਬਾਂਹ ਨਾਲ, ਬਹੁਤ ਡਰ ਨਾਲ ਅਤੇ ਨਿਸ਼ਾਨਾਂ ਅਤੇ ਅਚੰਭਿਆਂ ਨਾਲ ਬਾਹਰ ਕੱਢਿਆ। 9 ਉਹ ਸਾਨੂੰ ਇਸ ਸਥਾਨ ਉੱਤੇ ਲਿਆਇਆ ਅਤੇ ਸਾਨੂੰ ਇਹ ਧਰਤੀ ਦਿੱਤੀ, ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ। 10 ਅਤੇ ਹੁਣ ਮੈਂ ਉਸ ਮਿੱਟੀ ਦਾ ਪਹਿਲਾ ਫਲ ਲਿਆ ਰਿਹਾ ਹਾਂ, ਜੋ ਤੁਸੀਂ ਹੇ ਯਾਹਵੇਹ ਮੈਨੂੰ ਦਿੱਤਾ ਹੈ।" ਆਪਣੇ ਪਰਮੇਸ਼ਵਰ ਅੱਗੇ ਟੋਕਰੀ ਰੱਖੋ ਅਤੇ ਉਸ ਅੱਗੇ ਮੱਥਾ ਟੇਕੋ। 11 ਤਦ ਤੁਸੀਂ ਉਹਨਾਂ ਲੇਵੀਆਂ ਅਤੇ ਤੁਹਾਡੇ ਵਿੱਚ ਰਹਿਣ ਵਾਲੇ ਪਰਦੇਸੀਆਂ ਨੂੰ ਉਹਨਾਂ ਸਾਰੀਆਂ ਚੰਗੀਆਂ ਚੀਜ਼ਾਂ ਵਿੱਚ ਅਨੰਦ ਕਰਿਓ ਜਿਹੜੀਆਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਅਤੇ ਤੁਹਾਡੇ ਘਰਾਣੇ ਨੂੰ ਦਿੱਤੀਆਂ ਹਨ।

12 ਜਦੋਂ ਤੁਸੀਂ ਤੀਜੇ ਸਾਲ ਅਰਥਾਤ ਦਸਵੰਧ ਦੇ ਸਾਲ ਵਿੱਚ ਆਪਣੀ ਸਾਰੀ ਉਪਜ ਦਾ ਦਸਵਾਂ ਹਿੱਸਾ ਨਿਸ਼ਚਿਤ ਕਰ ਲਉ ਤਾਂ ਤੁਸੀਂ ਉਹ ਲੇਵੀਆਂ, ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਨੂੰ ਦੇ ਦਿਓ ਤਾਂ ਜੋ ਉਹ ਆਪਣੇ ਕਸਬਿਆਂ ਵਿੱਚ ਖਾ ਸਕਣ ਅਤੇ ਸੰਤੁਸ਼ਟ ਰਹਿ ਸਕਣ। 13 ਤਦ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਆਖੋ, "ਮੈਂ ਆਪਣੇ ਘਰ ਵਿੱਚੋਂ ਪਵਿੱਤਰ ਭਾਗ ਕੱਢ ਦਿੱਤਾ ਹੈ ਅਤੇ ਲੇਵੀਆਂ, ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਨੂੰ ਤੁਹਾਡੇ ਹੁਕਮ ਦੇ ਅਨੁਸਾਰ ਦੇ ਦਿੱਤਾ ਹੈ। ਮੈਂ ਤੇਰੇ ਹੁਕਮਾਂ ਤੋਂ ਪਿੱਛੇ ਨਹੀਂ ਹਟਿਆ ਅਤੇ ਨਾ ਹੀ ਮੈਂ ਉਹਨਾਂ ਵਿੱਚੋਂ ਕਿਸੇ ਨੂੰ ਭੁੱਲਿਆ ਹਾਂ। 14 ਮੈਂ ਸੋਗ ਵਿੱਚ ਹੁੰਦਿਆਂ ਪਵਿੱਤਰ ਭਾਗ ਵਿੱਚੋਂ ਕੁਝ ਨਹੀਂ ਖਾਧਾ, ਨਾ ਮੈਂ ਅਸ਼ੁੱਧ ਹੁੰਦਿਆਂ ਉਸ ਵਿੱਚੋਂ ਕੁਝ ਕੱਢਿਆ ਅਤੇ ਨਾ ਹੀ ਮੈਂ ਮੁਰਦਿਆਂ ਨੂੰ ਚੜ੍ਹਾਇਆ। ਮੈਂ ਆਪਣੇ ਪਰਮੇਸ਼ਵਰ ਦਾ ਹੁਕਮ ਮੰਨਿਆ ਹੈ; ਮੈਂ ਉਹ ਸਭ ਕੁਝ ਕੀਤਾ ਹੈ ਜਿਸਦਾ ਤੁਸੀਂ ਮੈਨੂੰ ਹੁਕਮ ਦਿੱਤਾ ਸੀ। 15 ਆਪਣੇ ਪਵਿੱਤਰ ਨਿਵਾਸ ਅਸਥਾਨ, ਸਵਰਗ ਤੋਂ ਹੇਠਾਂ ਵੱਲ ਵੇਖ ਅਤੇ ਆਪਣੀ ਪਰਜਾ ਇਸਰਾਏਲ ਨੂੰ ਬਰਕਤ ਦੇ ਅਤੇ ਇਸ ਧਰਤੀ ਨੂੰ ਵੀ ਜਿਹੜੀ ਤੂੰ ਸਾਨੂੰ ਦਿੱਤੀ ਹੈ ਜਿਵੇਂ ਤੁਸੀਂ ਸਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ, ਜਿਸ ਦੇਸ਼ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ।"

