Pular para o conteúdo
Publicidade

ਬਿਵਸਥਾ 13

ਦੂਜੇ ਦੇਵਤਿਆਂ ਦੀ ਪੂਜਾ

1 ਜੇ ਕੋਈ ਨਬੀ ਜਾਂ ਉਹ ਜੋ ਸੁਪਨਿਆਂ ਦੁਆਰਾ ਭਵਿੱਖਬਾਣੀ ਕਰਦਾ ਹੈ, ਤੁਹਾਡੇ ਵਿਚਕਾਰ ਪ੍ਰਗਟ ਹੁੰਦਾ ਹੈ ਅਤੇ ਤੁਹਾਨੂੰ ਇੱਕ ਨਿਸ਼ਾਨ ਜਾਂ ਅਚੰਭੇ ਦੀ ਘੋਸ਼ਣਾ ਕਰਦਾ ਹੈ, 2 ਅਤੇ ਜੇ ਉਹ ਨਿਸ਼ਾਨ ਜਾਂ ਅਚੰਭੇ ਦੀ ਗੱਲ ਕੀਤੀ ਜਾਂਦੀ ਹੈ ਅਤੇ ਨਬੀ ਕਹਿੰਦਾ ਹੈ, "ਆਓ ਅਸੀਂ ਦੂਜੇ ਦੇਵਤਿਆਂ ਦੀ ਪਾਲਣਾ ਕਰੀਏ" (ਜਿਨ੍ਹਾਂ ਦੇਵਤਿਆਂ ਨੂੰ ਤੁਸੀਂ ਨਹੀਂ ਜਾਣਦੇ) "ਅਤੇ ਅਸੀਂ ਉਹਨਾਂ ਦੀ ਉਪਾਸਨਾ ਕਰੀਏ," 3 ਤੁਹਾਨੂੰ ਉਸ ਨਬੀ ਜਾਂ ਸੁਪਨੇ ਲੈਣ ਵਾਲੇ ਦੀਆਂ ਗੱਲਾਂ ਨੂੰ ਨਹੀਂ ਸੁਣਨਾ ਚਾਹੀਦਾ ਕਿਉਂ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਇਹ ਜਾਣਨ ਲਈ ਤੁਹਾਡੀ ਪਰਖ ਕਰ ਰਿਹਾ ਹੈ ਕਿ ਤੁਸੀਂ ਉਸਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਰੂਹ ਨਾਲ ਪਿਆਰ ਕਰਦੇ ਹੋ। 4 ਇਹ ਯਾਹਵੇਹ ਤੁਹਾਡਾ ਪਰਮੇਸ਼ਵਰ ਹੈ ਜਿਸਦੀ ਤੁਹਾਨੂੰ ਪਾਲਣ ਕਰਨੀ ਚਾਹੀਦੀ ਹੈ ਅਤੇ ਤੁਹਾਨੂੰ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਸਦੇ ਹੁਕਮਾਂ ਨੂੰ ਮੰਨੋ ਅਤੇ ਉਸਦੀ ਪਾਲਣਾ ਕਰੋ, ਉਸ ਦੀ ਸੇਵਾ ਕਰੋ ਅਤੇ ਉਸ ਨੂੰ ਫੜੀ ਰੱਖੋ। 5 ਉਸ ਨਬੀ ਜਾਂ ਸੁਪਨੇ ਲੈਣ ਵਾਲੇ ਨੂੰ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕਰਨ ਲਈ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਜਿਸ ਨੇ ਤੁਹਾਨੂੰ ਮਿਸਰ ਵਿੱਚੋਂ ਕੱਢਿਆ ਅਤੇ ਤੁਹਾਨੂੰ ਗੁਲਾਮੀ ਦੇ ਦੇਸ਼ ਵਿੱਚੋਂ ਛੁਡਾਇਆ। ਉਸ ਨਬੀ ਜਾਂ ਸੁਪਨੇ ਲੈਣ ਵਾਲੇ ਨੇ ਤੁਹਾਨੂੰ ਉਸ ਰਾਹ ਤੋਂ ਮੋੜਨ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਪਾਲਣਾ ਕਰਨ ਦਾ ਹੁਕਮ ਦਿੱਤਾ ਸੀ। ਤੁਹਾਨੂੰ ਆਪਣੇ ਵਿੱਚੋਂ ਬਦੀ ਨੂੰ ਦੂਰ ਕਰਨਾ ਚਾਹੀਦਾ ਹੈ।