ਯਾਹਵੇਹ ਦੇ ਹੁਕਮਾਂ ਦੀ ਪਾਲਣਾ ਕਰੋ

16 ਤੁਹਾਡਾ ਪਰਮੇਸ਼ਵਰ ਅੱਜ ਤੁਹਾਨੂੰ ਇਨ੍ਹਾਂ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਦਾ ਹੁਕਮ ਦਿੰਦਾ ਹੈ, ਧਿਆਨ ਨਾਲ ਉਹਨਾਂ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਪਾਲਣਾ ਕਰੋ। 17 ਤੁਸੀਂ ਅੱਜ ਦੇ ਦਿਨ ਐਲਾਨ ਕੀਤਾ ਹੈ ਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਹੈ ਅਤੇ ਤੁਸੀਂ ਉਸ ਦੀ ਆਗਿਆਕਾਰੀ ਵਿੱਚ ਚੱਲੋਗੇ, ਤੁਸੀਂ ਉਸ ਦੇ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰੋਗੇ, ਤੁਸੀਂ ਉਸ ਦੀ ਆਵਾਜ਼ ਸੁਣੋਗੇ। 18 ਅਤੇ ਯਾਹਵੇਹ ਨੇ ਅੱਜ ਦੇ ਦਿਨ ਐਲਾਨ ਕੀਤਾ ਹੈ ਕਿ ਤੁਸੀਂ ਉਸ ਦੇ ਲੋਕ ਹੋ, ਜਿਵੇਂ ਉਸ ਨੇ ਇਕਰਾਰ ਕੀਤਾ ਸੀ, ਉਸ ਦੀ ਕੀਮਤੀ ਜਾਇਦਾਦ ਹੋ ਅਤੇ ਤੁਸੀਂ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋਗੇ। 19 ਉਸ ਨੇ ਐਲਾਨ ਕੀਤਾ ਹੈ ਕਿ ਉਹ ਤੁਹਾਨੂੰ ਉਸਤਤ, ਪ੍ਰਸਿੱਧੀ ਅਤੇ ਆਦਰ ਵਿੱਚ ਉਹਨਾਂ ਸਾਰੀਆਂ ਕੌਮਾਂ ਨਾਲੋਂ ਉੱਚਾ ਰੱਖੇਗਾ ਜਿਹੜੀਆਂ ਉਸ ਨੇ ਬਣਾਈਆਂ ਹਨ ਅਤੇ ਤੁਸੀਂ ਆਪਣੇ ਯਾਹਵੇਹ ਪਰਮੇਸ਼ਵਰ ਦੇ ਲਈ ਪਵਿੱਤਰ ਲੋਕ ਹੋਵੋਗੇ, ਜਿਵੇਂ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ।

Estes versículos te tocaram? Ore agora!

+581 estão orando agora.

Junte-se à corrente de oração.