6 ਜੇ ਤੁਹਾਡਾ ਆਪਣਾ ਭਰਾ ਜਾਂ ਤੁਹਾਡਾ ਪੁੱਤਰ ਜਾਂ ਧੀ ਜਾਂ ਤੁਹਾਡੀ ਪਤਨੀ ਜਾਂ ਤੁਹਾਡਾ ਸਭ ਤੋਂ ਪਿਆਰਾ ਦੋਸਤ ਤੁਹਾਨੂੰ ਇਹ ਕਹਿ ਕੇ ਭਰਮਾਉਂਦਾ ਹੈ, "ਆਓ ਅਸੀਂ ਚੱਲੀਏ ਅਤੇ ਹੋਰ ਦੇਵਤਿਆਂ ਦੀ ਪੂਜਾ ਕਰੀਏ" (ਉਹ ਦੇਵਤੇ ਜਿਨ੍ਹਾਂ ਨੂੰ ਨਾ ਤੁਸੀਂ ਅਤੇ ਨਾ ਤੁਹਾਡੇ ਪੂਰਵਜ ਜਾਣਦੇ ਹਨ, 7 ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਦੇ ਦੇਵਤਿਆਂ ਨੂੰ, ਭਾਵੇਂ ਨੇੜੇ ਜਾਂ ਦੂਰ, ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ), 8 ਉਹਨਾਂ ਦੀ ਗੱਲ ਨਾ ਮੰਨੋ ਅਤੇ ਨਾ ਸੁਣੋ ਅਤੇ ਨਾ ਹੀ ਉਹਨਾਂ ਉੱਤੇ ਕੋਈ ਤਰਸ ਦਿਖਾਓ। ਉਹਨਾਂ ਨੂੰ ਨਾ ਬਖਸ਼ੋ ਜਾਂ ਉਹਨਾਂ ਨੂੰ ਢਾਲ਼ ਨਾ ਦਿਓ। 9 ਤੁਸੀਂ ਉਹਨਾਂ ਨੂੰ ਜ਼ਰੂਰ ਮਾਰ ਦਿਓ, ਉਹਨਾਂ ਨੂੰ ਮਾਰਨ ਵਿੱਚ ਤੁਹਾਡਾ ਹੱਥ ਪਹਿਲਾਂ ਹੋਣਾ ਚਾਹੀਦਾ ਹੈ ਅਤੇ ਫਿਰ ਸਾਰੇ ਲੋਕਾਂ ਦੇ ਹੱਥ ਉੱਠਣ। 10 ਉਹਨਾਂ ਨੂੰ ਪੱਥਰਾਂ ਨਾਲ ਮਾਰ ਸੁੱਟੋ, ਕਿਉਂਕਿ ਉਹਨਾਂ ਨੇ ਤੁਹਾਨੂੰ ਯਾਹਵੇਹ ਤੁਹਾਡੇ ਪਰਮੇਸ਼ਵਰ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ, ਜੋ ਤੁਹਾਨੂੰ ਮਿਸਰ ਤੋਂ, ਉਸ ਗੁਲਾਮੀ ਦੇ ਦੇਸ਼ ਵਿੱਚੋਂ ਕੱਢ ਲਿਆਇਆ ਸੀ। 11 ਤਦ ਸਾਰਾ ਇਸਰਾਏਲ ਸੁਣੇਗਾ ਅਤੇ ਭੈਭੀਤ ਹੋ ਜਾਵੇਗਾ ਅਤੇ ਤੁਹਾਡੇ ਵਿੱਚੋਂ ਕੋਈ ਵੀ ਅਜਿਹਾ ਮੰਦਾ ਕੰਮ ਫੇਰ ਨਹੀਂ ਕਰੇਗਾ।

12 ਜੇਕਰ ਤੁਸੀਂ ਆਪਣੇ ਕਿਸੇ ਨਗਰ ਦੇ ਵਿਖੇ ਸੁਣੋ, ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਵੱਸਣ ਲਈ ਦਿੰਦਾ ਹੈ, 13 ਤੁਹਾਡੇ ਵਿੱਚੋਂ ਕੁਝ ਨਿਕੰਮੇ ਲੋਕਾਂ ਨੇ ਜਾ ਕੇ ਉਸ ਸ਼ਹਿਰ ਦੇ ਵਾਸੀਆਂ ਨੂੰ ਇਹ ਕਹਿ ਕੇ ਗੁਮਰਾਹ ਕੀਤਾ ਹੈ ਕਿ "ਆਓ ਅਸੀਂ ਇਹਨਾਂ ਦੇਵਤਿਆਂ ਦੀ ਪੂਜਾ ਕਰੀਏ" (ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ)। 14 ਤਾਂ ਤੁਸੀਂ ਪੁੱਛ-ਗਿੱਛ ਕਰੋ ਅਤੇ ਜਾਂਚ ਕਰੋ ਅਤੇ ਪੱਕਾ ਪਤਾ ਲਗਾਓ ਅਤੇ ਵੇਖੋ, ਜੇਕਰ ਇਹ ਗੱਲ ਸੱਚੀ ਅਤੇ ਪੱਕੀ ਹੋਵੇ ਕਿ ਇਹ ਘਿਣਾਉਣਾ ਕੰਮ ਤੁਹਾਡੇ ਵਿੱਚ ਕੀਤਾ ਗਿਆ ਹੈ, 15 ਤਾਂ ਤੁਸੀਂ ਉਸ ਨਗਰ ਵਿੱਚ ਰਹਿਣ ਵਾਲੇ ਸਾਰਿਆਂ ਨੂੰ ਜ਼ਰੂਰ ਤਲਵਾਰ ਨਾਲ ਵੱਢ ਸੁੱਟੋ ਨਾਲ ਹੀ ਉਸ ਨਗਰ ਦੇ ਲੋਕਾਂ ਅਤੇ ਉਸ ਦੇ ਪਸ਼ੂਆਂ ਦੋਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਾ। 16 ਤੁਸੀਂ ਕਸਬੇ ਦੀ ਸਾਰੀ ਲੁੱਟ ਨੂੰ ਜਨਤਕ ਚੌਂਕ ਦੇ ਵਿਚਕਾਰ ਇਕੱਠਾ ਕਰੋ ਅਤੇ ਕਸਬੇ ਨੂੰ ਅਤੇ ਉਸ ਦੀ ਸਾਰੀ ਲੁੱਟ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਲਈ ਹੋਮ ਦੀ ਭੇਟ ਵਜੋਂ ਸਾੜ ਦਿਓ। ਉਹ ਨਗਰ ਸਦਾ ਲਈ ਖੰਡਰ ਬਣਿਆ ਰਹੇਗਾ, ਕਦੇ ਵੀ ਉਸਾਰਿਆ ਨਹੀਂ ਜਾਵੇਗਾ, 17 ਅਤੇ ਘਿਣਾਉਣੀ ਵਸਤੂਆਂ ਵਿੱਚੋਂ ਕੋਈ ਵੀ ਤੁਹਾਡੇ ਹੱਥਾਂ ਵਿੱਚ ਨਹੀਂ ਪਾਈ ਜਾਵੇਗੀ। ਤਦ ਯਾਹਵੇਹ ਆਪਣੇ ਭਿਆਨਕ ਕ੍ਰੋਧ ਤੋਂ ਮੁੜੇਗਾ, ਤੁਹਾਡੇ ਉੱਤੇ ਦਇਆ ਕਰੇਗਾ ਅਤੇ ਤੁਹਾਡੇ ਉੱਤੇ ਰਹਿਮ ਕਰੇਗਾ। ਉਹ ਤੁਹਾਡੀ ਗਿਣਤੀ ਵਧਾਏਗਾ, ਜਿਵੇਂ ਕਿ ਉਸਨੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ। 18 ਕਿਉਂਕਿ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਸਾਰੇ ਹੁਕਮਾਂ ਨੂੰ ਮੰਨਦੇ ਹੋ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ ਅਤੇ ਉਹੀ ਕਰੋ ਜੋ ਉਸਦੀ ਨਿਗਾਹ ਵਿੱਚ ਸਹੀ ਹੈ।

Estes versículos te tocaram? Ore agora!

+581 estão orando agora.

Junte-se à corrente de oração.